Sunday , 16 December 2018
Breaking News
You are here: Home » TOP STORIES (page 60)

Category Archives: TOP STORIES

ਕੈਪਟਨ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ

ਮੁੱਖ ਮੰਤਰੀ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ’ਚ ਮੀਟਿੰਗ ਦੌਰਾਨ ਲਿਆ ਫੈਸਲਾ ਚੰਡੀਗੜ੍ਹ/ਕਰਤਾਰਪੁਰ (ਜਲੰਧਰ) 10 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੁਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ। ਇਹ ਫੈਸਲਾ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਹੋਰ ਅਧਿਕਾਰੀਆਂ ਨਾਲ ਯਾਦਗਾਰ ... Read More »

ਭਾਰਤੀਆਂ ਦਾ ਸਿਰ ਨਹੀਂ ਝੁਕਣ ਦੇਣਗੇ : ਰਾਜਨਾਥ

ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਜ ਜੰਮੂ-ਕਸ਼ਮੀਰ ‘ਚ ਹੋਏ ਅਤਵਾਦੀ ਹਮਲੇ ਬਾਰੇ ਜਾਣਕਾਰੀ ਲਈ ਹੈ। ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਫੌਜ ਭਾਰਤਵਾਸੀਆਂ ਦਾ ਸਿਰ ਕਦੇ ਝੁਕਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਅਤੇ ਹੋਰ ਸੁਰਖਿਆ ਫੋਰਸ ਆਪਣੇ ਫਰਜ਼ ਨੂੰ ਬਾਖੂਬੀ ਅੰਜ਼ਾਮ ਦੇ ਰਹੇ ਹਨ, ਜਿਸ ਨੂੰ ਲੈ ਕੇ ... Read More »

ਜੰਮੂ ਆਰਮੀ ਕੈਂਪ ’ਤੇ ਫਿਦਾਇਨ ਹਮਲਾ ਦੋ ਜਵਾਨ ਅਤੇ ਇੱਕ ਬੱਚੀ ਦੀ ਮੌਤ

ਫੌਜ ਨੇ ਦੋ ਅੱਤਵਾਦੀ ਮਾਰੇ-ਦੋ ਜ਼ਿੰਦਾ ਕਾਬੂ ਜੰਮੂ, 10 ਫਰਵਰੀ- ਸ਼ਨਿੱਚਰਵਾਰ ਨੂੰ ਸਵੇਰੇ ਇੱਥੋਂ ਨੇੜੇ ਸੁਜਮਾ ਆਰਮੀ ਕੈਂਪ ਉਪਰ ਅੱਤਵਾਦੀਆਂ ਵੱਲੋਂ ਫਿਦਾਇਨ ਹਮਲੇ ਵਿੱਚ ਦੋ ਫੌਜੀ ਅਧਿਕਾਰੀ ਅਤੇ ਇੱਕ ਮਾਸਮੂ ਬੱਚੀ ਮਾਰੀ ਗਈ ਜਦੋਂ ਕਿ 9 ਹੋਰ ਜ਼ਖਮੀ ਹੋਏ ਹਨ। ਇਸ ਦੌਰਾਨ ਫੌਜ ਦੀ ਜਵਾਬੀ ਕਾਰਵਾਈ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ। ਇਹ ਅੱਤਵਾਦੀ ਫੌਜ ਦੀ ਵਰਦੀ ਵਿੱਚ ਆਏ ... Read More »

2017 ਦੇ ਮੌੜ ਮੰਡੀ ਬੰਬ ਕਾਂਡ ’ਚ ਡੇਰਾ ਸਿਰਸਾ ਦਾ ਹੱਥ : ਪੰਜਾਬ ਪੁਲਿਸ

ਬੰਬ ਕਾਂਡ ਲਈ ਵਰਤੀ ਕਾਰ ਸਿਰਸਾ ਡੇਰੇ ਦੀ ਵਰਕਸ਼ਾਪ ’ਚ ਹੋਈ ਸੀ ਤਿਆਰ ਚੰਡੀਗੜ੍ਹ, 9 ਫਰਵਰੀ- ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਤਿੰਨ ਦਿਨ ਪਹਿਲਾਂ 31 ਜਨਵਰੀ 2017 ਦੀ ਸ਼ਾਮ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਮੌੜ ਮੰਡੀ ਕਸਬੇ ਵਿਖੇ ਹੋਏ ਭਿਆਨਕ ਬੰਬ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜਣ ਦਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ... Read More »

ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ’ਤੇ ਰਵਾਨਾ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਆਪਣੀ 4 ਦਿਨਾਂ ਯਾਤਰਾ ਦੌਰਾਨ ਮੋਦੀ ਯੂ. ਏ. ਈ. ਓਮਾਨ ਅਤੇ ਫਿਲਸਤੀਨ ਦਾ ਦੌਰਾ ਕਰਨਗੇ। ਮੋਦੀ ਦਾ ਫਿਲਸਤੀਨ ਜਾਣਾ ਇਕ ਵਡਾ ਪ੍ਰੋਗਰਾਮ ਹੈ।ਕਿਸੇ ਵੀ ਭਾਰਤੀ ਪੀ.ਐਮ. ਦਾ ਇਹ ਪਹਿਲਾ ਫਿਲਸਤੀਨ ਦੌਰਾ ਹੈ।ਹਾਲ ਹੀ ‘ਚ ਇਜ਼ਰਾਇਲ ਦੇ ਪੀ. ਐਮ. ... Read More »

