Sunday , 17 February 2019
Breaking News
You are here: Home » PUNJAB NEWS (page 920)

Category Archives: PUNJAB NEWS

ਬੀਬਾ ਬਾਦਲ ਨੇ ਤਲਵੰਡੀ ਸਾਬੋ ਤੇ ਰਾਮਾ ਮੰਡੀ ’ਚ 3400 ਟਿਊਬਵੈ¤ਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡੇ

ਪੱਤਰਕਾਰਾਂ ਨੂੰ ਕਿਹਾ : ਤੁਹਾਨੂੰ ਗਲਤਫਹਿਮੀ, ਗੁਜਰਾਤ ਵਿੱਚ ਤਾਂ ਕੋਈ ਪੰਜਾਬੀ ਕਿਸਾਨ ਨਹੀਂ ਉਜਾੜਿਆ ਜਾ ਰਿਹਾ ਤਲਵੰਡੀ ਸਾਬੋ, 21 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਜਾਰੀ ਕੀਤੇ ਗਏ ਟਿਊਬਵੈ¤ਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡਣ ਦੀ ਲੜੀ ਵਿੱਚ ਅੱਜ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਤਲਵੰਡੀ ਸਾਬੋ ਅਤੇ ਰਾਮਾਂ ... Read More »

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਡਵੋਕੇਟ ਫੂਲਕਾ ਦੇ ਦਾਅਵਿਆਂ ਨੂੰ ਚੁਣੌਤੀ

ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਕੁਝ ਦਿਨਾ ਤੋਂ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਮੁੱਦੇ ਉਪਰ ਸੀਨੀਅਰ ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ ਸੁਖਬੀਰ ਸਿੰਘ (ਬਾਦਲ) ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦਰਮਿਆਨ ਨਸਲਕੁਸ਼ੀ ਕੇਸਾ ਸਬੰਧੀ ਫੀਸਾ ਲੈਣ ਅਤੇ ਦੇਣ ਸਬੰਧੀ ਜੋ ਵਾਦ ਵਿਵਾਦ ਚੱਲ ਰਿਹਾ ਹੈ ਉਸ ... Read More »

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ-ਰੋਜ਼ਾ ਸੈਮੀਨਾਰ ਸਮਾਪਤ

ਅੰਮ੍ਰਿਤਸਰ, 21 ਫਰਵਰੀ (ਪੀ.ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਗਏ ਦੋ ਦਿਨਾਂ ਸੈਮੀਨਾਰ ਦੇ ਆਖਰੀ ਦਿਨ ਬੋਲਦਿਆਂ ਕਿਹਾ ਕਿ ਚੁਣੌਤੀਆਂ ਦਾ ਸਾਹਮਣਾ ਕਰਕੇ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1920 ਤੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ... Read More »

ਆਰਥਿਕ ਮੰਦੀ ਦੇ ਚੱਲਦੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮੋਗਾ, 21 ਫਰਵਰੀ (ਵਿਸ਼ਵ ਵਾਰਤਾ)-ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਵਿਖੇ ਇੱਕ ਕਿਸਾਨ ਨੇ ਆਰਥਕ ਮੰਦੀ ਦੇ ਚੱਲਦੇ ਆਪਣੇ ਘਰ ਵਿੱਚ ਹੀ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਰਜਿੰਦਰ ਸਿੰਘ 55 ਸਾਲ ਵਾਸੀ ਰਣਸੀਹ ਕਲਾਂ ਕੋਲ ਸਿਰਫ ਦੋ ਏਕੜ ਜ਼ਮੀਨ ਸੀ ਜਿਸ ’ਤੇ ਉਹ ਫਸਲ ਕਾਸਤ ਕਰਦਾ ਸੀ ਅਤੇ ਆਰ੍ਯਥਿਕ ਆਰਥਕ ਮੰਦੀ ਕਾਰਨ ਉਹ ਅਤੇ ਉਸ ਦਾ ... Read More »

ਚੋਣ ਅਫ਼ਸਰ ਮੀਡੀਆ ਨੂੰ ਸ਼ਾਮ 4 ਤੋਂ 5 ਵਜੇ ਤੱਕ ਮਿਲਣਗੇ

ਚੰਡੀਗੜ੍ਹ, 21 ਫ਼ਰਵਰੀ (ਪੀ. ਟੀ.)-ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ. ਕੇ. ਸਿੰਘ ਮੀਡੀਆ ਕਰਮੀਆਂ ਨੂੰ ਕੰਮ ਵਾਲੇ ਦਿਨਾਂ ਦੌਰਾਨ 4.00 ਤੋਂ 5.00 ਵਜੇ ਤੱਕ ਮਿਲਣਗੇ। ਮੁੱਖ ਚੋਣ ਦਫ਼ਤਰ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸਮੇਂ ’ਚ ਤਬਦੀਲੀ ਪ੍ਰਸ਼ਾਸਕੀ ਤੇ ਹ’ੋਰ ਕੰਮ ਕਾਜੀ ਕਾਰਨਾਂ ਕਰ ਕੇ ਕੀਤੀ ਗਈ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਦੱਸੇ ਸਮੇਂ ਦੌਰਾਨ ... Read More »

