Thursday , 6 August 2020
Breaking News
You are here: Home » PUNJAB NEWS » ਏਆਈਸੀਟੀਈ ਨੇ ਦੇਸ਼ ਵਿੱਚ ਨਵੀਂਆਂ ਤਕਨੀਕੀ ਸੰਸਥਾਵਾਂ ਉੱਤੇ 2 ਸਾਲ ਲਈ ਪਾਬੰਦੀ ਲਗਾਈ

ਏਆਈਸੀਟੀਈ ਨੇ ਦੇਸ਼ ਵਿੱਚ ਨਵੀਂਆਂ ਤਕਨੀਕੀ ਸੰਸਥਾਵਾਂ ਉੱਤੇ 2 ਸਾਲ ਲਈ ਪਾਬੰਦੀ ਲਗਾਈ

ਵਰਕਸ਼ਾਪ ਵਿੱਚ ਐਫਐਸਐਫਟੀਆਈ, ਪੁੱਕਾ, ਪੁਟੀਆ ਆਦਿ ਸਮੇਤ ਵੱਖ-ਵੱਖ ਰਾਜ ਸੰਘਾਂ ਨੇ ਹਿੱਸਾ ਲਿਆ
ਮੌਹਾਲੀ 14 ਫਰਵਰੀ- ਆਲ ਇੰਡੀਆਂ ਕੌਂਸਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈਸੀਟੀਈ), ਨਵੀਂ ਦਿੱਲੀ ਨੇ ਪ੍ਰਵਾਨਗੀ ਪ੍ਰਕਿਰਿਆ ਹੈਂਡਬੁੱਕ 2020-21 ਬਾਰੇ ਵਿਚਾਰ ਵਟਾਂਦਰਾਂ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਤਕਨੀਕੀ ਸੰਸਥਾਵਾਂ ਦੇ ਲਗਭਗ 500 ਪ੍ਰਤੀਨਿਧੀਆਂ ਨੇ ਹਿੱਸਾ ਲਿਆ।ਫੈਡਰੇਸ਼ਨ ਆਫ ਸੈਲਫ ਫਾਇੰਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਸ (ਐਫਐਸਐਫਟੀਆਈ), ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ), ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ (ਪੁਟੀਆ) ਨੇ 12–15 ਤੋ ਜਿਆਦਾ ਰਾਜਾਂ ਦੀਆਂ ਐਸੋਸਿਏਸ਼ਨ ਦੇ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।ਬਾਅਦ ਵਿੱਚ ਵਫਦ ਨੇ ਐਫਐਸਐਫਟੀਆਈ ਅਤੇ ਪੁੱਕਾ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਅਤੇ ਐਫਐਸਐਫਟੀਆਈ ਦੇ ਜਨਰਲ ਸਕੱਤਰ, ਸ਼੍ਰੀ ਕੇਵੀਕੇ ਰਾਉ ਦੀ ਅਗਵਾਈ ਵਿੱਚ ਏਆਈਸੀਟੀਈ ਦੇ ਮੈਂਬਰ ਸੈਕਰੇਟਰੀ ਪ੍ਰੌ. ਅਸ਼ੋਕ ਮਿੱਤਲ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੰਸਥਾਵਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
