Monday , 27 January 2020
Breaking News
You are here: Home » TOP STORIES (page 50)

Category Archives: TOP STORIES

ਸੀ.ਈ.ਓ. ਪੰਜਾਬ ਨੇ ਰਾਜ ਦੇ ਰਿਟਰਨਿੰਗ ਅਫਸਰਾਂ ਨੂੰ ਸੁਵਿਧਾ ਪੋਰਟਲ ਬਾਰੇ ਜਾਣੂ ਕਰਵਾਇਆ

ਚੰਡੀਗੜ – ਮੁੱਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਰਾਜ ਦੇ ਸਮੂਹ ਰਿਟਰਨਿੰਗ ਅਫਸਰਾਂ (ਆਰ.ਓ) ਨੂੰ ਵੀਡੀਓ ਕਾਨਫਰੈਂਸ ਰਾਹੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਸੁਵਿਧਾ ਪੋਰਟਲ ਬਾਰੇ ਜਾਣਕਾਰੀ ਦਿੱਤੀ।ਡਾ. ਰਾਜੂ ਨੇ ਕਿਹਾ ਕਿ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਜਮਾ ਕਰਵਾਏ ਜਾਣ ਤੋਂ ਤੁਰੰਤ ਬਾਅਦ ਨਾਮਜ਼ਦਗੀ ਪੱਤਰ ਸੁਵਿਧਾ ਪੋਰਟਲ ਅਤੇ ਸੀ.ਈ.ਓ. ... Read More »

ਜਗਮੀਤ ਬਰਾੜ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਮੰਦਭਾਗਾ: ਕਰਨੈਲ ਸਿੰਘ ਪੀਰ ਮੁਹੰਮਦ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਜਗਮੀਤ ਸਿੰਘ ਬਰਾੜ ਦੇ ਮੁਕਤਸਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਸਖ਼ਤ ਆਲੋਚਨਾ ਕੀਤੀ ਹੈ। ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਜਗਮੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਵਿਚ ... Read More »

ਮੌਸਮ ਵਿਭਾਗ ਵੱਲੋਂ ਅਗਲੇ 4 ਦਿਨ ਮੌਸਮ ਖ਼ਰਾਬ ਰਹਿਣ ਦੀ ਚੇਤਾਵਨੀ

ਹਨ੍ਹੇਰੀ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ’ਚ 31 ਲੋਕਾਂ ਦੀ ਮੌਤ ਨਵੀਂ ਦਿਲੀ, 17 ਅਪ੍ਰੈਲ- ਪਛਮੀ ਗੜਬੜੀ ਕਾਰਨ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਇਸ ਬਾਰੇ ਮੌਸਮ ਵਿਭਾਗ ਨੇ ਇਕ ਵਾਰ ਫੇਰ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤਕ ਮੌਸਮ ਖ਼ਰਾਬ ਰਹੇਗਾ। ਪਛਮੀ ਗੜਬੜੀ ਕਰਕੇ ਤੇਜ਼ ਹਵਾਵਾਂ ਤੇ ਬਾਰਸ਼ ਦੀ ਉਮੀਦ ਹੈ। ਮੌਸਮ ਵਿਭਾਗ ਨੇ ... Read More »

ਫ਼ਸਲਾਂ ਖ਼ਰਾਬ ਹੋਣ ’ਤੇ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ

ਚੰਡੀਗੜ੍ਹ- ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਬਾਰੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਹੋਈ ਹੈ ਤਾਂ ਕਿ ਜੇ ਕਿਸਾਨਾਂ ਦੀ ਫ਼ਸਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਭਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਜਤਾਇਆ ਹੈ। ਪੰਜਾਬ ਵਿਚ ... Read More »

ਵਿਕਰਮਜੀਤ ਦੁੱਗਲ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਨਿਯੁਕਤ

ਚੰਡੀਗੜ੍ਹ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਚੋਣ ਕਮਿਸ਼ਨ ਨੇ ਬੀ. ਵਿਕਰਮਜੀਤ ਦੁਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸ.ਐਸ.ਪੀ. ਨਿਯੁਕਤ ਕੀਤਾ ਹੈ। ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਵਿਕਰਮਜੀਤ ਦੁਗਲ ਆਈ.ਪੀ.ਐਸ. (ਤੇਲੰਗਾਨਾ-2007) ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਸੰਭਾਲਣ ਦੇ ਹੁਕਮ ਦਿਤੇ ਗਏ ਹਨ। ... Read More »

ਸਾਧਵੀ ਪ੍ਰਗਿਆ ਭਾਜਪਾ ’ਚ ਸ਼ਾਮਲ ਭੋਪਾਲ ਤੋਂ ਲੜੇਗੀ ਚੋਣ

ਨਵੀਂ ਦਿਲੀ, 17 ਅਪ੍ਰੈਲ- ਮਾਲੇਗਾਓ ਧਮਾਕੇ ਮਾਮਲੇ ’ਚ ਲੰਬੇ ਸਮੇਂ ਤਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਚੁਕੀ ਸਾਧਵੀ ਪ੍ਰਗਿਆ ਠਾਕੁਰ ਦੇ ਭਾਰਤੀ ਜਨਤਾ ਪਾਰਟੀ ਵਿਚ ਰਸਮੀ ਤੌਰ ਉਤੇ ਸ਼ਾਮਿਲ ਹੋਣ ਬਾਅਦ ਉਸ ਨੂੰ ਭੋਪਾਲ ਲੋਕ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਐਲਾਨਣ ਦਿਤਾ ਗਿਆ। ਭਾਜਪਾ ਵਲੋਂ ਅਜ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਮਧ ਪ੍ਰਦੇਸ਼ ਦੇ ਚਾਰ ... Read More »

