Sunday , 20 January 2019
Breaking News
You are here: Home » TOP STORIES (page 460)

Category Archives: TOP STORIES

6 ਮੰਤਰੀਆਂ ਨਾਲ ਕੱਲ੍ਹ ਸਹੁੰ ਚੁੱਕਣਗੇ ਕੇਜਰੀਵਾਲ

ਨਵੀਂ ਦਿੱਲੀ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ੍ਰੀ ਕੇਜਰੀਵਾਲ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਦਸੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਆਪਣੇ 6 ਸੰਭਾਵਿਤ ਮੰਤਰੀਆਂ ਸੌਰਭ ਭਾਰਦਵਾਜ, ਰਾਖੀ ਬਿਰਲਾ, ਸੋਮਨਾਥ ਭਾਰਤੀ, ਸਤੈਂਦਰ ਜੈਨ, ਗਿਰੀਸ਼ ਜੋਸ਼ੀ ਅਤੇ ਮਨੀਸ਼ ਸਿਸੋਦੀਆ ... Read More »

ਪੰਜ ਸਿੰਘ ਸਾਹਿਬਾਨ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਰਨ ਵਰਤ ਸਮਾਪਤ ਕਰਨ ਦਾ ਆਦੇਸ਼

ਅੰਮ੍ਰਿਤਸਰ, 24 ਦਸੰਬਰ (ਮਨਿੰਦਰ ਸਿੰਘ ਗੋਰੀ)-ਪੰਜ ਸਿੰਘ ਸਾਹਿਬਾਨ ਨੇ ਆਪਣੀ ਇਕ ਹੰਗਾਮੀ ਇਕੱਤਰਤਾ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਦੇਸ਼ ਦਿੱਤਾ ਹੈ ਕਿ ਉਹ (ਭਾਈ ਖਾਲਸਾ) ਭੁੱੱਖ ਹੜਤਾਲ ਨੂੰ ਤੁਰੰਤ ਸਮਾਪਤ ਕਰਕੇ ਆਰੰਭੇ ਸਿੱਖ ਸੰਘਰਸ਼ ਲਈ ਸਰੀਰਕ ਸ਼ਕਤੀ ਗ੍ਰਹਿਣ ਕਰਦੇ ਹੋਏ ਇਸ ਨੂੰ ਸਫਲ ਬਨਾਉਣ’। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੰਜ ਸਿੰਘ ਸਾਹਿਬ ਦੀ ਹੋਈ ਇਕਤਰਤਾ ਵਿਚ ਗਿਆਨੀ ... Read More »

ਅਮਰੀਕੀ ਅਦਾਲਤ ਵੱਲੋਂ ਸਿੱਖ ਸੰਗਠਨ ਦਾ ਬਾਦਲ ਖਿਲਾਫ ਕੇਸ ਖਾਰਜ

ਵਾਸ਼ਿੰਗਟਨ, 24 ਦਸੰਬਰ (ਪੀ. ਟੀ.)- ਇੱਕ ਅਮਰੀਕੀ ਅਦਾਲਤ ਨੇ ਮਾਨਵੀ ਹੱਕਾਂ ਦੀ ਕਥਿਤ ਉਲੰਘਣਾ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮਾਮਲਾ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਨਿਊਯਾਰਕ ਆਧਾਰਤ ਸਿੱਖਾਂ ਦੇ ਗਰੁੱਪ ਨੇ ਕਦੇ ਵੀ ਬਾਦਲ ਨੂੰ ਦਸਤੀ ਰੂਪ ਵਿੱਚ ਸੰਮਨ ਨਹੀਂ ਦਿੱਤਾ। ਅਪੀਲਾਂ ਸੁਣਨ ਵਾਲੀ 7ਵੀਂ ਸਰਕਟ ਅਦਾਲਤ ਨੇ ਆਪਣੇ ਹੁਕਮ ਵਿੱਚ ਇਸ ਫ਼ੈਸਲੇ ਦੀ ... Read More »

ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਮਜੀਠੀਆ ਵੱਲੋਂ ਕ੍ਰਿਸਮਿਸ ਦੀ ਵਧਾਈ

ਚੰਡੀਗੜ੍ਹ, 24 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਕ੍ਰਿਸਮਿਸ ਦੇ ਸ਼ੁੱਭ ਮੌਕੇ ‘ਤੇ ਪੰਜਾਬ ਵਾਸੀਆਂ ਖਾਸ ਕਰਕੇ ਈਸਾਈ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਇਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ,”ਕ੍ਰਿਸਮਿਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ... Read More »

ਨਾਈਜੀਰੀਆ ‘ਚ ਮੁਕਾਬਲੇ ਦੌਰਾਨ 70 ਲੋਕਾਂ ਦੀ ਮੌਤ

ਅਬੂਜਾ, 24 ਦਸੰਬਰ (ਪੀ.ਟੀ.)- ਨਾਈਜੀਰੀਆ ਦੇ ਬਾਮਾ ਸ਼ਹਿਰ ਵਿੱਚ ਸੈਨਿਕ ਬੈਰਕਾਂ ‘ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਪੂਰਬ ਉਤਰ ਇਲਾਕੇ ‘ਚ ਸੈਨਾ ਤੇ ਬੋਕੋ ਹਰਮ ਸੰਗਠਨ ਦਰਮਿਆਨ ਜਾਰੀ ਮੁਕਾਬਲੇ ਵਿੱਚ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਨਿਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਸੈਨਿਕ ਅਧਿਕਾਰੀ ਮੇਜਰ ਜਨਰਲ ਕ੍ਰਿਸ ਓਲੁਕੋਲਾਦੇ ਨੇ ਇਕ ਬਿਆਨ ‘ਚ ਕਿਹਾ ... Read More »

ਮੱਧ ਪ੍ਰਦੇਸ਼ ‘ਚ ਸਿਮੀ ਦੇ ਮੈਂਬਰ ਅਬੂ ਫ਼ੈਜ਼ਲ ਸਮੇਤ 5 ਕਾਬੂ

ਬਰਵਾਨੀ (ਮੱਧ ਪ੍ਰਦੇਸ਼), 24 ਦਸੰਬਰ (ਪੀ. ਟੀ.)-ਮੱਧ ਪ੍ਰਦੇਸ਼ ਪੁਲਿਸ ਦੇ ਅੱਤਵਾਦ ਰੋਕੂ ਦਸਤੇ (ਏ ਟੀ ਐਸ) ਨੇ ਸੇਂਧਵਾ ਪਠਾਰ ਖੇਤਰ ਤੋਂ ਮੁਕਾਬਲੇ ਦੌਰਾਨ ਸਿਮੀ ਦੇ 5 ਸ਼ੱਕੀ ਮੈਂਬਰ ਕਾਬੂ ਕੀਤੇ ਹਨ। ਮੱਧ ਪ੍ਰਦੇਸ਼ ਦੇ ਡੀ. ਜੀ. ਪੀ. ਨੰਦਨ ਦੂਬੇ ਨੇ ਭੋਪਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਚੱਲੇ ਇਸ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿੰਮੀ ਦੇ ਇਨ੍ਹਾਂ ... Read More »

ਬੰਬ ਮਿਲਣ ਤੋਂ ਬਾਅਦ ਮੁਸ਼ੱਰਫ ਦੇ ਮੁਕੱਦਮੇ ਦੀ ਸੁਣਵਾਈ ਟਲੀ

ਇਸਲਾਮਾਬਾਦ, 24 ਦਸੰਬਰ (ਵਿਸ਼ਵ ਵਾਰਤਾ)- ਸਾਬਕਾ ਪਾਕਿਸਤਾਨੀ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਖਿਲਾਫ਼ ਦੇਸ਼ਧ੍ਰੋਹ ਦੇ ਮਾਮਲੇ ਦੀ ਸੁਣਵਾਈ ਉਸ ਸਮੇਂ ਟਾਲ ਦਿੱਤੀ ਗਈ, ਜਦੋਂ ਵਿਸ਼ੇਸ਼ ਅਦਾਲਤ ਤੱਕ ਜਾਣ ਵਾਲੇ ਰਸਤੇ ਵਿਚ ਬੰਬ ਪਾਇਆ ਗਿਆ। ਕਾਰਵਾਈ ਦੀ ਸ਼ੁਰੂਆਤ ਵਿਚ ਮੁਸ਼ੱਰਫ ਦੇ ਵਕੀਲ ਅਨਵਰ ਮੰਸੂਰ ਨੇ ਵਿਸ਼ੇਸ਼ ਅਦਾਲਤ ਦੇ ਗਠਨ ਅਤੇ ਇਸਤਗਾਸਾ ਦੀ ਨਿਯੁਕਤੀ ਕੀਤੇ ਜਾਣ ‘ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ... Read More »

