Monday , 17 February 2020
Breaking News
You are here: Home » NATIONAL NEWS (page 364)

Category Archives: NATIONAL NEWS

ਪੰਜਾਬ ਸਮੇਤ 7 ਰਾਜਾਂ ‘ਚ ਸਵਾਈਨਫਲੂ ਦੇ ਮਾਮਲੇ ਵਧੇ

ਨਵੀਂ ਦਿੱਲੀ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ) : ਦੇਸ਼ ਅੰਦਰ ਪੰਜਾਬ ਸਮੇਤ 7 ਰਾਜਾਂ ਵਿੱਚ ਸਵਾਇਨ ਫਲੂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਸਾਲ 2013 ਦੌਰਾਨ 183 ਸਵਾਇਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ 42 ਦੀਆਂ ਇਸ ਨਾਲ ਮੌਤ ਹੋ ਗਈ ਹੈ। ਦੇਸ਼ ਭਰ ਵਿੱਚ 4 ਹਜ਼ਾਰ 948 ਸਵਾਇਨ ਫਲੂ ਦੇ ਮਾਮਲੇ ਦਰਜ ਕੀਤੇ ਗਏ ਤੇ 624 ... Read More »

ਬਿਹਾਰ ‘ਚ ਰੇਲ ਗੱਡੀ ਨਾਲ ਕੱਟ ਕੇ 37 ਕਾਂਵੜੀਆਂ ਦੀ ਮੌਤ

ਸਹਿਰਸਾ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਿਹਾਰ ਦੇ ਸਹਿਰਸਾ-ਮਾਨਸੀ ਰੇਲ ਬਲਾਕ ਦੇ ਧਮਾਰਾ ਘਾਟ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਰਾਜਿਆ ਰਾਣੀ ਐਕਸਪ੍ਰੈਸ ਦੀ ਲਪੇਟ ਵਿਚ ਆਉਣ ਕਾਰਨ ਘੱਟੋ ਘੱਟ 37 ਕਾਂਵੜੀਆਂ ਦੀ ਮੌਤ ਹੋ ਗਈ। ਬਾਅਦ ਵਿਚ ਗੁੱਸੇ ਵਿਚ ਆਏ ਲੋਕਾਂ ਨੇ ਰੇਲ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਚਾਰ ਡੱਬੇ ਜਲ ਕੇ ਸੁਆਹ ਹੋ ਗਏ। ਇਸ ਦੌਰਾਨ ਲੋਕਾਂ ਨੇ ਰੇਲ ... Read More »

ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟ, ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਨਵੀਂ ਦਿੱਲੀ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬਿਹਾਰ ਦੇ ਖਗੜਿਆ ਜ਼ਿਲ੍ਹੇ ‘ਚ ਰੇਲ ਹਾਦਸੇ ‘ਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ ‘ਤੇ ਹੈਰਾਨੀ ਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਦਿੱਲੀ ‘ਚ ਜਾਰੀ ਇੱਕ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਖਗੜਿਆ ਜ਼ਿਲ੍ਹੇ ‘ਚ ਕਾਤਿਆਇਨੀ ਸਥਾਨ ... Read More »

ਕਿਸ਼ਤਵਾੜ ‘ਚ ਕਰਫ਼ਿਊ 11ਵੇਂ ਦਿਨ ਵੀ ਜਾਰੀ

ਜੰਮੂ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿਚ ਸੋਮਵਾਰ ਨੂੰ 11ਵੇਂ ਦਿਨ ਵੀ ਕਰਫ਼ਿਊ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ‘ਤੇ ਤੇਜ਼ੀ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਕਿਸ਼ਤਵਾੜ ਵਿਚ ਕਰਫ਼ਿਊ 11ਵੇਂ ਦਿਨ ਵੀ ਜਾਰੀ ਹੈ, ਪ੍ਰੰਤੂ ਕਸਬੇ ਵਿਚ ਲੜੀਵਾਰ ਤਰੀਕੇ ਨਾਲ ਕਰਫ਼ਿਊ ਵਿਚ ਦੋ ਘੰਟੇ ਦੀ ਛੋਟ ਦਿੱਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ... Read More »

ਗੋਰਖਾਲੈਂਡ ‘ਤੇ ਅੱਗ ਨਾਲ ਖੇਡ ਰਹੀ ਹੈ ਮਮਤਾ : ਮਾਕਪਾ

ਨਵੀਂ ਦਿੱਲੀ, 19 ਅਗਸਤ (ਪੀ.ਟੀ.)-ਗੋਰਖਾਲੈਂਡ ਮੁੱਦੇ ਨੂੰ ਸਮਝਣ ਦੀ ਮਮਤਾ ਬੈਨਰਜੀ ਦੀ ਸਮਰੱਥਾ ‘ਤੇ ਸਵਾਲ ਚੁੱਕਦੇ ਹੋਏ ਮਾਕਪਾ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀਂ ਬੰਗਾਲ ਦੀ ਮੁੱਖ ਮੰਤਰੀ ਜਿਸ ਤਰ੍ਹਾਂ ਨਾਲ ਇਸ ਮੁੱਦੇ ਨਾਲ ਨਿੱਬੜ ਰਹੀ ਹਨ, ਉਹ ‘ਅੱਗ ਨਾਲ ਖੇਡ’ ਰਹੀ ਹਨ ਤੇ ਦਾਅਵਾ ਕੀਤਾ ਕਿ ਉਹ ਰਾਜ ਦੇ ਸਮੱਸਿਆ ਗ੍ਰਸਤ ਖੇਤਰ ਦੀ ਜ਼ਮੀਨੀ ਹਕੀਕਤ ਨੂੰ ਸਮਝਣ ‘ਚ ਅਸਮਰਥ ... Read More »

