Tuesday , 16 July 2019
Breaking News
You are here: Home » TOP STORIES (page 472)

Category Archives: TOP STORIES

ਮਾਲਵੇ ਦੇ ਇੱਕੋ-ਇੱਕ ਮੈਡੀਕਲ ਕਾਲਜ ਨਾਲੋਂ ਸਰਕਾਰ ਨੇ ਤੋੜਿਆ ਨਾਤਾ

ਕੋਟਕਪੂਰਾ, 19 ਫਰਵਰੀ (ਗੁਰਜੀਤ ਕਾਕਾ ਰੋਮਾਣਾ)-ਮਾਲਵੇ ਇਲਾਕੇ ਦੀ ਸ਼ਾਨ ਫਰੀਦਕੋਟ ਨੂੰ ਜ਼ਿਲ੍ਹੇ ਦਾ ਖਤਾਬ ਦਵਾਉਣ ਵਾਲੇ ਸਾਬਕਾ ਰਾਸ਼ਟਰਪਤੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਸਵ. ਸ. ਗਿਆਨੀ  ਜ਼ੈਲ ਸਿੰਘ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਸੰਨ 1972 ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆ ਕੇ ਫਰੀਦਕੋਟ ਜ਼ਿਲ੍ਹੇ ਨੂੰ ਹੋਰ ਮਜ਼ਬੂਤ ਬਣਾਇਆ ਸੀ। ਉਦੋਂ ਤੋਂ ਲੈ ਕੇ ਹੁਣ ... Read More »

ਤੇਲੰਗਾਨਾ ਬਿੱਲ ਲੋਕ ਸਭਾ ’ਚ ਪਾਸ

ਸਦਨ ਦੀ ਕਾਰਵਾਈ ਦਾ ਪ੍ਰਸਾਰਨ ਰੋਕਿਆ ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਲੋਕ ਸਭਾ ਵਿੱਚ ਭਾਰੀ ਰੌਲੇ-ਰੱਪੇ ਦੇ ਦੌਰਾਨ ਲੋਕ ਸਭਾ ਦੀ ਕਾਰਵਾਈ ਦਾ ਪ੍ਰਸਾਰਨ ਉਸ ਵੇਲੇ ਰੋਕ ਦਿੱਤਾ ਗਿਆ, ਜਿਸ ਵੇਲੇ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਸਦਨ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦਾ ਪ੍ਰਸਾਰਨ 2002 ਦੇ ਗੋਦਰਾ ਕਾਂਡ ਦੇ ਬਾਅਦ ਰੋਕਿਆ ਗਿਆ ... Read More »

ਫਸਲੀ ਵੰਨ-ਸੁਵੰਨਤਾ ਲਈ ਖੇਤੀ ਮਸ਼ੀਨਰੀ ਵਾਜਬ ਕੀਮਤਾਂ ’ਤੇ ਮੁਹੱਈਆ ਕਰਾਵਾਂਗੇ : ਬਾਦਲ

ਗੰਨੇ ਘੜਨ ਤੇ ਕੱਟਣ ਵਾਲੀਆਂ ਮਸ਼ੀਨਾਂ ਦੀ ਲੋੜ ਬਾਰੇ ਰਿਪੋਰਟ ਤਿਆਰ ਲਈ ਆਖਿਆ ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਖਪਾਉਣ ਵਾਲੀ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਖਿਆ ਮੁੱਖ ਮੰਤਰੀ ਵੱਲੋਂ ਖੇਤੀ ਮਸ਼ੀਨਰੀ ਦੀ ਨੁਮਾਇਸ਼ ਦਾ ਦੌਰਾ ਚੱਪੜਚਿੜੀ (ਮੋਹਾਲੀ), 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਸੂਬੇ ਵਿੱਚ ... Read More »

ਕੇਜਰੀਵਾਲ ਵੱਲੋਂ ਲੋਕ ਸਭਾ ਦੀ ਬਜਾਏ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਪਹਿਲ

ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੇ ਨਾਲ ਹੀ ਹੁੰਦੀਆਂ ਹਨ ਤਾਂ ਉਹ ਵਿਧਾਨ ਸਭਾ ਚੋਣਾਂ ਨੂੰ ਪਹਿਲ ਦੇਣਗੇ, ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ... Read More »

ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਦੇ ਸਾਹਮਣੇ ਬਣ ਰਹੇ ਕਮਰਿਆਂ ਦਾ ਲੈਂਟਰ ਪਾਇਆ

ਅੰਮ੍ਰਿਤਸਰ, 18 ਫਰਵਰੀ (ਪੀ.ਟੀ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਸਾਹਮਣੇ ਸ੍ਰੀ ਅਖੰਡਪਾਠ ਸਾਹਿਬ ਲਈ 5 ਕਮਰੇ ਤੇ ਇੱਕ ਬਰਾਂਡਾ ਤਿਆਰ ਕਰਨ ਲਈ ਭੂਰੀ ਵਾਲੇ ਸੰਪ੍ਰਦਾ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੇਵਾ ਸੌਂਪੀ ਗਈ ਸੀ। ਬਾਬਾ ਜੀ ਵੱਲੋਂ ਇਹ ਸੇਵਾ ਤਕਰੀਬਨ ... Read More »

ਪਿੰਡ ਬੁੱਧਸਿੰਘ ਵਾਲਾ ਵਿਖੇ ਹੋਈ ਗੁਰਮਤਿ ਸਮਾਗਮਾਂ ਦੀ ਸਮਾਪਤੀ

ਧਰਮ ਪ੍ਰਚਾਰ ਦੀ ਲੜੀ ਰਹੇਗੀ ਨਿਰੰਤਰ ਜਾਰੀ : ਸੰਤ ਦਾਦੂਵਾਲ ਬਾਘਾਪੁਰਾਣਾ, 18 ਫਰਵਰੀ (ਪੰਜਾਬ ਟਾਈਮਜ਼ ਬਿਊਰੋ)-ਸਿੱਖ ਧਰਮ ਦੀ ਮਾਣ ਮਰਿਯਾਦਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਉ¤ਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਨੇ ਸਿੱਖਾਂ ਦੀ ਅਜ਼ਾਦੀ ਲਈ ਵਿ¤ਢੇ ਸੰਘਰਸ਼ ਵਿੱਚ ਸ਼ਹੀਦ ਹੋਏ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਦੇ ਜਨਮ ਨਗਰ ਬੁੱਧਸਿੰਘ ... Read More »

ਅੰਤ੍ਰਿਮ ਬਜਟ ’ਚ ਇਨਕਮ ਟੈਕਸ ’ਚ ਕੋਈ ਤਬਦੀਲੀ ਨਹੀਂ

ਰੱਖਿਆ ਬਲਾਂ ਲਈ ਇੱਕ ਰੈਂਕ-ਇੱਕ ਪੈਨਸ਼ਨ ਦੇ ਸਿਧਾਂਤ ਨੂੰ ਸਵੀਕਾਰਿਆ ਕਾਰ, ਮੋਟਰਸਾਇਕਲ ਤੇ ਮੋਬਾਈਲ ਸਸਤੇ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 8 ਲੱਖ ਕਰੋੜ ਕੀਤਾ ਨਵੀਂ ਦਿੱਲੀ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਯੂ.ਪੀ.ਏ-2 ਸਰਕਾਰ ਵੱਲੋਂ ਅੱਜ ਆਪਣਾ ਅੰਤ੍ਰਿਮ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਤੋਂ ਆਮ ਜਨਤਾ ਨੂੰ ਕਾਫੀ ਉਮੀਦਾਂ ਸਨ, ਪਰ ਵਿੱਤ ਮੰਤਰੀ ਪੀ. ਚਿਦੰਬਰਮ ਨੇ ਲੋਕਾਂ ਨੂੰ ਕੁਝ ... Read More »

