Saturday , 17 November 2018
Breaking News
You are here: Home » TOP STORIES (page 473)

Category Archives: TOP STORIES

ਕਾਬੁਲੀ ਭਾਈਚਾਰੇ ਨੂੰ 2 ਸਾਲ ਲਈ ਭਾਰਤੀ ਨਾਗਰਿਕਤਾ ਦੇਣ ਦਾ ਗ੍ਰਹਿ ਮੰਤਰਾਲਾ ਨੇ ਕੀਤਾ ਐਲਾਨ

ਚੰਡੀਗੜ੍ਹ, 7 ਅਗਸਤ (ਵਿਸ਼ਵ ਵਾਰਤਾ) : ਸੰਪੂਰਨ ਕਾਬੁਲੀ ਭਾਈਚਾਰੇ ਵਿਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਗ੍ਰਹਿ ਮੰਤਰਾਲੇ ਨੇ ਕਾਬੁਲ ਤੋਂ ਵਿਸਥਾਪਿਤ ਹੋ ਕੇ ਆਏ ਅਤੇ ਭਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਕਾਬੁਲੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ। ਫਿਲਹਾਲ ਇਸ ਨਾਗਰਿਕਤਾ ਦੀ ਮਿਆਦ 2 ਵਰ੍ਹੇ ਹੈ, ਜੋ ਕਿ ਇਨ੍ਹਾਂ ਦੇ ਚੰਗੇ ਆਚਰਣ ਨੂੰ ਵੇਖ ਕੇ ... Read More »

ਕੈਨੇਡੀਅਨ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਨੂੰ ਸਜ਼ਾਵਾਂ ਅਤੇ ਸੰਤ ਦਾਦੂਵਾਲ ‘ਤੇ ਦੋਸ਼ ਆਇਦ ਕਰਨ ਦੀ ਨਿਖੇਧੀ

ਟੋਰਾਂਟੋ, 7 ਅਗਸਤ (ਜਸਬੀਰ ਸਿੰਘ ਬੋਪਾਰਾਏ)-ਬੀਤੇ ਦਿਨੀਂ ਟੋਰਾਂਟੋ ਦੀਆਂ ਉੱਘੀਆਂ ਸਿੱਖ ਸੰਸਥਾਵਾਂ ਦੇ ਮੁਖੀਆਂ ਦੀ ਸਾਂਝੀ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਹੋਈ ਜਿਸ ਵਿੱਚ ਪਿਛਲੇ ਦਿਨੀ ਹਰਿਆਣਾ ਦੇ ਸਿੱਖਾਂ ਨੂੰ 7-7 ਸਾਲ ਦੀਆਂ ਸਜ਼ਾਵਾਂ ਦੇਣ ਅਤੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਅਤੇ ਪ੍ਰਸਿੱਧ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ  ਜੀ ਖਾਲਸਾ ਦਾਦੂ ਸਾਹਿਬ ‘ਤੇ ਦੋਸ਼ ਆਇਦ ਕਰਨ ਦੀ ਸਖਤ ... Read More »

ਹਵਾਲਾਤ ‘ਚ ਭਰਿਆ ਪਾਣੀ, ਕੈਦੀ ਤੇ ਪੁਲਿਸ ਮੁਲਾਜ਼ਮ ਪ੍ਰੇਸ਼ਾਨ

ਮੌੜ ਮੰਡੀ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੀਂਹ ਪੈਣ ਕਾਰਨ ਸ਼ਹਿਰ ‘ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ। ਸਵੇਰ ਤੋਂ ਸ਼ੁਰੂ ਹੋਈ ਬਰਸਾਤ ਨੇ ਸ਼ਹਿਰ ਦੇ ਕਈ ਇਲਾਕੇ ਨੂੰ ਤਲਾਬ ਬਣਾ ਦਿੱਤਾ। ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਘਰਾਂ ‘ਚ ਪਾਣੀ ਭਰ ਜਾਣ ਤੋਂ ਇਲਾਵਾ ਪੁਲਿਸ ਥਾਣਾ ਮੌੜ ਦੀ ਹਵਾਲਾਤ ਵਿੱਚ ਪਾਣੀ ਭਰ ਗਿਆ। ਪੁਰਾਣੀ ਸਬਜੀ ਮੰਡੀ, ਮੇਨ ਬਜਾਰ, ਬੋਹੜ ਵਾਲਾ ਚੌਕ, ... Read More »

