Saturday , 23 January 2021
Breaking News
You are here: Home » NATIONAL NEWS » ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਸਾਲ ਵਾਲੇ ਦਿਨ ਭਾਜਪਾ ਦੇ ਮੰਤਰੀਆਂ,ਵਿਧਾਇਕਾਂ,ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ

ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਸਾਲ ਵਾਲੇ ਦਿਨ ਭਾਜਪਾ ਦੇ ਮੰਤਰੀਆਂ,ਵਿਧਾਇਕਾਂ,ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ

ਸਿੰਘੁ ਬਾਰਡਰ 27 ਦਸੰਬਰ – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ , ਸੂਬਾ ਪ੍ਰਧਾਨ ,ਸਤਨਾਮ ਸਿੰਘ ਪੰਨੂ , ਜਨਰਲ ਸਕੱਤਰ , ਸਰਵਣ ਸਿੰਘ ਪੰਧੇਰ , ਸਵਿੰਦਰ ਸਿੰਘ ਚੁਤਾਲਾ , ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣ , ਤਿੰਨ ਖੇਤੀ ਕਾਨੂੰਨ , ਬਿਜਲੀ ਸੋਧ ਬਿੱਲ 2020, ਪ੍ਰਦੂਸ਼ਣ ਐਕਟ ਰੱਦ ਕਰਨ ਲਈ ਆਦਿ ਠੋਸ ਅਜੰਡੇ ਤੇ ਮੀਟਿੰਗ ਹੋਣੀ ਚਾਹੀਦੀ ਹੈ । ਸੁਖਵਿੰਦਰ ਸਿੰਘ ਸਭਰਾ ਅਤੇ ਜਸਬੀਰ ਸਿੰਘ ਪਿੱਦੀ ਜੀ ਨੇ ਕਿਹਾ ਕਿ ਜਥੇਬੰਦੀ ਵਲੋਂ ਐਲਾਨ ਕੀਤਾ ਕਿ ਰੇਲ ਰੋਕੋ ਅੰਦੋਲਨ ਨੂੰ 100 ਦਿਨ 1 ਜਨਵਰੀ 2021 ਦਿਨ ਸ਼ੁੱਕਰਵਾਰ ਨੂੰ ਬਣਦੇ ਹਨ , ਤੇ ਉਸ ਦਿਨ ਭਾਜਪਾ ਦੇ ਮੰਤਰੀਆਂ , ਵਿਧਾਇਕਾਂ , ਆਗੂਆਂ ਦੇ ਘਰਾਂ ਅੱਗੇ ਧਰਨੇ ਬੀਬੀਆਂ ਸਮੇਤ ਲਗਾਏ ਜਾਣਗੇ । ਇਸਦੇ ਨਾਲ ਅੰਬਾਨੀ , ਅੰਡਾਨੀ, ਦੇ ਮਾਲ ਸਟੋਰਾਂ ਦਾ ਵਿਰੋਧ ਅਤੇ ਪੂਰਨ ਤੋਰ ਤੇ ਬਾਈਕਾਟ ਦੀ ਅਪੀਲ ਕੀਤੀ ਜਾਵੇਗੀ । ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਵਾਂ ਸਾਲ ਨੂੰ ਮੋਰਚਿਆਂ ਅਤੇ ਧਰਨਿਆਂ ਵਿੱਚ ਸਾਡੇ ਨਾਲ ਮਿਲ ਕੇ ਮਨਾਇਆ ਜਾਵੇ । ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਜ਼ਿਲੇ ਦਾ ਜੱਥਾ 12 ਜਨਵਰੀ ਨੂੰ ਤੇ ਤਰਨ ਤਾਰਨ ਦਾ ਜੱਥਾ 20 ਜਨਵਰੀ ਨੂੰ ਦਿੱਲੀ ਵੱਲ ਕੂਚ ਕਰੇਗਾ । ਜਿਸ ਵਿੱਚ ਬੀਬੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ , ਰਣਜੀਤ ਸਿੰਘ ਕਲੇਰ ਬਾਲਾ ,ਰਣਬੀਰ ਸਿੰਘ ਰਾਣਾ , ਸਲਵਿੰਦਰ ਸਿੰਘ ਜਾਣੀਆਂ, ਲਖਵਿੰਦਰ ਸਿੰਘ ਵਰਿਆਮਨੰਗਲ, ਗੁਰਪ੍ਰੀਤ ਸਿੰਘ ਖਾਨਪੁਰ , ਹਰਦੀਪ ਸਿੰਘ ਫੌਜੀ , ਰਣਬੀਰ ਸਿੰਘ ਡੁੱਗਰੀ, ਸੋਹਣ ਸਿੰਘ ਗਿੱਲ , ਹਰਵਿੰਦਰ ਸਿੰਘ ਖੁਜਾਲਾ , ਅਸ਼ੋਕ ਵਰਧਨ , ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11