Thursday , 20 September 2018
Breaking News
You are here: Home » TOP STORIES (page 32)

Category Archives: TOP STORIES

ਸਕੂਲ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ’ਤੇ ਤਿੰਨ ਮਹੀਨਿਆਂ ’ਚ ਕੇਂਦਰ ਕਰੇ ਫੈਸਲਾ : ਸੁਪਰੀਮ ਕੋਰਟ

ਫੈਸਲੇ ਦੇ ਦਾਇਰੇ ‘ਚ ਸਾਰੇ ਪਬਲਿਕ ਅਤੇ ਨਿਜੀ ਸਕੂਲ ਆਉਣਗੇ ਨਵੀਂ ਦਿੱਲੀ, 17 ਅਪ੍ਰੈਲ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿਤਾ ਕਿ ਸਾਰੇ ਸਕੂਲਾਂ ਲਈ ਸੁਰਖਿਆ ਸੰਬੰਧੀ ਦਿਸ਼ਾ-ਨਿਰਦੇਸ਼ ਬਣਾਉਣ ਦੀ ਮੰਗ ‘ਤੇ ਤਿੰਨ ਮਹੀਨਿਆਂ ਦੇ ਅੰਦਰ ਫੈਸਲਾ ਲਿਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਦੇ ਦਾਇਰੇ ‘ਚ ਸਾਰੇ ਪਬਲਿਕ ਅਤੇ ਨਿਜੀ ਸਕੂਲ ਆਉਣੇ ... Read More »

ਐਲ.ਜੀ. ਨੇ ਦਿੱਲੀ ਸਰਕਾਰ ਦੇ 9 ਸਲਾਹਕਾਰ ਹਟਾਏ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਦੇ ਬਾਅਦ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਸਲਾਹਕਾਰਾਂ ਨੂੰ ਹਟਾ ਦਿਤਾ ਹੈ। ਮੰਗਲਵਾਰ ਨੂੰ ਲਏ ਗਏ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ‘ਚ ਦਿਲੀ ਅਤੇ ਕੇਂਦਰ ਸਰਕਾਰ ਵਿਚਕਾਰ ਪਹਿਲੇ ਤੋਂ ਚਲ ਰਿਹਾ ਤਨਾਅ ਹੋਰ ਵਧ ਸਕਦਾ ਹੈ। Read More »

ਪਟਿਆਲਾ ਵਿੱਚ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਲਈ ਰਾਹ ਪੱਧਰਾ

ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਇਆ ਸਮਝੌਤਾ ਸਹੀਬੰਦ ਚੰਡੀਗੜ੍ਹ, 17 ਅਪ੍ਰੈਲ- ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਮਝੌਤਾ ਸਹੀਬੰਦ (ਐਮ.ਓ.ਯੂ.) ਹੋਣ ਨਾਲ ਪਟਿਆਲਾ ਵਿੱਚ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ) ਦੀ ਸਥਾਪਨਾ ਲਈ ਰਾਹ ਪਧਰਾ ਹੋ ਗਿਆ ਹੈ। ਇਹ ਐਮ.ਓ.ਯੂ. ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦਰਮਿਆਨ ਹੋਇਆ ... Read More »

ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਤਲਬ-ਖਾਲਿਸਤਾਨੀ ਮੁੱਦੇ ’ਤੇ ਜਤਾਇਆ ਵਿਰੋਧ