ਪੰਜਾਬ ਸਰਕਾਰ ਵੱਲੋਂ ਡੇਢ ਲੱਖ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਦੇਣ ਦੀ ਤਿਆਰੀ

ਚੰਡੀਗੜ੍ਹ, 5 ਅਗਸਤ ()-ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਤਕਰੀਬਨ 1.5 ਲੱਖ ਵਿਦਿਆਰਥਣਾਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਨਵੇਂ ਸਾਈਕਲ ਦੇਣ ਦੀ ਯੋਜਨਾ ਪ੍ਰਵਾਨ ਕਰ  ਲਈ ਹੈ। ਰਾਜ ਸਰਕਾਰ ਵੱਲੋਂ ਇਸ ਕਾਰਜ ਲਈ 47 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਭਾਈ ਮਾਗੋ ਸਕੀਮ ਤਹਿਤ ਦਿੱਤੇ ਜਾਣ ਵਾਲੇ ਇਨ੍ਹਾਂ ਸਾਈਕਲਾਂ ਦੀ ਸਵਾਰੀ ਦਾ ਲਾਭ ਸਰਕਾਰੀ ਸਕੂਲਾਂ ਵਿੱਚ ... Read More »

ਗੁਜਰਾਤ ‘ਚ ਪੰਜਾਬੀ ਕਿਸਾਨਾਂ ਦੇ ਸੰਕਟ ਲਈ ਕਾਂਗਰਸ ਜ਼ਿੰਮੇਵਾਰ : ਬਾਦਲ

ਸੰਗਰੂਰ, 5 ਅਗਸਤ (ਹਰਿੰਦਰ ਸਿੰਘ ਖਾਲਸਾ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਪੇਸ਼ ਆਏ ਸੰਕਟ ਲਈ ਸਿੱਧੇ ਤੌਰ ‘ਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਖਿਆ ਕਿ ਅਸਲ ਵਿੱਚ ਕਾਂਗਰਸ ਨੇ ਗੁਜਰਾਤ ਵਿੱਚ ਸਾਲ 1973 ਵਿੱਚ ਇਸ ਸਬੰਧ ‘ਚ ਇਕ ਸਰਕੂਲਰ ਜਾਰੀ ਕੀਤਾ ਸੀ ਅਤੇ ਕਾਂਗਰਸੀ ਨੇਤਾ ਹੁਣ ਇਸ ਮਾਮਲੇ ‘ਤੇ ਮਗਰਮੱਛ ਦੇ ਹੰਝੂ ... Read More »

ਪਿਸਤੌਲ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ

ਬਠਿੰਡਾ, 5 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)- ਸਥਾਨਕ ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਜੇਰ ਨਿਗਰਾਨੀ ਅਮਰਜੀਤ ਸਿੰਘ ਪੀ ਪੀ ਐਸ  ਕਪਤਾਨ ਪੁਲਿਸ (ਡਿਟੈਕਟਿਵ), ਰਣਜੀਤ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ (ਡਿਟੈਕਟਿਵ) ਦੇ ਐਸ.ਆਈ ਜਗਦੀਸ਼ ਸ਼ਰਮਾ ਇੰਚਾਰਜ ਸੀ. ... Read More »

