Monday , 16 December 2019
Breaking News
You are here: Home » PUNJAB NEWS (page 2)

Category Archives: PUNJAB NEWS

ਅਦਾਲਤ ਪੇਸ਼ੀ ‘ਤੇ ਆਇਆ ਮੁਲਜ਼ਿਮ ਨਾਟਕੀ ਢੰਗ ਨਾਲ ਫਰਾਰ

ਮੂਣਕ, 13 ਦਸੰਬਰ (ਕੁਲਵੰਤ ਸਿੰਘ ਦੇਹਲਾ)- ਸੂਬੇ ਅੰਦਰ ਆਏ ਦਿਨ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਉਡਦੇ ਪਰਖੱਚਿਆਂ ਦੀਆਂ ਖਬਰਾਂ ਆਮ ਹੋ ਗਈਆਂ ਹਨ ਜਿਸ ਨਾਲ ਪੰਜਾਬ ਪੁਲਿਸ ਤੇ ਇਕ ਸਵਾਲੀਆ ਚਿੰਨ ਖੜਾ ਹੋ ਰਿਹਾ ਹੈ।ਕੂਝ ਅਜਿਹਾ ਹੀ ਮਾਮਲਾ ਸੰਗਰੂਰ ਦੇ ਮੂਨਕ ਵਿਖੇ ਹੋਇਆ ਜਿੱਥੇ ਅਦਾਲਤ ਵਿਚ ਬਠਿੰਡਾ ਪੁਲਸ ਭਗਵਾਨ ਸਿੰਘ ਗੱਗੀ (23) ਨਾਂ ਦੇ ਕੈਦੀ ਨੂੰ ਪੇਸ਼ੀ ਲਈ ਲੈ ਕੇ ... Read More »

ਮੀਂਹ ਨਾਲ ਗਰੀਬ ਔਰਤ ਦੇ ਮਕਾਨ ਦੀ ਡਿੱਗੀ ਛੱਤ

ਬਰੇਟਾ, 13 ਦਸੰਬਰ (ਰੀਤਵਾਲ)- ਬੀਤੀਂ ਸ਼ਾਮ ਤੋਂ ਰੁਕ ਰੁਕ ਕੇ ਪੈ ਰਹੀਂ ਬਾਰਿਸ਼ ਕਾਰਨ ਪਿੰਡ ਕੁਲਰੀਆਂ ਵਿਖੇ ਇੱਕ ਗਰੀਬ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਰੀਆਂ ਦੇ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਰਹਿਣ ਵਾਲੀ ਔਰਤ ਸੰਤਰੋ ਕੌਰ ਦੇ ਮਕਾਨ ਦੀ ਛੱਤ ਮੀਂਹ ਨਾਲ ਡਿੱਗ ਗਈ ਹੈ ।ਜਿਸ ਨਾਲ ਉਸ ... Read More »

ਪੰਜਾਬ ਸਰਕਾਰ ਚੰਡੀਗੜਨੇੜੇ ਬਣਾਵੇਗੀ ਫਿਲਮ ਸਿਟੀ : ਲਖਮੀਰ ਸਿੰਘ

ਅੰਮ੍ਰਿਤਸਰ, 13 ਦਸੰਬਰ (ਦਵਾਰਕਾ ਨਾਥ ਰਾਣਾ)- ਬਾਲੀਵੁੱਡ ਵਿੱਚ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਚੰਡੀਗੜ ਨੇੜੇ ਫਿਲਮਸਿਟੀ ਵਸਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਫਿਲਮਸਿਟੀ ਬਣਨ ਨਾਲ ਜਿਥੇ ਪੰਜਾਬੀ ਸਿਨੇਮਾ ਨੂੰ ਮਜਬੂਤੀ ਮਿਲੇਗੀ ਉਥੇ ਹੀ ਬਾਲੀਵੁੱਡ ਤੋਂ ਇਥੇ ਪਹੁੰਚਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੂੰ ਵੀ ... Read More »

ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਨਵੀਂ ਫਾਈਲ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ : ਕੈਪਟਨ ਅਮਰਿੰਦਰ ਸਿੰਘ

ਸੇਵਾ ਕੇਂਦਰਾਂ ਵੱਲੋਂ ਸਾਰੇ ਦਸਤਾਵੇਜ਼ ਡਿਜੀਟਲ ਤਰੀਕੇ ਨਾਲ ਨਾਗਰਿਕਾਂ ਦੇ ਡਿਜੀਟਲ ਲਾਕਰਾਂ ‘ਚ ਹੋਣਗੇ ਸੁਰੱਖਿਅਤ ਚੰਡੀਗੜ੍ਹ, 13 ਦਸੰਬਰ- ਸੂਬੇ ਦੀ ਡਿਟੀਟਲ ਕ੍ਰਾਂਤੀ ਨੂੰ ਅੱਗੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ ਵਿੱਚ ਅਗਲੇ ਮਹੀਨੇ ਤੋਂ ਨਵੀਆਂ ਫਾਈਲਾਂ ਨੂੰ ਨਿਪਟਾਉਣ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ। ਉਨ੍ਹਾਂ ਨੇ ਇਹ ... Read More »

ਨਾਗਰਿਕਤਾ ਸੋਧ ਬਿਲ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ- ਕੈਪਟਨ ਅਮਰਿੰਦਰ ਸਿਘ

ਬਿਲ ਨੂੰ ਗੈਰ-ਸੰਵਿਧਾਨਿਕ ਤੇ ਫੁੱਟਪਾਊ ਦੱਸਿਆ ਚੰਡੀਗੜ੍ਹ, 12 ਦਸੰਬਰ:ਨਾਗਰਿਕਤਾ ਸੋਧ ਬਿਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ‘ਤੇ ਸਿੱਧਾ ਹਮਲਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਕਾਨੂੰਨ ਨੂੰ ਸੂਬੇ ਵਿੱਚ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।ਮੁਲਕ ਦੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ... Read More »

ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਤਰਫੋਂ ਸ਼ਰਧਾਂਜਲੀ ਭੇਂਟ ਕੀਤੀ ਚੰਡੀਗੜ੍ਹ 12 ਦਸੰਬਰ – ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਜੋ ਬੁੱਧਵਾਰ ਸ਼ਾਮ ਅਕਾਲ ਚਲਾਣਾ ਕਰ ਗਏ ਸਨ, ਦੇ ਅੰਤਿਮ ਸੰਸਕਾਰ ਮੌਕੇ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮੁਹਾਲੀ ਦੇ ਸੈਕਟਰ-57 ਸਮਸ਼ਾਨ ਘਾਟ ਵਿਖੇ ਸ. ਭੁੱਲਰ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਪੁੱਤਰ ਸ. ਰਮਣੀਕ ਸਿੰਘ ਤੇ ... Read More »

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਿੱਤ ਵਿਭਾਗ ਵੱਲੋਂ ਪੇਂਡੂ ਵਿਕਾਸ, ਸਹਿਕਾਰਤਾ, ਸੈਰ ਸਪਾਟਾ ਅਤੇ ਪੀ.ਆਈ.ਡੀ.ਬੀ. ਲਈ 566 ਕਰੋੜ ਜਾਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਵਿੱਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੌਂ ਤੇ ਜਲ ਸੰਭਾਲ ਵਿਭਾਗਾਂ ਤੋਂ ਇਲਾਵਾ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਹਨ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਗ੍ਰਾਂਟ ਤਹਿਤ ਵਿੱਤੀ ਵਰ੍ਹੇ 2016-17 ... Read More »

ਕੈਬਨਿਟ ਸਬ ਕਮੇਟੀ ਵੱਲੋਂ ਅਵਾਰਾਂ ਪਸ਼ੂਆਂ ਦੇ ਖਤਰੇ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਵੱਲੋਂ ਸਾਂਝੀ ਕਾਰਵਾਈ ਕਰਨ ਦਾ ਸੱਦਾ

ਬ੍ਰਹਮ ਮਹਿੰਦਰਾ ਨੇ ਕਮੇਟੀ ਦੀ ਪਹਿਲੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਚੰਡੀਗੜ, 12 ਦਸੰਬਰ:ਪੰਜਾਬ ਸਰਕਾਰ ਦੇ 4 ਸੀਨੀਅਰ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਨੇ ਅੱਜ ਸੂਬੇ ਵਿੱਚ ਅਵਾਰਾ ਪਸ਼ੂਆਂ ਨਾਲ ਪੈਦਾ ਹੋਏ ਗੰਭੀਰ ਸਮਾਜਿਕ-ਆਰਥਿਕ ਖਤਰੇ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵੱਲੋਂ ਸਾਂਝੀ ਕਾਰਵਾਈ ਕਰਨ ਦਾ ਸੱਦਾ ਦਿੱਤਾ। ਕੈਬਨਿਟ ਸਬ ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ ਜਿਸ ... Read More »

ਕਲਾਨੌਰ ਵਿਖੇ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸੰਬੰਧੀ ਪ੍ਰੋਜੈਕਟ ਰਿਪੋਰਟ ਇਕ ਹਫਤੇ ਦੇ ਅੰਦਰ ਹੋਵੇਗੀ ਤਿਆਰ: ਸੁਖਜਿੰਦਰ ਸਿੰਘ ਰੰਧਾਵਾ

ਸਹਿਕਾਰਤਾ ਮੰਤਰੀ ਨੇ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕਰਨ ਲਈ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਚੰਡੀਗੜ੍ਹ, 12 ਦਸੰਬਰ:”ਕਲਾਨੌਰ (ਗੁਰਦਾਸਪੁਰ) ਵਿਖੇ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸੰਬੰਧੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਇਕ ਹਫਤੇ ਦੇ ਅੰਦਰ ਤਿਆਰ ਕੀਤੀ ਜਾਏਗੀ।” ਇਹ ਪ੍ਰਗਟਾਵਾ ਅੱਜ ਇਥੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਕਫੈੱਡ ਦੇ ਦਫਤਰ ਵਿਖੇ ਹੋਈ ਇਕ ਉੱਚ ਪੱਧਰੀ ਮੀਟਿੰਗ ਦੀ ... Read More »

ਭਾਈ ਲੌਂਗੋਵਾਲ ਨੇ ਉੱਘੇ ਪੱਤਰਕਾਰ ਤੇ ਸੰਪਾਦਕ ਸ. ਸ਼ਿੰਗਾਰਾ ਸਿੰਘ ਭੁੱਲਰ ਦੇ ਚਲਾਣੇ ’ਤੇ ਦੁਖ ਪ੍ਰਗਟਾਇਆ

ਭਾਈ ਮਹਿਤਾ, ਡਾ. ਰੂਪ ਸਿੰਘ ਤੇ ਹੋਰਾਂ ਵੱਲੋਂ ਵੀ ਅਫ਼ਸੋਸ ਪ੍ਰਗਟ ਅੰਮ੍ਰਿਤਸਰ, 12 ਦਸੰਬਰ-ਵੱਖ-ਵੱਖ ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਰਹੇ ਸੀਨੀਅਰ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਆਪਣੇ ਸ਼ੋਕ ਸੰਦੇਸ਼ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ... Read More »

COMING SOON .....


Scroll To Top
11