ਨਵੀਂ ਦਿੱਲੀ/ਇਸਲਾਮਾਬਾਦ, 17 ਅਪ੍ਰੈਲ (ਪੀ.ਟੀ.)- ਭਾਰਤ ਨੇ ਪਾਕਿਸਤਾਨ ਵਿਚ ਸਿਖ ਸ਼ਰਧਾਲੂਆਂ ਦੀ ਯਾਤਰਾ ਦੌਰਾਨ ਖਾਲਿਸਤਾਨ ਮੁਦਾ ਚੁਕਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਸਖਤ ਵਿਰੋਧ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਪਾਕਿਸਤਾਨ ਨੂੰ ਤੁਰੰਤ ਉਨ੍ਹਾਂ ਗਤੀਵਿਧੀਆਂ ‘ਤੇ ਰੋਕ ਲਾਉਣ ਲਈ ਕਿਹਾ ਗਿਆ, ਜਿਨ੍ਹਾਂ ਦਾ ਟੀਚਾ ਭਾਰਤ ਦੀ ਪ੍ਰਭੂਸਤਾ, ਖੇਤਰੀ ਅਖੰਡਤਾ ... Read More »

ਸਵੀਡਨ ਦੇ ਰਾਜਾ ਨੂੰ ਮਿਲੇ ਪ੍ਰਧਾਨ ਮੰਤਰੀ ਦੋ-ਪੱਖੀ ਸਹਿਯੋਗ ’ਤੇ ਕੀਤੀ ਚਰਚਾ

ਸਟਾਕਹੋਮ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੀਡਨ ਦੇ ਰਾਜਾ ਕਾਰਲ ਏ.ਐਫ. ਗੁਸਤਾਫ ਨੂੰ ਮਿਲੇ ਅਤੇ ਵਖ-ਵਖ ਖੇਤਰਾਂ ’ਚ ਦੋ-ਪਖੀ ਸਹਿਯੋਗ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ। ਦਸਣਯੋਗ ਹੈ ਕਿ ਮੋਦੀ ਕਲ ਭਾਵ ਸੋਮਵਾਰ ਨੂੰ ਸਵੀਡਨ ਦੀ ਰਾਜਧਾਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਰਪੀ ਦੇਸ਼ ਦਾ ਪਿਛਲੇ 30 ਸਾਲਾਂ ਵਿਚ ... Read More »

ਪੰਜਾਬ ਮੰਤਰੀ ਮੰਡਲ ’ਚ ਵਿਸਥਾਰ 19 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੰਕੇਤ

ਨਵਜੋਤ ਸਿੱਧੂ ਕੇਸ ਵਿੱਚ ਅਕਾਲੀਆਂ ਨੂੰ ਪਾਸੇ ਰਹਿਣ ਲਈ ਆਖਿਆ ਚੰਡੀਗੜ੍ਹ, 16 ਅਪ੍ਰੈਲ- ਲੰਬੇ ਸਮੇਂ ਤੋਂ ਲਟਕਿਆ ਆ ਰਿਹਾ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ 19 ਅਪ੍ਰੈਲ ਨੂੰ ਹੋ ਸਕਦਾ ਹੈ।ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਇਸ ਤਰ੍ਹਾਂ ਦੇ ਸੰਕੇਤ ਦਿਤੇ ਹਨ। ਮੁਖ ਮੰਤਰੀ ਨੇ ਕਿਹਾ ਕਿ ਉਹ 18 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ ... Read More »

ਕਠੂਆ ਕੇਸ ਚੰਡੀਗੜ੍ਹ ਤਬਦੀਲ ਕਰਨ ਸਬੰਧੀ ਸੁਪਰੀਮ ਕੋਰਟ ਵੱਲੋਂ ਕਸ਼ਮੀਰ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 16 ਅਪ੍ਰੈਲ- ਕਠੂਆ ‘ਚ 8 ਸਾਲ ਦੀ ਬਚੀ ਦੇ ਰੇਪ ਅਤੇ ਕਤਲ ਕੇਸ ਨੂੰ ਰਾਜ ਤੋਂ ਬਾਹਰ ਚੰਡੀਗੜ੍ਹ ਦੀ ਕੋਰਟ ‘ਚ ਟਰਾਂਸਫਰ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਜੰਮੂ ਅਤੇ ਕਸ਼ਮੀਰ ਸਰਕਾਰ ਤੋਂ ਜਵਾਬ ਮੰਗਿਆ ਹੈ। ਕੋਰਟ ਨੇ ਰਾਜ ਸਰਕਾਰ ਨੂੰ 27 ਅਪ੍ਰੈਲ ਤਕ ਆਪਣੇ ਜਵਾਬ ਦੇਣ ਦਾ ਆਦੇਸ਼ ਦਿਤਾ ਹੈ। ਸੁਪਰੀਮ ਕੋਰਟ ਨੇ ਰਾਜ ... Read More »

