Saturday , 23 January 2021
Breaking News
You are here: Home » haryana news » ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਕੌਮੀ ਪ੍ਰੈਸ ਦਿਵਸ ‘ਤੇ ਪੱਤਰਕਾਰਾਂ ਨੂੰ ਵੱਧਾਈ ਤੇ ਸ਼ੁਭਕਾਮਨਾਵਾਂ ਦਿੱਤੀ

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਕੌਮੀ ਪ੍ਰੈਸ ਦਿਵਸ ‘ਤੇ ਪੱਤਰਕਾਰਾਂ ਨੂੰ ਵੱਧਾਈ ਤੇ ਸ਼ੁਭਕਾਮਨਾਵਾਂ ਦਿੱਤੀ

ਚੰਡੀਗੜ 16 ਨਵੰਬਰ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ ਨੇ ਅੱਜ ਕੌਮੀ ਪ੍ਰੈਸ ਦਿਵਸ ‘ਤੇ ਪੱਤਰਕਾਰਾਂ ਨੂੰ ਵੱਧਾਈ ਤੇ ਸ਼ੁਭਕਾਮਨਾਵਾਂ ਦਿੱਤੀ|ਪ੍ਰੈਸ ਦਿਵਸ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਮੀਡਿਆ ਨੂੰ ਭਾਰਤੀ ਲੋਕਤਾਂਤਰਿਕ ਪ੍ਰਣਾਲੀ ਵਿਚ ਚੌਥਾ ਥਮ ਮੰਨਿਆ ਗਿਆ ਹੈ| ਉਨਾਂ ਕਿਹਾ ਕਿ ਭਾਰਤੀ ਆਜਾਦੀ ਅੰਦੋਲਨ ਵਿਚ ਪ੍ਰੈਸ ਦੀ ਭੂਮਿਕਾ ਮਹੱਤਵਪੂਰਨ ਰਹੀ ਸੀ|ਸ੍ਰੀ ਦਲਾਲ ਨੇ ਮੀਡਿਆ ਦੀ ਆਜਾਦ ਤੇ ਨਿਰਪੱਖ ਪੱਤਰਕਾਰਤਾ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਾਡਾ ਲੋਕਤੰਤਰ ਮਜਬੂਤ ਹੁੰਦਾ ਹੈ| ਉਨਾਂ ਕਿਹਾ ਕਿ ਕੋਵਿਡ 19 ਦੌਰਾਨ ਮੀਡਿਆ ਨੇ ਪਲ-ਪਲ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਈ, ਉਹ ਸ਼ਲਾਘਾਯੋਗ ਹੈ|

Comments are closed.

COMING SOON .....


Scroll To Top
11