Thursday , 6 August 2020
Breaking News
You are here: Home » NATIONAL NEWS » ਨਿਰਭਆ ਮਾਮਲਾ-ਦੋਸ਼ੀ ਅਕਸ਼ੈ ਨੇ ਦਾਖ਼ਲ ਕੀਤੀ ਨਵੀਂ ਰਹਿਮ ਦੀ ਅਪੀਲ

ਨਿਰਭਆ ਮਾਮਲਾ-ਦੋਸ਼ੀ ਅਕਸ਼ੈ ਨੇ ਦਾਖ਼ਲ ਕੀਤੀ ਨਵੀਂ ਰਹਿਮ ਦੀ ਅਪੀਲ

ਫਾਂਸੀ ਦੀ ਸਜ਼ਾ ਤੋਂ 3 ਦਿਨ ਪਹਿਲਾਂ ਬਚਾਅ ਲਈ ਨਵਾਂ ਪੈਂਤਰਾ

ਨਵੀਂ ਦਿੱਲੀ, 29 ਫਰਵਰੀ- ਸਾਲ 2012 ਦੇ ਨਿਰਭਆ ਸਮੂਹਿਕ ਜਬਰ ਜਨਾਹ ਅਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਅਕਸ਼ੈ ਠਾਕੁਰ ਨੇ ਨਵੀਂ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਇਹ ਪਟੀਸ਼ਨ ਮੌਤ ਦੀ ਸਜ਼ਾ ਤੋਂ ਤਿੰਨ ਦਿਨ ਪਹਿਲਾਂ ਦਾਇਰ ਕੀਤੀ ਗਈ ਹੈ। ਨਵੀਂ ਪਟੀਸ਼ਨ ਵਿੱਚ ਅਕਸ਼ੈ ਨੇ ਕਿਹਾ ਹੈ ਕਿ ਉਸ ਦੀ ਪਹਿਲੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਵਿੱਚ ਸਾਰੇ ਤੱਥ ਨਹੀਂ ਸਨ। ਚਾਰ ਦੋਸ਼ੀਆਂ ‘ਚੋਂ ਇੱਕ, ਅਕਸ਼ੇ ਨੇ ਮੌਤ ਦੀ ਵਾਰੰਟ ‘ਤੇ ਰੋਕ ਲਗਾਉਣ ਲਈ ਦਿੱਲੀ ਦੀ ਇੱਕ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਅਕਸ਼ੈ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਜੋ ਰਹਿਮ ਦੀ ਅਪੀਲ ਰੱਦ ਕੀਤੀ ਗਈ ਹੈ ਉਸ ਵਿੱਚ ਸਾਰੇ ਤੱਥ ਨਹੀਂ ਸਨ। ਤੁਹਾਨੂੰ ਦੱਸ ਦੇਈਏ ਕਿ ਸੈਸ਼ਨ ਕੋਰਟ ਵੱਲੋਂ ਨਿਰਭਆ ਸਮੂਹਿਕ ਜ਼ਬਰ ਜਨਾਹ ਦੇ ਚਾਰ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਮੌਤ ਤੱਕ ਫਾਂਸੀ ਦੇਣ ਲਈ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਦੋਸ਼ੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਰਿਪੋਰਟ ਪੇਸ਼ ਕਰਨ ਅਤੇ ਸੋਮਵਾਰ ਨੂੰ ਕੇਸ ਦੀ ਸੁਣਵਾਈ ਲਈ ਦਿਨ ਨਿਰਧਾਰਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਸੋਮਵਾਰ ਨੂੰ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਕਿਉਰੇਟਿਵ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਪਵਨ ਦੀ ਪਟੀਸ਼ਨ ‘ਤੇ ਜਸਟਿਸ ਐਨ ਵੀ ਰਮਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਦਾ ਬੈਂਚ ਸੁਣਵਾਈ ਕਰੇਗੀ। ਪਵਨ ਨੇ ਮੰਗ ਕੀਤੀ ਹੈ ਕਿ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ।
ਪਵਨ ਦੇ ਵਕੀਲ ਏ.ਪੀ. ਸਿੰਘ ਨੇ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਦੇ ਹੋਏ ਕਿਹਾ ਕਿ ਪਵਨ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਨਿਰਭੈਆ ਸਮੂਹਕ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਇਸ ਤੋਂ ਪਹਿਲਾਂ ਤਿੰਨ ਦੋਸ਼ੀਆਂ ਮੁਕੇਸ਼, ਵਿਨੈ ਤੇ ਅਕਸ਼ੈ ਦੀ ਤਰਸ ਪਟੀਸ਼ਨ ਪਹਿਲਾਂ ਹੀ ਰਾਸ਼ਟਰਪਤੀ ਨੇ ਕਰ ਦਿੱਤੀ ਸੀ। ਚਾਰਾਂ ‘ਚੋਂ ਸਿਰਫ਼ ਪਵਨ ਗੁਪਤਾ ਹੀ ਇੱਕ ਅਜਿਹਾ ਦੋਸ਼ੀ ਹੈ ਜਿਸ ਨੇ ਹੁਣ ਤੱਕ ਆਪਣੇ ਸਾਰੇ ਕਾਨੂੰਨੀ ਬਦਲ ਖ਼ਤਮ ਨਹੀਂ ਕੀਤੇ ਹਨ। ਪਵਨ ਕੋਲ ਫਿਲਹਾਲ ਰਾਸ਼ਟਰਪਤੀ ਕੋਲ ਤਰਸ ਪਟੀਸ਼ਨ ਦਾਖ਼ਲ ਕਰਨ ਦਾ ਵੀ ਬਦਲ ਹੈ। ਉਂਝ ਹਾਈ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੇ ਹੁਕਮ ‘ਚ ਦੋਸ਼ੀਆਂ ਨੂੰ ਕਾਨੂੰਨੀ ਬਦਲ ਅਪਣਾਉਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ ਤੇ ਸੱਤ ਦਿਨਾਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਹੇਠਲੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਿੰਨ ਮਾਰਚ ਸਵੇਰੇ 6 ਵਜੇ ਦਾ ਡੈੱਥ ਵਾਰੰਟ ਜਾਰੀ ਕੀਤਾ ਹੈ।

Comments are closed.

COMING SOON .....


Scroll To Top
11