Sunday , 16 December 2018
Breaking News
You are here: Home » PUNJAB NEWS (page 941)

Category Archives: PUNJAB NEWS

ਜ਼ੋਨ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸੰਘੇੜਾ ਦੇ ਵਿਦਿਆਰਥੀ ਰਹੇ ਅੱਵਲ

ਬਰਨਾਲਾ, 18 ਅਗਸਤ (ਜਤਿੰਦਰ ਦਿਓਗਣ)-ਸਰਕਾਰੀ ਹਾਈ ਸਕੂਲ ਸੰਘੇੜਾ ਦੇ ਖਿਡਾਰੀਆਂ ਨੇ ਜੋਨ ਪੱਧਰ ਤੇ ਜਿਲ੍ਹਾ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਖੋ-ਖੋ ਅੰਡਰ-17 ਲੜਕੀਆਂ ਵਿੱਚ ਸਕੂਲ ਦੀ ਟੀਮ ਨੇ ਸ਼ਾਨਦਾਰ ਖੇਡ ਮੁਕਾਬਲਿਆਂ ਵਿੱਚੋਂ ਜਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟੇਟ ਲੇਵਲ ਦੇ ਟੂਰਨਾਮੈਂਟ ਲਈ ਬੀਰਬੰਤੀ ਕੌਰ, ਪਵਨਪ੍ਰੀਤ ਕੌਰ, ਲਵਪ੍ਰੀਤ ਕੌਰ, ਮਨਪ੍ਰੀਤ ਕੌਰ, ਕਿਰਨਦੀਪ ਕੌਰ, ਰਵਿੰਦਰਜੀਤ ਕੌਰ ਤੇ ਕਿਰਨਦੀਪ ... Read More »

ਸਵਰਗੀ ਸਾਥੀ ਦੀ ਯਾਦ ਵਿੱਚ ਚੌਲਾਂ ਦਾ ਲੰਗਰ ਲਾਇਆ

ਫ਼ਰੀਦਕੋਟ, 18 ਅਗਸਤ ( ਰਣਜੀਤ ਬਿੱਟਾ)- ਸਥਾਨਕ ਰਿਲੇਸ਼ਨ ਵੈਲਫੇਅਰ ਕਲਚਰਲ ਐਡ ਸਪੋਰਟਸ ਸੁਸਾਇਟੀ ਫਰੀਦਕੋਟ ਵਲੋਂ  ਸ਼ਹਿਰ ਦੇ ਹੋਣਹਾਰ ਭੰਗੜਾ ਖ਼ਿਡਾਰੀ ਰਹੇ ਸਵ. ਮਾਨਮਿੰਦਰਪਾਲ ਸਿੰਘ ਪਾਲੀ ਦੀ ਯਾਦ ਵਿੱਚ ਕੋਟਕਪੂਰਾ ਰੋਡ ਤੇ ਪਲਿਸ ਲਾਇਨ ਸਾਹਮਣੇ ਮਿੱਠੇ ਚੋਲਾ ਦਾ ਲੰਗਰ ਲਗਾਇਆ ਗਿਆ, ਜਿਸ ਦੌਰਾਨ ਪੂਰਾ ਦਿਨ ਆਉਦੇ ਜਾਦੇ ਰਾਂਹਗੀਰਾ ਅਤੇ ਸਾਵਣ ਦੇ ਮੇਲੇ ਤੇ ਜਾਣ ਵਾਲੇ ਭਗਤਾ ਨੇ ਵੀ ਬੜੀ ਹੀ ਸ਼ਰਧਾ ... Read More »

ਝਾੜ ਸਾਹਿਬ ਕਾਲਜ ਦਾ ਐਮ.ਏ. ਅਰਥਸ਼ਾਸਤਰ ਦਾ ਨਤੀਜਾ 100 ਫੀਸਦੀ ਰਿਹਾ

ਮਾਛੀਵਾੜਾ ਸਾਹਿਬ 18 ਅਗਸਤ-ਕਰਮਜੀਤ ਸਿੰਘ ਆਜ਼ਾਦ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਦਾ ਐਮ.ਏ. ਅਰਥ ਸ਼ਾਸ਼ਤਰ (ਸਮੈਸਟਰ ਦੂਜਾ) ਦਾ ਨਤੀਜਾ 100 ਫੀਸਦੀ ਰਿਹਾ। ਇਨ੍ਹਾਂ ਨਤੀਜਿਆਂ ਵਿਚ ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ਵਿਚ ਪਾਸ ਹੋਈਆਂ। ਕਾਲਜ ਦੀ ਪ੍ਰਿੰਸੀਪਲ ਡਾ. ਪਰਮਜੀਤ ਕੌਰ ਟਿਵਾਣਾ ਅਨੁਸਾਰ ਵਿਦਿਆਰਥਣ ਅਮਨਪ੍ਰੀਤ ਕੌਰ ... Read More »

