Sunday , 20 January 2019
Breaking News
You are here: Home » NATIONAL NEWS (page 5)

Category Archives: NATIONAL NEWS

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਥਾਪੇ 17 ਜਰਨੈਲ, ਪੰਜਾਬ ਦੀ ਕਮਾਨ ਕੈਪਟਨ ਅਭਿਮੰਨਿਊ ਹੱਥ

ਨਵੀਂ ਦਿਲੀ, 26 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਕਮਰ ਕਸ ਲਈ ਹੈ। ਪਾਰਟੀ ਨੇ ਅਜ ਦੇਸ਼ ਦੇ 17 ਸੂਬਿਆਂ ਵਿਚ ਆਪਣੇ ਇੰਚਾਰਜ ਐਲਾਨ ਦਿਤੇ ਹਨ। ਪੰਜਾਬ ਤੇ ਚੰਡੀਗੜ੍ਹ ਵਿਚ ਕੈਪਟਨ ਅਭਿਮੰਨਿਊ ਨੂੰ ਇੰਚਾਰਜ ਥਾਪਿਆ ਗਿਆ ਹੈ। ਸਭ ਤੋਂ ਵਧ ਇੰਚਾਰਜ ਉਤਰ ਪ੍ਰਦੇਸ਼ ਵਿਚ ਚੁਣੇ ਗਏ ਹਨ। ਇਥੇ ਇਕ ਨਹੀਂ, ਬਲਕਿ ਤਿੰਨ ... Read More »

ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਬੋਗੀਬੀਲ ਪੁਲ ਦਾ ਉਦਘਾਟਨ

ਅਸਮ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦਾ ਸਫ਼ਰ ਘਟਿਆ ਦਿਸਪੁਰ, 25 ਦਸੰਬਰ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਜ ਆਸਾਮ ਦੇ ਧੇਮਾਜੀ ’ਚ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਾਣਕਾਰੀ ਮੁਤਾਬਿਕ ਇਹ ਟ੍ਰੇਨ ਹਫ਼ਤੇ ’ਚ ਪੰਜ ... Read More »

ਵਿਧਾਇਕ ਜੈਕਿਸ਼ਨ ਸਿੰਘ ਰੋੜੀ ਸ: ਖਹਿਰਾ ਦਾ ਸਾਥ ਛੱਡ ‘ਆਪ’ ਦੀ ਮੁੱਖ ਧਾਰਾ ’ਚ ਸ਼ਾਮਿਲ

ਜਸਟਿਸ ਜ਼ੋਰਾ ਸਿੰਘ ਵੀ ‘ਆਪ’ ’ਚ ਹੋਏ ਸ਼ਾਮਿਲ ਚੰਡੀਗੜ੍ਹ/ਨਵੀਂ ਦਿਲੀ, 24 ਦਸੰਬਰ- ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਹਿਕ ਜੈਕਿਸ਼ਨ ਸਿੰਘ ਰੋੜੀ ਨੇ ਅਜ ਪਾਰਟੀ ਦੇ ਬਾਗ਼ੀ ਆਗੂ ਤੇ ਭੁਲਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਾਥ ਛਡ ਦਿਤਾ ਹੈ। ਸ: ਖਹਿਰਾ ਲਈ ਇਹ ਵਡਾ ਝਟਕਾ ਹੈ। ਜੈਕਿਸ਼ਨ ਸਿੰਘ ਰੋੜੀ ਦੇ ਨਾਲ ਅਜ ਜਸਟਿਸ (ਸੇਵਾ-ਮੁਕਤ) ਜ਼ੋਰਾ ਸਿੰਘ ਵੀ ... Read More »

ਇੰਡੋਨੇਸ਼ੀਆ ’ਚ ਸੁਨਾਮੀ ਦਾ ਕਹਿਰ

222 ਲੋਕਾਂ ਦੀ ਮੌਤ, 800 ਤੋਂ ਵੱਧ ਜ਼ਖ਼ਮੀ ਨਵੀਂ ਦਿਲੀ, 23 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇੰਡੋਨੇਸ਼ੀਆ ਦੇ ਸੁੰਡਾ ਜਲਡਮਰੂ ਮਧ ’ਚ ਸ਼ਨਿੱਚਰਵਾਰ ਦੀ ਰਾਤ ਨੂੰ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ ’ਚ ਘਟ ਤੋਂ ਘਟ 222 ਲੋਕਾਂ ਦੀ ਮੌਤ ਅਤੇ ਲਗਭਗ 843 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਗਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਕੇ 222 ਹੋ ਗਈ ਹੈ। ... Read More »

ਇਟਾਂ ਨਾਲ ਭਰਿਆ ਟਰੱਕ ਖੱਡ ’ਚ ਡਿੱਗਾ-ਦੋ ਮੌਤਾਂ

ਸ਼ਿਮਲਾ, 23 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੋਲਨ ਨੇੜੇ ਗੰਬਰ ਪੁਲ ਕੋਲ ਇਕ ਟਰਕ ਦੁਰਘਟਨਾਗ੍ਰਸਤ ਹੋ ਗਿਆ। ਇਟਾਂ ਨਾਲ ਭਰਿਆ ਟਰਕ ਖਡ ’ਚ ਡਿਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮ੍ਰਿਤਕਾਂ ਦੀ ਸ਼ਨਾਖ਼ਤ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਜ ਸਵੇਰੇ ਇਟਾਂ ... Read More »

ਸੋਹਰਾਬੁਦੀਨ ਸ਼ੇਖ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ’ਚ ਸਾਰੇ ਮੁਲਜ਼ਮ ਬਰੀ

