Monday , 21 September 2020
Breaking News
You are here: Home » COMING SOON .... » ਅਧਿਆਪਕ-ਵਿਦਿਆਰਥੀ ਅਤੇ ਨੈਤਿਕਤਾ

ਅਧਿਆਪਕ-ਵਿਦਿਆਰਥੀ ਅਤੇ ਨੈਤਿਕਤਾ

ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ ਅਤੇ ਇਸ ਭਵਿੱਖ ਨੂੰ ਨਿਖਾਰਨ ਦੀ ਅਹਿਮ ਜ਼ੁੰਮੇਵਾਰੀ ਅਧਿਆਪਕ ਵਰਗ ਦੇ ਮੋਢਿਆਂ ਤੇ ਰਹਿੰਦੀ ਹੈ।ਸਕੂਲ ਕਾਲਜ ਦਾ ਨਾਂ ਸੁਣਦਿਆਂ ਹੀ ਆਪ ਮੁਹਾਰੇ ਸ਼ਰਧਾ ਨਾਲ ਮਨ ਝੁੱਕ ਜਾਂਦਾ ਹੈ ਕਿਉਂਕਿ ਇਹ ਵਿੱਦਿਆ ਦਾ ਉਹ ਮੰਦਿਰ ਹੈ ਜਿੱਥੇ ਇਨਸਾਨ ਪੜ੍ਹ-ਲਿਖ ਕੇ, ਸਿੱਖ ਕੇ ਆਪਣੇ ਜੀਵਨ ਵਿੱਚ, ਸਮਾਜ ਵਿੱਚ ਇੱਕ ਵਿਚਰਣਯੋਗ ਪਰਪੱਕ ਇਨਸਾਨ ਬਣਦਾ ਹੈ।ਇਹ ਜ਼ਰੂਰੀ ਹੈ ਕਿ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ ਨਾਲ ਨੈਤਿਕ ਸਿੱਖਿਆ ਅਤੇ ਉਹਨਾਂ ਦੇ ਨੈਤਿਕ ਗੁਣਾਂ ਦੇ ਵਿਕਾਸ ਤੇ ਜ਼ੋਰ ਦਿੱਤਾ ਜਾਵੇ।ਜੇਕਰ ਨੈਤਿਕਤਾ ਨਾ ਹੋਵੇ ਤਾਂ ਪਸ਼ੂਤਾ ਅਤੇ ਮਨੁੱਖਤਾ ਵਿੱਚ ਕੋਈ ਖਾਸ ਅੰਤਰ ਨਹੀਂ ਰਹਿੰਦਾ ਕਿਉ¤ਕਿ ਨੈਤਿਕਤਾ ਹੀ ਉ¤ਚ ਚਰਿੱਤਰ ਨੂੰ ਘੜਦੀ ਹੈ ਅਤੇ ਚਰਿੱਤਰਹੀਣ ਵਿਅਕਤੀ ਪਸ਼ੂ ਸਾਮਾਨ ਹੈ।ਇਹ ਨੈਤਿਕਤਾ ਹੀ ਹੈ ਜੋ ਮਾਨਵਤਾ ਦਾ ਸ਼ਿੰਗਾਰ ਹੈ ਸੋ ਇਸ ਦੀ ਅਹਿਮੀਅਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।
ਵਿਦਿਆਰਥੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਅਧਿਆਪਕਾਂ ਨੂੰ ਆਪਣੀ ਅਧਿਆਪਕ ਹੋਣ ਤੇ ਨੈਤਿਕ ਜ਼ੁੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਜੋ ਉਹ ਸਮਾਜ ਨੂੰ ਇੱਕ ਸਵੱਸਥ ਨਾਗਰਿਕ ਦੇ ਸਕਣ, ਜਿਸਦੀ ਉਮੀਦ ਇੱਕ ਚੰਗੇ ਅਧਿਆਪਕ ਵਰਗ ਤੋਂ ਕੀਤੀ ਜਾਂਦੀ ਹੈ।