Saturday , 17 November 2018
Breaking News
You are here: Home » PUNJAB NEWS

Category Archives: PUNJAB NEWS

ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ

ਪੁੱਛਗਿੱਛ ਸਿਆਸਤ ਤੋਂ ਪ੍ਰੇਰਿਤ : ਸ. ਬਾਦਲ ਦਾ ਦੋਸ਼ ਚੰਡੀਗੜ੍ਹ, 16 ਨਵੰਬਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ’ਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਤਕਰੀਬਨ 40 ਮਿੰਟ ਪੁਛਗਿਛ ਕੀਤੀ ਗਈ। ... Read More »

ਸੰਘਰਸ਼ ਦੇ ਰੋਹ ਅੱਗੇ ਕਾਂਗਰਸ ਸਰਕਾਰ ਝੁੱਕੀ

ਸਮਰਾਲਾ, 16 ਨਵੰਬਰ (ਕਮਲਜੀਤ)- ਸ਼੍ਰੋਮਣੀ ਅਕਾਲੀਦਲ ਸਮਰਾਲਾ ਦੇ ਮੁੱਖ ਸੇਵਾਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਹੈ ਕਿ ਪੰਜਾਬ ਵਿੱਚ ਜਦੋ ਤੋ ਕਾਂਗਰਸ ਸਰਕਾਰ ਬਣੀ ਹੈ, ਉਦੋ ਤੋ ਹੀ ਵਿਕਾਸ ਕਾਰਜ ਠੱਪ ਪਏ ਹਨ। ਇੱਥੇ ਖਾਸ ਤੌਰ ਤੇ ਸੜਕਾਂ ਦੀ ਮੁਰੰਮਤ ਨਾ ਦੇ ਬਰਾਬਰ ਹੈ ਪਰ ਵਿਸ਼ੇਸ਼ ਤੌਰ ਤੇ ਹਲਕਾ ਸਮਰਾਲਾ ... Read More »

ਵਿੱਤ ਮੰਤਰੀ ਦੇ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿੱਚ ਕੀਤਾ ਗਿਆ ਰੋਸ ਮਾਰਚ

ਬਠਿੰਡਾ, 16 ਨਵੰਬਰ (ਸੁਖਵਿੰਦਰ ਸਰਾਂ)- 18 ਨਵੰਬਰ ਨੂੰ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿਚ ਅਜ ਜਨਤਕ ਜਥੇਬੰਦੀਆਂ ਵਲੋਂ ਇਲਾਕਾ ਲੰਬੀ ਵਿਚ ਰੋਸ ਮਾਰਚ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਲਾਕੇ ਦੇ ਪਿੰਡਾਂ ਲੰਬੀ, ਖੁਡੀਆਂ, ਸਹਿਣਾ ਖੇੜਾ, ਸਿਖਵਾਲਾ, ਕਖਾਂਵਾਲੀ, ਹਾਕੂਵਾਲਾ, ਘੁਮਿਆਰਾ, ਲੋਹਾਰਾ, ਕਿੱਲਿਆਂਵਾਲੀ ਆਦਿ ਪਿੰਡਾਂ ਵਿਚ ਮੋਟਰ ਸਾਈਕਲਾਂ ਦੇ ਭਰਵੇਂ ਕਾਫਲੇ ... Read More »