ਪਿੰਡ ਕਾਲੀਆ ਵਿਖੇ ਸਾਬਕਾ ਪੰਚ ਵੱਲੋਂ ਗਰੀਬ ਲੜਕੀਆਂ ਲਈ ਚਲਾਈ ਗਈ ਸ਼ਗਨ ਸਕੀਮ

ਬਰੇਟਾ, 18 ਅਗਸਤ (ਅਜੈਬ ਰੰਘੜਿਆਲ)- ਨੇੜੇ ਪੈਂਦੇ ਪਿੰਡ ਕਾਲੀਆ ਦੇ ਸਾਬਕਾ ਪੰਚ ਪਰਮਜੀਤ ਸਿੰਘ ਵੱਲੋਂ ਭਰੂਣ ਹੱਤਿਆ ਦੇ ਵਿਰੋਧ ਵਿੱਚ ਅਵਾਜ਼ ਉਠਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੇ ਪਿੰਡ ਕਾਲੀਆ ਵਿੱਚ ਗਰੀਬ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੀ ਹਰ ਲੜਕੀ ਨੂੰ 1100 ਰੁਪਿਆ ਜਣੇਪਾ ਸ਼ਗਨ ਵਜੋਂ ਅਤੇ 5100 ਰੁਪਿਆ ਗਰੀਬ ਲੜਕੀ ਦੇ ਵਿਆਹ ਸਮੇਂ ਸ਼ਗਨ ਵਜੋਂ ਦੇਣਗੇ। ਇਹ ਜਾਣਕਾਰੀ ਦਿੰਦਿਆਂ ਪਰਮਜੀਤ ... Read More »

ਸਕੂਲ ਦੀ ਗਰਾਊਂਡ ‘ਚ 200 ਪੌਦੇ ਲਗਾਏ

ਬਠਿੰਡਾ, 18 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੇਨਫਦੇਅਰ ਸੁਸਾਇਅਟੀ ਵਲੋਂ ਹਰ ਸਾਲ ਦੀ ਤਰ੍ਹਾਂ ਲਾਉਣ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਸਾਬਕਾ ਕੌਸ਼ਲਰ ਰਜਿੰਦਰ ਸਿੰਘ ਸਿੱਧੂ ਵੱਲੋਂ ਪੌਦੇ ਲਗਾਏ, ਜਿਨ੍ਹਾਂ ਇਸ ਮੌਕੇ ਬ੍ਰਿਛ ਅਤੇ ਪੌਦਿਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਸੁਸਾਇਟੀ ਦੇ ਭਾਰੀ ਗਿਣਤੀ ਵਿਚ ਮੈਂਬਰ ਅਤੇ ਇਲਾਕਾ ਨਿਵਾਸੀ ... Read More »

ਸੰਤ ਦਾਦੂਵਾਲ ਵੱਲੋਂ ਕਲਮ ਫਾਊਂਡੇਸ਼ਨ ਦੀ ਪ੍ਰਧਾਨਗੀ ਹਾਸਿਲ ਕਰਨ ‘ਤੇ ਸ. ਬੋਪਾਰਾਏ ਨੂੰ ਵਧਾਈ

ਬਠਿੰਡਾ, 17 ਅਗਸਤ (ਪੀ.ਟੀ.)-ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਸਾਹਿਬ ਵਾਲਿਆਂ ਨੇ ਕੈਨੇਡਾ ਦੇ ਉੱਘੇ ਸਿੱਖ ਆਗੂ ਅਤੇ ਪੱਤਰਕਾਰ ਸ. ਜਸਬੀਰ ਸਿੰਘ ਬੋਪਾਰਾਏ ਦੇ ਕਲਮ ਫਾਊਂਡੇਸ਼ਨ ਦੇ ਪ੍ਰਧਾਨ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਬੋਪਾਰਾਏ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਸ. ਬੋਪਾਰਾਏ ਪੰਥਕ ਸੇਵਾ ਲਹਿਰ ਨਾਲ ਵੀ ਜੁੜੇ ਹੋਏ ਹਨ। ... Read More »

ਬਾਦਲ ਵੱਲੋਂ 8 ਕੇਂਦਰੀ ਜੇਲ੍ਹਾਂ ‘ਚ ਨਸ਼ਾ ਛੁਡਾਊ ਕੇਂਦਰਾਂ ਨੂੰ ਮਜ਼ਬੂਤ ਬਣਾਉਣ ਲਈ ਸਹਿਮਤੀ

ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੈਦੀਆਂ ਨੂੰ ਨਸ਼ਿਆਂ ਤੋਂ ਲਾਂਭੇ ਕਰਨ, ਨਸ਼ਿਆਂ ਦੀ ਆਦਤ ਛੁਡਾਉਣ ਅਤੇ ਉਨ੍ਹਾਂ ਦੇ ਢੁਕਵੇਂ ਇਲਾਜ ਨੂੰ ਯਕੀਨੀ ਬਣਾਉਣ ਵਾਸਤੇ ਰਾਜ ਭਰ ਦੀਆਂ 8 ਕੇਂਦਰੀ ਜੇਲ੍ਹਾਂ ਵਿੱਚ ਨਸ਼ਾ-ਛੁਡਾਊ ਕੇਂਦਰ (ਡੀ.ਡੀ.ਸੀ.) ਨੂੰ ਮਜ਼ਬੂਤ ਕਰਨ ਲਈ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਫੰਡਾਂ ਵਿੱਚੋਂ 2.50 ਕਰੋੜ ਰੁਪਏ ਖਰਚਣ ਦੀ ... Read More »