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਅਧਿਕਾਰੀਆਂ ਦੀ ਅਹਿੰਮ ਮੀਟਿੰਗ

ਤਕਨੀਕੀ ਪਹਿਲੂਆਂ ਸਮੇਤ ਰਾਵੀ ਦਰਿਆ ’ਤੇ ਬਣਾਏ ਜਾਣ ਵਾਲੇ ਪੁਲ ਸਬੰਧੀ ਹੋਈ ਚਰਚਾ ਮੀਡੀਆ ਨੂੰ ਰੱਖਿਆ ਦੂਰ ਡੇਰਾ ਬਾਬਾ ਨਾਨਕ, 16 ਅਪ੍ਰੈਲ- ਕਰਤਾਰਪੁਰ ਗਲਿਆਰੇ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ ’ਤੇ ਤਕਰੀਬਨ ਚਾਰ ਘੰਟਿਆਂ ਤਕ ਮੀਟਿੰਗ ਚਲੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗਲਬਾਤ ਹੋਈ। ਮੀਡੀਆ ਨੂੰ ਇਸ ਮੀਟਿੰਗ ਤੋਂ ਦੂਰ ਰਖਿਆ ਗਿਆ। ਇਥੋਂ ਤਕ ... Read More »

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਤੋਂ ਦਾਖਲ ਕੀਤੀ ਨਾਮਜ਼ਦਗੀ

ਲਖਨਊ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ 2019 ’ਚ ਲਖਨਊ ਤੋਂ ਭਾਜਪਾ ਉਮੀਦਵਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਸਾਲ 2014 ਤੋਂ ਲਖਨਊ ਤੋਂ ਲੋਕ ਸਭਾ ਚੋਣਾਂ ਜਿਤਣ ਤੋਂ ਬਾਅਦ ਗ੍ਰਹਿ ਮੰਤਰੀ ਬਣੇ ਰਾਜਨਾਥ ਸਿੰਘ ਨੇ ਅਜ ਹਨੂੰਮਾਨ ਸੇਤੂ ਮੰਦਰ ’ਚ ਪੂਜਾ ਕਰਨ ਤੋਂ ਬਾਅਦ ਭਾਜਪਾ ਦਫ਼ਤਰ ਤੋਂ ਰੋਡ ਸ਼ੋਅ ਕਢਿਆ ਅਤੇ ਬਾਅਦ ਵਿਚ ... Read More »

ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ| ਰਾਫੇਲ ਡੀਲ ਤੇ ਮੁੜ ਵਿਚਾਰ ਪਟੀਸ਼ਨ ਸਵੀਕਾਰ ਕੀਤੇ ਜਾਣ ਦੇ ਫੈਸਲੇ ਨੂੰ ‘ਮੋਦੀ ਦੋਸ਼ੀ’ ਦੇ ਰੂਪ ਵਿੱਚ ਪੇਸ਼ ਕਰਨ ਨਾਲ ਕਾਂਗਰਸ ਪ੍ਰਧਾਨ ਰਾਹੁਲ ਦੀਆਂ ਮੁਸ਼ਕਿਲਾਂ ਵਧੀਆਂ ਹਨ| ਸੁਪਰੀਮ ਕੋਰਟ ਨੇ ਰਾਹੁਲ ਨੂੰ ਨੋਟਿਸ ਜਾਰੀ ਕਰ ਕੇ 22 ਅਪ੍ਰੈਲ ਤੱਕ ਜਵਾਬ ਦੇਣ ਲਈ ਕਿਹਾ ਹੈ| ਰਾਹੁਲ ... Read More »

ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਅਗਸਤ ਵਿੱਚ ਹੋਵੇਗੀ ਸੁਣਵਾਈ

ਨਵੀਂ ਦਿੱਲੀ – 1984 ਸਿੱਖ ਵਿਰੋਧੀ ਦੰਗੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ| ਸੁਪਰੀਮ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਇਸ ਮਾਮਲੇ ਦੀ ਸੁਣਵਾਈ ਹੁਣ ਅਗਸਤ ਵਿੱਚ ਕਰਾਂਗੇ| ਹਾਲਾਂਕਿ ਸੱਜਣ ਕੁਮਾਰ ਦੇ ਵਕੀਲ ਵਲੋਂ ਦਲੀਲਾਂ ਦਿੱਤੀਆਂ ਗਈਆਂ ਅਤੇ ਗੋਧਰਾ ਕਾਂਡ ਦਾ ਉਦਾਹਰਣ ... Read More »

COMING SOON .....


Scroll To Top
11