ਨਵਜੋਤ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਕੈਪਟਨ ਅਮਰਿੰਦਰ ਸਿੰਘ

ਸਰਕਾਰ ਵੱਲੋਂ ਨਵੇਂ ਸਬੂਤ ਤੋਂ ਬਿਨਾਂ ਸੁਪਰੀਮ ਕੋਰਟ ਵਿੱਚ ਆਪਣਾ ਸਟੈਂਡ ਨਾ ਬਦਲ ਸਕਣ ਦੀ ਗੱਲ ਦੁਹਰਾਈ ਚੰਡੀਗੜ੍ਹ, 15 ਅਪ੍ਰੈਲ- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਸ ਖਿਲਾਫ਼ ਸੁਪਰੀਮ ਕੋਰਟ ਵਿੱਚ ਕੇਸ ਦੇ ਮੱਦੇਨਜ਼ਰ ਸੂਬਾਈ ਵਜ਼ਾਰਤ ਤੋਂ ਅਸਤੀਫ਼ਾ ਦੇਣ ਸਬੰਧੀ ਕਿਆਸਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਕਿਹਾ ਕਿ ਮੰਤਰੀ ... Read More »

ਕਾਮਨਵੈਲਥ ਸੰਮੇਲਨ ਅੱਜ ਤੋਂ ਦਿੱਸੇਗਾ ਭਾਰਤ ਦਾ ਜਲਵਾ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਮਿਲਣਗੀਆਂ ਖਾਸ ਸਹੂਲਤਾਂ ਲੰਡਨ/ਨਵੀਂ ਦਿਲੀ, 15 ਅਪ੍ਰੈਲ- ਭਲਕੇ ਇੱਥੇ ਕਾਮਨਵੈਲਥ ਦੇਸ਼ਾਂ ਦਾ ਸਿਖਰ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਲੰਡਨ ਵਿਖੇ ਇਹ 4 ਰੋਜ਼ਾ ਸੰਮੇਲਨ 16 ਤੋਂ 20 ਅਪ੍ਰੈਲ ਤੱਕ ਚੱਲੇਗਾ। ਸਾਲ 2009 ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਜਿਹੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ, ਜੋ ਇਸ ਸੰਮੇਲਨ ਵਿਚ ਹਿਸਾ ਲੈਣਗੇ। ਖਾਸ ਗਲ ਇਹ ਹੈ ... Read More »

ਮੁੱਖ ਮੰਤਰੀ ਨੇ ਸਮਾਜ ਦੇ ਪਿੱਛੜੇ ਵਰਗਾਂ ਦੀ ਭਲਾਈ ਹਿੱਤ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਨ ਦੀ ਵਚਨਬੱਧਤਾ ਦੁਹਰਾਈ

ਪੰਜਾਬ ਕਾਂਗਰਸ ਦੇ ਸਾਂਸਦਾਂ ਨੂੰ ਐਸ.ਸੀ.ਐਸ.ਟੀ. ਕਾਨੂੰਨ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾ ਖਿਲਾਫ ਸੰਸਦ ਵਿਚ ਅਵਾਜ਼ ਬੁਲੰਦ ਕਰਨ ਲਈ ਕਿਹਾ ਜਲੰਧਰ, 14 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜ ਦੇ ਪਿੱਛੜੇ ਵਰਗਾਂ ਦੀ ਭਲਾਈ ਹਿੱਤ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸਾਂਸਦਾਂ ਨੂੰ ... Read More »

COMING SOON .....
Scroll To Top
11