ਵਿਦਿਆਰਥੀਆਂ ਨੂੰ ਨੈਤਿਕਤਾ ਦਾ ਸਬਕ ਦੇਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਧਿਆਪਕ ਖੁਤ ਨੈਤਿਕਤਾ ਦੇ ਸਾਂਚੇ ਨੂੰ ਅਪਣਾਏ ਹੋਣ, ਕਿਉਂਕਿ ਜੇਕਰ ਅਧਿਆਪਕ ਖੁਦ ਨੈਤਿਕ ਮੁੱਲਾਂ ਤੋਂ ਹੀਣ ਹੋਣਗੇ ਤਾਂ ਉਹਨਾਂ ਦੇ ਵਿਦਿਆਰਥੀਆਂ ਤੋਂ ਨੈਤਿਕਤਾ ਦੀ ਉਮੀਦ ਰੱਖਣਾ ਬੇਈਮਾਨੀ ਹੀ ਹੋਵੇਗੀ।ਮਾਪਿਆਂ ਨੂੰ ਵੀ ਬੱਚਿਆਂ ਵਿੱਚ ਨੈਤਿਕਤਾ ਦੇ ਬੀਜ ਘਰ ਤੋ ਹੀ ਬੀਜਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਕਿ ਮਾਪਿਆਂ ਅਤੇ ਅਧਿਆਪਕਾਂ ਦਾ ਕਿਰਦਾਰ ਨੈਤਿਕਤਾ ਤੇ ਪਹਿਰਾ ਦਿੰਦੇ ਹੋਇਆਂ ਹੋਣਾ ਚਾਹੀਦਾ ਹੈ।ਜੇਕਰ ਅਧਿਆਪਕਾਂ ਅਤੇ ਮਾਪਿਆਂ ਦਾ ਨੈਤਿਕ ਪੱਧਰ ਉ¤ਚਾ ਹੋਵੇਗਾ ਤਾਂ ਸੁਭਾਵਿਕ ਹੈ ਕਿ ਉਹਨਾਂ ਦੇ ਵਿਦਿਆਰਥੀ, ਬੱਚੇ ਵੀ ਨੈਤਿਕਤਾ ਨੂੰ ਅਪਣਾਉਣ ਵਿੱਚ ਰੁਚੀ ਰੱਖਣਗੇ।
ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਇੱਕ ਪੀੜੀ ਅਨੈਤਿਕ ਅਤੇ ਚਰਿੱਤਰ ਹੀਣ ਹੈ ਤਾਂ ਆਉਣ ਵਾਲੀਆਂ ਪੀੜੀਆਂ ਦਾ ਸਵਰੂਪ ਕਿਸ ਤਰ੍ਹਾਂ ਦਾ ਹੋਵੇਗਾ? ਇਸ ਪ੍ਰਸ਼ਨ ਦਾ ਉ¤ਤਰ ਹੀ ਰੂਹ ਕੰਬਾਊ ਹੈ ਜੋ ਕਿ ਮਨੁੱਖਤਾ ਦੇ ਘਾਣ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ।ਸਾਡੇ ਸਮਾਜ ਵਿੱਚ ਨੈਤਿਕਤਾ ਦੇ ਅਭਾਵ ਚੋਂ ਹੀ ਦੁਰਵਿਵਹਾਰ, ਨਿੰਦਣਯੋਗ ਘਟਨਾਵਾਂ, ਭ੍ਰਿਸ਼ਟਾਚਾਰ, ਸ਼ੋਸ਼ਣ, ਬਲਾਤਕਾਰ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧ ਉਪਜਦੇ ਹਨ।