ਪੰਜਾਬ ਸਰਕਾਰ ਅਧਿਆਪਕਾਂ ਲਈ ਜ਼ਿਲ੍ਹਾ ਕਾਡਰ ਬਣਾਉਣ ਬਾਰੇ ਵਿਚਾਰ ਕਰੇਗੀ : ਕੈਪਟਨ

ਮੁੱਖ ਮੰਤਰੀ ਨੇ ਖੇਤੀਬਾੜੀ ਨੀਤੀ ਅਤੇ ਜਲ ਨੀਤੀ ਬਾਰੇ ਸੀ.ਆਰ.ਆਰ.ਆਈ.ਡੀ. ਦੇ ਸੁਝਾਅ ਮੰਗੇ ਚੰਡੀਗੜ੍ਹ, 9 ਫਰਵਰੀ- ਹਾਲਾਂਕਿ ਸੀ.ਐਸ.ਆਰ ਪ੍ਰੋਗਰਾਮਾਂ ਰਾਹੀਂ ਸੂਬੇ ਵਿਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਡੀ ਪੱਧਰ ’ਤੇ ਕਾਰਪੋਰੇਟ ਕੰਪਨੀਆਂ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਅਧਿਆਪਕਾਂ ਲਈ ਜ਼ਿਲ੍ਹਾ ਕਾਡਰ ਬਣਾਉਣ ਲਈ ਵਿਚਾਰ ਕਰ ਰਹੀ ਹੈ ... Read More »

ਕੈਪਟਨ ਨੇ ਕੇਂਦਰ ਕੋਲ ਪਾਣੀਆਂ ਦਾ ਮੁੱਦਾ ਉਠਾਇਆ

ਪੰਜਾਬ ਦੇ ਬਾਕੀ 4 ਜ਼ਿਲ੍ਹਿਆਂ ਦਾ ਵੀ ਚਾਰ ਮਾਰਗੀ ਸੜਕਾਂ ਨਾਲ ਸੰਪਰਕ ਬਨਾਉਣ ਲਈ ਗਡਕਰੀ ਨੂੰ ਬੇਨਤੀ ਨਵੀਂ ਦਿੱਲੀ, 8 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਪੰਜਾਬ ਦੇ ਪਾਣੀਆਂ ਦਾ ਮਸਲਾ ਉਠਾਇਆ ਹੈ। ਉਨ੍ਹਾਂ ਨੇ ਸ਼ਾਹਪੁਰ ਕੰਡੀ ਡੈਮ ਨੂੰ 90:10 ਦੀ ਅਨੁਪਾਤ ਨਾਲ ਫਾਸਟ ਟਰੈਕ ਤਰਜੀਹੀ ਪ੍ਰੋਜੈਕਟ ਸ਼੍ਰੇਣੀ ਵਿਚ ਸ਼ਾਮਲ ਕਰਨ ਅਤੇ ਰਾਜਸਥਾਨ ਫੀਡਰ ਅਤੇ ... Read More »

2019 ’ਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਹਮਖਿਆਲ ਧਿਰਾਂ ਨੂੰ ਨਾਲ ਜੋੜੇਗੀ : ਸੋਨੀਆ

ਕਾਂਗਰਸ ਨੇਤਾਵਾਂ ਨੂੰ ਸੋਨੀਆ ਗਾਂਧੀ ਨੇ ਕਿਹਾ, ਰਾਹੁਲ ਹੁਣ ਮੇਰੇ ਵੀ ਬੌਸ ਨਵੀਂ ਦਿੱਲੀ, 8 ਫਰਵਰੀ- ਕਾਂਗਰਸ ਪਾਰਲੀਮਾਨੀ ਪਾਰਟੀ ਦੀ ਆਗੂ ਅਤੇ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਵੀਰਾਵਾਰ ਨੂੰ ਇੱਥੇ ਪਾਰਟੀ ਕਾਡਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ... Read More »

ਕੈਪਟਨ ਵੱਲੋਂ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ

ਲੋਕ ਸਭਾ ਚੋਣਾਂ ਦੀ ਤਿਆਰੀ ਲਈ ਵਿਚਾਰਾਂ ਚੰਡੀਗੜ੍ਹ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪੰਜਾਬ ਇਕਾਈ ਅਤੇ ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਦਾ ਮਾਮਲਾ ਵਿਚਾਰਨ ਲਈ ਬੁਧਵਾਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁਖ ਮੰਤਰੀ ਨਾਲ ਪੰਜਾਬ ਕਾਂਗਰਸ ਦੇ ... Read More »

ਕਾਂਗਰਸ ਮੁਕਤ ਭਾਰਤ ਦਾ ਵਿਚਾਰ ਮੇਰਾ ਨਹੀਂ ਮਹਾਤਮਾ ਗਾਂਧੀ ਦਾ : ਮੋਦੀ

ਲੋਕ ਸਭਾ ਤੇ ਰਾਜ ਸਭਾ ’ਚ ਪ੍ਰਧਾਨ ਮੰਤਰੀ ਵੱਲੋਂ 2 ਘੰਟੇ 30 ਮਿੰਟ ਭਾਸ਼ਨ ਨਵੀਂ ਦਿੱਲੀ, 7 ਫਰਵਰੀ- ਰਾਸ਼ਟਰਪਤੀ ਦੇ ਬਜਟ ਭਾਸ਼ਣ ਉਪਰ ਧੰਨਵਾਦ ਦੇ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਲਗਭਗ 2 ਘੰਟੇ 30 ਮਿੰਟ ਤੱਕ ਭਾਸ਼ਣ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਗੱਲਾਂ ’ਤੇ ਭਾਵਪੂਰਤ ਟਿੱਪਣੀਆਂ ਕੀਤੀਆਂ। ... Read More »

COMING SOON .....


Scroll To Top
11