ਏਆਈਸੀਟੀਈ ਨੇ ਏਪੀਐਚ ਵਿੱਚ ਵੱਡੀਆਂ ਤਬਦੀਲੀਆਂ ਪੇਸ਼ ਕੀਤੀਆਂ ਜਿਹਨਾਂ ਵਿੱਚ ਨਵੇਂ ਤਕਨੀਕੀ ਅਦਾਰਿਆਂ ਉੱਤੇ 2 ਸਾਲ ਲਈ ਪਾਬੰਦੀ, ਸਾਰੇ ਕੋਰਸਾਂ ਨੂੰ ਨਿਯਮਿਤ ਕਰਨ ਲਈ ਦੂਜੀ ਅਤੇ ਪਾਰਟ ਟਾਈਮ ਸ਼ਿਫਟਾਂ ਦੀ ਸਮਾਪਤੀ, ਇੱਕ ਹੀ ਟਰੱਸਟ/ਸੇਸਾਇਟੀ ਦੇ ਅਧੀਨ ਵੱਖ-ਵੱਖ ਥਾਵਾਂ ਤੇ ਚੱਲ ਰਹੇ ਮੌਜੂਦਾ ਤਕਨੀਕੀ ਸੰਸਥਾਵਾਂ ਦਾ ਮਿਲਾਨ, ਐਮਸੀਏ ਕੋਰਸ ਦੀ ਮਿਆਦ 3 ਸਾਲ ਤੋ ਘਟਾ ਕੇ 2 ਸਾਲ ਕਰਨਾ ਆਦਿ ਸ਼ਾਮਿਲ ਹਨ। ਇਹੀ ਨਹੀ, ਏਆਈਸੀਟੀਈ ਆਉਣ ਵਾਲੇ ਸੈਸ਼ਨ ਤੋਂ ਕਿਸੇ ਵੀ ਸੰਸਥਾਂ ਨੂੰ ਐਮਬੀਏ ਅਤੇ ਪੀਜੀਡੀਐਮ ਦੋਨਾਂ ਕੋਰਸਾਂ ਨੂੰ ਇੱਕੋ ਸਮੇਂ ਚਲਾਉਣ ਦੀ ਆਗਿਆ ਨਹੀ ਦੇਵੇਗੀ। ਵਫਦ ਨੇ ਏਆਈਸੀਟੀਈ ਨੂੰ ਹੋਰ ਕਈ ਨਿਯਮਾਂ ਵਿੱਚ ਢਿੱਲ ਦੇਣ ਦੀ ਅਪੀਲ ਦਿੱਤੀ।ਗੈਰ-ਮਾਨਤਾ ਪ੍ਰਾਪਤ ਸੰਸਥਾਨਾਂ ਦੇ ਲਈ ਫੈਕਲਟੀ ਅਨੁਪਾਤ ਵਿੱਚ ਬਦਲਾਅਨਵੇਂ ਨਿਯਮਾਂ ਤੇ ਪ੍ਰਤਿਕਿਰਿਆਂ ਦਿੰਦੇ ਹੋਏ ਐਫਐਸਐਫਟੀਆਈ ਦੇ ਜਨਰਲ ਸਕੱਤਰ, ਸ਼੍ਰੀ ਕੇਵੀਕੇ ਰਾਉ ਨੇ ਏਆਈਸੀਟੀਈ ਨੂੰ ਪਿਛਲੇ ਸਾਲਾਂ ਵਿੱਚ 50% ਦਾਖਿਲੇ ਵਿੱਚ ਕਮੀ ਦੇ ਕਾਰਣ ਗੈਰ-ਮਾਨਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਨੂੰ ਭਰੀਆਂ ਹੋਈਆਂ ਸੀਟਾਂ ਦੇ ਆਧਾਰ ਤੇ 1Ñ20 ਦੇ ਅਨੁਪਾਤ ਵਿੱਚ ਫੈਕਲਟੀ ਨਿਯੁਕਤ ਕਰਨ ਦੀ ਆਗਿਆ ਦੀ ਅਪੀਲ ਕੀਤੀ।ਤਕਨੀਕੀ ਸੰਸਥਾਨਾਂ ਦੀ ਮਾਨਤਾ ਪ੍ਰਾਪਤ ਕਰਨ ਵਿੱਚ ਛੂਟ:ਅਗਲੇ ਤਿੰਨ ਸਾਲਾਂ ਵਿੱਚ 60% ਕੋਰਸਾਂ ਵਿੱਚ ਮਾਨਤਾ ਪ੍ਰਾਪਤ ਕਰਨ ਦੇ ਲਈ ਏਪੀਐਚ ਦੀ ਧਾਰਾ ਤੇ ਪ੍ਰਤਿਕਿਰਿਆਂ ਦਿੰਦੇ ਹੋਏ, ਸ਼੍ਰੀ ਸ਼੍ਰੀਧਰ ਸਿੰਘ(ਰਾਜਸਥਾਨ) ਨੇ ਕਿਹਾ ਕਿ ਕਾਲਜਾਂ ਨੂੰ ਇਸ ਤਰਾਂ ਦੇ ਅਲਟੀਮੇਟਮ ਨਾਲ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਅਪਨਾਉਣ ਲਈ ਉਤਸ਼ਾਹਿਤ ਕਰੇਗਾ।
ਸੰਸਥਾਵਾਂ ਵਲੋ 7ਵੇਂ ਤਨਖਾਹ ਕਮਿਸ਼ਨ ਨੂੰ ਅਦਾ ਕਰਨ ਵਿੱਚ ਕਠਿਨਾਈ:
ਪੁੱਕਾ ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋ 3 ਸਾਲ ਤੋ ਜਿਆਦਾ ਸਮੇਂ ਤੋ ਸਕਾਲਰਸ਼ਿਪ ਵਿੱਚ ਦੇਰੀ ਅਤੇ ਤਕਨੀਕੀ ਸੰਸਥਾਨਾਂ ਵਿੱਚ ਫੀਸ ਸਟਰੱਕਚਰ ਵਿੱਚ ਬਦਲਾਵ ਦੇ ਕਾਰਣ ਏਆਈਸੀਟੀਈ ਵੱਲੋਂ ਨਿਰਧਾਰਿਤ 7ਵੇਂ ਵੇਤਨ ਆਯੋਗ ਦੇ ਅਨੁਸਾਰ ਰਾਸ਼ਟਰੀਕਰਣ ਬੈਂਕਾਂ ਦੇ ਮਾਧਿਅਮ ਨਾਲ ਕਈ ਸੰਸਥਾਵਾਂ ਵੱਲੋਂ ਫੈਕਲਟੀ ਨੂੰ ਸਮੇਂ ਸਿਰ ਤਨਖਾਹ ਦਾ ਭੁਗਤਾਨ ਕਰਨਾ ਬਹੁਤ ਮੁਸ਼ਕਿਲ ਹੈ।
ਰਵਾਇਤੀ ਕੋਰਸਾਂ ਨੂੰ ਵੋਕੇਸ਼ਨਲ ਵਿੱਚ ਬਦਲਣਾ:
ਸ਼੍ਰੀ ਕਿਸ਼ੋਰ ਮੁਨੀਰਥਿਨਮ (ਚੇਨਈ) ਅਤੇ ਸ਼੍ਰੀ ਟੀ ਡੀ ਈਸਾਵਾਰਾ ਮੂਰਤੀ ( ਤਾਮਿਲਨਾਡੂ) ਨੇ ਵੋਕੇਸ਼ਨਲ ਕੋਰਸਾਂ ਦੇ ਲਈ ਮੌਜੂਦਾ ਰਵਾਇਤੀ ਕੋਰਸਾਂ ਵਿੱਚ ਤਬਦੀਲੀ ਦੇ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਦਯੋਗ ਦੀ ਮੰਗ ਦੇ ਅਨੁਸਾਰ ਵਿਦਿਆਰਥੀਆਂ ਵਿੱਚ ਹੁਨਰ ਪੈਦਾ ਕਰਨ ਵਿੱਚ ਮਦਦ ਕਰੇਗਾ, ਜਦੋਂਕਿ ਹੋਰ ਵੀ ਕਈ ਰਵਾਇਤੀ ਕੋਰਸ ਰੁਜ਼ਗਾਰ ਅਧਾਰਿਤ ਨਹੀ ਹਨ।
ਏਆਈਸੀਟੀਈ ਦੇ ਚੈਅਰਮੈਨ ਪ੍ਰੋ. ਅਨਿਲ ਡੀ ਸਹਾਸਰਬੁੱਧੇ ਸਮੇਤ ਹੋਰ ਅਧਿਕਾਰ ਵੀ ਇਸ ਵਰਕਸ਼ਾਪ ਵਿੱਚ ਹਾਜ਼ਿਰ ਸਨ ਜਿਹਨਾਂ ਵਿੱਚ ਮੈਂਬਰ ਸੈਕਰੇਟਰੀ, ਪ੍ਰੌ. ਰਾਜੀਵ ਕੁਮਾਰ; ਸਲਾਹਕਾਰ, ਡ.ਊਸ਼ਾ ਨਤੇਸਨ; ਸਲਾਹਕਾਰ, ਪ੍ਰੋ. ਆਰ ਹਰਿਹਰਨ; ਡਾਇਰੇਕਟਰ. ਕਰਨਲ ਬੀ ਵੈਂਕਟ; ਸਲਾਹਕਾਰ, ਪ੍ਰੌ. ਦਲੀਪ ਐਨ. ਮਲਖੇੜੇ; ਡਾਇਰੇਕਟਰ, ਐਨ ਡਬਲਿਊ ਰੀਜਨ, ਡਾ.ਆਰ.ਕੇ. ਸੋਨੀ; ਡਾਇਰੇਕਟਰ, ਡਾ. ਐਨ ਐਚ ਸਿੰਦਾਲਿੰਗ ਸਵਾਮੀ; ਡਾਇਰੇਕਟਰ, ਡਾ.ਰਮੇਸ਼ ਯੂ ਆਦਿ ਸ਼ਾਮਿਲ ਸਨ।
ਸ.ਗੁਰਪ੍ਰੀਤ ਸਿੰਘ, ਜਨਰਲ ਸੈਕਰੇਟਰੀ (ਪੁੱਕਾ); ਸ.ਗੁਰਕੀਰਤ ਸਿੰਘ, ਜੁਆਇੰਟ ਸੈਕਰੇਟਰੀ (ਪੁੱਕਾ); ਸ.ਰਜਿੰਦਰ ਸਿੰਘ ਧਨੋਆ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ (ਪੁਟੀਆ); ਸ਼੍ਰੀ ਹਰਿੰਦਰ ਕਾਂਡਾਂ (ਪੁਟੀਆ); ਬੀ.ਐਸ ਯਾਦਵ (ਮੱਧ ਪ੍ਰਦੇਸ਼); ਸ਼੍ਰੀ ਪੁਨੀਤ ਬਖਚੰਡੀ (ਰਾਜਸਥਾਨ) ਆਦਿ ਵੀ ਹਾਜ਼ਿਰ ਸਨ।

Comments are closed.

COMING SOON .....


Scroll To Top
11