Sunday , 5 July 2020
Breaking News
You are here: Home » BUSINESS NEWS » ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੇ ਪਤੀ ਦਾ ਪ੍ਰੇਮੀ ਨਾਲ ਮਿਲਕੇ ਕੀਤਾ ਸਿਰ ਕਲਮ-ਜਲੰਧਰ ਪੁਲਿਸ ਨੇ ਕੀਤਾ ਕਾਬੂ

ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੇ ਪਤੀ ਦਾ ਪ੍ਰੇਮੀ ਨਾਲ ਮਿਲਕੇ ਕੀਤਾ ਸਿਰ ਕਲਮ-ਜਲੰਧਰ ਪੁਲਿਸ ਨੇ ਕੀਤਾ ਕਾਬੂ

ਜਲੰਧਰ, 19 ਮਾਰਚ (ਰਾਜੂ ਸੇਠ)- ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐੱਸ) ਕਮਿਸ਼ਨਰੇਟ ਜਲੰਧਰ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਸੁਡਰਵਿਲੀ (ਆਈ.ਪੀ.ਐੱਸ.) ਏ.ਡੀ.ਸੀ.ਪੀ-1 ਅਤੇ ਜਸਵਿੰਦਰ ਸਿੰਘ ਖਹਿਰਾ ਏਸੀਪੀ ਨੋਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਵੱਲੋਂ ਮੁਕਦਮਾ ਨੰਬਰ 43 ਮਿਤੀ 28-02-2020 ਅ/ਧ 302,201,34,ਭ/ਦ ਥਾਣਾ ਡਵੀਜਨ ਨੰਬਰ 8 ਨੂੰ ਟਰੇਸ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬਿਨਾ ਸਿਰ ਧੜ ਨੇੜੇ ਸ੍ਰਬਮਲਟੀ ਪਲੇਕ?ਸ ਮਿਲਣ ਤੇ ਉਕਤ ਮੁਕੱਦਮਾਂ ਦਰਜ ਕੀਤਾ ਗਯਾ। ਜਿਸਦੀ ਤਫਤੀਸ਼ ਕਰਨ ਉਪਰੰਤ ਦੋਸ਼ਣ ਪ੍ਰਭਾਵਤੀ ਪਤਨੀ ਲੇਟ ਬਾਬੂ ਲਾਲ ਉਕਤ ਨੂੰ ਗ੍ਰਿਫਤਾਰ ਕਰਕੇ ਉਸਦੀ ਨਿਸ਼ਾਨਦੇਹੀ ਪਰ ਮ੍ਰਿਤਕ ਬਾਬੂ ਲਾਲ ਦਾ ਧੜ ਨਾਲੋਂ ਕਟਿਆ ਹੋਇਆ ਸਿਰ ਗਵਾਹਨ ਦੀ ਹਾਜਰੀ ਵਿਚ 27 ਸ਼ਹਾਦਤ ਐਕਟ ਤਹਿਤ ਬਰਾਮਦ ਕੀਤਾ।ਦੋਸ਼ਣ ਪ੍ਰਭਾਵਤੀ ਪਤਨੀ ਬਾਬੂ ਲਾਲ ਵਾਸੀ ਪਿੰਡ ਝਜੋਰ ਜਿਲਾ ਸੁਲਤਾਨਪੁਰ ਯੂਪੀ ਅਤੇ ਉਸਦਾ ਪ੍ਰੇਮੀ ਰਾਧੇ ਸ਼ਾਮ ਪੁੱਤਰ ਜਸਕਰਨ ਵਾਸੀ ਪਿੰਡ ਕੋਲਿਆਂ ਜਿਲਾ ਸੁਲਤਾਨਪੁਰ ਯੂਪੀ ਦੇ ਰਹਿਣ ਵਾਲੇ ਹਨ,ਅਤੇ ਪੁਲਿਸ ਨੇ ਪ੍ਰਭਾਵਤੀ ਨੂੰ ਹਰਗੋਬਿੰਦ ਨਗਰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਗਯਾ ਹੈ.ਦੋਸ਼ਣ ਪ੍ਰਭਾਵਤੀ ਨੇ ਮੁਢਲੀ ਪੁਛਗਿੱਛ ਤੇ ਦੱਸਿਆ ਕੇ ਉਸਦੀ ਸ਼ਾਦੀ ਬਾਬੂ ਲਾਲ ਨਾਲ 20-21 ਸਾਲ ਪਹਿਲਾਂ ਹੋਈ ਸੀ ਜਿਸਤੋਂ ਓਹਨਾ ਦੇ 3 ਬੱਚੇ (01 ਲੱੜਕਾ,02 ਲੜਕੀਆਂ)ਹਨ ਅਤੇ ਉਹ ਘਰੇਲੂ ਕੰਮ ਕਰ ਕਰਦੀ ਹੈ.ਉਸਨੇ ਆਪਣੇ ਪ੍ਰੇਮੀ ਰਾਧੇ ਸ਼ਾਮ ਨਾਲ ਮਿਲਕੇ 27-02-2020ਦੀ ਰਾਤ ਨੂੰ ਆਪਣੇ ਪਤੀ ਬਾਬੂ ਲਾਲ ਦਾ ਤੇਜ ਹਥਿਆਰ ਨਾਲ ਕਤਲ ਕਰਕੇ ਉਸਦਾ ਸਿਰ ਨੂੰ ਧੜ ਤੋਂ ਅਲੱਗ ਕਰ ਦਿੱਤਾ ਅਤੇ ਸਿਰ ਧੜ ਅਲੱਗ ਕਰਕੇ ਸਾਈਕਲ ਤੇ ਧੜ ਸਰਬਮਲਟੀ ਪਲੇਕ?ਸ ਨੇੜੇ ਰੱਖ ਦਿੱਤਾ ਅਤੇ ਸਿਰ ਨੂੰ ਪਲਾਸਟਿਕ ਦੇ ਬੋਰੇ ਵਿਚ ਪਾ ਕੇ ਰੰਧਾਵਾਂ ਮਸੰਦਾਂ ਪਾਸ ਨਹਿਰ ਪੁਲੀ ਕੋਲ ਖੱਡ ਵਿਚ ਸੁੱਟ ਕੇ ਆਪਣੇ ਪ੍ਰੇਮੀ ਰਾਧੇ ਸ਼ਾਮ ਨਾਲ ਯੂਪੀ ਵਿਖੇ ਚਲੇ ਗਏ ਅਤੇ ਮਿਤੀ 06-03-2020 ਨੂੰ ਆਪਣੇ ਲੜਕੇ ਰਾਜੇਸ਼ ਉਰਫ ਮੋਨੂੰ ਉਮਰ 17-18 ਸਾਲ ਨੂੰ ਲੈ ਕੇ ਵਾਪਿਸ ਜਲੰਧਰ ਆ ਗਈ ਸੀ.

Comments are closed.

COMING SOON .....


Scroll To Top
11