Wednesday , 20 March 2019
Breaking News
You are here: Home » TOP STORIES (page 30)

Category Archives: TOP STORIES

ਸੁਪਰੀਮ ਕੋਰਟ ਵੱਲੋਂ ਅਯੋਧਿਆ ਵਿਵਾਦ ਦੀ ਸੁਣਵਾਈ ਜਨਵਰੀ ਤੱਕ ਮੁਲਤਵੀ

ਮਹੰਤ ਪਰਮਹੰਸ ਨੇ ਮੋਦੀ ਤੇ ਯੋਗੀ ਨੂੰ ਦਿਤੀ ਧਮਕੀ ਨਵੀਂ ਦਿੱਲੀ, 29 ਅਕਤੂਬਰ- ਅਯੋਧਿਆ ਵਿਚ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ’ਤੇ ਸੁਣਵਾਈ ਲਈ ਤਾਰੀਖ਼ ਮੁਕਰਰ ਕੀਤੇ ਜਾਣ ਸਬੰਧੀ ਅਜ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ, 2019 ਤਕ ਮੁਲਤਵੀ ਕਰ ਦਿਤੀ ਹੈ।ਅਦਾਲਤ ਨੇ ਕਿਹਾ ਕਿ ਜਨਵਰੀ, 2019 ਵਿਚ ਸੁਣਵਾਈ ਦੀ ਤਾਰੀਖ਼ ਤੈਅ ਕੀਤੀ ਜਾਏਗੀ।ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿਚ ... Read More »

ਮੋਦੀ ਵੱਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਮੁਲਾਕਾਤ

ਟੋਕੀਓ, 28 ਅਕਤੂਬਰ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਿਚਕਾਰ ਮੁਲਾਕਾਤ ਹੋਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਲਈ ਜਾਪਾਨ ਦੇ ਦੌਰੇ ’ਤੇ ਹਨ। ਮੋਦੀ 13ਵੀਂ ਭਾਰਤ ਜਾਪਾਨ ਸਾਲਾਨਾ ਸਮਿਟ ’ਚ ਹਿਸਾ ਲੈਣ ਲਈ ਜਾਪਾਨ ਦੇ ਦੌਰੇ ‘ਤੇ ਹਨ।ਮੋਦੀ ਅਤੇ ਸ਼ਿੰਜ਼ੋ ਆਬੇ ਹੋਟਲ ਮਾਊਂਟ ਫੁਜੀ ਵਿਚ ਗਰਮਜੋਸ਼ੀ ਨਾਲ ਮਿਲੇ।ਦੋਹਾਂ ਪ੍ਰਧਾਨ ਮੰਤਰੀਆਂ ਵਿਚਕਾਰ ਸੁਰਖਿਆ ਦੇ ਮੁਦੇ ... Read More »

ਪੁਲਵਾਮਾ ’ਚ ਅੱਤਵਾਦੀਆਂ ਵੱਲੋਂ ਸੀ.ਆਈ.ਡੀ. ਅਧਿਕਾਰੀ ਦਾ ਕਤਲ

ਸ੍ਰੀਨਗਰ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅਤਵਾਦੀਆਂ ਨੇ ਇਕ ਸੀ.ਆਈ.ਡੀ. ਅਧਿਕਾਰੀ ਇਮਤਿਆਜ਼ ਅਹਿਮਦ ਮੀਰ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦੇ ਬਾਅਦ ਪੁਲਿਸ ਨੇ ਪੁਲਵਾਮਾ ਦੇ ਛੇਵਾ ਕਲਾਂ ਇਲਾਕੇ ’ਚ ਇਮਤਿਆਜ਼ ਅਹਿਮਦ ਦੀ ਲਾਸ਼ ਅਤੇ ਉਨ੍ਹਾਂ ਦੀ ਕਾਰ ਬਰਾਮਦ ਕੀਤੀ ਹੈ।ਪੁਲਿਸ ਮੁਤਾਬਿਕ ਜਦੋਂ ਉਸ ਨੂੰ ਮਾਰਿਆ ਗਿਆ ਤਾਂ ਉਹ ਆਪਣੇ ਘਰ ਜਾ ਰਿਹਾ ... Read More »

ਅੰਮ੍ਰਿਤਸਰ ਰੇਲ ਹਾਦਸਾ: ਪੰਜਾਬ ਸਰਕਾਰ ਵੱਲੋਂ 36 ਜ਼ਖਮੀਆਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਭੇਟ

ਸਿਹਤ ਮੰਤਰੀ ਨੇ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਨੂੰ 10-10 ਲੱਖ ਰੁਪਏ ਦਿੱਤੇ ਅੰਮ੍ਰਿਤਸਰ, 28 ਅਕਤੂਬਰ- ਪੰਜਾਬ ਦੇ ਕੈਬਨਿਟ ਮੰਤਰੀਆਂ ਸ੍ਰੀ ਬ੍ਰਹਮ ਮਹਿੰਦਰਾ, ਸ. ਨਵਜੋਤ ਸਿੰਘ ਸਿੱਧੂ , ਸ. ਸਾਧੂ ਸਿੰਘ ਧਰਮਸੋਤ ਅਤੇ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਅੰਮ੍ਰਿਤਸਰ ਦੇ ਪੰਜ ਹਸਪਤਾਲਾਂ ਵਿੱਚ ਜਾ ਕੇ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ 50-50 ... Read More »

