Sunday , 18 November 2018
Breaking News
You are here: Home » NATIONAL NEWS (page 309)

Category Archives: NATIONAL NEWS

ਪੈਟਰੋਲ 70 ਤੇ ਡੀਜ਼ਲ 50 ਪੈਸੇ ਵਧਿਆ

ਨਵੀਂ ਦਿੱਲੀ, 31 ਜੁਲਾਈ (ਪੀ. ਟੀ.)-ਪਹਿਲੀ ਜੂਨ ਤੋਂ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪੰਜ ਵਾਰ ਵੱਧ ਚੁੱਕੀਆਂ ਹਨ। ਅੱਜ ਰਾਤ ਤੋਂ ਪੈਟਰੋਲ ਦੀ ਕੀਮਤ ‘ਚ 70 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਜਾਵੇਗਾ। ਪੰਜਾਬ ‘ਚ ਪੈਟਰੋਲ 92 ਤੇ ਡੀਜ਼ਲ 55 ਪੈਸੇ ਮਹਿੰਗਾ ਹੋਵੇਗਾ। Read More »

ਤੇਲੰਗਾਨਾ ਦੇਸ਼ ਦਾ ਨਵਾਂ ਰਾਜ ਬਣਨਾ ਤੈਅ~

ਹੈਦਰਾਬਾਦ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਤੇਲੰਗਾਨਾ ਦੇਸ਼ ਦਾ ਨਵਾਂ ਰਾਜ ਬਣਨਾ ਤੈਅ ਹੈ। ਯੂ.ਪੀ.ਏ. ਦੀ ਤਾਲਮੇਲ ਕਮੇਟੀ ਦੇ ਬਾਅਦ ਕਾਂਗਰਸ ਵਰਕਿੰਗ ਕਮੇਟੀ ਨੇ ਵੀ ਇਸ ਉੱਪਰ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਅਹਿਮ ਮਸਲੇ ਉੱਪਰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਿਵਾਸ ਵਿਖੇ ਯੂ.ਪੀ.ਏ. ਤਾਲਮੇਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਦੇ ਨੇਤਾਵਾਂ ਤੋਂ ਇਲਾਵਾ ਸ਼ਰਦ ਪਵਾਰ, ਫਾਰੂਕ ਅਬਦੁਲਾ, ਚੌਧਰੀ ... Read More »

ਸ਼ਹਿਜਾਦ ਅਹਿਮਦ ਨੂੰ ਉਮਰ ਕੈਦ

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਬਟਲਾ ਹਾਊਸ ਮੁਠਭੇੜ ਮਾਮਲੇ ‘ਚ ਇੰਸਪੈਕਟਰ ਦੀ ਹੱਤਿਆ ਦੇ ਦੋਸ਼ੀ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਸ਼ਹਜਾਦ ਅਹਿਮਦ ਨੂੰ ਇਥੋਂ ਦੀ ਇਕ ਅਦਾਲਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੁਲਸ ਇੰਸਪੈਕਟਰ ਐਮ. ਸੀ. ਸ਼ਰਮਾ ਦੀ ਹੱਤਿਆ, ਪੁਲਸ ਮੁਲਾਜ਼ਮਾਂ ‘ਤੇ ਗੋਲੀ ਚਲਾਉਣ ਅਤੇ ਪੁਲਸ ਦੇ ਕੰਮਕਾਜ ‘ਚ ਰੁਕਾਵਟ ਪਹੁੰਚਾਉਣ ਦੇ ਦੋਸ਼ੀ ਸ਼ਹਜਾਦ ਅਹਿਮਦ ਨੂੰ ਐਡੀਸ਼ਨਲ ... Read More »

