Saturday , 20 April 2019
Breaking News
You are here: Home » Editororial Page » IELTS ਟੈਸਟ ਬਾਰੇ ਜਾਣਕਾਰੀ

IELTS ਟੈਸਟ ਬਾਰੇ ਜਾਣਕਾਰੀ

ਅੱਜ ਦਾ ਯੁੱਗ ਵਿਸ਼ਵੀਕਰਨ ਦਾ ਯੁੱਗ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਕਿਸੇ ਇੱਕ ਦੇਸ਼ ਦੇ ਲੋਕ ਨੌਕਰੀ, ਉਚੇਰੀ ਸਿੱਖਿਆ ਪ੍ਰਾਪਤ ਕਰਨ ਜਾਂ ਵਪਾਰ ਦੇ ਸੰਬੰਧ ਵਿੱਚ ਹੋਰ ਦੇਸ਼ਾਂ ਵਿੱਚ ਸ਼ਿਫਟ ਹੋ ਰਹੇ ਹਨ। ਇਸੇ ਤਰ੍ਹਾਂ ਭਾਰਤ ਦੇਸ਼ ਵਿੱਚੋਂ ਵੀ ਵੱਡੀ ਗਿਣਤੀ ਲੋਕ ਵਿਦੇਸ਼ਾਂ ਜਿਵੇਂ ਕਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵਿੱਚ ਜਾਂਦੇ ਹਨ। ਇਨ੍ਹਾਂ ਦੇਸ਼ਾਂ ਵਿਚ ਜਾਣ ਦੇ ਮੁੱਖ ਆਧਾਰ ਉਚੇਰੀ ਸਿੱਖਿਆ ਪ੍ਰਾਪਤ ਕਰਨ ਜਾਂ ਰੋਜ਼ਗਾਰ ਪ੍ਰਾਪਤ ਕਰਨਾ ਹੁੰਦੇ ਹਨ। ਕਿਉਂ ਜੋ ਵੱਡੀ ਗਿਣਤੀ ਵਿੱਚ ਦੇਸ਼ਾਂ ਦੀ ਸੰਚਾਰ ਜਾਂ ਦਫਤਰੀ ਭਾਸ਼ਾ ਅੰਗਰੇਜ਼ੀ ਹੈ ਅਤੇ ਭਾਰਤ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਅਤੇ ਅੰਗਰੇਜ਼ੀ ਦੂਸਰੀ ਭਾਸ਼ਾ ਹੈ। ਇਸੇ ਤਰ੍ਹਾਂ ਹੋਰ ਵੀ ਵੱਡੀ ਗਿਣਤੀ ਵਿੱਚ ਦੇਸ਼ ਹਨ ਜਿਨ੍ਹਾਂ ਵਿੱਚ ਅੰਗਰੇਜ਼ੀ ਦੂਸਰੀ ਭਾਸ਼ਾ ਹੈ। ਇਸ ਲਈ ਅਜਿਹੇ ਦੇਸ਼ਾਂ ਵਿੱਚੋਂ ਜਾ ਰਹੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਸੰਚਾਰ ਦੇ ਪੱਖ ਤੋਂ ਸਮਾਯੋਜਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਅੰਗਰੇਜ਼ੀ ਦੂਜੀ ਭਾਸ਼ਾ ਵਾਲੇ ਦੇਸ਼ਾਂ ਦੇ ਲੋਕਾਂ ਦੀ ਅੰਗਰੇਜੀ ਭਾਸ਼ਾ ਵਿੱਚ ਮੁਹਾਰਤ ਦੀ ਜਾਂਚ ਕੀਤੀ ਜਾਂਦੀ ਹੈ ਭਾਵ ਵਿਅਕਤੀ ਦਾ ਅੰਗਰੇਜ਼ੀ ਭਾਸ਼ਾ ਗਿਆਨ ਪੱਧਰ ਦਾ ਮਾਪ ਕੀਤਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਪੱਧਰ ਦਾ ਮਾਪ ਕਰਨ ਲਈ ਪ੍ਰਮੁੱਖ ਰੂਪ ਵਿੱਚ ਲਏ ਜਾਣ ਵਾਲੇ ਟੈਸਟ ਦਾ ਨਾਮ 95ਲ਼ਠਸ਼ ਹੈ। 