ਇਸਪਾਤ ਤੇ ਸਟੀਲ ਸਨਅਤ ਨੂੰ ਵੱਡੀ ਰਾਹਤ-ਸੁਖਬੀਰ ਬਾਦਲ ਵੱਲੋਂ ਨਵੇਂ ਵੈਟ ਢਾਂਚੇ ਨੂੰ ਮਨਜ਼ੂਰੀ

ਚੰਡੀਗੜ੍ਹ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-Êਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਜ ਦੀ ਇਸਪਾਤ ਤੇ ਸਟੀਲ ਸਨਅਤ ਨੂੰ ਵੱਡੀ ਰਾਹਤ ਦਿੰਦਿਆਂ ਨਵਾਂ ਵੈਟ ਢਾਂਚਾ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ , ਜਿਸ ਤਹਿਤ ਇਸ ਸਨਅਤ ‘ਤੇ ਵੈਟ ਨੂੰ ਵਰਤਮਾਨ ਦਰ 4.95% ਤੋਂ ਘਟਾਕੇ 2.5% ਕਰ ਦਿੱਤਾ ਗਿਆ ਹੈ। ਅੱਜ ਇੱਥੇ ਇਸਪਾਤ ਤੇ ਸਟੀਲ ਰੋਲਿੰਗ ... Read More »

ਜੇਲ੍ਹਾਂ ‘ਚ ਕੈਦ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਿਆ

ਬਾਘਾ ਪੁਰਾਣਾ, 24  ਦਸੰਬਰ (ਭੁਪਿੰਦਰ ਬਰਾੜ)-ਵੱਖ-ਵੱਖ ਜੇਲ੍ਹਾਂ ਵਿੱਚ ਉਮਰ ਕੈਂਦ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਇਕ ਮਾਰਚ ਪਿੰਡ ਕਾਲੇਕੇ ਤੋਂ ਸ਼ੁਰੂ ਕੀਤਾ ਗਿਆ। ਇਹ ਮਾਰਚ ਬਾਘਾ ਪੁਰਾਣਾ ਪਿੰਡ ਰਾਜੇਆਣਾ ਹੁੰਦਾ ਹੋਇਆ ਬੁੱਧ ਸਿੰਘ ਵਾਲਾ ਵਿਖੇ ਪਹੁੰਚਿਆ। ਇਸ ਮਾਰਚ ਦੀ ਅਗਵਾਈ ਕਰ ਰਹੇ ਮੋਟਰ ਸਾਈਕਲ ਸਵਾਰ ਸਿੰਘਾਂ ਨੂੰ ਜ਼ੇਲਾਂ ਚੋ ਛੁਡਵਾਉਣ ਦੇ ਲਈ ਜੈਕਾਰੇ  ਲਗਾ ਰਹੇ ਸਨ। ਪਿੱਛੇ ਪਿੱਛੇ ਜੀਪਾਂ ... Read More »

ਭਗੌੜਾ ਕਾਲਾ ਭਾਠੂਆਂ ਭਾਰੀ ਅਸਲੇ ਤੇ 9 ਸਾਥੀਆਂ ਸਮੇਤ ਕਾਬੂ

ਸੰਗਰੂਰ, 24 ਦਸੰਬਰ (ਹਰਿੰਦਰ ਖਾਲਸਾ)-ਸੰਗਰੂਰ ਪੁਲਿਸ ਨੇ ਦਹਿਸ਼ਤ ਪੈਦਾ ਕਰਨ ਵਾਲੇ ਤੇ ਅਗਵਾ ਕਰਕੇ ਫਿਰੌਤੀਆਂ ਲੈਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਮੁੱਖ ਸਰਗਨੇ ਬੀਰ ਬਹਾਦਰ ਉਰਫ਼ ਕਾਲਾ ਭਾਠੂਆਂ ਤੇ ਉਸਦੇ 9 ਸਾਥੀਆਂ ਨੂੰ ਹਲਕੀ ਮੁੱਠਭੇੜ ਦੌਰਾਨ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ... Read More »

COMING SOON .....


Scroll To Top
11