Monday , 20 January 2020
Breaking News
You are here: Home » NATIONAL NEWS (page 371)

Category Archives: NATIONAL NEWS

‘ਭਾਗ ਮਿਲਖਾ ਭਾਗ’ ਨੇ ਕਮਾਏ 53 ਕਰੋੜ

ਮੁੰਬਈ, 20 ਜੁਲਾਈ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’ ਵਿਚ ਫਰਹਾਨ ਨੇ ਜਿਸ ਤਰ੍ਹਾਂ ਦੌੜ ਲਗਾਈ ਹੈ, ਉਸੇ ਤਰ੍ਹਾਂ ਫ਼ਿਲਮ ਬਾਕਸ ਆਫਿਸ ‘ਤੇ ਦੌੜ ਲਗਾ ਰਹੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ ਹੀ ਬਾਕਸ ਆਫਿਸ ‘ਤੇ ਨੈੱਟ 53.49 ਕਰੋੜ ਦਾ ਕੁਲੈਕਸ਼ਨ ਕਰ ਲਿਆ ਹੈ।ਫ਼ਿਲਮ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 1.05 ਕਰੋੜ ਰੁਪਏ ਕਮਾਏ। ਉਥੇ ... Read More »

ਸਾਬਕਾ ਰੇਲ ਮੰਤਰੀ ਦੇ ਭਾਣਜੇ ਦੀ ਜ਼ਮਾਨਤ ਅਰਜ਼ੀ ‘ਤੇ ਨੋਟਿਸ

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਦਿੱਲੀ ਹਾਈ ਕੋਰਟ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੇ ਸਿੰਗਲਾ ਤੇ 3 ਹੋਰਾਂ ਦੀ 10 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ‘ਚ ਜ਼ਮਾਨਤ ਅਰਜ਼ੀਆਂ ‘ਤੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਹੈ। ਜੱਜ ਹਿਮਾ ਕੋਹਲੀ ਨੇ ਸਿੰਗਲਾ, ਰੇਲ ਬੋਰਡ ਦੇ ਮੁਅੱਤਲ ਮੈਂਬਰ ਮਹੇਸ਼ ਕੁਮਾਰ, ਬੈਂਗਲੁਰੂ ਸਥਿਤ ਜੀ. ... Read More »

ਪਟਨਾ ਦੇ ਹਸਪਤਾਲ ‘ਚ ਗੈਸ ਲੀਕ

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਪਟਨਾ ਦੇ ਪੀ. ਐਮ. ਸੀ. ਐਚ. ਹਸਪਤਾਲ ‘ਚ ਅਚਾਨਕ ਹੋਈ ਗੈਸ ਲੀਕ ਨਾਲ ਅੱਜ ਹਫੜਾ-ਦਫੜੀ ਮੱਚ ਗਈ। ਜ਼ਹਿਰੀਲੇ ਮਿਡ-ਡੇ ਮੀਲ ਖਾਣ ਨਾਲ ਬਿਮਾਰ ਹੋਏ ਬੱਚੇ ਇਸੇ ਪਟਨਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਹਨ। ਇਥੇ ਇਕ ਏ. ਸੀ. ਵਿਚੋਂ ਗੈਸ ਲੀਕ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਤੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈ ਕੇ ... Read More »

ਯੂਪੀ : ਬਸਪਾ ਦੇ ਸਾਬਕਾ ਵਿਧਾਇਕ ਸਮੇਤ 3 ਦੀ ਹੱਤਿਆ

ਲਖਨਊ, 19 ਜੁਲਾਈ (ਪੀ. ਟੀ.)-ਉਤਰ ਪ੍ਰਦੇਸ਼ ਦੇ ਆਜਮਗੜ੍ਹ ‘ਚ ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਵਿਧਾਇਕ ਸਰਵੇਸ਼ ਸਿੰਘ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਵਾਰਦਾਤ ਆਜਮਗੜ੍ਹ ‘ਚ ਹੋਈ ਹੈ। ਮਰਨ ਵਾਲਿਆਂ ‘ਚ ਇੱਕ ਬਾਡੀਗਾਰਡ ਤੇ ਇੱਕ ਵਪਾਰੀ ਵੀ ਸ਼ਾਮਿਲ ਹੈ। ਇਸ ਘਟਨਾ ਤੋਂ ਬਾਅਦ ਆਜਮਗੜ੍ਹ ‘ਚ ਤਨਾਅ ਫੈਲ ਗਿਆ ਹੈ। ਜਾਣਕਾਰੀ ਦੇ ਅਨੁਸਾਰ ਤਿੰਨ ... Read More »

ਸ਼੍ਰੀਨਗਰ-ਜੰਮੂ ਰਾਜ ਮਾਰਗ ‘ਤੇ ਆਵਾਜਾਈ ਬੰਦ

ਸ਼੍ਰੀਨਗਰ, 19 ਜੁਲਾਈ (ਪੀ. ਟੀ.)-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਨਾਅ ਦੇ ਚਲਦੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਸ਼ੁੱਕਰਵਾਰ ਨੂੰ ਆਵਾਜਾਈ ਲਗਾਤਾਰ ਦੂਜੇ ਦਿਨ ਬੰਦ ਰਹੀ। ਆਵਾਜਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵਾਰੀਆਂ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਪ੍ਰਹੇਜ਼ ਵਜੋਂ ਬੰਦ ਕਰ ਦਿੱਤਾ ਗਿਆ ਹੈ। ਰਾਮਬਨ, ਰਾਮਸੂ ਤੇ ਬਾਨਿਹਾਲ ‘ਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜਰ ... Read More »

