Saturday , 17 November 2018
Breaking News
You are here: Home » TOP STORIES (page 469)

Category Archives: TOP STORIES

ਮੁੱਖ ਮੰਤਰੀ ਵੱਲੋਂ ਹੜ੍ਹਾਂ ਸਬੰਧੀ ਅਧਿਕਾਰੀਆਂ ਨੂੰ ਚੌਕਸੀ ਦੇ ਨਿਰਦੇਸ਼

ਚੰਡੀਗੜ੍ਹ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਤੋਂ ਇਲਾਵਾ ਉੱਪਰਲੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਪੌਂਗ ਡੈਮ, ਭਾਖੜਾ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦੇ ਭਾਰੀ ਵਹਾਅ ਨੂੰ ਦੇਖਦੇ ਹੋਏ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਦੇ ਸੰਦਰਭ ‘ਚ ਰਾਜ ਸਿੰਚਾਈ ਵਿਭਾਗ ਨੂੰ ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨਾਂ ... Read More »

ਦਿੱਲੀ ਕਮੇਟੀ ਦੋਵਾਂ ਧਿਰਾਂ ‘ਚ ਸ਼ਾਂਤੀ ਸਥਾਪਤ ਕਰਾਉਣ ਵਿੱਚ ਕਾਮਯਾਬ

ਨਵੀਂ ਦਿੱਲੀ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-15 ਅਗਸਤ ਨੂੰ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਅੱਜ ਦੋਵਾਂ ਧਿਰਾਂ ਦੇ ਮੁਖੀਆਂ ਵੱਲੋਂ ਸ਼ਾਂਤੀ ਮਾਰਚ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਕੱਲ੍ਹ ਰਾਤ ਨੂੰ ਪੁਲਿਸ ਅਫਸਰਾਂ ਨੇ ਵਿਚ ਪੈ ਕੇ ਦੋਵਾ ਭਾਈਚਾਰੇ ਦੇ ਲੋਕਾ ਨੂੰ ਸਮਝਾ ਕੇ ਦੰਗੇ ਵਾਲੀ ... Read More »

ਨਸਲਵਾਦੀ ਹਮਲਿਆਂ ਦਾ ਜ਼ਹਿਰ ਖ਼ਤਮ ਹੋਣਾ ਚਾਹੀਦਾ ਹੈ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਲੰਡਨ ਦੀ ਕਾਵੈਂਟਰੀ ਸਿਟੀ ਸੈਂਟਰ ਦੇ ਨੇੜੇ  ਟ੍ਰਿਨਟੀ ਸਟਰੀਟ ‘ਚ ਵਾਪਰੀ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਗੋਰੀ ਬਰਤਾਨਵੀ ਲੜਕੀ ਵੱਲੋਂ ਇੱਕ 80 ਸਾਲਾ ਬਜ਼ੁਰਗ ਨੂੰ ਧੱਕਾ ਦੇ ਕੇ ਸੁੱਟਿਆ ਗਿਆ, ਉਸਦੇ ਮੂੰਹ ਤੇ ਥੁੱਕਿਆ ਗਿਆ ਤੇ ਇਸ ਧੱਕਾਮੁੱਕੀ ‘ਚ ਉਸ ਦੀ ਦਸਤਾਰ ਵੀ ਉੱਤਰ ਗਈ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ... Read More »

