Sunday , 5 July 2020
Breaking News
You are here: Home » ENTERTAINMENT » ਦੂਨ ਇੰਟਰਨੈਸ਼ਨਲ ‘ਚ ਰੰਗਾ-ਰੰਗ ਸਮਾਗਮ ਕਰਵਾਇਆ

ਦੂਨ ਇੰਟਰਨੈਸ਼ਨਲ ‘ਚ ਰੰਗਾ-ਰੰਗ ਸਮਾਗਮ ਕਰਵਾਇਆ

ਗਾਇਕ ਮਨਕੀਰਤ ਔਲਖ ਦੇ ਗੀਤਾਂ ‘ਤੇ ਝੂੰਮੇ ਗਭਰੂ ਤੇ ਮੁਟਿਆਰਾਂ

ਅੰਮ੍ਰਿਤਸਰ, 17 ਫਰਵਰੀ (ਦਵਾਰਕਾ ਨਾਥ ਰਾਣਾ)- ਦੂਨ ਇੰਟਰਨੈਸ਼ਨਲ ਸਕੂਲ ਵਿਖੇ ਗਾਲਾ ਕਾਰਨੀਵਾਲ ਮਨੋਰੰਜਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਕੂਲ ਦੀ ਖੁੱਲੀ ਗ੍ਰਾਊਡ ਨੂੰ ਇਕ ਸਭਿਚਾਰਕ ਮੇਲੇ ਵਾਂਗ ਸਜਾਇਆ ਗਿਆ ਸੀ, ਜਿਸ ਵਿੱਚ ਵੱਡੇ ਛੋਟੇ ਝੁਲੇ, ਮੈਜਿਕ ਸ਼ੋ, ਪਪੇਟ ਸੌ ਦਾ ਖਾਸ ਪ੍ਰਬੰਦ ਕੀਤਾ ਹੋਇਆ ਸੀ ਤੇ ਲੋਕਾਂ ਦੇ ਖਾਣ ਪੀਣ ਲਈ ਕਈ ਪ੍ਰਕਾਰ ਦੇ ਵਿਅਜਨਾਂ ਦੇ ਸਟਾਲ ਉਚੇਚੇ ਤੌਰ ਤੇ ਲਗਾਏ ਗਏ ਸਨ। ਇਸ ਮੌਕੇ ਕੈਬਨਿੱਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਚੀਫ ਜੁਡੀਸੀਅਲ ਜੱਜ ਸੁਮਿਤ ਮੱਕੜ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ। ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਭੰਗੜਾ, ਗਿੱਧਾ, ਡਾਂਸ ਪੈਸ ਕੀਤਾ ਤੇ ਕਈ ਪ੍ਰਕਾਰ ਦੀਆਂ ਹੋਰ ਗਤੀਵਿਧੀਆਂ ਕਰਕੇ ਆਏ ਹੋਏ ਦਰਸ਼ਕਾਂ ਦਾ ਮਨ ਮੌਹ ਲਿਆ। ਇਸ ਮੌਕੇ ਸਕੂਲ ਵਿੱਚ ਮਨੋਰੰਜਨ ਦੇ ਕਈ ਪ੍ਰੋਗਰਾਮ ਪੇਸ ਕੀਤੇ ਗਏ। ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਗੀਤ ਗਾ ਕਿ ਆਏ ਸਰੋਤੇ ਤੇ ਗਭਰੂ ਮੁਟਿਆਰਾਂ ਨੂੰ ਝੂਮਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੇਘਨਾ ਸਰਮਾ, ਚੇਅਰਮੈਨ ਨਵਲ ਸਰਮਾ, ਵਾਈਸ ਚੇਅਰਮੈਨ ਰਜੀਵ ਸਰਮਾ ਤੇ ਪ੍ਰਿੰਸੀਪਲ ਅਰਪਨਾ ਕੋਹਲੀ ਨੇ ਆਏ ਹੋਏ ਮਹਿਮਾਨਾਂ ਤੇ ਮੁੱਖ ਮਹਿਮਾਨਾਂ ਨੂੰ ਯਾਦਗਰੀ ਚਿੰਨ ਭੈਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ, ਬੱਚਿਆਂ ਦੇ ਮਾਤਾ ਪਿਤਾ ਦਾ ਤਹਿ ਦਿੱਲੋਂ ਧੰਨਵਾਦ ਕੀਤਾ।

Comments are closed.

COMING SOON .....


Scroll To Top
11