Monday , 9 December 2019
Breaking News
You are here: Home » NATIONAL NEWS (page 369)

Category Archives: NATIONAL NEWS

ਤੇਜ਼ਾਬ ਨੂੰ ਹੁਣ ਜ਼ਹਿਰ ਦੀ ਸ਼੍ਰੇਣੀ ‘ਚ ਰੱਖਿਆ ਜਾਵੇਗਾ : ਕੇਂਦਰ

ਨਵੀਂ ਦਿੱਲੀ, 16 ਜੁਲਾਈ (ਪੀ.ਟੀ.)-ਤੇਜ਼ਾਬ ਦੀ ਖੁੱਲ੍ਹੀ ਵਿਕਰੀ ‘ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਦੇਸ਼ ਭਰ ‘ਚ ਬੀਤੇ ਦਿਨਾਂ ‘ਚ ਹੋਏ ਕਈ ਤੇਜ਼ਾਬੀ ਹਮਲਿਆਂ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਮੰਗਲਵਾਰ ਨੂੰ ਡਰਾਫਟ ਦਿੱਤਾ ਹੈ। ਇਹ ਡਰਾਫਟ ਤੇਜ਼ਾਬੀ ਹਮਲਾ ਪੀੜਿਤਾਂ ਦੇ ਪੁਨਰਵਾਸ ਨੂੰ ਲੈ ਕੇ ਹੈ। ਇਸਦੇ ਅਨੁਸਾਰ, ਕੇਂਦਰ ਨੇ ਤੇਜ਼ਾਬ ਨੂੰ ਹੁਣ ... Read More »

ਉਤਰਾਖੰਡ ‘ਚ ਹਾਲੇ ਵੀ 5748 ਲੋਕ ਲਾਪਤਾ : ਵਿਜੇ ਬਹੁਗੁਣਾ

ਸਰਕਾਰ ਨਹੀਂ ਮੰਨੇਗੀ ਮ੍ਰਿਤਕ ਪਰ ਦੇਵੇਗੀ ਆਸਰਿਤਾਂ ਨੂੰ ਮੁਆਵਜ਼ਾ ਦੇਹਰਾਦੂਨ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ ਹੈ ਕਿ ਉਤਰਾਖੰਡ ਤ੍ਰਾਸਦੀ ਵਿਚ ਹੁਣ ਵੀ 5748 ਲੋਕ ਲਾਪਤਾ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਉਤਰਾਖੰਡ ਦੇ 924 ਲੋਕ ਲਾਪਤਾ ਹਨ। ਬਹੁਗੁਣਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇਗਾ। ਜ਼ਿਕਰਯੋਗ ... Read More »

ਮੋਦੀ ਜ਼ੁਬਾਨ ਸੰਭਾਲ ਕੇ ਬੋਲਣ : ਨਿਤੀਸ਼ ਕੁਮਾਰ

ਪਟਨਾ, ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜ਼ੁਬਾਨ ਸੰਭਾਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ।ਨਿਤੀਸ਼ ਨੇ ਕਿਹਾ ਕਿ ਜੇਕਰ ਇਕ ਭਾਈਚਾਰੇ ਦੀਆਂ ਮਹਿਲਾਵਾਂ ਬੁਰਕਾ ਪਹਿਨਦੀਆਂ ਹਨ ਤਾਂ ਕਿਸੇ ਨੂੰ ਉਸ ‘ਤੇ ਇਤਰਾਜ਼ ਕਿਉਂ ਹੈ, ਹਿੰਦੂ ਮਹਿਲਾਵਾਂ ਵੀ ਆਪਣੇ ਸਿਰ ਨੂੰ ਢਕਣ ਦੇ ਸਿਸਟਮ ਦਾ ਪਾਲਣ ਕਰਦੀ ਹੈ। ... Read More »