ਸਮੇਂ ਦਾ ਦੁਖਾਂਤ ਹੈ ਕਿ ਨੈਤਿਕਤਾ ਦੇ ਆਧਾਰ ਤੇ ਅੱਜ ਦੇ ਦੌਰ ਵਿੱਚ ਸਕੂਲ ਕਾਲਜਾਂ ਦਾ ਮਾਹੌਲ ਸੰਤੁਸ਼ਟੀਜਨਕ ਨਹੀਂ ਕਿਹਾ ਜਾ ਸਕਦਾ।ਸਾਨੂੰ ਅਕਸਰ ਟੀ.ਵੀ., ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ ਕਿ ਜਿਸ ਨੂੰ ਸੁਣਦਿਆਂ ਸ਼ਰਮਸਾਰ ਹੋਣਾ ਪੈਂਦਾ ਹੈ। ਅਧਿਆਪਕਾਂ ਦੀਆਂ ਵਿਦਿਆਰਥੀਆਂ ਨਾਲ ਵਧੀਕੀਆਂ ਜਾਂ ਵਿਦਿਆਰਥੀਆਂ ਦੀਆਂ ਅਧਿਆਪਕਾਂ ਨਾਲ ਵਧੀਕੀਆਂ ਦੀਆਂ ਖਬਰਾਂ ਨਾਲ ਅਖਬਾਰ ਭਰੇ ਪਏ ਹਨ।ਲੱਚਰਤਾ ਭਰਪੂਰ ਪੰਜਾਬੀ ਗੀਤਾਂ ਵਿੱਚ ਜੋ ਕਾਲਜਾਂ ਦੀ ਤਸਵੀਰ ਵਿਖਾਈ ਜਾਂਦੀ ਹੈ, ਉਹ ਨਿੰਦਣਯੋਗ ਹੈ ਜੋ ਸਾਡੀ ਨੌਜਵਾਨ ਪੀੜੀ ਨੂੰ ਕੁਰਾਹੇ ਪਾਉਣ ਵਿੱਚ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਜਿਵੇਂ ਕਿ ਸ਼ੁਰੂ ਚ ਹੀ ਕਿਹਾ ਗਿਆ ਹੈ ਕਿ ਸਕੂਲ ਕਾਲਜ ਵਿੱਦਿਆ ਦਾ ਮੰਦਿਰ ਹੈ, ਸੋ ਇਸ ਨੂੰ ਮੰਦਿਰ ਹੀ ਰਹਿਣ ਦਿੱਤਾ ਜਾਵੇ, ਨਾ ਕਿ ਪ੍ਰਤਾੜਨਾ ਜਾਂ ਅਸ਼ਲੀਲ ਖਾਨੇ ਵਿੱਚ ਇਹ ਤਬਦੀਲ ਹੋਵੇ।
ਵਿਦਿਆਰਥੀਆਂ ਨੂੰ ਮਾਪੇ ਪੜ੍ਹਨ ਲਈ ਸਕੂਲ ਕਾਲਜ ਭੇਜਦੇ ਹਨ, ਸੋ ਇਹ ਜ਼ਰੂਰੀ ਹੈ ਕਿ ਇੱਥੇ ਸਕੂਲ ਕਾਲਜ ਦੇ ਅਧਿਆਪਕ ਇੱਕ ਸਜਗ ਮਾਪਿਆਂ ਦੀ ਭੂਮਿਕਾ ਨਿਭਾਉਣ ਕਿਉਂਕਿ ਆਪਣੇ ਦਿਨ ਦਾ ਇੱਕ ਹਿੱਸਾ ਵਿਦਿਆਰਥੀ ਉਹਨਾਂ ਦੀ ਦੇਖਰੇਖ, ਸੰਗਤ ਵਿੱਚ ਬਿਤਾਉਂਦੇ ਹਨ।ਲੋੜ ਹੈ ਅਧਿਆਪਕ ਹੋਣ ਦੇ ਨਾਤੇ ਅਧਿਆਪਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਅਮਲੀ ਜਾਮਾ ਪਹਿਣਾਉਣ ਦੀ।ਅਧਿਆਪਕ ਕਹਾਉਣ ਨਾਲੋਂ ਅਧਿਆਪਕ ਬਣਨ ਤੇ ਜ਼ੋਰ ਦਿੱਤਾ ਜਾਵੇ।ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਗੁਰੂ ਚੇਲਾ ਦਾ ਰਿਸ਼ਤਾ ਹੈ ਅਤੇ ਇਸ ਰਿਸ਼ਤੇ ਨੂੰ ਕਿਸੇ ਵੀ ਰੂਪ ਚ ਪਲੀਤ ਹੋਣ ਤੋਂ ਬਚਾਉਂਣਾ ਮੁੱਖ ਰੂਪ ਵਿੱਚ ਅਧਿਆਪਕ ਦੀ ਜ਼ਿੰਮੇਵਾਰੀ ਹੈ।ਬੇਸ਼ੱਕ ਕਈ ਵਾਰ ਕਾਲਜਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਉਮਰ ਦਾ ਜ਼ਿਆਦਾ ਫਰਕ ਨਹੀਂ ਹੁੰਦਾ, ਪਰੰਤੂ ਇਹ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਗੁਰੂ ਹੋਣ ਦੇ ਨਾਤੇ ਇਸ ਦੀ ਸਵੱਛਤਾ ਨੂੰ ਬਣਾਈ ਰੱਖੇ।