95ਲ਼ਠਸ਼ ਦਾ ਪੂਰਾ ਨਾਮ 9ਨਟੲਰਨੳਟੋਿਨੳਲ 5ਨਗਲਸਿਹ ਲ਼ੳਨਗੁੳਗੲ ਠੲਸਟਨਿਗ ਸ਼ੇਸਟੲਮ (ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਪ੍ਰਣਾਲੀ) ਹੈ। ਇਹ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ, ਇੰਮੀਗਰੇਸ਼ਨ ਉਦੇਸ਼ ਜਾਂ ਕੰਮ ਕਰਨ ਦੇ ਉਦੇਸ਼ ਤੋਂ ਜਾਣ ਲਈ ਕਿਸੇ ਵੀ ਵਿਅਕਤੀ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੇ ਪੱਧਰ ਦਾ ਮਾਪ ਕਾਰਨ ਲਈ ਲਿਆ ਜਾਣ ਵਾਲਾ ਪ੍ਰਮੁੱਖ ਟੈਸਟ ਹੈ। ਇਸ ਟੈਸਟ ਦੇ ਦੋ ਮੋਡਿਊਲ ਜਾਂ ਕਿਸਮਾਂ ਹੁੰਦੀਆਂ ਹਨ, ਪਹਿਲੀ ਅਕੈਡਮਿਕ ਮੋਡਿਊਲ ਜਾਂ ਟੈਸਟ ਅਤੇ ਜਨਰਲ ਟ੍ਰੇਨਿੰਗ ਮੋਡਿਊਲ ਜਾਂ ਟੈਸਟ ਹੁੰਦੇ ਹਨ। ਇਨ੍ਹਾਂ ਵਿੱਚੋਂ ਅਕੈਡਮਿਕ ਟੈਸਟ, ਅਜਿਹੇ ਵਿਅਕਤੀਆਂ Ñਲਈ ਜਰੂਰੀ ਹੁੰਦਾ ਹੈ ਜੋ ਉਚੇਰੀ ਸਿੱਖਿਆ, ਗਰੈਜ਼ੂਏਸ਼ਨ ਕੋਰਸ, ਪੋਸਟ ਗਰੈਜ਼ੂਏਸ਼ਨ ਕੋਰਸ ਜਾਂ ਕਿੱਤਾਕਾਰੀ ਕਾਰਜ ਸੰਬੰਧੀ ਰਜਿਸਟਰੇਸ਼ਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਜਨਰਲ ਟ੍ਰੇਨਿੰਗ ਟੈਸਟ ਅਜਿਹੇ ਵਿਅਕਤੀਆਂ ਲਈ ਜਰੂਰੀ ਹੁੰਦਾ ਹੈ ਜੋ ਕਿਸੇ ਕਿਸਮ ਦੀ ਵੋਕੇਸ਼ਨਲ ਟ੍ਰੇਨਿੰਗ, ਵੋਕੇਸ਼ਨਲ ਕੋਰਸ, ਕੰਮ ਕਰਨ ਜਾਂ ਇੰਮੀਗਰੇਸ਼ਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਇਨ੍ਹਾਂ ਦੋਵੇਂ ਕਿਸਮ ਦੇ ਟੈਸਟਾਂ ਵਿੱਚ ਵਿਅਕਤੀ ਦੇ ਭਾਸ਼ਾ ਸੰਬੰਧੀ ਚਾਰ ਹੁਨਰਾਂ – ਸੁਣਨਾ, ਪੜ੍ਹਨਾ, ਲਿਖਣਾ ਅਤੇ ਬੋਲਣਾ ਦੇ ਮੁਹਾਰਤ ਪੱਧਰ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਟੈਸਟ ਨੂੰ ਲੈਣ ਅਤੇ ਪ੍ਰਬੰਧਿਤ ਕਰਨ ਦੀ ਜਿੰਮੇਵਾਰੀ ਬ੍ਰਿਟਿਸ਼ ਕਾਊਂਸਲ, ਕੈਂਬਰਿਜ਼ ਇੰਗਲਿਸ਼ ਲੈਂਗੂਏਜ਼ ਅਸੈੱਸਮੈਂਟ ਅਤੇ ਆਈ.