ਬੋਹਾ ਵਿਖੇ ਸਹਿਕਾਰਤਾ ਵਿਭਾਗ ਨੇ ਮਨਾਇਆ 65ਵਾਂ ਸਹਿਕਾਰਤਾ ਸਪਤਾਹ

ਬੋਹਾ, 16 ਨਵੰਬਰ (ਸੰਤੋਖ ਸਾਗਰ)- ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਸਮਰਪਿਤ 65ਵਾਂ ਸਹਿਕਾਰੀ ਸਪਤਾਹ ਅੱਜ ਬੋਹਾ ਦੀ ਖੇਤੀ ਬਾੜੀ ਸਹਿਕਾਰੀ ਸਭਾ ਵਿਖੇ ਸਫਲਤਾ ਪੂਰਵਕ ਤੌਰ ਤੇ ਮਨਾਇਆ ਗਿਆ। ਇਸ ਮੌਕੇ ਸੁਖਪਾਲ ਸਿੰਘ ਬੁਢਲਾਡਾ ਅਤੇ ਸਹਿਕਾਰਤਾ ਬੋਹਾ ਦੇ ਪਧਾਨ ਹਰਦੀਪ ਸਿੰਘ ਗਾਦੜਪੱਤੀ ਨੇ ਦੱਸਿਆ ਸਮੁੱਚੇ ਪੰਜਾਬ ਵਿੱਚ ਸਹਿਕਾਰਤਾ ਵਿਸ਼ੇਸ ਤੌਰ ਤੇ ਸਹਿਕਾਰੀ ਸਪਤਾਹ ਮਨਾ ਰਹੀ ਹੈ। ਸਾਹਿਕਾਰਤਾ ਬੋਹਾ ਦੇ ਪ੍ਰਧਾਨ ਹਰਦੀਪ ... Read More »

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ-ਯੁਵਕ ਮੇਲੇ ਦਾ ਓਵਰਆਲ ਵਿਜੇਤਾ

ਜਲੰਧਰ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਜ਼ੋਨ ਦੀ ਟ੍ਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਲਾਇਲਪੁਰ ਖ਼ਾਲਸਾ ਕਾਲਜ ਵਿਖੇ ... Read More »

ਟੀਮ ਜਟਾਣਾਂ ਵੱਲੋਂ ਜੰਗੀ ਪੱਧਰ ’ਤੇ ਯੂਥ ਕਾਂਗਰਸ ਦੀ ਭਰਤੀ ਸ਼ੁਰੂ

ਤਲਵੰਡੀ ਸਾਬੋ, 16 ਨਵੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਸਰਕਾਰ ਦੇ ਮੁਖ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾਂ ਦੀ ਯੋਗ ਅਗਵਾਈ ਵਿਚ ਉਨ੍ਹਾਂ ਦੇ ਨਿਜੀ ਸਲਾਹਕਾਰ ਸ. ਰਣਜੀਤ ਸਿੰਘ ਸੰਧੂ ਅਤੇ ਤਲਵੰਡੀ ਸਾਬੋ ਤੋਂ ਪਾਰਟੀ ਦੇ ਹਲਕਾ ਪ੍ਰਧਾਨ ਸ. ਕ੍ਰਿਸਨ ਸਿੰਘ ਭਾਗੀਵਾਂਦਰ ਵਲੋਂ ਯੂਥ ਕਾਂਗਰਸ ਦੀ ਭਰਤੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ... Read More »

ਗਊ ਸੰਭਾਲ ਸੇਵਾ ਸੰਮਤੀ ਵੱਲੋਂ ਲਗਾਏ ਗਏ ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫ਼ਲੈਕਟਰ

ਬਠਿੰਡਾ, 15 ਨਵੰਬਰ (ਸੁਖਵਿੰਦਰ ਸਰਾਂ)- ਅੱਜ ਮੌਸਮ ਦੇ ਬਦਲਦੇ ਮਿਜਾਜ ਨੂੰ ਦੇਖਦਿਆਂ ਗਊ ਸੇਵਾ ਨੂੰ ਸਮਰਪਿਤ ਗਊ ਸੰਭਾਲ ਸੇਵਾ ਸੰਮਤੀ ਬਠਿੰਡਾ ਵਲੋਂ ਸੜਕਾਂ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫ਼ਲੈਕਟਰ ਲਗਾਏ ਗਏ ।ਇਸ ਸਮੇਂ ਸੁਸਾਇਟੀ ਪ੍ਰਧਾਨ ਰਵੀ ਬਰਾੜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਣ ਧੁੰਦਾਂ ਦਾ ਮੌਸਮ ਸ਼ੁਰੂ ਹੋ ਚੁਕਾ ਹੈ। ਇਸ ਗਲ ਨੂੰ ਧਿਆਨ ਵਿਚ ਰਖਦਿਆਂ ਗਊ ... Read More »

ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਸਾਇੰਸ ਕਾਂਗਰਸ ਮੁਕਾਬਲੇ ਵਿੱਚ ਮਾਰੀਆਂ ਮੱਲਾਂ

ਫਰੀਦਕੋਟ, 15 ਨਵੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਨੈਸ਼ਨਲ ਬਾਲ ਸਾਇੰਸ ਕਾਂਗਰਸ ਮੁਕਾਬਲੇ ਵਿਚ ਹਿਸਾ ਲਿਆ। ਇਹ ਮੁਕਾਬਲਾ ਮੇਜਰ ਆਜਿਬ ਸਿੰਘ ਸਕੂਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜਿਲ੍ਹੇ ਦੇ ਅਲਗ – ਅਲਗ ਸਕੂਲਾਂ ਨੇ ਜੂਨੀਅਰ ਅਤੇ ਸੀਨੀਅਰ ਗੁਰਪ ਵਿਚ ਹਿਸਾ ਲਿਆ। ਬਾਬਾ ਫਰੀਦ ਸਕੂਲ ਦੀ ਜੂਨੀਅਰ ਗਰੁਪ ਦੀ ਟੀਮ ਨੇ ਪਹਿਲਾ ਦਰਜਾ ਅਤੇ ਸੀਨੀਅਰ ... Read More »

ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਨਾਲ ਇਨੋਵਾ ਪਲਟੀ

ਸ਼ਾਹਕੋਟ, 15 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ-ਲੋਹੀਆ ਲਿੰਕ ਰੋਡ ’ਤੇ ਪਿੰਡ ਸਲੈਚਾਂ ਨਜ਼ਦੀਕ ਬੁੱਧਵਾਰ ਸਵੇਰੇ ਮਹਿੰਦਰਾ ਪਿਕਅੱਪ ਗੱਡੀ ਅਤੇ ਇਨੋਵਾ ਕਾਰ ਵਿਚਕਾਰ ਹੋਈ ਜਬਰਦਸਤ ਟੱਕਰ ਦੌਰਾਨ ਇਨੋਵਾ ਕਾਰ ਪਲਟ ਗਈ। ਇਸ ਹਾਦਸੇ ਵਿੱਚ ਕਿਸੇ ਵੀ ਤਰਾਂ ਦਾ ਜਾਲੀ ਨੁਕਸਾਨ ਹੋਣੋ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਸਿਲਵਰ ਰੰਗ ਦੀ ਇਨੋਵਾ ਕਾਰ ਨੰਬਰ ਪੀ.ਬੀ.29.-ਐੱਚ.-5755 ਸ਼ਾਹਕੋਟ ਤੋਂ ਪਿੰਡ ਸ਼ੇਖੇਵਾਲ ਵੱਲ ... Read More »

ਹੇਠਲੇ ਪਧਰ ’ਤੇ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਂਦੇ ਨੇ ਨੌਜਵਾਨ : ਰਾਜੂ ਖੰਨਾ

ਅਮਲੋਹ, 15 ਨਵੰਬਰ,(ਰਣਜੀਤ ਸਿੰਘ ਘੁੰਮਣ)- ਯੂਥ ਨੌਜਵਾਨ ਹੀ ਪਾਰਟੀ ਦਾ ਸਰਮਾਇਆ ਹੁੰਦੇ ਹਨ ਜਿਹੜੇ ਅਗਲੀਆਂ ਸਫਾਂ ਵਿਚ ਰਹਿ ਕੇ ਪਾਰਟੀ ਨੂੰ ਹੇਠਲੇ ਪਧਰ ਤੇ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਂਦੇ ਹਨ ਤੇ ਯੂਥ ਨੌਜਵਾਨ ਸ਼੍ਰੌਮਣੀ ਅਕਾਲੀ ਦਲ ਦੀ ਰੀੜ ਦੀ ਹਡੀ ਹੀ ਨਹੀਂ ਸਗੋਂ ਪਾਰਟੀ ਦਾ ਹਰਿਆਵਲ ਦਸਤਾ ਵੀ ਹੈ। ਇਸ ਗਲ ਦਾ ਪ੍ਰਗਟਾਵਾ ... Read More »

COMING SOON .....


Scroll To Top
11