Tuesday , 23 April 2019
Breaking News
You are here: Home » PUNJAB NEWS (page 8)

Category Archives: PUNJAB NEWS

ਮਾਨਸਾ ਕਾਂਗਰਸ ਦੇ ਪ੍ਰਧਾਨ ਡਾ. ਮੰਜੂ ਬਾਲਾ ਬਾਂਸਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਪਿੰਡਾਂ ’ਚ ਨੁਕੜ ਮੀਟਿੰਗਾਂ

ਮਾਨਸਾ, 31 ਮਾਰਚ (ਜਗਦੀਸ਼ ਬਾਂਸਲ)- ਡਾ: ਮਨੋਜ ਮੰਜੂ ਬਾਲਾ ਬਾਂਸਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਮਾਨਸਾ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜਰ ਪਿੰਡ ਹੀਰੇਵਾਲਾ, ਅਤੇ ਪਿੰਡ ਅਸਪਾਲ ਵਿਖੇ ਨੁਕੜ ਮੀਟਿੰਗਾਂ ਕੀਤੀਆਂ ਗਈਆਂ। ਉਕਤ ਦੋਵੇਂ ਪਿੰਡਾਂ ਵਿਖੇ ਰੱਖੀਆਂ ਗਈਆਂ ਮੀਟਿੰਗਾਂ ਵਿਚ ਡਾ: ਮਨੋਜ ਮੰਜੂ ਬਾਂਸਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਹਰ ... Read More »

ਲੋਕ ਸਭਾ ਚੋਣਾਂ ਸਬੰਧੀ ਮੀਟਿੰਗ 10 ਨੂੰ : ਸਲਾਣਾ

ਅਮਲੋਹ 31 ਮਾਰਚ (ਰਣਜੀਤ ਸਿੰਘ ਘੁੰਮਣ) ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਚੋਣ ਨੂੰ ਲੈ ਕੇ ਹਲਕਾ ਅਮਲੋਹ ਦੇ ਟਕਸਾਲੀ ਕਾਂਗਰਸੀ ਵਰਕਰਾਂ ਵਲੋ ਤਿਆਰੀ ਸੁਰੂ ਕਰ ਦਿੱਤੀ ਹੈ ਜਿਸ ਸਬੰਧੀ ਕਾਗਰਸੀ ਵਰਕਾਰਾਂ ਦੀ ਇਕ ਅਹਿਮ ਮੀਟਿੰਗ ਸਿੰਗਾਰਾ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਲਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਤਿਹਗੜ ਸਾਹਿਬ ਰਜਿਰਵ ਸੀਟ ਤੋ ਚੋਣ ਸਬੰਧੀ ਇਕ ਵਿਸ਼ੇਸ ... Read More »

ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ : ਸੁਖਬੀਰ ਸਿੰਘ ਬਾਦਲ

ਲੋਕ ਸਭਾ ਚੌਣਾਂ ਦੇ ਸਬੰਧ ’ਚ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ ਨੂਰਪੁਰ ਬੇਦੀ/ਬਲਾਚੌਰ, 31 ਮਾਰਚ (ਐਮ.ਪੀ. ਸ਼ਰਮਾ, ਸਤਨਾਮ ਚਾਹਲ ਬਲਾਚੌਰ, ਵਰਿੰਦਰਪਾਲ ਸਿੰਘ ਹੁੰਦਲ)- ਲੋਕ ਸਭਾ ਚੌਣਾਂ ਦੇ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਹਲਕਾ ਰੂਪਨਗਰ ਦੇ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਖੇ ... Read More »

ਭਗਵੰਤ ਮਾਨ ਵੱਲੋਂ ਕਾਂਗਰਸ ’ਚ ਜਾਣ ਲਈ ਆਪਣੀ ਪਾਰਟੀ ਭੰਗ ਕਰਨ ਦੀ ਤਿਆਰੀ ਤੋਂ ਅਕਾਲੀ ਹੈਰਾਨ ਨਹੀਂ : ਢੀਂਡਸਾ