ਸਕੂਲਾਂ ਕਾਲਜਾਂ ਵਿੱਚ ਕਈ ਵਾਰ ਵਿਦਿਆਰਥੀ ਆਪਣੀ ਸੀਮਾ ਰੇਖਾ ਨੂੰ ਪਾਰ ਕਰ ਜਾਂਦੇ ਹਨ, ਅਜਿਹੀਆਂ ਸਥਿਤੀਆਂ ਵਿੱਚ ਜ਼ਰੂਰੀ ਹੈ ਕਿ ਉਹਨਾਂ ਵਿਦਿਆਰਥੀਆਂ ਦੀ ਯੋਗ ਅਗਵਾਈ ਜਾਂ ਕਾਊਂਸਲਿੰਗ ਕੀਤੀ ਜਾਵੇ ਤਾਂ ਜੋ ਦੁਬਾਰਾ ਅਜਿਹੇ ਹਾਲਾਤ ਮੁੜ ਪੈਦਾ ਨਾ ਹੋਣ।
ਸਮੇਂ ਸਮੇਂ ਤੇ ਅਜਿਹੀਆਂ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਹਨ ਜਿਸ ਵਿੱਚ ਅਧਿਆਪਕ ਅਧਿਆਪਕਾਵਾਂ ਜਾਂ ਅਧਿਆਪਕ ਹੀ ਅਧਿਆਪਕਾਵਾਂ ਨਾਲ ਇਸ ਵਿੱਦਿਆ ਦੇ ਮੰਦਿਰ ਵਿੱਚ ਅਜਿਹੀਆਂ ਵਧੀਕੀਆਂ ਜਾਂ ਲੱਚਰਤਾ ਪੂਰਨ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਜੋ ਕਿ ਕਿਸੇ ਵੀ ਪੱਧਰ ਤੇ ਸਹੀ ਨਹੀਂ ਠਹਿਰਾਈਆਂ ਜਾ ਸਕਦੀਆਂ।ਜੇਕਰ ਨੈਤਿਕਤਾ ਦੇ ਤਰਾਜੂ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੇਖਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਇੰਜ਼ਾਮ ਦੇਣ ਵਾਲੇ ਕਿਸੇ ਵੀ ਰੂਪ ਵਿੱਚ ਅਧਿਆਪਕ ਅਖਵਾਉਣ ਦੇ ਯੋਗ ਨਹੀਂ।
ਸੋ ਚੰਗੇ ਸਮਾਜ ਦੀ ਹੋਂਦ ਨੂੰ ਕਾਇਮ ਰੱਖਣ ਲਈ ਸਮੇਂ ਦੀ ਲੋੜ ਹੈ ਕਿ ਅਧਿਆਪਣ ਨਾਲ ਜੁੜਿਆ ਅਧਿਆਪਕ ਵਰਗ ਵਿਦਿਆਰਥੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਆਪਣੀ ਮੁੱਢਲੀ ਜਿੰਮੇਵਾਰੀ ਸਮਝੇ ਅਤੇ ਇਸ ਦੀ ਪ੍ਰਾਪਤੀ ਲਈ ਉਹ ਖੁਦ ਪਹਿਲਾਂ ਆਪਣੇ ਚਰਿੱਤਰ ਵਿੱਚ ਨੈਤਿਕਤਾ ਦੀ ਅਜਿਹੀ ਛਾਪ ਛੱਡੇ ਜੋ ਦੂਜਿਆਂ ਲਈ ਪ੍ਰੇਰਣਾ ਸ੍ਰੋਤ ਬਣੇ।

Comments are closed.

COMING SOON .....


Scroll To Top
11