Sunday , 5 July 2020
Breaking News
You are here: Home » NATIONAL NEWS » ਜਿਓਤਿਰਾਦਿਤਿਆ ਸਿੰਧੀਆ ਭਾਜਪਾ ‘ਚ ਸ਼ਾਮਿਲ

ਜਿਓਤਿਰਾਦਿਤਿਆ ਸਿੰਧੀਆ ਭਾਜਪਾ ‘ਚ ਸ਼ਾਮਿਲ

ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਐਲਾਨਿਆ-ਕਮਲ ਨਾਥ ਸਰਕਾਰ ਲਈ ਵਧੀਆਂ ਮੁਸ਼ਕਿਲਾਂ

ਨਵੀਂ ਦਿੱਲੀ, 11 ਮਾਰਚ- ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਿਓਤਿਰਾਦਿਤਿਆ ਸਿੰਧੀਆ ਅੱਜ ਭਾਵ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਿਲ ਹੋ ਗਏ। ਸਿੰਧੀਆ ਜੇ.ਪੀ. ਨੱਢਾ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਿਲ ਹੋਏ। ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਜਿਓਤਿਰਾਦਿਤਿਆ ਸਿੰਧੀਆ ਨੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੌਰਾਨ ਭਾਜਪਾ ਪ੍ਰਧਾਨ ਨੱਢਾ ਨੇ ਕਿਹਾ ਕਿ, ਅੱਜ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਵਾਲਾ ਵਿਸ਼ਾ ਹੈ ਅਤੇ ਅੱਜ ਮੈਂ ਸਾਡੀ ਸੀਨੀਅਰ ਨੇਤਾ ਮਰਹੂਮ ਰਾਜਮਾਤਾ ਸਿੰਧੀਆ ਜੀ ਨੂੰ ਵੀ ਯਾਦ ਕਰ ਰਿਹਾ ਹਾਂ, ਜਿਨ੍ਹਾਂ ਨੇ ਭਾਰਤੀ ਜਨਸੰਘ ਅਤੇ ਭਾਜਪਾ ਦੋਵਾਂ ਪਾਰਟੀਆਂ ਦੀ ਸਥਾਪਨਾ ਨੂੰ ਵਧਾਉਣ ‘ਚ ਕਾਫੀ ਵੱਡਾ ਯੋਗਦਾਨ ਰਿਹਾ ਹੈ। ਜਿਓਤਿਰਾਦਿਤਿਆ ਸਿੰਧੀਆ ਅੱਜ ਆਪਣੇ ਪਰਿਵਾਰ ਨਾਲ ਸ਼ਾਮਿਲ ਹੋ ਰਿਹਾ ਹੈ, ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਨੱਢਾ ਤੋਂ ਬਾਅਦ ਜਿਓਤਿਰਾਦਿਤਿਆ ਸਿੰਧੀਆ ਨੇ ਸਭ ਤੋਂ ਪਹਿਲਾਂ ਭਾਜਪਾ ਰਾਸ਼ਟਰੀ ਪ੍ਰਧਾਨ ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਤੁਸੀਂ ਮੈਨੂੰ ਆਪਣੇ ਪਰਿਵਾਰ ‘ਚ ਬੁਲਾਇਆ ਅਤੇ ਇੱਕ ਸਥਾਨ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਤਾਕਤ ਨੂੰ ਵਧਾਇਆ ਹੈ, ਭਾਰਤ ਦਾ ਭਵਿੱਖ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਦੇ ਹੱਥਾਂ ‘ਚ ਸੁਰੱਖਿਅਤ ਹੈ।’ ਇਸ ਤੋਂ ਬਾਅਦ ਭਾਜਪਾ ਨੇ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕਰਦਿਆਂ ਮੱਧ ਪ੍ਰਦੇਸ਼ ਤੋਂ ਜਿਓਤੀਰਾਦਿਤਿਆ ਸਿੰਧੀਆ ਨੂੰ ਆਪਣੇ ਕੋਟੇ ਤੋਂ ਰਾਜ ਸਭਾ ਦਾ ਉਮੀਦਵਾਰ ਐਲਾਨਿਆ। ਇਹ ਮੰਨਿਆ ਜਾਂਦਾ ਹੈ ਕਿ ਭਾਜਪਾ ਰਾਜ ਸਭਾ ਦਾ ਉਮੀਦਵਾਰ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ‘ਤੇ ਉਸ ਸਮੇਂ ਸੰਕਟ ਦੇ ਬੱਦਲ ਛਾ ਗਏ, ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦਾ ‘ਹੱਥ’ ਛੱਡ ਦਿੱਤਾ। ਸਿੰਧੀਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਅਸਤੀਫੇ ਦਾ ਐਲਾਨ ਕੀਤਾ। ਕਾਂਗਰਸ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਿਓਤੀਰਾਦਿਤਿਆ ਸਿੰਧੀਆ ਦੇ ਨਾਲ-ਨਾਲ ਮੰਗਲਵਾਰ ਨੂੰ 21 ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਨਾਲ ਜਿਓਤੀਰਾਦਿਤਿਆ ਸਿੰਧੀਆ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਮਨਾਉਣ ਦੇ ਕਾਂਗਰਸ ਦੇ ਸਾਰੇ ਹੀਲੇ-ਵਸੀਲੇ ਅਸਫ਼ਲ ਰਹੇ ਹਨ। ਸਿੰਧੀਆ ਨੇ ਅਸਤੀਫੇ ਵਿੱਚ ਲਿਖਿਆ, “ਮੇਰੇ ਜੀਵਨ ਦਾ ਉਦੇਸ਼ ਸ਼ੁਰੂ ਤੋਂ ਆਪਣੇ ਸੂਬੇ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹੁਣ ਇਸ ਪਾਰਟੀ (ਕਾਂਗਰਸ) ਵਿੱਚ ਰਹਿ ਕੇ ਮੈਂ ਆਪਣਾ ਕੰਮ ਨਹੀਂ ਕਰ ਸਕ ਰਿਹਾ।” ਇਸ ਸਾਰੇ ਘਟਨਾਕ੍ਰਮ ਨਾਲ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।

Comments are closed.

COMING SOON .....


Scroll To Top
11