ਸੰਗਰੂਰ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅਜ ਕਿਹਾ ਹੈ ਕਿ ਆਖਿਰ ਬਿਲੀ ਥੈਲੇ ਵਿਚੋਂ ਬਾਹਰ ਆ ਗਈ ਹੈ।ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਜਨਤਕ ਤੌਰ ਤੇ ਐਲਾਨ ਕਰ ਦਿਤਾ ਹੈ ਕਿ ਉਹ ਐਨਡੀਏ ਨੂੰ ਹਰਾਉਣ ਲਈ ਆਪਣੀ ਪਾਰਟੀ ਭੰਗ ਕਰਨ ਲਈ ਤਿਆਰ ਹਨ।ਇਸ ਤਰ੍ਹਾਂ ਮਾਨ ਨੇ ਸੰਕੇਤ ਦਿਤਾ ਹੈ ਕਿ ਆਪ ਅਕਾਲੀ-ਭਾਜਪਾ ਦੇ ਉਮੀਦਵਾਰਾਂ ... Read More »

ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹੈ : ਬ੍ਰਹਮ ਮਹਿੰਦਰਾ

ਬਠਿੰਡਾ, 29 ਮਾਰਚ (ਪਰਮਿੰਦਰ ਬਾਂਸਲ)- ਦਸ ਸਾਲਾਂ ਦੌਰਾਨ ਪੰਜਾਬ ਦੀ ਸਤਾ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੀ ਪਿਠ ਵਿਚ ਖੰਜਰ ਮਾਰਿਆ ਹੈ। ਇਹ ਸ਼ਬਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅਜ ਬਠਿੰਡਾ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਮਹਿੰਦਰਾ ਨੇ ਏਮਜ ਲੈ ਕੇ ਉਨ੍ਹਾਂ ਤਥਾਂ ਤੇ ਅੰਕੜਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਬਾਰੇ ਕੇਂਦਰੀ ਮੰਤਰੀ ... Read More »

ਸਰਕਾਰੀ ਸਕੂਲ ਭੱਟੀਆਂ ਦੇ ਗੇਟ ਮੂਹਰੇ ਵਿਦਿਆਰਥੀਆਂ ਅਤੇ ਗੁੰਡਾ ਅਨਸਰਾਂ ਨੇ ਲੜਕੀਆਂ ਦੀ ਵੈਨ ਭੰਨੀ

ਕਾਹਨੂੰਵਾਨ, 29 ਮਾਰਚ (ਡਾ. ਜਸਪਾਲ ਸਿੰਘ ਭਿੱਟੇਵੱਡ)- ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪਿੰਡ ਭਟੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਅਗੇ ਹਾਲਾਤ ਉਸ ਵੇਲੇ ਗੰਭੀਰ ਬਣ ਗਏ ਜਦੋਂ ਅੱਜ ਦਸਵੀਂ ਦਾ ਇਮਤਿਹਾਨ ਦੇਣ ਆ ਰਹੀਆਂ ਲੜਕੀਆਂ ਦੀ ਵੈਨ ਨੂੰ ਗੁੰਡਾ ਅਨਸਰਾਂ ਅਤੇ ਕੁਝ ਪੇਪਰ ਦਿੰਦੇ ਵਿਦਿਆਰਥੀਆਂ ਨੇ ਰੋਕ ਕੇ ਵੈਨ ਦੀ ਭਾਰੀ ਭੰਨਤੋੜ ਕੀਤੀ।ਇਸ ਤੋਂ ਇਲਾਵਾ ਵੈਨ ਦੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ... Read More »

ਹਲਕਾ ਖ਼ਡੂਰ ਸਾਹਿਬ ਦੇ ਅਣਖੀਲੇ ਵੋਟਰੋ ਆਪਣਾ ਕੌਮੀ ਫਰਜ਼ ਸਮਝ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਓ : ਭਾਈ ਭੁਪਿੰਦਰ ਸਿੰਘ ਚੀਮਾ