ਡੀ.ਪੀ. ਐਜ਼ੂਕੇਸ਼ਨ, ਆਸਟਰੇਲੀਆ ਨਾਮਕ ਸੰਸਥਾਵਾਂ ਦੀ ਸਮੂਹਿਕ ਰੂਪ ਵਿੱਚ ਹੁੰਦੀ ਹੈ। ਅਕੈਡਮਿਕ ਅਤੇ ਜਨਰਲ ਟ੍ਰੇਨਿੰਗ ਦੋਵੇਂ ਟੈਸਟਾਂ ਦੇ ਚਾਰ ਭਾਗ ਹੁੰਦੇ ਹਨ- ਲ਼ਸਿਟੲਨਨਿਗ (ਸੁਣਨਾ), ੍ਰੲੳਦਨਿਗ (ਪੜ੍ਹਨਾ), ਾਂਰਟਿਨਿਗ (ਲਿਖਣਾ) ਅਤੇ ਸ਼ਪੲੳਕਨਿਗ (ਬੋਲਣਾ) ਹੁੰਦੇ ਹਨ। ਇਨ੍ਹਾਂ ਵਿੱਚ ਲ਼ਸਿਟੲਨਨਿਗ ਅਤੇ ਸ਼ਪੲੳਕਨਿਗ ਭਾਗ ਦੋਵੇਂ ਕਿਸਮ ਦੇ ਟੈਸਟਾਂ ਲਈ ਇੱਕੋ ਜਿਹਾ ਹੁੰਦਾ ਹੈ ਜਦੋਂ ਕਿ ੍ਰੲੳਦਨਿਗ ਅਤੇ ਾਂਰਟਿਨਿਗ ਭਾਗ ਦਾ ਵਿਸ਼ਾ-ਵਸਤੂ ਦੋਵੇਂ ਟੈਸਟਾਂ ਲਈ ਅਲੱਗ ਅਲੱਗ ਹੁੰਦਾ ਹੈ। ਇਸ ਦੇ ਨਾਲ ਹੀ ਦੋਵੇਂ ਟੈਸਟਾਂ ਵਿੱਚ ਅੰਕਾਂ ਦੀ ਵੰਡ, ਟੈਸਟ ਦਾ ਕੁੱਲ ਸਮਾਂ, ਟੈਸਟ ਦਾ ਢਾਂਚਾ ਆਦਿ ਕਈ ਪੱਖ ਬਿਲਕੁਲ ਇੱਕੋ ਜਿਹੇ ਹੁੰਦੇ ਹਨ। ਇਸ ਟੈਸਟ ਲਈ ਕੁੱਲ ਸਮਾਂ ਲੱਗਭੱਗ 2 ਘੰਟੇ 45 ਮਿੰਟ ਹੁੰਦਾ ਹੈ ਜਿਸ ਵਿੱਚੋਂ ਲ਼ਸਿਟੲਨਨਿਗ ਦਾ ਸਮਾਂ 30 ਮਿੰਟ, ੍ਰੲੳਦਨਿਗ ਦਾ ਸਮਾਂ 1 ਘੰਟਾ, ਾਂਰਟਿਨਿਗ ਦਾ ਸਮਾਂ 1 ਘੰਟਾ ਅਤੇ ਸ਼ਪੲੳਕਨਿਗ ਦਾ ਸਮਾਂ 14-15 ਮਿੰਟ ਹੁੰਦਾ ਹੈ। ਇਸ ਟੈਸਟ ਦੇ ਲ਼ਸਿਟੲਨਨਿਗ ਭਾਗ ਵਿੱਚ 40 ਪ੍ਰਸ਼ਨ 4 ਸੈਕਸ਼ਨਾਂ ਵਿੱਚ 10-10 ਕਰਕੇ ਵੰਡੇ ਹੁੰਦੇ ਹਨ, ੍ਰੲੳਦਨਿਗ ਭਾਗ ਵਿੱਚ 40 ਪ੍ਰਸ਼ਨ 3 ਸ਼ੈਕਸ਼ਨਾਂ ਵਿੱਚ ਅਤੇ ਤਿੰਨ ਲੰਬੇ ਲੇਖ, ਾਂਰਟਿਨਿਗ ਵਿੱਚ ਦੋ ਕਾਰਜ ਅਤੇ ਸ਼ਪੲੳਕਨਿਗ ਦੇ ਵੀ 3 ਸੈਕਸ਼ਨ ਹੁੰਦੇ ਹਨ। ਇਸ ਟੈਸਟ ਵਿੱਚ ਵਿਦਿਆਰਥੀ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਾ ਪੱਧਰ ਤਹਿ ਕਰਨ ਲਈ 9-ਬੈਂਡ ਆਧਾਰਿਤ ਮੁਲਾਂਕਣ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਹਰੇਕ ਬੈਂਡ ਅੰਕ ਵਿਦਿਆਰਥੀ ਦਾ ਮੁਹਾਰਤ ਪੱਧਰ ਦਰਸਾਉਂਦਾ ਹੈ ਜਾਂ ਵਿਦਿਆਰਥੀ ਦੀ ਮੁਹਾਰਤ ਦਾ ਪੱਧਰ 2ੳਨਦ (1-9) ਤੱਕ ਦੀ ਰੇਂਜ ਰਾਹੀਂ ਨਿਰਧਾਰਿਤ ਕੀਤਾ ਜਾਂਦਾ ਹੈ। ਜਿਵੇਂ ਬੈਂਡ 1 = ਨਾ ਪ੍ਰਯੋਗੀ (ਂੋਨ ੂਸੲਰ), 2 = ਰੁਕ-ਰੁਕ ਕੇ ਵਰਤਣ ਵਾਲਾ (9ਨਟੲਰਮਟਿਟੲਨਟ ੂਸੲਰ), 3 = ਬਹੁਤ ਜਿਆਦਾ ਸੀਮਿਤ ਪ੍ਰਯੋਗੀ (5ਣਟਰੲਮੲਲੇ ਲ਼ਮਿਟਿੲਦ ੂਸੲਰ), 4 = ਸੀਮਿਤ ਪ੍ਰਯੋਗੀ (ਲ਼ਮਿਟਿੲਦ ੂਸੲਰ), 5 = ਮਾਮੂਲੀ ਪ੍ਰਯੋਗੀ (ੰੋਦੲਸਟ ੂਸੲਰ), 6 = ਸਮਰੱਥ ਪ੍ਰਯੋਗੀ (3ੋਮਪੲਟੲਨਟ ੂਸੲਰ), 7 = ਚੰਗਾ ਪ੍ਰਯੋਗੀ (7ੋਦ ੂਸੲਰ), 8 = ਬਹੁਤ ਚੰਗਾ ਪ੍ਰਯੋਗੀ (ੜੲਰੇ 7ੋਦ ੂਸੲਰ), 9 = ਮਾਹਿਰ ਪ੍ਰਯੋਗੀ (5ਣਪੲਰਟ ੂਸੲਰ) ਇਸਦੇ ਨਾਲ ਹੀ ਇਸ ਟੈਸਟ ਵਿੱਚੋਂ ਪ੍ਰਾਪਤ ਅੰਕਾਂ ਜਾਂ ਗਰੇਡ ਦੇ ਆਧਾਰ ਤੇ ਵਿਦਿਆਰਥੀ ਨੂੰ ਬੈਂਡ ਅੰਕ ਅਵਾਰਡ ਕੀਤਾ ਜਾਂਦਾ ਹੈ। ਹਰੇਕ ਦੇਸ਼ ਵਿੱਚ ਜਾਣ ਲਈ ਘੱਟੋ ਘੱਟ ਬੈਂਡ ਅੰਕ ਦੀ ਯੋਗਤਾ ਵੱਖੋ ਵੱਖਰੀ ਹੁੰਦੀ ਹੈ ਅਤੇ ਸਮੇਂ-ਸਮੇਂ ਤੇ ਬਦਲ ਸਕਦੀ ਹੈ, ਜਿਸ ਲਈ ਹਰ ਸਮੇਂ ਨਿਯਮਾਂ ਵਿੱਚ ਆਏ ਬਦਲਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ। ਇਸ ਟੈਸਟ ਲਈ ਭਾਰਤ ਦੇਸ਼ ਦੇ ਲੱਗਭੱਗ 40 ਮੁੱਖ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਅਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਪਟਿਆਲਾ ਅਤੇ ਬਠਿੰਡਾ ਸ਼ਹਿਰ ਨੂੰ ਪ੍ਰੀਖਿਆ ਕੇਂਦਰ ਬਣਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਸ ਟੈਸਟ ਵਿੱਚੋਂ ਪ੍ਰਾਪਤ ਬੈਂਡ ਦੀ ਵੈਧਤਾ ਦੋ ਸਾਲ ਹੈ। ਇਹ ਟੈਸਟ ਆਮ ਸ਼ਬਦਾਂ ਵਿੱਚ ਇਸ ਟੈਸਟ ਦਾ ਉਦੇਸ਼ ਵਿਦੇਸ਼ਾਂ ਵਿੱਚ ਜਾਣ ਦੇ ਇਛੁੱਕ ਵਿਅਕਤੀਆਂ ਨੂੰ ਵਿਦੇਸ਼ਾਂ ਵਿੱਚ ਚੱਲ ਰਹੇ ਅੰਗਰੇਜ਼ੀ ਭਾਸ਼ਾਈ ਵਾਤਾਵਰਣ ਵਿੱਚ ਸਮਾਯੋਜਨ ਯੋਗ ਬਣਾਉਣਾ ਹੁੰਦਾ ਹੈ।

Comments are closed.

COMING SOON .....


Scroll To Top
11