ਬਹਿਲੋਲਪੁਰ ਸਰਪੰਚ ’ਤੇ ਪੈਨਸ਼ਨ ਦੀ ਰਾਸ਼ੀ ’ਚ ਘਪਲਾ ਕਰਨ ਦਾ ਦੋਸ਼

ਮਾਛੀਵਾੜਾ ਸਾਹਿਬ, 21 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਪੰਚਾਇਤ ਚੋਣਾਂ ਤੋਂ ਬਾਅਦ ਗੁੱਟਬੰਦੀ ਕਾਰਨ ਅਤੇ ਕਈ ਖੂਨੀ ਝਗੜਿਆਂ ਕਾਰਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਇਆ ਹੋਇਆ ਤੇ ਅੱਜ ਫਿਰ ਪਿੰਡ ਬਹਿਲੋਲਪੁਰ ਦੇ ਬਜੁਰਗਾਂ ਅਤੇ ਵਿਧਵਾਵਾਂ ਨੇ ਉਨ੍ਹਾਂ ਦੀ ਪੈਨਸ਼ਨ ਰਾਸ਼ੀ ਵਿਚ ਪਿੰਡ ਦੇ ਸਰਪੰਚ ਤੇ ਘਪਲੇ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਇਹ ਰਾਸੀ ਨਾ ਵੰਡਣ ਤੇ ਉਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ... Read More »

ਗਰਮੀਆਂ ਦੇ ਮੌਸਮ ’ਚ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਮਿਲੇਗੀ : ਬ੍ਰਹਮਪੁਰਾ

ਤਰਨਤਾਰਨ, 19 ਫਰਵਰੀ (ਬਲਵਿੰਦਰਜੀਤ ਸਿੰਘ ਬਜਾਜ, ਇਕਬਾਲ ਸਿੰਘ ਸੋਢੀ)-ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਵੱਖ-ਵੱਖ ਬਿਜਲੀ ਘਰਾਂ ਦੇ ਪਾਵਰ ਟ੍ਰਾਂਸਫਾਰਮਰ ਵੱਡੇ ਕੀਤੇ ਹਨ ਅਤੇ ਬਿਜਲੀ ਘਰਾਂ ਦੀ ਓਵਰਲੋਡਿੰਗ ਨੂੰ ਖਤਮ ਕੀਤਾ ਗਿਆ ਹੈ, ਜਿਸ ਨਾਲ ਆਉਣ ਵਾਲੀਆਂ ਗਰਮੀਆਂ ਦੇ ਮੌਸਮ ਵਿਚ ਲੋਕਾਂ ਨੂੰ ਘਰੇਲੂ ਅਤੇ ਟਿਊਬਵੈ¤ਲਾਂ ਦੀ ਬਿਹਤਰ ... Read More »

ਪਿੰਡ ਸੁਲਤਾਨਵਿੰਡ ਦੇ ਸੀਵਰੇਜ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਉਦਘਾਟਨ ਅੱਜ

ਅੰਮ੍ਰਿਤਸਰ, 19 ਫਰਵਰੀ (ਮਨਿੰਦਰ ਸਿੰਘ ਗੋਰੀ)- ਵਾਰਡ ਨੰ. 30 ਦੇ ਅਧੀਨ ਆਉਂਦੇ ਇਲਾਕਾ ਲੱਖਾ ਸਿੰਘ ਪਲਾਟਾਂ ਲਿੰਕ ਰੋਡ ਦੋਬੁਰਜੀ ਗੁਰਦੁਆਰਾ ਸਾਹਿਬ ਗਲੀ ਨੰ. 2 ਵਿੱਚ ਸੀਵਰੇਜ਼ ਉਦਘਾਟਨ ਦੇ ਸਬੰਧ ਵਿੱਚ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਸ਼ਾਹ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ, ਸ੍ਰ. ਮਹਾਂਬੀਰ ਸਿੰਘ ਸੁਲਤਾਨਵਿੰਡ, ਵਾਰਡ ਨੰ. 30 ਕੌਂਸਲਰ ਬੀਬੀ ਦਲਬੀਰ ਕੌਰ ਦੇ ਪਤੀ ਮੁਖਤਾਰ ਸਿੰਘ ਖਾਲਸਾ, ... Read More »

ਅਖੇ! ਮੈਨੂੰ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਬਹੁਤਾ ਨਹੀਂ ਪਤਾ

ਕੋਟਕਪੂਰਾ, 19 ਫਰਵਰੀ (ਰੋਹਿਤ ਸ਼ਰਮਾ)-ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਅੱਜ ਆਪਣੀ ਪ੍ਰੈ¤ਸ ਮਿਲਣੀ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਅੱਗੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਬਰਾੜ ਨੇ ਇਹ ਪ੍ਰੈਸ ਵਾਰਤਾ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਹਿਰ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਦੇਣ ਲਈ ਰੱਖੀ ਪਰ ਜਦੋਂ ਹਾਜ਼ਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਸ਼ਹਿਰ ਦੀ ਦਸ਼ਾ ਬਾਰੇ ਪੁੱਛਣਾ ... Read More »

ਮੁੱਖ ਚੋਣ ਅਧਿਕਾਰੀ ਮੀਡੀਆ ਨੂੰ 12 ਤੋਂ 1 ਵਜੇ ਤੱਕ ਮਿਲਿਆ ਕਰਨਗੇ

ਚੰਡੀਗੜ੍ਹ:  19 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ.ਸਿੰਘ ਮੀਡੀਆ ਨੂੰ ਕੰਮ ਵਾਲੇ ਦਿਨਾਂ ਵਿਚ 12.00 ਤੋਂ 1.00 ਵਜੇ ਤੱਕ ਮਿਲਿਆ ਕਰਨਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਚੋਣ ਦਫਤਰ, ਪੰਜਾਬ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਸਿਰਫ ਦੱਸੇ ਸਮੇਂ ਦੌਰਾਨ ਹੀ ਮੁੱਖ ਚੋਣ ਅਧਿਕਾਰੀ ਨੂੰ ਕਾਲ ਕਰਨ। Read More »

COMING SOON .....


Scroll To Top
11