Saturday , 24 October 2020
Breaking News
You are here: Home » haryana news » ਅਗਲੇ 5 ਸਾਲਾਂ ਵਿਚ ਇਕ ਲੱਖ ਤੋਂ ਵੱਧ ਆਸਾਮੀਆਂ ‘ਤੇ ਹੋਰ ਭਰਤੀਆਂ ਕੀਤੀਆਂ ਜਾਣਗੀਆਂ – ਮੁੱਖ ਮੰਤਰੀ

ਅਗਲੇ 5 ਸਾਲਾਂ ਵਿਚ ਇਕ ਲੱਖ ਤੋਂ ਵੱਧ ਆਸਾਮੀਆਂ ‘ਤੇ ਹੋਰ ਭਰਤੀਆਂ ਕੀਤੀਆਂ ਜਾਣਗੀਆਂ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹ ਕਿ ਪਿਛਲੇ 6 ਸਾਲਾਂ ਵਿਚ ਸੂਚਨਾ ਤਕਨਾਲੋਜੀ ਰਾਹੀਂ ਸਰਕਾਰੀ ਤੰਤਰ ਵਿਚ ਪਾਰਦਰਸ਼ਤਾ ਲਿਆਉਣ ਤੇ ਵਿਵਸਥਾ ਵਿਚ ਬਦਲਾਅ ਲਿਆਉਣ ਦੀ ਪਹਿਲ ਕੀਤੀ ਹੈ ਅਤੇ ਇਸ ਕੜੀ ਵਿਚ ਕਾਫੀ ਹਦ ਤਕ ਸਫਲਤਾ ਵੀ ਪ੍ਰਾਪਤ ਹੋਈ ਹੈ, ਭਾਵੇਂ ਉਹ ਮੈਰਿਟ ਆਧਾਰ ‘ਤੇ ਭਰਤੀਆਂ ਕਰਨ ਦੀ ਗੱਲ ਹੋਵੇ ਜਾਂ ਅਧਿਆਪਕ ਤਬਾਦਲਾ ਨੀਤੀ ਦੀ ਗੱਲ ਹੋਵੇ| ਕੌਮੀ ਪੱਧਰ ‘ਤੇ ਹਰਿਆਣਾ ਦੀ ਇਸ ਪਹਿਲ ਦੀ ਸ਼ਲਾਘਾ ਹੋਈ ਹੈ|ਅੱਜ ਇੱਥੇ ਸੈਕਟਰ 3 ਵਿਚ ਹਰਿਆਣਾ ਨਿਵਾਸ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ ਲਗਭਗ 85,000 ਆਸਾਮੀਆਂ ‘ਤੇ ਸਰਕਾਰੀ ਭਰਤੀਆਂ ਮੈਰੀਟ ਆਧਾਰ ‘ਤੇ ਕੀਤੀ ਗਈ ਹੈ| ਉਨਾਂ ਕਿਹਾ ਕਿ ਅਗਲੇ 5 ਸਾਲਾਂ ਵਿਚ ਇਕ ਲੱਖ ਤੋਂ ਵੱਧ ਆਸਾਮੀਆਂ ‘ਤੇ ਹੋਰ ਭਰਤੀਆਂ ਕੀਤੀਆਂ ਜਾਣਗੀਆਂ|ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜੋ ਮੈਰੀਟ ਆਧਾਰ ‘ਤੇ ਕਰਮਚਾਰੀ ਭਰਤੀ ਕੀਤੇ ਗਏ ਹਨ, ਯਕੀਨੀ ਤੌਰ ‘ਤੇ ਉਹ ਜਨਤਾ ਦੀ ਉਮੀਦਾਂ ‘ਤੇ ਖਰਾ ਉਤਰੇਗਾ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹੇਗਾ, ਅਜਿਹਾ ਉਨਾਂ ਦਾ ਮੰਨਣਾ ਹੈ|ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰ ਵਿਚ ਵਿਕਾਸ ਦੀ ਗਤੀ ਵਿਚ ਤੇਜੀ ਲਿਆਉਣ ਲਈ ਜਿਲਾ ਪਰਿਸ਼ਦਾਂ ਤੋਂ ਵੱਧ ਤੋਂ ਸੀਈਓ ਨਿਯੁਕਤ ਕਰਨ ਤੋਂ ਬਾਅਦ ਸਥਾਨਕ ਸਰਕਾਰ ਵਿਚ ਵੀ ਵੱਖ ਤੋਂ ਜਿਲਾ ਨਗਰ ਕਮਿਸ਼ਨਰ ਲਗਾਇਆ ਹੈ| ਇਸ ਨਾਲ ਇੰਨਾਂ ਸੰਸਥਾਨਾਂ ਦੇ ਮਾਲੀ ਸਰੋਤ ਜੁਟਾਉਣ ਵਿਚ ਵੀ ਮਦਦ ਮਿਲ ਰਹੀ ਹੈ| ਉਨਾਂ ਕਿਹਾ ਕਿ ਪਹਿਲੇ ਸਥਾਨਕ ਨਿਕਾਏ ਬਜਟ ਲਈ ਇਸ ਗੱਲ ‘ਤੇ ਨਿਰਭਰ ਰਹੀ ਸੀ ਕਿ ਸਰਕਾਰ ਵੱਲੋਂ ਉਨਾਂ ਨੂੰ ਕੇਂਦਰੀ ਵਿੱਤ ਕਮਿਸ਼ਨ ਜਾਂ ਰਾਜ ਵਿੱਤ ਕਮਿਸ਼ਨ ਤੋਂ ਗ੍ਰਾਂਟ ਮਿਲ ਜਾਵੇਗੀ, ਪਰ ਹੁਣ ਉਹ ਖੁਦ ਦੇ ਸਰੋਤ ਜੁਟਾਉਣ ਵਿਚ ਲਗੇ ਹਨ| ਉਨਾਂ ਕਿਹਾ ਕਿ ਨਿਕਾਇਆਂ ਵਿਚ ਲੋਕਾਂ ਦੀ ਹਿੱਸੇਦਾਰੀ ਨੂੰ ਵਧਾਇਆ ਜਾਵੇਗਾ|ਸ਼ਰਾਬ ਘੋਟਾਲੇ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਡਿਸਟਲਰੀ ਤੋਂ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਤਕ ਇਹ ਇਕ ਕੜੀ ਹੁੰਦੀ ਹੈ ਅਤੇ ਵੱਖ-ਵੱਖ ਸੂਬਿਆਂ ਨਾਲ ਇਸ ਦੇ ਤਾਰ ਜੁੜੇ ਰਹਿੰਦੇ ਹਨ| ਉਨਾਂ ਕਿਹਾ ਕਿ ਚੰਡੀਗੜ ਵਿਚ ਕੋਈ ਡਿਸਟਲਰੀ ਨਹੀਂ ਹੈ, ਲੇਕਿਨ ਇੱਥ ਕੋਈ ਬੋਟਲਿੰਗ ਪਲਾਂਟ ਹਨ, ਜਿਸ ਨਾਲ ਹੋਰ ਸੂਬਿਆਂ ਵਿਚ ਸ਼ਰਾਬ ਜਾਂਦੀ ਹੈ| ਉਨਾਂ ਕਿਹਾ ਕਿ ਹਰਿਆਣਾ ਦੀ ਡਿਸਟਲਰੀ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ| ਨਾਲ ਹੀ, ਪੁਲਿਸ ਤੇ ਈਟੀਓ ਦਫਤਰ ਦੀ ਸੰਯੁਕਤ ਪੈਟ੍ਰੇਲਿੰਗ ਟੀਮਾ ਸ਼ਰਾਬ ਦੀ ਆਵਾਜਾਈ ‘ਤੇ ਨਿਗਰਾਨੀ ਰੱਖਦੀ ਹੈ| ਉਨਾਂ ਕਿਹਾ ਕਿ ਸਾਲ 2014-15 ਵਿਚ ਆਬਕਾਰੀ ਮਾਲੀਆ 3200 ਕਰੋੜ ਰੁਪਏ ਸੀ, ਜੋ ਸਾਲ 2020-21 ਵਿਚ ਹੁਣ ਤਕ 6400 ਕਰੋੜ ਰੁਪਏ ਹੋ ਗਿਆ ਹੈ ਅਤੇ ਅਨੁਮਾਨ ਹੈ ਕਿ ਇਹ 7000 ਕਰੋੜ ਰੁਪਏ ਹੋ ਜਾਵੇਗਾ| ਮਾਲੀਆ ਵਿਚ ਵਾਧਾ ਇਹ ਦਰਸਾਉਂਦਾ ਹੈ ਕਿ ਸੂਬਾ ਸਰਕਾਰ ਨੇ ਵਿਵਸਥਾਵਾਂ ਨੂੰ ਸੁਧਾਰਿਆ ਹੈ|ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਵੀ ਜੀਐਸਟੀ ਵੈਟ ਤੇ ਖਨਨ ਤੋਂ 338 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ ਸਾਲ 330 ਕਰੋੜ ਰੁਪਏ ਸੀ|

Comments are closed.

COMING SOON .....


Scroll To Top
11