Monday , 20 January 2020
Breaking News
You are here: Home » TOP STORIES (page 556)

Category Archives: TOP STORIES

ਪਾਕਿ ਫੌਜ ਵੱਲੋਂ ਜੰਗਬੰਦੀ ਦੀ ਮੁੜ ਉਲੰਘਣਾ

ਜੰਮੂ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣ ਲਗਾਤਾਰ ਜਾਰੀ ਹੈ। ਅੱਜ ਸਵੇਰੇ ਪਾਕਿਸਤਾਨੀ ਫੌਜ ਵੱਲੋਂ ਭਾਰਤੀ ਚੌਕੀਆਂ ‘ਤੇ ਭਾਰੀ ਗੋਲੀਬਾਰੀ ਕੀਤੀ ਗਈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਸ ਦੇ ਜਵਾਬ ਵਿਚ ਗੋਲੀਬਾਰੀ ਕੀਤੀ। ਫੌਜ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਨਾਲ ਲੱਗੇ ਡੋਡਾ ਬਟਾਲੀਅਨ ਮੋਰਚੇ ਨੂੰ ਪਾਕਿਸਤਾਨੀ ਫੌਜ ਵੱਲੋਂ ਮਸ਼ੀਨ ਗੰਨਾਂ ਨਾਲ ਨਿਸ਼ਾਨਾ ... Read More »

ਗੁਰਦੁਆਰਿਆਂ ‘ਚ ਰਾਜਸੀ ਪ੍ਰੋਗਰਾਮ ਨਾ ਕੀਤੇ ਜਾਣ : ਸਿੰਘ ਸਾਹਿਬ

ਮਹਿਲ ਕਲਾਂ, 27 ਜੁਲਾਈ (ਹਰਜਿੰਦਰ ਸਿੰਘ ਪੱਪੂ)-ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਅਤੇ ਕੌਮ ਦਾ ਪ੍ਰਚਾਰ ਕਰਨ ਲਈ ਉਸਾਰੇ ਗਏ ਗੁਰਦੁਆਰੇ ਅੱਜ ਰਾਜਨੀਤੀ ਦਾ ਅਖਾੜਾ ਬਣ ਚੁੱਕੇ ਹਨ, ਜਿੱਥੇ ਸ਼ਬਦ ਗੁਰੂ ਨਾਲ ਜੋੜਣ ਦਾ ਘੱਟ ਅਤੇ ਰਾਜਨੀਤਿਕ ਪਾਰਟੀਆਂ ਨਾਲ ਜੋੜਣ ਦਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ। ਕਈ ਇਤਿਹਾਸਿਕ ਗੁਰਦੁਆਰੇ, ਜਿੱਥੇ ਸੰਗਤਾਂ ਬੜੀ ਸ਼ਰਧਾ ਅਤੇ ਪਿਆਰ ਨਾਲ ... Read More »

ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਸੰਤ ਸਮਾਜ ਦਾ ਵਫਦ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮਿਲੇਗਾ : ਬਾਬਾ ਹਰਨਾਮ ਸਿੰਘ ਖਾਲਸਾ

ਜਲੰਧਰ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਅਤੇ ਸੰਤ ਸਮਾਜ ਦੇ ਹੋਰ ਆਗੂਆਂ ਜਿਨ੍ਹਾਂ ਵਿੱਚ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਜੀ ਰੱਤਵਾੜੇ ਵਾਲੇ, ਸੰਤ ਬਾਬਾ ਬੂਟਾ ਸਿੰਘ ਜੀ ਗੁੜਥਲੀ, ਬਾਬਾ ... Read More »

ਸਕੂਲ ਦੀ ਗ੍ਰਾਂਟ ‘ਚ ਘਪਲੇ ਦੀ ਪਿੰਡ ਵਾਸੀਆਂ ਵੱਲੋਂ ਜਾਂਚ ਦੀ ਮੰਗ

ਬਾਘਾਪੁਰਾਣਾ, 25 ਜੁਲਾਈ (ਤਰਲੋਚਨ ਬਰਾੜ)-ਹਲਕਾ ਬਾਘਾਪੁਰਾਣਾ ਦੇ ਪਿੰਡ ਰੋਡੇ ਵਿਖੇ ਪਿੱਛਲੇ ਤਿਨ ਸਾਲ ਤੋਂ ਪ੍ਰਾਇਮਰੀ ਸਕੂਲ ਪੱਤੀ ਰਜ਼ਾਦਾ ਨੂੰ ਸਰਕਾਰ ਵੱਲੋਂ ਸਾਲ 2011 ਵਿੱਚ ਸਕੂਲ ਲਈ ਕਮਰਾ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ, ਪਰ ਉਸ ਗ੍ਰਾਂਟ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਸਕੂਲ ਕਮੇਟੀ ਵਿੱਚ ਝਗੜਾ ਹੋ ਗਿਆ ਸੀ। ਉਸ ਦਾ ਕੇਸ ਹਾਈ ਕੋਰਟ ਚੱਲ ਰਿਹਾ ਹੈ। ਹਾਈ ... Read More »

ਤ੍ਰਿਣਮੂਲ ਸਰਕਾਰ ਨੂੰ ਡੇਗਣ ਦੀ ਸਾਜਿਸ਼ : ਮਮਤਾ

ਕੋਲਕਾਤਾ, 27 ਜੁਲਾਈ (ਵਿਸ਼ਵ ਵਾਰਤਾ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵਧੀਆ ਕੰਮ ਕਰ ਰਹੀ ਉਸ ਦੀ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚ ਰਹੀ ਹੈ। ਮਮਤਾ ਨੇ ਵਿਧਾਨ ਸਭਾ ਦੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਿਹਾ ਕਿ ਦਰਜੀਲਿੰਗ ਅਤੇ ਜੰਗਲਮਹਿਲ ਵਿਚ ਸ਼ਾਂਤੀ ਬਹਾਲ ਕਰ ਦਿੱਤੀ ਗਈ ਹੈ, ਪ੍ਰੰਤੂ ਇਨ੍ਹਾਂ ਸਥਾਨਾਂ ‘ਤੇ ਨਵੇਂ ਸਿਰੇ ਤੋਂ ਸਮੱਸਿਆ ... Read More »

ਜੂਨ ’84 ਦੀ ਸ਼ਹੀਦੀ ਯਾਦਗਾਰ ਦਾ ਵਿਵਾਦ ਕਦੋਂ ਹੱਲ ਹੋਵੇਗਾ?

ਅੰਮ੍ਰਿਤਸਰ, 27 ਜੁਲਾਈ (ਨਰਿੰਦਰ ਪਾਲ ਸਿੰਘ)-ਨਵੰਬਰ 84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਪ੍ਰਤੀ ਪੈਦਾ ਹੋਏ ਵਿਵਾਦ ਦਾ ਅਸਥਾਈ ਹੱਲ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਬੀਤੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਤਹਿਤ ਤਾਂ ਧਾਰਮਿਕ ਸਜਾ ਸੁਣਾ ਦਿੱਤੀ ਲੇਕਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ... Read More »

ਪੰਜ ਸਿੰਘ ਸਾਹਿਬਾਨਾਂ ਵੱਲੋਂ ਸਰਨਾ ਭਰਾਵਾਂ ਨੂੰ ਕੇਸ ਵਾਪਿਸ ਲੈਣ ਦਾ ਹੁਕਮ

ਅੰਮ੍ਰਿਤਸਰ, 26 ਜੁਲਾਈ-ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਵੰਬਰ ’84 ਸਿੱਖ ਕਤਲੇਆਮ ਦੇ ਸਿੱਖਾਂ ਦੀ ਉਸਾਰੀ ਜਾ ਰਹੀ ਯਾਦਗਾਰ ਦੇ ਵਿਰੋਧ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ ਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਨੂੰ ਲੈ ਕੇ 5 ਸਿੰਘ ਸਾਹਿਬਾਨ ਨੇ ਤੁਰੰਤ ਅਦਾਲਤੀ ਕੇਸ ਵਾਪਿਸ ਲੈਣ, ਗੁਰਦੁਆਰਾ ਸਾਹਿਬ ਵਿਖੇ ਦਿੱਲੀ ... Read More »