ਰੁਪਏ ‘ਚ ਰਿਕਾਰਡ ਗਿਰਾਵਟ ਸੈਂਸੇਕਸ ਵੀ ਲੁੜਕਿਆ

ਨਵੀਂ ਦਿੱਲੀ, 19 ਅਗਸਤ (ਏਜੰਸੀ) – ਡਾਲਰ ਦੇ ਮੁਕਾਬਲੇ ਰੁਪਏ ‘ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ। ਰਿਜਰਵ ਬੈਂਕ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਰੁਪਿਆ ਡਿਗਦਾ ਜਾ ਰਿਹਾ ਹੈ। ਅੱਜ ਇੱਕ ਵਾਰ ਫਿਰ ਰੁਪਏ ‘ਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 62 . 34 ‘ਤੇ ਪਹੁੰਚ ਗਿਆ। ਅੱਜ ... Read More »

‘ਕਾਤਲ’ ਮੋਦੀ ਦੀ ਥਾਂ ਰਾਹੁਲ ਬਣਨਗੇ ਪ੍ਰਧਾਨ ਮੰਤਰੀ : ਬੇਨੀ

ਗੋਂਡਾ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਨਰਿੰਦਰ ਮੋਦੀ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਭਾਜਪਾ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਨ ਵਾਲੇ ਵਿਅਕਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਰਹੀ ਹੈ। ਬੇਨੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਅਸਲੀ ਹੱਕਦਾਰ ਜਵਾਹਰ ਲਾਲ ਨਹਿਰੂ ਪਰਿਵਾਰ ਦੇ ਉੱਤਰਾਅਧਿਕਾਰੀ ਰਾਹੁਲ ਗਾਂਧੀ ਹਨ। ... Read More »

ਦਿੱਲੀ ਕਮੇਟੀ ਦੋਵਾਂ ਧਿਰਾਂ ‘ਚ ਸ਼ਾਂਤੀ ਸਥਾਪਤ ਕਰਾਉਣ ਵਿੱਚ ਕਾਮਯਾਬ

ਨਵੀਂ ਦਿੱਲੀ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-15 ਅਗਸਤ ਨੂੰ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਅੱਜ ਦੋਵਾਂ ਧਿਰਾਂ ਦੇ ਮੁਖੀਆਂ ਵੱਲੋਂ ਸ਼ਾਂਤੀ ਮਾਰਚ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਕੱਲ੍ਹ ਰਾਤ ਨੂੰ ਪੁਲਿਸ ਅਫਸਰਾਂ ਨੇ ਵਿਚ ਪੈ ਕੇ ਦੋਵਾ ਭਾਈਚਾਰੇ ਦੇ ਲੋਕਾ ਨੂੰ ਸਮਝਾ ਕੇ ਦੰਗੇ ਵਾਲੀ ... Read More »

ਪਾਕਿਸਤਾਨੀ, ਬੰਗਲਾਦੇਸ਼ੀ ਮੂਲ ਦੇ ਲੋਕਾਂ ਨੂੰ ਪ੍ਰਵਾਸੀ ਭਾਰਤੀ ਕਾਰਡ ਨਹੀਂ

ਨਵੀਂ ਦਿੱਲੀ, 18 ਅਗਸਤ (ਪੀ.ਟੀ.)-ਸਰਕਾਰ ਨੇ ਨਾਗਰਿਕਤਾ ਨਿਯਮ ‘ਚ ਇਕ ਵੱਡਾ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਨੂੰ ਪ੍ਰਵਾਸੀ ਭਾਰਤੀ ਕਾਰਡ ਨਹੀਂ ਦਿੱਤਾ ਜਾਵੇਗਾ ਜੋ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਨਾਗਰਿਕ ਹੋਵੇ ਜਾਂ ਪਹਿਲਾਂ ਰਿਹਾ ਹੋਵੇ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਕਾਰਡ ਹੋਲਡਰ ਦੇ ਕੋਲ ਇਸ ਤਰ੍ਹਾਂ ਦੇ ਕੁਝ ਅਧਿਕਾਰ ਨਹੀਂ ਹੋਣਗੇਂ ਜੋ ਭਾਰਤੀ ... Read More »

ਦਿੱਲੀ ਜਬਰ ਜਨਾਹ : 22 ਅਗਸਤ ਤੋਂ ਹੋਣਗੀਆਂ ਆਖਰੀ ਦਲੀਲਾਂ

ਨਵੀਂ ਦਿੱਲੀ, 18 ਅਗਸਤ (ਪੀ.ਟੀ.)- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਸਾਲ 16 ਦਸੰਬਰ ਨੂੰ ਇਕ ਚਲਦੀ ਬੱਸ ‘ਚ ਹੋਏ ਸਮੂਹਿਕ ਜਬਰ ਜਨਾਹ ਮਾਮਲੇ ‘ਚ ਅਦਾਲਤ ‘ਚ ਆਖਰੀ ਦਲੀਲਾਂ 22 ਅਗਸਤ ਤੋਂ ਸ਼ੁਰੂ ਹੋਣਗੀਆਂ। ਅਦਾਲਤ ਨੇ ਮਾਮਲੇ ‘ਚ 2 ਦੋਸ਼ੀਆਂ ਨੂੰ ਆਪਣੇ ਬਚਾਅ ‘ਚ ਜ਼ਿਆਦਾ ਗਵਾਹਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ। ਵਧੀਕ ਜੱਜ ਯੋਗੇਸ਼ ਖੰਨਾ ਨੇ ਸ਼ਨੀਵਾਰ ... Read More »

COMING SOON .....


Scroll To Top
11