ਨਵੀਂ ਦਿੱਲੀ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸੋਹਰਾਬੂਦੀਨ ਸ਼ੇਖ਼ ਫੇਕ ਐਨਕਾਊਂਟਰ ਮਾਮਲੇ ’ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਅਦਾਲਤ ਮੁਤਾਬਕ, ਪੁਲਿਸ ’ਤੇ ਇਲਜ਼ਾਮ ਸਾਬਿਤ ਨਹੀਂ ਹੋ ਸਕੇ। ਜਿਸ ਕਾਰਨ ਮੁਲਜ਼ਮ ਬਰੀ ਕੀਤੇ ਗਏ ਹਨ। ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਦੇ ਜਜ ਜੇ. ਐਸ. ਸ਼ਰਮਾ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਮੈਨੂੰ ਮ੍ਰਿਤਕਾਂ ਦੇ ਪਰਿਵਾਰਾਂ ਲਈ ... Read More »

ਸੱਜਣ ਕੁਮਾਰ ਦੀ ਪਟੀਸ਼ਨ ਖ਼ਾਰਿਜ

31 ਤੱਕ ਆਤਮ ਸਮਰਪਣ ਕਰਨ ਦੇ ਹੁਕਮ ਨਵੀਂ ਦਿਲੀ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਹਾਈਕੋਰਟ ਨੇ ਸਾਬਕਾ ਕਾਂਗਰਸ ਆਗੂ ਸਜਣ ਕੁਮਾਰ ਵਲੋਂ ਦਾਇਰ ਆਤਮ ਸਮਰਪਣ ਕਰਨ ਲਈ ਸਮਾਂ ਵਧਾਉਣ ਦੀ ਪਟੀਸ਼ਨ ਨੂੰ ਰਦ ਕਰ ਦਿਤਾ ਹੈ। ਇਸ ਹਫ਼ਤੇ ਦੇ ਸ਼ੁਰੂਆਤ ’ਚ 1984 ਦੇ ਸਿਖ ਕਤਲੇਆਮ ਮਾਮਲੇ ’ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜਣ ਕੁਮਾਰ ਨੇ ... Read More »

ਹਾਈਕੋਰਟ ਤੋਂ ਹੁਣ ਗਾਂਧੀ ਪਰਿਵਾਰ ਨੂੰ ਵੱਡਾ ਝਟਕਾ

ਅਦਾਲਤ ਵੱਲੋਂ ਹੇਰਾਲਡ ਹਾਊਸ ਖਾਲੀ ਕਰਨ ਦੇ ਹੁਕਮ ਨਵੀਂ ਦਿੱਲੀ, 21 ਦਸੰਬਰ- ਦਿਲੀ ਉਚ ਅਦਾਲਤ ਨੇ ਗਾਂਧੀ ਪਰਿਵਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਦਿਲੀ ਦੇ ਆਈ.ਟੀ.ਓ. ’ਤੇ ਬਣੇ ਹੋਏ ਹੇਰਾਲਡ ਹਾਊਸ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਖਾਲੀ ਕਰਨ ਦੇ ਹੁਕਮ ਦਿਤੇ ਹਨ। ਹੇਰਾਲਡ ਹਾਊਸ ਦੀ ਲੀਜ਼ ਖ਼ਤਮ ਹੋ ਜਾਣ ‘ਤੇ ਹਾਈਕੋਰਟ ਨੇ ਵੀ ਗਾਂਧੀ ਪਰਿਵਾਰ ਦੀ ਝੋਲੀ ਖ਼ੈਰ ... Read More »

ਅਮਰੀਕਾ ਵੱਲੋਂ ਸੀਰੀਆ ਤੋਂ ਫੌਜੀ ਵਾਪਸ ਬੁਲਾਉਣ ਦਾ ਫੈਸਲਾ

ਨਵੀਂ ਦਿਲੀ, 20 ਦਸੰਬਰ (ਪੀ.ਟੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ’ਚ ਆਈ.ਐਸ. ਆਈ.ਐਸ. ’ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2 ਹਜ਼ਾਰ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿਤਾ ਹੈ। ਟਰੰਪ ਦੇ ਇਸ ਕਦਮ ਨਾਲ ਅਸਾਧਾਰਨ ਭੂ ਰਾਜਨੀਤਕ ਨਤੀਜੇ ਹੋਣਗੇ ਤੇ ਅਮਰੀਕਾ ਦੇ ਸਮਰਥਨ ਨਾਲ ਇਸਲਾਮਿਕ ਸਟੇਟ ਦੇ ਜਿਹਾਦੀਆਂ ਨਾਲ ਲੋਹਾ ਲੈ ਰਹੇ ਕੁਰਦਿਸ਼ ਲੜਾਕਿਆਂ ਦਾ ਭਵਿਖ ... Read More »

ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ ਨਵੀਂ ਦਿੱਲੀ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- 1984 ਸਿਖ ਵਿਰੋਧੀ ਦੰਗੇ ਦੇ ਦਿਲੀ ਕੈਂਟ ਮਾਮਲੇ ’ਚ ਉਮਰ ਭਰ ਦੀ ਸਜ਼ਾ ਮਿਲਣ ਵਾਲੇ ਸਾਬਕਾ ਕਾਂਗਰਸੀ ਆਗੂ ਸਜਣ ਕੁਮਾਰ ਨੇ ਦਿਲੀ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਸਜਣ ਕੁਮਾਰ ਨੇ ਪਟੀਸ਼ਨ ’ਚ ਅਦਾਲਤ ਤੋਂ ਸਮਰਪਣ ਕਰਨ ਲਈ 30 ਦਿਨ ਦਾ ਸਮਾਂ ਮੰਗਿਆ ਸੀ। ਸਜਣ ... Read More »

COMING SOON .....


Scroll To Top
11