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਅਲੌਕਿਕ ਜਲੌ ਤੇ ਦੀਪਮਾਲਾ ਰਹੀ ਵਿਸ਼ੇਸ਼ ਖਿੱਚ ਦਾ ਕੇਂਦਰ ਅੰਮ੍ਰਿਤਸਰ, 26 ਅਕਤੂਬਰ- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਭਾ ਸੁਸਾਇਟੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਦੌਰਾਨ ਲੱਖਾਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ... Read More »

ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਵੱਲੋਂ ਵਰੋਸਾਏ 52 ਕਿੱਤਾਕਾਰਾਂ ਦਾ ਸਨਮਾਨ

ਪੰਜ ਪ੍ਰਮੁੱਖ ਸ਼ਖ਼ਸੀਅਤਾਂ ਤੇ 52 ਸਕੂਲੀ ਬੱਚੇ ਵੀ ਸਨਮਾਨਿਤ ਅੰਮ੍ਰਿਤਸਰ, 26 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਵਿਲੱਖਣ ਪਹਿਲ ਕਰਦਿਆਂ 52 ਕਿੱਤਾਕਾਰਾਂ ਅਤੇ ਸੇਵਾ ਦੇ ਖੇਤਰ ਵਿਚ ਕਾਰਜਸ਼ੀਲ 5 ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ 52 ਲੋੜਵੰਦ ਪਰ ਹੁਸ਼ਿਆਰ ਸਕੂਲੀ ਵਿਦਿਆਰਥੀਆਂ ਨੂੰ ਵੀ ਸਾਲ ... Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ

ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਨੇ ਕੀਤੀ ਸ਼ਮੂਲੀਅਤ ਅੰਮ੍ਰਿਤਸਰ, 25 ਅਕਤੂਬਰ- ਪਵਿਤਰ ਤੇ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ... Read More »

ਕੈਪਟਨ ਵੱਲੋਂ ਆਧੁਨਿਕ ਤਕਨੀਕਾਂ ਦੇਖਣ ਲਈ ਡੇਅਰੀ ਫਾਰਮ ਦਾ ਦੌਰਾ

ਤਲ ਅਵੀਵ, 25 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਆਪਣੀ ਇਜ਼ਰਾਈਲ ਫੇਰੀ ਦੇ ਆਖਰੀ ਦਿਨ ਮੌਕੇ ਮੁਖ ਮੰਤਰੀ ਨੇ ਹੌਫ ਹਾਸ਼ਰੋਨ ਵਿਖੇ ਅਫਿਕਿਮ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ ਜਿਥੇ ਉਨਾਂ ਨੇ ਡੇਅਰੀ ਫਾਰਮਿੰਗ ਦੀ ਗੁਣਵਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਥੋਂ ਦੇ ਪੰਜਾਬੀ ਭਾਈਚਾਰੇ ਦੇ ਇਕ ਵਫ਼ਦ ਨੇ ਕੈਪਟਨ ਨਾਲ ਮੁਲਾਕਾਤ ਕਰਕੇ ਧਾਰਮਿਕ ... Read More »

ਨੌਗਾਮ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ’ਚ ਦੋ ਅੱਤਵਾਦੀ ਢੇਰ

ਪ੍ਰਸ਼ਾਸਨ ਵੱਲੋਂ ਇਲਾਕੇ ’ਚ ਇੰਟਰਨੈਟ ਸੇਵਾ ਅਤੇ ਸਿੱਖਿਆ ਸੰਸਥਾਵਾਂ ਪੂਰੇ ਦਿਨ ਲਈ ਬੰਦ ਸ੍ਰੀਨਗਰ, 24 ਅਕਤੂਬਰ- ਜੰਮੂ ਕਸ਼ਮੀਰ ਸਥਿਤ ਨੌਗਾਮ ਦੇ ਸੁਥੂ ’ਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਠਭੇੜ ਬੁਧਵਾਰ ਸਵੇਰੇ ਮੁਠਭੇੜ ਹੋਈ।ਇਲਾਕੇ ਵਿਚ ਇੰਟਰਨੈਟ ਸੇਵਾ ਠੱਪ ਕਰ ਦਿਤੀ ਗਈ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਮੁਠਭੇੜ ‘ਚ ਤਿੰਨ ਅਤਵਾਦੀ ਮਾਰੇ ਗਏ ਸਨ। ਸਵੇਰੇ ਵਾਪਰੀ ਇਸ ਘਟਨਾ ਵਿਚ ਸੁਰਖਿਆ ਬਲਾਂ ... Read More »

ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਜੈਰੁਸਲੇਮ/ਤਲ ਅਵੀਵ, 24 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਸਿੰਚਾਈ ਮਕਸਦਾਂ ਲਈ ਪਾਣੀ ਉਪਲਬੱਧ ਕਰਵਾਉਣਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿਚ ਪਾਣੀ ਦੀ ... Read More »

COMING SOON .....


Scroll To Top
11