ਬੱਸ ਸਟੈਂਡ ਮੰਡੀ ਗੋਬਿੰਦਗੜ੍ਹ ਤੋਂ ਹੋਣ ਵਾਲੀ ਆਮਦਨੀ ‘ਚ ਗੜਬੜ ਹੋਣ ਦੀ ਸ਼ੰਕਾ

ਫਤਿਹਗੜ੍ਹ ਸਾਹਿਬ, 18 ਅਗਸਤ (ਗੁਰਬਖਸ਼ ਸਿੰਘ ਛੱਤ੍ਰੀ)- ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਨਗਰ ਕੌਸਲ ਅੰਦਰ ਬੱਸ ਸਟੈਡ ਦੀ ਵਿਗੜਦੀ ਹਾਲਤ ਤੇ ਉਸ ਹੋਣ ਵਾਲੀ ਕਮਾਈ ਦੇ ਜਰੀਏ ਨੂੰ ਲੈ ਕੇ ਨਗਰ ਕੌਸਲ ਸ਼ੱਕ ਦੇ ਘੇਰੇ ਵਿੱਚ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਭਰੋਸੇਯੋਗ ਸੂਤਰਾਂ ਨੇ ਸ਼ੰਕਾਂ ਜਾਹਿਰ ਕਰਦਿਆਂ ਦੱਸਿਆ ਕਿ ਬੀਤੇ ਤਿੰਨ ਸਾਲਾਂ ਵਿੱਚ  ਸਥਾਨਕ ਸ਼ਹਿਰ ਦੇ ... Read More »

ਬਾਜਵਾ ਜ਼ੁਬਾਨ ਨੂੰ ਲਗਾਮ ਦੇ ਕੇ ਸਿਆਸਤ ਕਰੇ : ਮਲੂਕਾ

ਚੰਡੀਗੜ੍ਹ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ  ਸਿੰਘ ਬਾਜਵਾ ਵਲੋਂ ਭਾਰਤੀ ਸਿਆਸਤ ਦੇ ਦਰਵੇਸ਼ ਸਿਆਸਤਦਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਸਿਆਸੀ ਤੇ ਸਮਾਜਿਕ ਨੈਤਿਕਤਾ ਤੋਂ ਥੱਲੇ ਡਿੱਗ ਕੇ ਕੀਤੀ ਜਾ ਰਹੀ ਬੇਲੋੜੀ ਤੇ ਸੌੜੀ ਬਿਆਨਬਾਜ਼ੀ ਦੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਬਾਜਵਾ ਕੇਵਲ ਕਾਂਗਰਸ ... Read More »

1991 ਦਾ ਆਰਥਿਕ ਸੰਕਟ ਦੁਹਰਾਏ ਜਾਣ ਦਾ ਸਵਾਲ ਹੀ ਨਹੀਂ : ਪ੍ਰਧਾਨ ਮੰਤਰੀ

ਨਵੀਂ ਦਿੱਲੀ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਲ 1991 ਦੇ ਭੁਗਤਾਨ ਸੰਕਟ ਨੂੰ ਦੁਹਰਾਏ ਜਾਣ ਅਤੇ ਭਾਰਤੀ ਅਰਥ ਵਿਵਸਥਾ ਦੇ ਵਿਸ਼ਵੀਕਰਨ ਦੇ ਰਸਤੇ ਤੋਂ ਪਿੱਛੇ ਹਟਣ ਦੇ ਸੰਦੇਹਾਂ ਨੂੰ ਖਾਰਜ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 1991 ਦੇ ਭੁਗਤਾਨ ਸੰਤੁਲਨ ਸੰਕਟ ਨੂੰ ਦੁਹਰਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ... Read More »

ਲਸ਼ਕਰ ਅੱਤਵਾਦੀ ਅਬਦੁਲ ਕਰੀਮ ਟੁੰਡਾ ਗ੍ਰਿਫ਼ਤਾਰ

ਨਵੀਂ ਦਿੱਲੀ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਨੇਪਾਲ ਸਰਹੱਦ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਤਰਨਾਕ ਅਤੇ ਪੁਲਿਸ ਦੀ ਕਾਲੀ ਸੂਚੀ ‘ਚ ਸ਼ਾਮਲ ਅਬਦੁਲ ਕਰੀਮ ਟੁੰਡਾ ਨੂੰ ਗ੍ਰਿਫਤਾਰ ਕੀਤਾ ਹੈ। ਲਸ਼ਕਰ-ਏ-ਤਾਇਬਾ ਦਾ ਇਹ ਅੱਤਵਾਦੀ ਬੰਬ ਬਣਾਉਣ ‘ਚ ਮਾਹਰ ਹੈ। ਇਸ ਅੱਤਵਾਦੀ ‘ਤੇ ਭਾਰਤ ‘ਚ ਕਈ ਬੰਬ ਧਮਾਕਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਟੁੰਡਾ ਨੂੰ ਦੇਸ਼ ‘ਚ ਅੱਤਵਾਦ ਦਾ ਸਭ ... Read More »

