Monday , 21 September 2020
Breaking News
You are here: Home » COMING SOON .... » ਪਾਕਿਸਤਾਨ ਵੱਲੋਂ ਸਿੱਖ ਕੌਮ ਅਤੇ ਐਸ.ਜੀ.ਪੀ.ਸੀ. ਨੂੰ ਦਿੱਤੀ ਸਲਾਹ ਬਿਲਕੁਲ ਦਰੁਸਤ

ਪਾਕਿਸਤਾਨ ਵੱਲੋਂ ਸਿੱਖ ਕੌਮ ਅਤੇ ਐਸ.ਜੀ.ਪੀ.ਸੀ. ਨੂੰ ਦਿੱਤੀ ਸਲਾਹ ਬਿਲਕੁਲ ਦਰੁਸਤ

ਫ਼ਤਹਿਗੜ੍ਹ ਸਾਹਿਬ-“ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਉਪਰੋਕਤ ਬਾਦਲ ਦਲ ਨਾਲ ਸੰਬੰਧਤ ਆਗੂਆਂ ਦੇ ਦਿਸ਼ਾ-ਨਿਰਦੇਸ਼ ਉਤੇ ਕੰਮ ਕਰ ਰਹੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਗੋਵਾਲ ਅਤੇ ਐਗਜੈਕਟਿਵ ਮੈਬਰ ਐਸ.ਜੀ.ਪੀ.ਸੀ. ਇਸ ਦੁ¤ਖਦਾਇਕ ਅਮਲ ਲਈ ਸਭ ਜ਼ਿੰਮੇਵਾਰ ਹਨ ਕਿ ਪਾਕਿਸਤਾਨ ਵਿਚ ਅਹਿਮ ਮੌਕਿਆ ਉਤੇ ਐਸ.ਜੀ.ਪੀ.ਸੀ. ਵ¤ਲੋਂ ਭੇਜੇ ਜਾਣ ਵਾਲੇ ਜਥਿਆਂ ਵਿਚ ਸਿਆਸੀ ਸਿਫ਼ਾਰਿਸਾਂ ਉਤੇ ਦੂਸਰੀਆਂ ਕੌਮਾਂ ਅਤੇ ਧਰਮਾਂ ਦੇ ਯਾਤਰੂਆਂ ਨੂੰ ਭੇਜ ਦਿ¤ਤਾ ਜਾਂਦਾ ਹੈ, ਜਿਸ ਨਾਲ ਸਿ¤ਖ ਕੌਮ ਤੇ ਲੀਡਰਸ਼ਿਪ ਤੇ ਐਸ.ਜੀ. ਪੀ.ਸੀ. ਸਿ¤ਖ ਪਾਰਲੀਮੈਂਟ ਦੀ ਕੌਮਾਂਤਰੀ ਪ¤ਧਰ ਤੇ ਬਦਨਾਮੀ ਹੁੰਦੀ ਹ। ਜਿਵੇਂਕਿ ਹੁਣੇ ਹੀ ਵਿਸਾਖੀ ਦੇ ਦਿਹਾੜੇ ਤੇ ਭੇਜੇ ਗਏ ਜਥੇ ਨਾਲ ਇਕ ਹਿੰਦੂ ਧਰਮ ਦੀ ਲੜਕੀ ਕਿਰਨ ਬਾਲਾ ਨੂੰ ਇਸ ਜਥੇ ਨਾਲ ਭੇਜਣ ਵਾਲੇ ਅਤੇ ਸਿਫਾਰਿਸ਼ ਕਰਨ ਵਾਲੇ ਬਾਦਲ ਦਲੀਏ ਅਤੇ ਐਸ.ਜੀ. ਪੀ.ਸੀ. ਦੇ ਅਧਿਕਾਰੀ ਹੀ ਸਨ। । ਜਿਸ ਲੜਕੀ ਨੇ ਪਾਕਿਸਤਾਨ ਜਾ ਕੇ ਇਕ ਮੁਸਲਿਮ ਨਾਗਰਿਕ ਨਾਲ ਨਕਾਹ ਵੀ ਕਰ ਲਿਆ ਅਤੇ ਮੁਸਲਿਮ ਧਰਮ ਵੀ ਗ੍ਰਹਿਣ ਕਰ ਲਿਆ। ਕਿਰਨ ਬਾਲਾ ਦੇ ਮੁ¤ਦੇ ਉਤੇ ਪਾਕਿਸਤਾਨ ਹਕੂਮਤ ਵੀ ਭੰਬਲਭੂਸੇ ਵਿਚ ਪਈ ਰਹੀ ਅਤੇ ਬਿਨ੍ਹਾਂ ਵਜਹ ਸਿ¤ਖ ਕੌਮ ਦੀ ਬਦਨਾਮੀ ਹੋਈ । ਜੋ ਪਾਕਿਸਤਾਨੀ ਹਕੂਮਤ ਨੇ ਕਿਹਾ ਹੈ ਕਿ ਦੂਸਰੀਆਂ ਕੌਮਾਂ ਅਤੇ ਧਰਮਾਂ ਵਿਚ ਵਿਸ਼ਵਾਸ ਰ¤ਖਣ ਵਾਲੇ ਗੈਰ-ਸਿ¤ਖਾਂ ਨੂੰ ਯਾਤਰੂਆਂ ਦੇ ਜਥੇ ਵਿਚ ਨਹੀਂ ਭੇਜਣਾ ਚਾਹੀਦਾ, ਦੀ ਸਲਾਹ ਬਿਲਕੁਲ ਦਰੁਸਤ ਤੇ ਕੌਮ ਪ¤ਖੀ ਹੈ ।। ਕਿਉਂਕਿ ਪਾਕਿਸਤਾਨ ਹਕੂਮਤ ਸਿ¤ਖ ਕੌਮ ਦੀ ਇ¤ਜ਼ਤ ਕਰਦੀ ਹੈ ਅਤੇ ਸਿ¤ਖ ਸਰਧਾਲੂਆਂ ਦੇ ਰਹਿਣ ਆਦਿ ਦਾ ਉਚੇਚਾ ਪ੍ਰਬੰਧ ਕਰਕੇ ਸਿ¤ਖ ਕੌਮ ਨਾਲ ਆਪਣੇ ਰਿਸਤੇ ਨੂੰ ਨਿਰੰਤਰ ਮਜ਼ਬੂਤ ਕਰਦੀ ਆ ਰਹੀ ਹੈ । ਅਜਿਹੇ ਜਥਿਆ ਵਿਚ ਗੈਰ-ਸਿ¤ਖਾਂ ਨੂੰ ਭੇਜਣ ਦੇ ਨਾਲ ਜਿਥੇ ਐਸ.ਜੀ.ਪੀ.ਸੀ. ਤੇ ਸਿ¤ਖ ਕੌਮ ਦੀ ਸਾਖ ਨੂੰ ਸ¤ਟ ਵ¤ਜਦੀ ਹੈ, ਉਥੇ ਪਾਕਿਸਤਾਨ ਹਕੂਮਤ ਨੂੰ ਵੀ ਡਿਪਲੋਮੈਟਿਕ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵ¤ਲੋਂ ਮੀਡੀਏ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿ¤ਖ ਆਗੂਆਂ ਨੂੰ ਪਾਕਿਸਤਾਨ ਭੇਜਣ ਵਾਲੇ ਯਾਤਰੂਆਂ ਦੇ ਨਾਲ ਗੈਰ-ਸਿ¤ਖਾਂ ਨੂੰ ਨਾ ਭੇਜਣ ਦੀ ਦਿ¤ਤੀ ਗਈ ਨੇਕ ਸਲਾਹ ਦਾ ਸਵਾਗਤ ਕਰਦੇ ਹੋਏ ਅਤੇ ਉਸ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼¤ਕ ਐਸ.ਜੀ. ਪੀ.ਸੀ. ਅਤੇ ਬਾਦਲ ਦਲੀਏ ਅਜਿਹੀਆ ਕੌਮ ਨੂੰ ਬਦਨਾਮ ਕਰਨ ਵਾਲੀਆ ਕੁਤਾਹੀਆ ਲਈ ਦੋਸ਼ੀ ਹਨ, ਪਰ ਸਭ ਤੋਂ ਵ¤ਡੀ ਦੋਸ਼ੀ ਸੈਂਟਰ ਦੀ ਮੁਤ¤ਸਵੀ ਮੋਦੀ ਹਕੂਮਤ ਹੈ । ਜੋ ਸਿ¤ਖ ਕੌਮ ਦੀ ਉਪਰੋਕਤ ਐਸ.ਜੀ.ਪੀ.ਸੀ. ਪਾਰਲੀਮੈਂਟ ਜੋ ਆਪਣੀ ਕਾਨੂੰਨੀ ਮਿਆਦ ਪੁਗਾ ਚੁ¤ਕੀ ਹੈ ਅਤੇ ਲੇਮ-ਡ¤ਕ (ਲ਼ੳਮੲ-4ੁਚਕ) ਪਾਰਲੀਮੈਂਟ ਹੈ । ਜਿਸਦੀ ਮਿਆਦ ਖਤਮ ਹੋਣ ਤੇ ਤੁਰੰਤ ਸੈਂਟਰ ਹਕੂਮਤ ਵ¤ਲੋਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਆਪਣੇ ਭਾਈਵਾਲ ਬਾਦਲ ਦਲੀਆ ਦੇ ਇਸ ਮਹਾਨ ਸਿ¤ਖ ਸੰਸਥਾਂ ਉਤੇ ਕਬਜੇ ਨੂੰ ਕਾਇਮ ਰ¤ਖਣ ਹਿ¤ਤ ਅਤੇ ਇਸ ਮਹਾਨ ਸੰਸਥਾਂ ਦੇ ਸਾਧਨਾਂ, ਗੋਲਕਾਂ ਅਤੇ ਅਮਲੇ-ਫੈਲੇ ਦੀ ਆਪਣੇ ਸਿਆਸੀ ਸਵਾਰਥੀ ਹਿ¤ਤਾ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਚੋਣਾਂ ਕਰਵਾਉਣ ਤੋਂ ਆਨਾਕਾਨੀ ਕਰਦੇ ਆ ਰਹੇ ਹਨ। ਜੋ ਕਿ ਗੈਰ-ਕਾਨੂੰਨੀ ਅਤੇ ਜਮਹੂਰੀਅਤ ਵਿਰੋਧੀ ਨਿੰਦਣਯੋਗ ਕਾਰਵਾਈ ਹੈ। ਜੇਕਰ ਇਮਾਨਦਾਰੀ ਨਾਲ ਸੈਂਟਰ ਦੀ ਮੋਦੀ ਹਕੂਮਤ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦਾ ਅ¤ਜ ਐਲਾਨ ਕਰ ਦੇਵੇ ਤਾਂ ਨਿਸਚੇ ਹੀ ਸਿ¤ਖ ਕੌਮ ਇਸ ਸਿ¤ਖ ਪਾਰਲੀਮੈਂਟ ਉਤੇ ਸਿ¤ਖ ਵਿਰੋਧੀ ਸੋਚ ਰ¤ਖਣ ਵਾਲੇ ਅਤੇ ਮੁਤ¤ਸਵੀ ਆਰ.ਐਸ.ਐਸ. ਤੇ ਬੀਜੇਪੀ ਦੀਆਂ ਸਾਜ਼ਿਸਾਂ ਉਤੇ ਕੰਮ ਕਰਨ ਵਾਲੇ ਬਾਦਲ ਦਲੀਆ ਨੂੰ ਕਰਾਰੀ ਹਾਰ ਦੇ ਕੇ ਅ¤ਛੀ ਸੋਚ ਵਾਲੇ ਗੁਰਸਿ¤ਖਾਂ ਨੂੰ ਇਸ ਪਾਰਲੀਮੈਂਟ ਵਿਚ ਸ਼ਾਨ ਨਾਲ ਜਿਤਾਕੇ ਭੇਜੇਗੀ ਅਤੇ ਫਿਰ ਉਪਰੋਕਤ ਹੋਣ ਵਾਲੇ ਗੈਰ-ਕਾਨੂੰਨੀ, ਗੈਰ-ਇਖ਼ਲਾਕੀ ਕਾਰਵਾਈਆ ਖੁਦ-ਬ-ਖੁਦ ਬੰਦ ਹੋ ਜਾਣਗੀਆ । ਇਸ ਲਈ ਸ. ਮਾਨ ਨੇ ਸੈਂਟਰ ਦੀ ਮੋਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਐਸ.ਜੀ.ਪੀ.ਸੀ. ਦੀ ਸਿ¤ਖ ਪਾਰਲੀਮੈਂਟ ਨੂੰ ਸਹੀ ਤਰੀਕੇ ਸਿ¤ਖਾਂ ਦੀ ਨੁਮਾਇੰਦਗੀ ਵਾਲੀ ਸੰਸਥਾਂ ਅਤੇ ਇਸਦੇ ਸਾਧਨਾਂ ਦੀ ਸਹੀ ਤਰੀਕੇ ਮਨੁ¤ਖਤਾ ਲਈ ਵਰਤੋਂ ਹੋਣ ਲਈ ਸੰਜ਼ੀਦਾ ਹੈ ਅਤੇ ਇਥੋਂ ਦੀ ਕਾਨੂੰਨੀ ਪ੍ਰਕਿਰਿਆ ਵਿਚ ਵਿਸ਼ਵਾਸ ਰ¤ਖਦੀ ਹੈ, ਤਾਂ ਉਹ ਤੁਰੰਤ ਲੇਮ-ਡ¤ਕ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਐਲਾਨ ਕਰੇ ਅਤੇ ਸਿ¤ਖ ਕੌਮ ਨੂੰ ਆਪਣੇ ਵੋਟ-ਹ¤ਕ ਰਾਹੀ ਫੈਸਲਾ ਕਰਨ ਦਾ ਹ¤ਕ ਦੇਵੇ।।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11