ਹਵਾਰਾ ਦੀ ਅਪੀਲ ‘ਤੇ ਅਦਾਲਤ ਨੇ ਸੀ. ਬੀ. ਆਈ. ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)- ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮਤਰੀ ਬੇਅੰਤ ਸਿੰਘ ਹੱਤਿਆ ਕਾਂਡ ‘ਚ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਬੱਬਰ ਖਾਲਸਾ ਸੰਗਠਨ ਦੇ ਆਗੂ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਤਲਬ ਕੀਤਾ। ਜਸਟਿਸ ਬੀ. ਐਸ. ਚੌਹਾਨ ਅਤੇ ਜਸਟਿਸ ਐਸ. ਏ. ਬੋਬਡੇ ਦੀ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ... Read More »

ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਸ੍ਰੀਨਗਰ, 19 ਜੁਲਾਈ (ਵਿਸ਼ਵ ਵਾਰਤਾ)-ਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ ‘ਚ ਕੰਟਰੋਲ ਰੇਖਾ ਕੋਲ ਭਾਰਤੀ ਸੈਨਾ ਨੇ ਅੱਜ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ, ਇਸ ਮੁਹਿੰਮ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਹਥਿਆਰਬੰਦ ਅੱਤਵਾਦੀ ਨਨੀ ਚੌਕੀ ਨੇੜੇ ਗੁਰੇਜ਼ ਸੈਕਟਰ ਤੋਂ ਭਾਰਤੀ ਸੀਮਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।  ਸੂਤਰਾਂ ਨੇ ਕਿਹਾ ... Read More »

ਤੇਜ਼ਾਬ ਹਮਲੇ ਤੋਂ ਪੀੜਤ ਲੋਕਾਂ ਨੂੰ ਮਿਲੇ 3 ਲੱਖ ਰੁਪਏ ਮੁਆਵਜ਼ਾ : ਸੁਪਰੀਮ ਕੋਰਟ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੁਪਰੀਮ ਕੋਰਟ ਨੇ ਤੇਜ਼ਾਬ ਹਮਲਿਆਂ ਦੇ ਸ਼ਿਕਾਰ ਲੋਕਾਂ ਬਾਰੇ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਤੇਜ਼ਾਬ ਦੇ ਹਮਲਿਆਂ ਦੇ ਪੀੜਤਾਂ ਨੂੰ ਸੰਬੰਧਤ ਰਾਜ ਸਰਕਾਰਾਂ ਘੱਟੋਂ-ਘੱਟ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਅਤੇ ਇਲਾਜ ਦਾ ਪ੍ਰਬੰਧ ਕਰਨ। ਅਦਾਲਤ ਨੇ ਕਿਹਾ ਹੈ ਕਿ ਮੁਆਵਜ਼ੇ ਦੀ ਰਕਮ ‘ਚੋਂ 1 ਲੱਖ ਪਹਿਲੇ 15 ... Read More »

ਹੇਮੰਤ ਸੋਰੇਨ ਨੇ ਵਿਸ਼ਵਾਸ ਪ੍ਰਸਤਾਵ ਜਿੱਤਿਆ

ਰਾਂਚੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀਰਵਾਰ ਨੂੰ ਰਾਜ ਵਿਧਾਨਸਭਾ ‘ਚ ਵਿਸ਼ਵਾਸ ਪ੍ਰਸਤਾਵ ਜਿੱਤ ਲਿਆ। ਰਾਜ ਦੀ 82 ਮੈਂਬਰੀ ਵਿਧਾਨਸਭਾ ‘ਚੋਂ 43 ਵਿਧਾਇਕਾਂ ਨੇ ਹੇਮੰਤ ਦੁਆਰਾ ਲਿਆਂਦੇ ਗਏ ਵਿਸ਼ਵਾਸ ਪ੍ਰਸਤਾਵ ਦੇ ਪੱਖ ‘ਚ ਮਤਦਾਨ ਕੀਤਾ, ਜਦੋਂ ਕਿ 37 ਨੇ ਇਸ ਦੇ ਖਿਲਾਫ ਮਤ ਦਿੱਤਾ। Read More »

ਪੋਸਟਮਾਰਟਮ ਰਿਪੋਰਟ ਨਾਲ ਮਿਡ-ਡੇ-ਮੀਲ ‘ਚ ਕੀਟਨਾਸ਼ਕ ਹੋਣ ਦੀ ਪੁਸ਼ਟੀ

ਪਟਨਾ, 18 ਜੁਲਾਈ (ਪੀ. ਟੀ.)-ਬਿਹਾਰ ਦੇ ਸਾਰਨ ਜਿਲ੍ਹੇ ‘ਚ ਜ਼ਹਰੀਲੇ ਮਿਡ-ਡੇ-ਮੀਲ ਨਾਲ ਹੋਈ 23 ਬੱਚਿਆਂ ਦੀ ਮੌਤ ਦੇ ਬਾਰੇ ‘ਚ ਇਹ ਖੁਲਾਸਾ ਹੋਇਆ ਹੈ ਕਿ ਖਾਣੇ ‘ਚ ਕੀਟਨਾਸ਼ਕ ਸੀ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜਾਂ ਤਾਂ ਕੀਟਨਾਸ਼ਕ ਭੋਜਨ ‘ਚ ਸੀ ਜਾਂ ਫਿਰ ਖਾਣਾ ਬਨਾਉਂਣ ‘ਚ ਵਰਤੇ ਗਏ ਤੇਲ ‘ਚ ਮੌਜੂਦ ਰਿਹਾ ਹੋਵੇਗਾ। ਪਟਨਾ ਮੇਡੀਕਲ ਕਾਲਜ ਹਸਪਤਾਲ ਦੇ ਸੁਪਰੀਡੈਂਟ ਅਮਰਕਾਂਤ ਝਾ ਅਮਰ ... Read More »

COMING SOON .....


Scroll To Top
11