ਬਠਿੰਡਾ ਸੀਟ ਤੋਂ ਮਨਪ੍ਰੀਤ ਬਾਦਲ ਹੋਵੇ ਜਾਂ ਹਰਸਿਮਰਤ ਬਾਦਲ ਜਿੱਤੇਗਾ ਤਾਂ ਬਾਦਲ : ਮੁੱਖ ਮੰਤਰੀ

ਬਠਿੰਡਾ, 26 ਜੁਲਾਈ (ਅਵਤਾਰ ਕੈਂਥ, ਗੁਰਦੀਪ ਮਾਨ)-ਗਿਆਨੀ ਜੈਲ ਸਿੰਘ  ਪੀ. ਟੀ. ਯੂ ਕੈਂਪਸ ਵਿੱਚ ਸਟੂਡੈਂਟਸ ਸੈਂਟਰ ਦੇ ਨਵੇਂ ਬਣਨ ਵਾਲੇ ਹੋਸਟਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪ੍ਰਕਾਸ਼ ਸਿੰਘ  ਬਾਦਲ ਮੁੱਖ ਮੰਤਰੀ ਪੰਜਾਬ ਨੇ ਪੁੱਛਿਆ ਕਿ ਮਨਪ੍ਰੀਤ ਬਾਦਲ ਨੇ ਆਉਂਦੀਆ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ਤੋਂ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਹਨ ਦੂਜੇ ... Read More »

ਦਸੰਬਰ ਤੱਕ ਹੋਵੇਗਾ ਦਫਤਰਾਂ ਦਾ ਕੰਪਿਊਟਰੀਕਰਨ : ਸੁਖਬੀਰ

ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵਲੋਂ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ ਈ-ਡਿਸਟ੍ਰਿਕ ਪ੍ਰਾਜੈਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਪਿਛੋਂ ਇਸ ਸਾਲ ਦਸੰਬਰ ਤੱਕ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕਰ ਦਿੱਤਾ ਜਾਵੇਗਾ। ਇਸ ਤਹਿਤ ਸਾਰੇ ਜਿਲ੍ਹਾ ਅਤੇ ਤਹਿਸੀਲ ਪੱਧਰ ਦੇ ਦਫਤਰਾਂ ਰਾਹੀਂ ਲੋਕਾਂ ਨੂੰ 47 ਸੇਵਾਵਾਂ ਆਨ ਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ... Read More »

ਸ਼ਿਖਰ ਧਵਨ ਨੇ ਜੜਿਆ ਸ਼ਾਨਦਾਰ ਸੈਂਕੜਾ

ਹਰਾਰੇ, 26 ਜੁਲਾਈ (ਪੀ. ਟੀ.)-ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਜ਼ਿੰਮਬਾਵੇ ਖਿਲਾਫ਼ ਅੱਜ ਸ਼ਾਨਦਾਰ ਸੈਂਕੜਾ ਜੜਿਆ। ਸ਼ਿਖਰ ਧਵਨ ਦੇ 17 ਵਨਡੇ ਮੈਚਾਂ ਵਿਚ ਇਹ ਤੀਸਰਾ ਸੈਂਕੜਾ ਹੈ। ਧਵਨ ਨੇ 127 ਗੇਂਦਾਂ ਵਿਚ 116 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਸ ਨੇ 11 ਚੌਕੇ ਤੇ 2 ਛੱਕੇ ਵੀ ਲਾਏ। ਦਿਨੇਸ਼ ਕਾਰਤਿਕ ਨੇ ਸ਼ਿਖਰ ਧਵਨ ਦਾ ਬਾਖੂਬੀ ਸਾਥ ਦਿੱਤਾ। ਰਨ ... Read More »

COMING SOON .....


Scroll To Top
11