Tuesday , 1 December 2020
Breaking News
You are here: Home » haryana news » ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜਲ ਹਰ ਘਰ ਵਿਚ ਨਲ ਅਤੇ ਹਰ ਨਲ ਵਿਚ ਸਵੱਛ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ – ਮਹਿਲਾ ਅਤੇ ਬਾਲ ਵਿਕਾਸ ਮੰਤਰੀ

ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜਲ ਹਰ ਘਰ ਵਿਚ ਨਲ ਅਤੇ ਹਰ ਨਲ ਵਿਚ ਸਵੱਛ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ – ਮਹਿਲਾ ਅਤੇ ਬਾਲ ਵਿਕਾਸ ਮੰਤਰੀ

ਚੰਡੀਗੜ, 21 ਨਵੰਬਰ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਜਲ ਹੈ ਤਾਂ ਜੀਵਨ ਹੈ, ਇਸੀ ਆਧਾਰ ‘ਤੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਯੋਜਨਾ ਦੇ ਤਹਿਤ ਹਰ ਘਰ ਵਿਚ ਨਲ ਅਤੇ ਹਰ ਨਲ ਵਿਚ ਸਵੱਛ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ|ਰਾਜ ਮੰਤਰੀ ਕਮਲੇਸ਼ ਢਾਂਡਾ ਅੱਜ ਜਿਲਾ ਕੈਥਲ ਦੇ ਕਲਾਇਤ ਬਲਾਕ ਲਈ ਜਲ ਜੀਵਨ ਮਿਸ਼ਨ ਪ੍ਰੋਗ੍ਰਾਮ ਦੇ ਤਹਿਤ ਪਾਣੀ ਦੀ ਜਾਂਚ ਤਹਿਤ ਮੋਬਾਇਲ ਵਾਟਰ ਟੇਸਟਿੰਗ ਲੈਬ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਬਾਅਦ ਲੋਕਾਂ ਨਾਲ ਗਲਬਾਤ ਕਰ ਰਹੀ ਸੀ|ਉਨਾਂ ਨੇ ਕਿਹਾ ਕਿ ਇਕ ਕਰੋੜ ਰੁਪਏ ਦੀ ਮੋਬਾਇਲ ਵਾਟਰ ਟੇਸਟਿੰਗ ਲੈਬੋਰੇਟਰੀ ਵੈਨ ਸੂਬਾਵਾਸੀਆਂ ਲਈ ਚੰਗੀ ਸੌਗਾਤ ਲੈ ਕੇ ਆਈ ਹੈ ਤਾਂ ਜੋ ਗੁਣਵੱਤਾ ਵਾਲਾ ਪਾਣੀ ਹਰ ਘਰ ਵਿਚ ਪਹੁੰਚਾਉਣਾ ਯਕੀਨੀ ਕੀਤਾ ਜਾ ਸਕੇ| ਇਹ ਮੋਬਾਇਲ ਵੈਨ ਪਿੰਡ-ਪਿੰਡ ਜਾ ਕੇ ਪਾਣੀ ਦੇ ਸੈਂਪਲ ਲੈ ਕੇ ਮੌਕੇ ‘ਤੇ ਹੀ ਪਾਣੀ ਦੀ ਗੁਣਵੱਤਾ ਦੇ ਬਾਰੇ ਵਿਚ ਜਾਣਕਾਰੀ ਦੇਵੇਗੀ|ਉਨਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਪ੍ਰੋਗ੍ਰਾਮ ਦੇ ਤਹਿਤ 2024 ਤਕ ਪੂਰੇ ਦੇਸ਼ ਵਿਚ ਹਰ ਘਰ ਵਿਚ ਸਵੱਛ ਜਲ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰ ਘਰ ਵਿਚ ਨਲ ਦੇ ਜਰਿਏ ਸਵੱਛ ਜਲ ਪਹੁੰਚਾਉਣ ਲਈ 3.5 ਲੱਖ ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ| ਪੀਣ ਦੇ ਪਾਣੀ ਦੀ ਸਮਸਿਆ ਖਾਸਕਰ ਪੇਂਡੂ ਇਲਕਿਆਂ ਵਿਚ ਵੱਧ ਵਿਕਟ ਹੈ ਅਤੇ ਇਸ ਸਮਸਿਆ ਤੋਂ ਸੱਭ ਤੋਂ ਵੱਧ ਮਹਿਲਾਵਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਸਮਸਿਆ ਦੇ ਸਥਾਈ ਹੱਲ ਲਈ ਜਲ ਜੀਵਨ ਮਿਸ਼ਨ ਦੇ ਤਹਿਤ ਕਾਰਜ ਕੀਤੇ ਜਾ ਰਹੇ ਹਨ|ਉਨਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਪੂਰੀ ਪ੍ਰਤੀਬੱਧਤਾ ਨਾਲ ਮਿਸ਼ਨ ਨੂੰ ਜਲਦੀ ਤੋਂ ਜਲਦੀ ਸਫਲ ਬਨਾਉਣ ਲਈ ਯਤਨ ਕਰ ਰਹੀ ਹੈ| ਕਲਾਇਤ ਬਲਾਕ ਵਿਚ ਪੀਣ ਦੇ ਪਾਣੀ ਨੂੰ ਹਰ ਘਰ ਵਿਚ ਪਹੁੰਚਾਉਣ ਲਈ 18 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ 42 ਕਰੋੜ ਰੁਪਏ ਦੇ ਕਾਰਜ ਜਲਦੀ ਸ਼ੁਰੂ ਹੋਣ ਵਾਲੇ ਹਨ|

Comments are closed.

COMING SOON .....


Scroll To Top
11