ਅਨੰਦਪੁਰ ਸਾਹਿਬ ਨੇੜੇ ਦੋ ਕਾਰਾਂ ‘ਚ ਸਿੱਧੀ ਟੱਕਰ

ਅਨੰਦਪੁਰ ਸਾਹਿਬ, 5 ਅਗਸਤ (ਦਵਿੰਦਰ ਪਾਲ ਸਿੰਘ)-ਅਨੰਦਪੁਰ ਸਾਹਿਬ ਦੇ ਨੇੜੇ ਲਗਦੇ ਪਿੰਡ ਜਾਂਦਲਾ ਵਿਚ ਦੋ ਗੱਡੀਆਂ ਵਿਚਕਾਰ ਤਕਰੀਬਨ 12:30 ਵਜੇ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਗੱਡੀ ਨੰਬਰ ਪੀ.ਬੀ. 08 ਏ. ਡਵਲਿਊ 6378 ਨੰਗਲ ਤੋਂ 12:20 ਤੇ ਕਿਸੇ ਕੰਮ ਕਾਰਨ ਚੰਡੀਗੜ ਵਾਲੀ ਸਾਈਡ ਜਾ ਰਹੀ ਸੀ ਅਚਾਨਕ ਅਗਿਓਂ ਇੰਡੀਕਾ ਕਾਰ ਨੰਬਰ ਪੀ.ਬੀ.27ਬੀ 8700 ਜੋ ਕਿ ਨੰਗਲ ਵੱਲ ਜਾ ਰਹੀ ਸੀ ਦੀ ... Read More »

ਲਾਪਤਾ ਨੌਜਵਾਨ ਦੇ ਸਬੰਧੀਆਂ ਵੱਲੋਂ ਪੁਲਿਸ ਖਿਲਾਫ਼ ਚੱਕਾ ਜਾਮ

ਮਾਛੀਵਾੜਾ ਸਾਹਿਬ, 5 ਅਗਸਤ (ਕਰਮਜੀਤ ਸਿੰਘ ਆਜ਼ਾਦ)-ਰੇਤੇ ਨੂੰ ਲੈ ਕੇ ਰੇਤ ਠੇਕੇਦਾਰ ਦੇ ਕਰਿੰਦਿਆਂ ਅਤੇ ਪਿੰਡ ਧੁੱਲੇਵਾਲ ਦੇ ਚਾਰ ਵਿਅਕਤੀਆਂ ਵੱਲੋਂ ਹੋਏ ਟਕਰਾਅ ਤੋਂ ਬਾਅਦ ਹਮਲੇ ਤੋਂ ਡਰਦਿਆਂ ਮਾਛੀਵਾੜਾ ਰੋਪੜ ਰੋਡ ਦੇ ਨਿਵਾਸੀ ਗੁਰਜੀਤ ਸਿੰਘ ਵੱਲੋਂ ਸਤਲੁਜ ਦਰਿਆ ਵਿਚ ਰੁੜ ਜਾਣ ਕਾਰਨ ਉਸਦਾ ਕੋਈ ਸੁਰਾਗ ਨਾ ਲੱਗਣ ਤੇ ਰੋਹ ਵਿਚ ਆਏ ਉਸਦੇ ਮਾਪਿਆਂ ਤੇ ਰੋਪੜ ਰੋਡ ਤੇ ਨਿਵਾਸੀਆਂ ਨੇ ਪੁਲਸ ... Read More »

ਲੋਕ ਸਭਾ ਚੋਣਾਂ ‘ਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ : ਸੁਖਬੀਰ

ਪਠਾਨਕੋਟ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਵਲੋਂ ਗੁਜਰਾਤ ਵਿਖੇ ਉਜਾੜੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਮੁੱਦਾ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਉਠਾਇਆ ਜਾਵੇਗਾ ਅਤੇ ਪੀੜ੍ਹਤ ਕਿਸਾਨਾਂ ਨੂੰ ਰਾਜਨੀਤਕ ਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਅੱਜ ਇੱਥੇ ਨਵੇਂ ਚੁਣੇ ਗਏ 407 ਸਰਪੰਚਾਂ ਤੇ ... Read More »

ਸੰਸਦ ਦਾ ਹੰਗਾਮਿਆਂ ਭਰਪੂਰ ਮਾਨਸੂਨ ਸਮਾਗਮ ਅੱਜ ਤੋਂ

ਨਵੀਂ ਦਿੱਲੀ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਨਾਲ ਸਬੰਧਤ ਚੋਟੀ ਦੇ ਆਗੂਆਂ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਿਵਾਸ ਵਿਖੇ ਸੰਸਦ ਦੇ ਮਾਨਸੂਨ ਸਮਾਗਮ ਵਿੱਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਾਰੇ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਉੱਪਰ ਸਰਕਾਰ ਦੀ ਘੇਰਨ ਦੀ ਯੋਜਨਾ ਤਿਆਰ ਕੀਤੀ ... Read More »

COMING SOON .....


Scroll To Top
11