ਸੁਖਬੀਰ ਵੱਲੋਂ 27 ਕੰਪਨੀਆਂ ਨੂੰ ਪ੍ਰਾਜੈਕਟਾਂ ਲਈ ਜ਼ਮੀਨ ਅਲਾਟਮੈਂਟ ਪੱਤਰ

ਆਈ.ਟੀ. ਹੱਬ ਬਣਨ ਵੱਲ ਪੰਜਾਬ ਦਾ ਵੱਡਾ ਕਦਮ ਚੰਡੀਗੜ੍ਹ, 17 ਫਰਵਰੀ (ਪੀ.ਟੀ.)-ਪੰਜਾਬ ਨੂੰ ਦੇਸ਼ ਦੀ ਅਗਲੀ ਆਈ.ਟੀ. ਹੱਬ ਬਣਾਉਣ ਵੱਲ ਅੱਜ ਵੱਡੀ ਪੁਲਾਂਘ ਪੁੱਟੀ ਗਈ ਜਦ ਪੰਜਾਬ ਦੇ ਉਪ ਮੁੱਖ ਮੰਤਰੀ  ਸ. ਸੁਖਬੀਰ ਸਿੰਘ ਬਾਦਲ ਵਲੋਂ ਇੰਫੋਸਿਸ ਸਮੇਤ 27 ਨਾਮੀ ਕੰਪਨੀਆਂ ਨੂੰ ਸੂਬੇ ਵਿਚ ਆਈ.ਟੀ. ਪ੍ਰਾਜੈਕਟ ਸਥਾਪਿਤ ਕਰਨ ਲਈ ਜ਼ਮੀਨ ਅਲਾਟਮੈਂਟ ਦੇ ਪੱਤਰ ਜਾਰੀ ਕੀਤੇ ਗਏ। ਇਹ ਕੰਪਨੀਆਂ 1000 ਕਰੋੜ ... Read More »

ਭਾਈ ਗੁਰਮੇਜ ਸਿੰਘ ‘ਸਿੱਖ ਰਤਨ’, ਡਾ. ਕਿਰਪਾਲ ਸਿੰਘ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਅਤੇ ਸਵ. ਭਾਈ ਅਮਰੀਕ ਸਿੰਘ ਜ਼ਖ਼ਮੀ ‘ਸ਼੍ਰੋਮਣੀ ਰਾਗੀ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 17 ਫਰਵਰੀ (ਮਨਿੰਦਰ ਸਿੰਘ ਗੋਰੀ)-ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ‘ਸਿੱਖ ਰਤਨ’, ਡਾਕਟਰ ਕਿਰਪਾਲ ਸਿੰਘ ਹਿਸਟੋਰੀਅਨ ਨੂੰ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਦੀ ਉਪਾਧੀ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਿੰਘ ... Read More »

ਅਕਾਲ ਪੁਰਖ ਨੇ ਬਖਸ਼ੀ ਸੰਤ ਦਾਦੂਵਾਲ ਨੂੰ ਪੁੱਤਰ ਦੀ ਦਾਤ, ਅਦਾਰੇ ਅਤੇ ਪੰਥਕ ਆਗੂਆਂ ਵੱਲੋਂ ਵਧਾਈ

ਤਲਵੰਡੀ ਸਾਬੋ, 17 ਫਰਵਰੀ (ਰਣਜੀਤ ਸਿੰਘ ਰਾਜੂ)-ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੀਤੇ ਦਿਨੀ ਪੁੱਤਰ ਦੀ ਦਾਤ ਬਖਸ਼ਿਸ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੰਤ ਦਾਦੂਵਾਲ ਦਾ ਆਨੰਦ ਕਾਰਜ ਬੀਤੇ ਸਾਲ 3 ਅਪ੍ਰੈਲ ਨੂੰ ਮੰਡੀ ਬਰੀਵਾਲਾ ਨਿਵਾਸੀ ... Read More »

COMING SOON .....


Scroll To Top
11