Sunday , 5 July 2020
Breaking News
You are here: Home » PUNJAB NEWS » ਕਰੋਨਾ ਵਾਇਰਸ ਨੂੰ ਲੈ ਕੇ ਡੀ ਸੀ ਪੀ ਵੱਲੋਂ ਸ਼ਾਪਿੰਗ ਮਾਲ ਅਧਿਕਾਰੀਆਂ ਨਾਲ ਮੀਟਿੰਗ

ਕਰੋਨਾ ਵਾਇਰਸ ਨੂੰ ਲੈ ਕੇ ਡੀ ਸੀ ਪੀ ਵੱਲੋਂ ਸ਼ਾਪਿੰਗ ਮਾਲ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 19 ਮਾਰਚ (ਜਸਪਾਲ ਅਰੋੜਾ)- ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਰੋਨਾ ਵਾਇਰਸ ਤੋ ਬਚਾਅ ਲਈ ਜਿਥੇ ਸਿਹਤ ਵਿਭਾਗ ਦੀ ਟੀਮਾ ਕੰਮ ਕਰ ਰਹੀਆਂ ਹਨ ਓਥੇ ਹੀ ਜਿਲਾ ਪੁਲਸ ਵਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਇਸੇ ਮੁਹਿੰਮ ਤਹਿਤ ਲੁਧਿਆਣਾ ਦੇ ਡੀ ਸੀ ਪੀ ਹੈਡ ਕਵਾਟਰ ਅਖਿਲ ਚੋਧਰੀ ਵਲੋਂ ਕਰੋਨਾ ਵਾਇਰਸ ਤੋ ਬਚਾਅ ਲਈ ਲੁਧਿਆਣਾ ਦੇ ਸ਼ੌਪਿੰਗ ਮਾਲ ਅਤੇ ਰੈਸਟੋਰੈਂਟ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਓਹਨਾ ਨੂੰ ਸਖਤ ਹਿਦਾਇਤਾਂ ਦਿਤੀਆਂ ਗਈਆਂ ਕਿ ਉਹ 31 ਮਾਰਚ ਤੱਕ ਸ਼ੌਪਿੰਗ ਮਾਲ ,ਰੈਸਟੋਰੈਂਟ ਮੈਰਿਜ ਪੈਲੇਸ ,ਕਲੱਬ ਵਗੈਰਾ ਬੰਦ ਕਰਵਾ ਕੇ ਰੱਖਣ ਅਤੇ ਕਿਥੇ ਵੀ 50 ਤੋਂ ਜਿਆਦਾ ਵਿਅਕਤੀ ਇਕੱਠੇ ਨਾ ਹੋਣ ਦੇਣ ਅਤੇ ਹਰ ਵਿਅਕਤੀ ਇਕ ਦੂਜੇ ਕੋਲੋ 1 ਮੀਟਰ ਦੀ ਦੂਰੀ ਬਣਾ ਕੇ ਰੱਖਣ ਓਹਨਾ ਕਿਹਾ ਕਿ ਇਸ ਦੌਰਾਨ ਮੈਡੀਕਲ ਸਟੋਰ ਰਾਸ਼ਨ ਸਟੋਰ ਨੂੰ ਦੁਕਾਨਾਂ ਖੋਲਣ ਦੀ ਛੋਟ ਹੈ ਇਸ ਦੌਰਾਨ ਜਿਲਾ ਪੁਲਸ ਵਲੋਂ ਮੈਡੀਕਲ ਸਟੋਰ ਐਸੋਸੀਏਸ਼ਨ ਰਿਟੇਲ ਹੋਲਸੇਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਰੋਨਾ ਵਾਇਰਸ ਨੂੰ ਲੈ ਕੇ ਜਰੂਰੀ ਵਸਤਾਂ ਹੈਡ ਸੇਨੇਟਾਈਜਰ ਅਤੇ ਮਾਸਕ ਆਦਿ ਵੇਚਣ ਸਬੰਧੀ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਡੀ ਸੀ ਪੀ ਹੈਡ ਕਵਾਟਰ ਅਖਿਲ ਚੋਧਰੀ ਅਨੁਸਾਰ ਅਗਰ ਜੇ ਕੋਈ ਪੁਲਸ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਓਹਨਾ ਲੋਕਾਂ ਨੂੰ ਅਪੀਲ ਕੀਤੀ ਕਰੋਨਾ ਵਾਇਰਸ ਦੇ ਚਲਦੇ ਉਹ ਪੁਲਸ ਦਾ ਸਹਿਯੋਗ ਦੇਣ ਤਾਂਕਿ ਲੋਕਾਂ ਨੂੰ ਇਸ ਨਾ ਮੁਰਾਦ ਬਿਮਾਰੀ ਤੋ ਬਚਾਇਆ ਜਾ ਸਕੇ।

Comments are closed.

COMING SOON .....


Scroll To Top
11