Monday , 22 October 2018
Breaking News
You are here: Home » TOP STORIES (page 450)

Category Archives: TOP STORIES

ਤਿਹਾੜ ਜੇਲ੍ਹ ਵਿੱਚ ਬੰਦ ਖਾੜਕੂ ਭਾਈ ਖਾਨਪੁਰੀ ਨੂੰ ਪੱਗ ਦੀ ਤਲਾਸ਼ੀ ਲਈ ਰੋਕਿਆ

ਨਵੀਂ ਦਿੱਲੀ, 30 ਅਕਤੁਬਰ (ਮਨਪ੍ਰੀਤ ਸਿੰਘ ਖਾਲਸਾ)-ਸਿੱਖਾਂ ਦੀ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪੱਗ ਕਾਰਨ ਇਕ ਵੱਖਰੀ ਪਹਿਚਾਣ ਬਣੀ ਹੋਈ ਹੈ ਅਤੇ ਜਦੋਂ ਵੀ ਕਿਸੇ ਹਵਾਈ ਅੱਡੇ ‘ਤੇ ਪੱਗ ਉਤਰਵਾ ਕੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਸਮੁੱਚਾ ਸਿੱਖ ਭਾਈਚਾਰਾ ਤੇ ਖੁਦ ਨੂੰ ਪੰਥ ਦੇ ਰਖਵਾਲੇ ਅਖਵਾਉਣ ਵਾਲੇ ਬੜਾ ਰੌਲਾ ਪਾਉਂਦੇ ਹਨ ਅਤੇ ਇਸ ‘ਤੇ ਗਰਮਜੋਸ਼ੀ ਨਾਲ ਰਾਜਨੀਤੀ ਵੀ ... Read More »

ਪਟਨਾ ਵਿੱਚ ਮੋਦੀ ਦੀ ‘ਹੁੰਕਾਰ ਰੈਲੀ’ ਤੋਂ ਪਹਿਲਾਂ 7 ਬੰਬ ਧਮਾਕੇ

ਪਟਨਾ, 27 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪਟਨਾ ਵਿੱਚ ਮੋਦੀ ਦੀ ਰੈਲੀ ਤੋਂ ਪਹਿਲਾਂ 7 ਬੰਬ ਧਮਾਕੇ ਹੋਏ, ਜਿਸ ਵਿੱਚ 6 ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 80 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਇਨ੍ਹਾਂ ਧਮਾਕਿਆਂ ਦੇ ਬਾਵਜੂਦ ਮੋਦੀ ਐਂਡ ਕੰਪਨੀ ‘ਹੁੰਕਾਰ ਰੈਲੀ’ ਵਿੱਚ ਹਿੱਸਾ ਲੈਣ ਲਈ ਪਟਨਾ ਦੇ ਗਾਂਧੀ ਮੈਦਾਨ ‘ਚ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ... Read More »

ਬੱਸ ਬਾਦਲ ਪਰਿਵਾਰ ਦੀ ਪ੍ਰਚਾਰ ਮਾਨ ਦਲ ਦਾ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਟ੍ਰਾਂਸਪੋਰਟ ਕੰਪਨੀ ਦੀ ਇਹ ਬੱਸ ਜਿਸ ਦਾ ਨੰਬਰ ਪੀ.ਬੀ.03 ਆਰ 5725 ਜਿਹੜੀ ਬਠਿੰਡਾ ਤੋਂ ਲੁਧਿਆਣਾ ਦਰਮਿਆਨ ਚੱਲਦੀ ਹੈ। ਇਸ ਬੱਸ ਦੇ ਪਿੱਛੇ ਸ਼ੀਸ਼ੇ ਉੱਪਰ ਲੱਗਾ ਲੋਗੋ (ਨਿਸ਼ਾਨ) ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅੰਮ੍ਰਿਤਸਰ ਅਕਾਲੀ ਦਲ ਦਾ ਹੈ। ਇਹ ਸ਼ਾਇਦ ਇਸ ਕੰਪਨੀ ਦੇ ਪ੍ਰਬੰਧਕਾਂ ਨੂੰ ਵੀ ਨਾ ਪਤਾ ... Read More »