ਮਿੱਗ-21 ਹਾਦਸਾਗ੍ਰਸਤ, ਪਾਇਲਟ ਦੀ ਮੌਤ

ਬਾਡਮੇਰ, 15 ਜੁਲਾਈ (ਵਿਸ਼ਵ ਵਾਰਤਾ)-ਹਵਾਈ ਸੈਨਾ ਦਾ ਲੜਾਕੂ ਜਹਾਜ਼ ‘ਮਿਗ-21’ ਇਕ ਵਾਰ ਫਿਰ ਅੱਜ ਦੁਰਘਟਨਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਪਾਇਲਟ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸੀਮਾ ਨੇੜੇ ਸਥਿਤ ਫਾਰਵਰਡ ਏਅਰਬੇਸ ਉਤਰਲਾਈ ਵਿਚ ਪ੍ਰੀਖਣ ਉਡਾਨ ਦੌਰਾਨ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਜਹਾਜ਼ ਲੈਂਡ ਕਰਦੇ ਸਮੇਂ ਸਵੇਰੇ 7.30 ਵਜੇ ਹੋਇਆ। ਦੁਰਘਟਨਾ ਦੇ ... Read More »

ਖੁਰਾਕੀ ਮਹਿੰਗਾਈ ਦਰ ‘ਚ ਵਾਧਾ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.)-ਜੂਨ ਮਹੀਨੇ ਦੌਰਾਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ  ਤੇ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ 9.74 ਫੀਸਦ ਦਰਜ ਕੀਤੀ ਗਈ, ਜਿਹੜੀ ਮਈ ਮਹੀਨੇ ਵਿੱਚ 8.25 ਫੀਸਦ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਫਲ ਅਤੇ ਸਬਜ਼ੀਆਂ, ਅੰਡੇ, ਮੀਟ, ਆਟਾ ਚਾਵਲ ਦੀਆਂ ਕੀਮਤਾਂ ਵਧਣ ਕਰਕੇ ਵਧੀ ਹੈ। ਵਪਾਰ ਤੇ ਸਨਅਤ ਮੰਤਰਾਲੇ ਵੱਲੋਂ ਅੱਜ ਨਵੀਂ ... Read More »

ਸੈਕਸ ਐਂਡ ਸਮੋਕ ਪਾਰਟੀ : 100 ਤੋਂ ਜ਼ਿਆਦਾ ਸਕੂਲੀ ਬੱਚੇ ਫੜੇ

ਗੁੜਗਾਓਂ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁੜਗਾਓਂ ਦੇ ਡੀਟੀ ਸਿਟੀ ਸੈਂਟਰ ‘ਚ ਬਣੇ ‘ਬਜ ਇਨ ਬਾਰ’ ‘ਚ ਸਕੂਲੀ ਬੱਚਿਆਂ ਵੱਲੋਂ ਨਸ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਸ ਨੇ ਕਰੀਬ 100 ਸਕੂਲੀ ਬੱਚਿਆਂ ਨੂੰ ਨਸ਼ਾ ਕਰਦੇ ਹੋਏ ਫੜਿਆ ਹੈ। ਫੇਸਬੁੱਕ ਰਾਹੀਂ ਸੈਕਸ ਐਂਡ ਸਮੋਕ ਨਾਂ ਤੋਂ ਆਯੋਜਿਤ ਇਸ ਪਾਰਟੀ ‘ਚ ਸਿਗਰਟਨੋਸ਼ੀ ਕਰਨ ਲਈ ਫਲੇਵਰਡ ਹੁੱਕੇ ਦੀ ਵੀ ਵਰਤੋਂ ... Read More »

ਪੈਟਰੋਲ ਕੀਮਤਾਂ ਨੇ ਵਧਾਈਆਂ ਜਨਤਾ ਦੀਆਂ ਮੁਸ਼ਕਿਲਾਂ

ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਤੇਲ ਕੰਪਨੀਆਂ ਵੱਲੋਂ ਬੀਤੀ ਰਾਤ ਪੈਟਰੋਲ ਦੀ ਕੀਮਤ ਵਿਚ ਮੁੜ ਤੋਂ ਵਾਧਾ ਕਰ ਦਿੱਤਾ। ਲਗਪਗ ਡੇਢ ਮਹੀਨੇ ਦੌਰਾਨ ਪੈਟਰੋਲ ਦੀ ਕੀਮਤ ਵਿਚ ਚੌਥੀ ਵਾਰ ਵਾਧਾ ਕੀਤਾ ਗਿਆ। ਹਾਲਾਂਕਿ ਰੁਪਏ ਦੀ ਕੀਮਤ ਘਟਣ ਕਰਕੇ ਤੇਲ ਦੀ ਦਰਾਮਦ ਉਪਰ ਲਾਗਤ ਵਧਣ ਨਾਲ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਪਰ ਇਸ ਵਾਧੇ ਨਾਲ ਆਮ ਆਦਮੀ ਦੀ ਸਿਰਦਰਦੀ ... Read More »