ਸਰਕਾਰੀ ਰਿਕਾਰਡ ‘ਚ ਅਜੇ ਤਕ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਹੋਣ ਦਾ ਦਰਜਾ ਨਹੀਂ

ਨਵੀਂ ਦਿੱਲੀ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਉਹ ਦੇਸ਼ ਭਗਤ ਜਿਸ ਨੇ ਆਪਣੀ ਜਿੰਦਗੀ ਨੂੰ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ। ਉਹ ਦੇਸ਼ ਭਗਤ ਜਿਸ ਨੂੰ ਅੱਜ ਦੇ ਨੌਜਵਾਨ ਵੀ ਆਪਣਾ ਆਦਰਸ਼ ਮੰਨਦੇ ਹੋਣ। ਉਸ ਮਹਾਨ ਸ਼ਖਸੀਅਤ ਨੂੰ ਸਰਕਾਰੀ ਰਿਕਾਰਡ ਵਿੱਚ ਅੱਜੇ ਤੱਕ ਸ਼ਹੀਦ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ। ਇਸ ਸਨਸਨੀਖੇਜ਼ ਖੁਲਾਸੇ ਦਾ ਪ੍ਰਗਟਾਵਾ ਗ੍ਰਹਿ ਮੰਤਰਾਲਾ ਨੇ ਇਕ ਆਰ. ਟੀ. ... Read More »

ਗੋਰੀ ਕੁੜੀ ਨੇ ਕੀਤਾ ਬਜ਼ੁਰਗ ਸਿੱਖ ‘ਤੇ ਹਮਲਾ, ਨਾਲੇ ਮੂੰਹ ਉੱਤੇ ਥੁੱਕਿਆ

ਲੰਡਨ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਨਸਲੀ ਵਿਤਕਰੇ ਦੀ ਇਕ ਘਟਨਾ ‘ਚ ਸਾਰੀਆਂ ਹੱਦਾਂ-ਬੰਨੇ ਪਾਰ ਕਰਦਿਆਂ 80 ਸਾਲਾ ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਅਤੇ ਉਸ ਦੇ ਮੂੰਹ ‘ਤੇ ਥੁੱਕਣ ਵਾਲੀ ਇਕ ਗੋਰੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ 10 ਅਗਸਤ ਦੀ ਸ਼ਾਮ ਨੂੰ ਕਾਵੈਂਟਰੀ ਸਿਟੀ ਸੈਂਟਰ ਦੇ ਨੇੜੇ ਟ੍ਰਿਨਟੀ ਸਟਰੀਟ ‘ਚ ਵਾਪਰੀ, ਜਿੱਥੇ ਸੜਕ ‘ਤੇ ਜਾ ਰਹੇ ਇਕ ... Read More »

ਲੱਖਾਂ ਦੀ ਲੁੱਟ ਕਾਰਨ ਜਨਤਾ ‘ਚ ਰੋਸ ਉਪਜਿਆ

ਬਠਿੰਡਾ, 17 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਸਥਾਨਕ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤ੍ਰਿਲੋਚਨ ਸਿੰਘ ਜੋੜਾ ਨਿਵਾਸੀ ਗਣੇਸਾ ਬਸਤੀ ਬਠਿੰਡਾ ਨੇ ਦੱਸਿਆਂ ਕਿ 15 ਅਗਸਤ ਦੀ ਰਾਤ ਇੱਕ ਲੜਕਾ ਉਸਦੀ ਦੁਕਾਨ ਵਿੱਚ ਨਵੀ ਬਸਤੀ ਗਲੀ ਨੰਬਰ 6 ਵਿੱਚ ਆਇਆ ਅਣਜਾਣੇ ਨੋਜਵਾਨ ਉਸਦੀ ਦੁਕਾਨ ਵਿੱਚ ਵੜ ਗਏ ਅਤੇ ਉਸਨੂੰ ਧੱਕਾ ਮਾਰਕੇ ਇੱਕ ਬੈਗ ਖੋਹ ਕੇ ਫਰਾਰ ਹੋ ਗਿਆ। ਦੋਸ਼ੀ ... Read More »

COMING SOON .....


Scroll To Top
11