ਫਰਜ਼ੀ ਦਸਤਾਵੇਜ਼ਾਂ ‘ਤੇ ਜ਼ਮਾਨਤ ਕਰਵਾਉਣ ਵਾਲੇ 7 ਕਾਬੂ

ਜਲੰਧਰ, 27 ਅਕਤੂਬਰ (ਪੀ.ਟੀ.ਬਿਊਰੋ)-ਥਾਣਾ ਬਾਰਾਂਦਰੀ ਦੀ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ‘ਤੇ ਅਪਰਾਧੀਆਂ ਦੀ ਜ਼ਮਾਨਤ ਕਰਵਾਉਣ ਦੇ ਦੋਸ਼ ਵਿੱਚ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਵਿਅਕਤੀਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਲੋਕਾਂ ਤੋਂ ਪੁਲਿਸ ਨੇ ਫਰਜ਼ੀ ਵੋਟਰ ਕਾਰਡ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ ਹਨ, ਜਦਕਿ ਗਿਰੋਹ ਦੇ ਹੋਰ ਫਰਾਰ ਹੋਏ ਮੈਂਬਰਾਂ ਦੀ ਪੁਲਿਸ ਵੱਲੋਂ ... Read More »

ਜਾਪਾਨੀ ਪ੍ਰਧਾਨ ਮੰਤਰੀ ਨੇ ਚੀਨ ਨੂੰ ਫੌਜੀ ਕਾਰਵਾਈ ਨੂੰ ਲੈ ਕੇ ਦਿੱਤੀ ਚੇਤਾਵਨੀ

ਟੋਕਿਓ, 27 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਜਾਪਾਨ ਨੇ ਕਿਹਾ ਹੈ ਕਿ ਏਸ਼ੀਆ ‘ਚ ਚੀਨ ਦੀ ਵੱਧਦੀ ਤਾਕਤ ਦੇ ਖਿਲਾਫ ਜਾਪਾਨ ਮਜ਼ਬੂਤੀ ਨਾਲ ਖੜ੍ਹਾ ਹੋਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਕ ਇੰਟਰਵਿਉ ‘ਚ ਕਿਹਾ ਕਿ ਏਸ਼ੀਆ ਖੇਤਰ ਵਿੱਚ ਚੀਨ ਦੇ ਸੁਰ ਕੁਝ ਜ਼ਿਆਦਾ ਹੀ ਤੇਜ਼ ਹੁੰਦੇ ਜਾ ਰਹੇ ਹਨ। ਵਿਵਾਦਤ ਥਾਵਾਂ ‘ਤੇ ਕਿਸੀ ਕਾਨੂੰਨੀ ਪ੍ਰਕਿਰਿਆ ਦੀ ਥਾਂ ਉਹ ਬਲ ਪ੍ਰਯੋਗ ... Read More »

ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਪੁੱਜੇ ਪੇਰੂ

ਲੀਮਾ (ਪੇਰੂ), 27 ਅਕਤੂਬਰ (ਪੀ. ਟੀ. )-ਲਤੀਨੀ ਅਮਰੀਕਾ ਨਾਲ ਸਬੰਧ ਹੋਰ ਗੂੜ੍ਹੇ ਕਰਨ ਦੇ ਮੰਤਵ ਨੂੰ ਲੈ ਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅੱਜ ਪੇਰੂ ਪੁੱਜ ਗਏ ਹਨ। ਉਹ ਪਹਿਲੇ ਭਾਰਤੀ ਉਪ ਰਾਸ਼ਟਰਪਤੀ ਹਨ ਜੋ ਪੇਰੂ ਆਏ ਹਨ। ਉਨ੍ਹਾਂ ਦੀ ਤਿੰਨ ਦਿਨਾ ਫੇਰੀ ਦੌਰਾਨ ਸਾਂਝਾ ਕਮਿਸ਼ਨ ਗਠਿਤ ਕਰਨ ਅਤੇ ਸਭਿਆਚਾਰਕ ਖੇਤਰ ਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ। ... Read More »

ਇਰਾਕ ‘ਚ ਲੜੀਵਾਰ 10 ਕਾਰ ਬੰਬ ਧਮਾਕਿਆਂ ਵਿੱਚ 42 ਮਰੇ

ਬਗਦਾਦ, 27 ਅਕਤੂਬਰ (ਪੀ.ਟੀ.ਬਿਊਰੋ)-ਇਰਾਕ ਦੀ ਰਾਜਧਾਨੀ ਬਗਦਾਦ ਦੇ ਸ਼ੀਆ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਐਤਵਾਰ ਨੂੰ ਹੋਏ 10 ਕਾਰ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 42 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਅਤੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਹੈ ਕਿ 10 ‘ਚੋਂ 9 ਧਮਾਕੇ ਸ਼ੀਆ ਦੀ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਕੀਤੇ ਗਏ। ਸਭ ਤੋਂ ਤੇਜ਼ ਦੋ ਧਮਾਕੇ ... Read More »