ਅਨੁਸੂਚਿਤ ਜਨਜਾਤੀ ਲਈ 1200 ਕਰੋੜ ਦੀ ਵਿਸ਼ੇਸ਼ ਕੇਂਦਰੀ ਸਹਾਇਤਾ

ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਅਨੁਸੂਚਿਤ ਜਨਜਾਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਰਾਜਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਜਨਜਾਤੀ ਉਪ ਯੋਜਨਾ ਲਈ 1200 ਕਰੋੜ ਰੁਪਏ ਦੀ ਵਿਸ਼ੇਸ਼ ਕੇਂਦਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਜਨਜਾਤੀ ਵਿੰਚ ਰੋਜਗਾਰ ਕਮ ਆਮਦਨ ਦੇ ਮੌਕੇ ਪੈਦਾ ਕਰਨ ਅਤੇ ਜਨਜਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ ... Read More »

ਆਧਾਰ ਕਾਰਡ ਬਣਾਉਣ ਦਾ ਕੰਮ ਮੱਠੀ ਚਾਲੇ

ਦੋਬੁਰਜੀ, 15 ਜੁਲਾਈ (ਮਨਿੰਦਰ ਸਿੰਘ ਗੋਰੀ)-ਕੇਂਦਰ ਦੀ ਯੂ.ਪੀ.ਏ. ਸਰਕਾਰ ਨੇ ਦੇਸ਼ ਵਾਸੀਆਂ ਦੀ ਪਹਿਚਾਣ ਯਕੀਨੀ ਬਨਾਉਣ ਦੇ ਮਕਸਦ ਨਾਲ ਆਧਾਰ ਕਾਰਡ ਬਣਾਏ ਜਾਣ ਦੇ ਆਦੇਸ਼ ਜਾਰੀ ਕੀਤੇ ਸਨ ਲੇਕਿਨ ਸੂਬਾ ਸਰਕਾਰ ਤੇ ਵਿਸ਼ੇਸ਼ ਕਰਕੇ ਜਿਲ੍ਹਾ ਪ੍ਰਸ਼ਾਸਨ ਅਜੇ ਵੀ ਢਿੱਲ-ਮੱਠ ਦੀ ਨੀਤੀ ਤੇ ਚਲ ਰਿਹਾ ਹੈ ਜਿਸਦਾ ਨੁਕਸਾਨ ਆਮ ਆਦਮੀ ਤੇ ਗਰੀਬ ਲੋਕਾਂ ਨੂੰ ਹੋ ਰਿਹਾ ਹੈ। ਰਾਜੀਵ ਗਾਂਧੀ ਪੰਚਾਇਤੀ ਰਾਜ ... Read More »

ਦਾਜ ਦੇ ਲੋਭੀਆਂ ਨੇ ਨੂੰਹ ਨੂੰ ਜ਼ਿੰਦਾ ਜਲਾਇਆ

ਯਮੁਨਾਨਗਰ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਯਮੁਨਾਨਗਰ ਦੇ ਜਗਾਧਰੀ ਸਥਿਤ ਮੁਖਰਜੀ ਪਾਰਕ ਇਲਾਕੇ ‘ਚ ਦਾਜ ਦੀ ਮੰਗ ਨੂੰ ਲੈ ਕੇ ਇਕ ਮਹਿਲਾ ਨੂੰ ਸਹੁਰੇ ਵਾਲਿਆਂ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਬੁਰੀ ਤਰ੍ਹਾਂ ਸੜ ਚੁੱਕੀ ਮਹਿਲਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਪੁਲਸ ਦਾ ਕਹਿਣਾ ਹੈ ਕਿ ... Read More »

COMING SOON .....


Scroll To Top
11