ਸਿਹਤ ਵਿਭਾਗ ਵੱਲੋਂ 101 ਸਟਾਫ ਨਰਸਾਂ ਦੀਆਂ ਖਾਲੀ ਪੋਸਟਾਂ ਨੂੰ ਵੇਟਿੰਗ ਲਿਸਟ ‘ਚੋਂ ਭਰਨ ਦਾ ਫੈਸਲਾ

ਚੰਡੀਗੜ੍ਹ, 17 ਅਗਸਤ (ਪੀ.ਟੀ.)-ਸਿਹਤ ਵਿਭਾਗ ਵੱਲੋਂ 101 ਸਟਾਫ ਨਰਸਾਂ ਦੇ ਖਾਲੀ ਪਈਆਂ ਪੋਸਟਾਂ ਨੂੰ ਵੇਟਿੰਗ ਲਿਸਟ ਚੋਂ ਭਰਨ ਦਾ ਫੈਸਲਾ ਲਿਆ ਹੈ ਜਿਸ ਦੀ ਸੂਚੀ ਸਿਹਤ ਵਿਭਾਗ ਦੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਟਾਫ ਨਰਸਾਂ ਦੀਆਂ 595 ਅਸਾਮੀਆਂ ਲਈ ... Read More »

ਐਚ.ਆਈ.ਵੀ/ਏਡਜ਼ ਮਰੀਜ਼ ਦੀ ਪਛਾਣ ਉਜਾਗਰ ਨਹੀਂ ਹੋਣੀ ਚਾਹੀਦੀ : ਹੁਸਨ ਲਾਲ

ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) : ਐਚ. ਆਈ. ਵੀ/ਏਡਜ਼ ਪ੍ਰੋਗਰਾਮਾਂ ਦੇ ਤਹਿਤ ਮਰੀਜ਼ਾਂ ਦੀ ਪਹਿਚਾਣ ਅਤੇ ਪੀੜ੍ਹਤ ਕਿੱਥੋਂ ਦਾ ਰਹਿਣ ਵਾਲਾ ਹੈ, ਨੂੰ ਉਜਾਗਰ ਨਹੀਂ ਕੀਤਾ ਜਾਣਾ ਚਾਹੀਦਾ। ਪਰਿਵਾਰ ਭਲਾਈ ਭਵਨ ਵਿਖੇ ਐਚ.ਆਈ.ਵੀ/ਏਡਜ਼ ਕੰਟਰੋਲ ਲਈ ਅੰਤਰ ਡਿਪਾਰਟਮੈਂਟ ਪ੍ਰੋਗਰਾਮ ਚਲਾਉਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਹੁਸਨ ਲਾਲ ਨੇ ਇਸ ਸਬੰਧੀ ਹਦਾਇਤਾਂ ... Read More »

ਲੱਖਾਂ ਦੀ ਲੁੱਟ ਕਾਰਨ ਜਨਤਾ ‘ਚ ਰੋਸ ਉਪਜਿਆ

ਬਠਿੰਡਾ, 17 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਸਥਾਨਕ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤ੍ਰਿਲੋਚਨ ਸਿੰਘ ਜੋੜਾ ਨਿਵਾਸੀ ਗਣੇਸਾ ਬਸਤੀ ਬਠਿੰਡਾ ਨੇ ਦੱਸਿਆਂ ਕਿ 15 ਅਗਸਤ ਦੀ ਰਾਤ ਇੱਕ ਲੜਕਾ ਉਸਦੀ ਦੁਕਾਨ ਵਿੱਚ ਨਵੀ ਬਸਤੀ ਗਲੀ ਨੰਬਰ 6 ਵਿੱਚ ਆਇਆ ਅਣਜਾਣੇ ਨੋਜਵਾਨ ਉਸਦੀ ਦੁਕਾਨ ਵਿੱਚ ਵੜ ਗਏ ਅਤੇ ਉਸਨੂੰ ਧੱਕਾ ਮਾਰਕੇ ਇੱਕ ਬੈਗ ਖੋਹ ਕੇ ਫਰਾਰ ਹੋ ਗਿਆ। ਦੋਸ਼ੀ ... Read More »

COMING SOON .....


Scroll To Top
11