ਯੂ.ਐੱਨ. ਦੇ ਦਫ਼ਤਰ ਮੂਹਰੇ ਕੀਤੇ ਜਾ ਵਿਸ਼ਾਲ ਰੋਸ ਮਾਰਚ ਦੌਰਾਨ ਵੱਡੀ ਗਿਣਤੀ ‘ਚ ਪੁੱਜਣ ਦੀ ਅਪੀਲ

ਇਟਲੀ, 27 ਅਕਤੂਬਰ (ਬਲਵਿੰਦਰ ਸਿੰਘ ਚਾਹਲ)-ਨਵੰਬਰ 1984 ਦੌਰਾਨ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਜਿਸ ਨੂੰ ਸਿੱਖ ਵਿਰੋਧੀ ਦੰਗਿਆਂ ਦਾ ਨਾਂਅ ਦੇ ਕੇ ਪੀੜਤਾਂ ਨਾਲ ਅਤੇ ਇਨਸਾਫ਼ ਨਾਲ ਵੀ ਮਜ਼ਾਕ ਕੀਤਾ ਜਾਂਦਾ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਇਸ ਨਸਲਕੁਸ਼ੀ ਨੂੰ ਅਸਲੀ ਅਰਥਾਂ ਵਿੱਚ ਨਸਲਕੁਸ਼ੀ ਦਾ ਨਾਂ ਦੇਣ ਲਈ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ  ਯੂ ਐਨ À ਵਿੱਚ ਇੱਕ ... Read More »

ਸੂਬੇ ਦੇ 12,581 ਪਿੰਡਾਂ ‘ਚ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ : ਵਲਟੋਹਾ

ਤਰਨਤਾਰਨ, 27 ਅਕਤੂਬਰ (ਹਰਨੇਕ ਸਿੰਘ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ 12,581 ਪਿੰਡਾਂ ਵਿਚ ਦਸੰਬਰ 2014 ਤੱਕ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਸਾਲ 2013-14 ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਇਕ ਹਜ਼ਾਰ ਦੇ ਕਰੀਬ ਹੋਰ ਆਰ. ਓ. ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੇਂਡੂ ਜਲ ਸਪਲਾਈ, ਸੈਨੀਟੇਸ਼ਨ ਅਤੇ ਰੱਖਿਆ ਸੇਵਾਵਾਂ ਭਲਾਈ ... Read More »

ਕਰੋੜਾਂ ਦੀ ਪ੍ਰਾਪਰਟੀ ਦਾ ਸੌਦਾ ਕਰਨ ਗਏ ਤਿੰਨ ਪੰਜਾਬੀ ਹਾਂਗਕਾਂਗ ‘ਚ ਅਗਵਾ : 15 ਕਰੋੜ ਦੀ ਫਿਰੌਤੀ ਮੰਗੀ

ਮਾਛੀਵਾੜਾ ਸਾਹਿਬ 27 ਅਕਤੂਬਰ (ਕਰਮਜੀਤ ਸਿੰਘ ਆਜ਼ਾਦ)-ਲੁਧਿਆਣਾ ਵਿਖੇ ਜਗਰਾਓਂ ਪੁਲ ਨੇੜੇ ਸਥਿਤ ਇੱਕ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਹਾਂਗਕਾਂਗ ਵਿਖੇ ਇੱਕ ਕੰਪਨੀ ਨਾਲ ਸੌਦਾ ਕਰਨ ਗਏ ਮਾਛੀਵਾੜਾ ਦੇ ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ, ਲਾਂਡਰਾ ਦਾ ਐਡਵੋਕੇਟ ਗੁਰਿੰਦਰ ਸਿੰਘ ਢਿੱਲੋਂ ਤੇ ਆਈ.ਐਨ.ਜੀ. ਬੈਂਕ ਦਾ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਥੋਂ ਫੋਨ ਰਾਹੀਂ ਇਨਾਂ ਨੂੰ ... Read More »

COMING SOON .....


Scroll To Top
11