Thursday , 6 August 2020
Breaking News
You are here: Home » BUSINESS NEWS » ਮੁੱਖ ਮੰਤਰੀ ਵਲੋਂ ਕੋਵਿਡ-19 ਪਿੱਛੋਂ ਵੱਡੀ ਆਰਥਿਕ ਖੜੋਤ ਆਉਣ ਦੀ ਚਿਤਾਵਨੀ

ਮੁੱਖ ਮੰਤਰੀ ਵਲੋਂ ਕੋਵਿਡ-19 ਪਿੱਛੋਂ ਵੱਡੀ ਆਰਥਿਕ ਖੜੋਤ ਆਉਣ ਦੀ ਚਿਤਾਵਨੀ

ਚੰਡੀਗੜ, 17 ਮਾਰਚ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਰੋਨਾਵਾਇਰਸ ਇੱਕ ਵੱਡੀ ਆਫ਼ਤ ਹੈ ਜਿਸ ਨਾਲ ਅਰਥਚਾਰੇ ਵਿੱਚ ਗੰਭੀਰ ਮੰਦੀ ਆਉਣ ਦਾ ਖਦਸ਼ਾ ਹੈ।ਉਨਾਂ ਕਿਹਾ ਕਿ ਸਥਿਤੀ ਪਹਿਲਾਂ ਹੀ ਖਰਾਬ ਹੈ ਅਤੇ ਜੇ ਇਹ ਹੋਰ ਫੈਲਦਾ ਹੈ ਤਾਂ ਹਾਲਾਤ ਹੋਰ ਵਿਗੜ ਜਾਣਗੇ। ਉਨਾਂ ਨੇ ਕੌਵਿਡ-19 ਤੋਂ ਬਾਅਦ ਅਰਥਵਿਵਸਥਾ ਵਿੱਚ ਗੰਭੀਰ ਮੰਦੀ ਆਉਣ ਦੀ ਚਿਤਾਵਨੀ ਦਿੱਤੀ।ਅੱਜ ਇੱਥੇ ਇਕ ਸੰਮੇਲਨ ਦੋਰਾਨ ਮੁੱਖ ਮੰਤਰੀ ਨੇ ਪੂਰੀ ਤਰਾਂ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਹਰ ਤਰਾਂ ਦਾ ਇਹਤਿਆਤ ਵਰਤਣ ਲਈ ਆਖਿਆ। ਉਨਾਂ ਕਿਹਾ ਕਿ ਹੱਥ ਮਿਲਾਉਣ ਵਰਗੀਆਂ ਪੁਰਾਣੀਆਂ ਆਦਤਾਂ ਛੇਤੀਂ ਮਰਦੀਆਂ ਨਹੀਂ ਹੁੰਦੀਆਂ ਪਰ ਇਸ ਨੂੰ ਬਦਲਣ ਦੀ ਲੋੜ ਹੈ।ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮੱਸਿਆ ਨਾਲ ਨਿਪਟਣ ਲਈ ਹਰੇਕ ਕਦਮ ਚੁੱਕ ਰਹੀ ਹੈ ਪਰ ਲੋਕਾਂ ਨੂੰ ਵੀ ਇਸ ਦੇ ਖ਼ਤਰਿਆਂ ਦਾ ਅਹਿਸਾਸ ਕਰਦੇ ਹੋਏ ਆਪਣੇ ਆਪ ਸਾਵਧਾਨੀ ਵਰਤਣੀ ਚਾਹੀਦੀ ਹੈ।

Comments are closed.

COMING SOON .....


Scroll To Top
11