ਮਾਨਹਾਈਮ/ਜਰਮਨੀ, 29 ਮਾਰਚ (ਰ)- ਜਰਮਨ ਦੇ ਪ੍ਰਸਿੱਧ ਗੁਰੂਘਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਖ਼ਡੂਰ ਸਾਹਿਬ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲਸਾ ਨੂੰ ਹਰ ਹਾਲਤ ਜੇਤੂ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ... Read More »

ਬਾਦਲ ਪਰਿਵਾਰ ਆਪਣੀ ਹੋਂਦ ਨੂੰ ਬਚਾਉਣ ਲਈ ਅੰਤਿਮ ਲੜਾਈ ਲੜ ਰਿਹੈ : ਸੁਖਜਿੰਦਰ ਸਿੰਘ ਰੰਧਾਵਾ

ਮੋਦੀ ਸਰਕਾਰ ਨੇ ਕਰੋੜਾ ਲੋਕਾਂ ਤੋਂ ਰੁਜਗਾਰ ਖੋਹ ਲਿਆ : ਮਹਾਰਾਣੀ ਪ੍ਰਨੀਤ ਕੌਰ ਸਮਾਣਾ, 29 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਪੰਜਾਬ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੱਤਾਧਾਰੀ ਕਾਂਗਰਸ ਪਾਰਟੀ ਨੇ ਕਿਸੇ ਉਮੀਦਵਾਰ ਦਾ ਐਲਾਨ ਨਹੀ ਕੀਤਾ ਪਰ ਸਮਾਣਾ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੇ ਹਲਕਾ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ... Read More »

ਏ.ਐਸ.ਆਈ. ਗੁਰਮੀਤ ਸਿੰਘ ਦੀ ਇਲਾਜ ਦੌਰਾਨ ਮੌਤ, ਥਾਣੇ ਅਤੇ ਇਲਾਕੇ ’ਚ ਸੋਗ ਦੀ ਲਹਿਰ

ਬੀਤੀ ਰਾਤ ਖ਼ੁਦ ਨੂੰ ਮਾਰੀ ਸੀ ਗੋਲੀ ਮੋਰਿੰਡਾ, 28 ਮਾਰਚ (ਹਰਜਿੰਦਰ ਸਿੰਘ ਛਿੱਬਰ)- ਬੀਤੀ ਰਾਤ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਏ.ਐਸ.ਆਈ. ਗੁਰਮੀਤ ਸਿੰਘ ਵੱਲੋਂ ਖ਼ੁਦ ਨੂੰ ਗੋਲੀ ਮਾਰ ਲਈ ਗਈ ਸੀ। ਜਿਸਨੂੰ ਗੰਭੀਰ ਜਖ਼ਮੀ ਹਾਲਤ ’ਚ ਮੋਰਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਵੱਲੋਂ ਜਖ਼ਮੀ ਨੂੰ ਇਲਾਜ਼ ਲਈ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਸੀ ਜਿਸਦੀ ... Read More »

ਸੰਸਦ ’ਚ ਨੇਤਾ ਨਹੀਂ ਹਮੇਸ਼ਾ ਆਮ ਆਦਮੀ ਬਣ ਕੇ ਬੋਲਿਆ ਹਾਂ : ਭਗਵੰਤ ਮਾਨ

ਜਲੰਧਰ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਪਾਰਲੀਮੈਂਟ ਵਿਚ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਵੀਰਵਾਰ ਨੂੰ ਜਲੰਧਰ ਦੇ ਦੋਆਬਾ ਕਾਲਜ ਵਿਚ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਦਿਮਾਗ਼ ਨੂੰ ਲੀਡਰੀ ਵਾਲਾ ਵੀ.ਆਈ.ਪੀ ... Read More »

COMING SOON .....


Scroll To Top
11