ਮਮਨੂਨ ਹੁਸੈਨ ਬਣੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ

ਇਸਲਾਮਾਬਾਦ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਭਾਰਤ ‘ਚ ਪੈਦਾ ਹੋਏ ਮਮਨੂਨ ਹੁਸੈਨ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਪਾਕਿਸਤਾਨ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ‘ਚ ਮਮਨੂਨ ਹੁਸੈਨ ਨੇ ਰਿਟਾਇਰਡ ਜਸਟਿਸ ਵਜੀਹੂਦੀਨ ਅਹਿਮਦ ਨੂੰ ਹਰਾ ਕੇ ਰਾਸ਼ਟਰਪਤੀ ਦਾ ਤਾਜ ਹਾਸਲ ਕੀਤਾ। ਇਨ੍ਹਾਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਨੈਸ਼ਨਲ ਅਸੈਂਬਲੀ, ਚਾਰ ਸੂਬਾਈ ਅਸੈਂਬਲੀਆਂ ਅਤੇ ਸੈਨੇਟ ‘ਚ ਸੁਰੱਖਿਆ ਦੇ ਪੂਰੇ ਪ੍ਰਬੰਧ ... Read More »

ਅਰਥਚਾਰੇ ਦੀ ਮਜ਼ਬੂਤੀ ਲਈ ਵਪਾਰ ਤੇ ਸਨਅਤ ਬਾਰੇ ਪ੍ਰਧਾਨ ਮੰਤਰੀ ਕੌਂਸਲ ਦੀ ਬੈਠਕ

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਦੀ ਪ੍ਰਧਾਨਗੀ  ਹੇਠ ਹੋਈ ਸਨਅਤ ਤੇ ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਦੀ ਮੀਟਿੰਗ ਵਿੱਚ ਮੁੱਖ ਤੌਰ ‘ਤੇ  ਸਾਕਾਰਾਤਮਿਕ ਮਾਹੌਲ ਬਣਾਉਣ, ਫੈਸਲਿਆਂ ਉਤੇ ਅਮਲ ਕਰਨ ਅਤੇ ਦੇਸ਼ ਦੀ ਵਿਕਾਸ ਦਰ ਮੁੜ ਤੋਂ 8 ਫੀਸਦ ਜਾਂ ਉਸ ਤੋਂ ਵੱਧ ਤੱਕ ਲਿਜਾਣ ਉਤੇ ਜ਼ੋਰ ਦਿੱਤਾ ਗਿਆ। ਡਾ. ਮਨਮੋਹਨ ਸਿੰਘ ਨੇ ਅਰਥਚਾਰੇ ਵਿੱਚ ਸੁਧਾਰ ਲਿਆਉਣ ਵਪਾਰ ... Read More »

ਮੁਸ਼ੱਰਫ ਬੇਨਜ਼ੀਰ ਕਤਲ ਦਾ ਦੋਸ਼ੀ ਕਰਾਰ!

ਰਾਵਲਪਿੰਡੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸਥਾਨਕ ਅੱਤਵਾਦ ਰੋਕੂ ਅਦਾਲਤ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ‘ਚ 6 ਅਗਸਤ ਨੂੰ ਦੋਸ਼ੀ ਕਰਾਰ ਦੇਵੇਗੀ। ਅਦਾਲਤ ਨੇ ਮੰਗਲਵਾਰ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ। ਮੁਸ਼ੱਰਫ ਨੂੰ ਏ.ਟੀ.ਸੀ. ਜੱਜ ਹਬੀਵੁਰ ਰਹਿਮਾਨ ਦੀ ਅਦਾਲਤ ‘ਚ ਸਖਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਮਾਮਲੇ ਨਾਲ ਸੰਬੰਧਤ ... Read More »

3 ਸਾਲ ਤੱਕ ਕੀਤਾ ਧੀ ਨਾਲ ਜਬਰ ਜਨਾਹ, ਸ਼ਿਕਾਇਤ ਕੀਤੀ ਤਾਂ ਦਾਦਾ ਵੀ ਬਣਿਆ ਹੈਵਾਨ

ਪੁਣੇ, 30 ਜੁਲਾਈ (ਪੀ.ਟੀ.)-ਪੁਣੇ ਦੇ ਇੱਕ ਵਪਾਰੀ ਦੇ ਖਿਲਾਫ ਆਪਣੀ ਹੀ ਧੀ ਦੇ ਨਾਲ ਪਿਛਲੇ 3 ਸਾਲ ਤੋਂ ਜਬਰ ਜਨਾਹ ਕਰਨ ਦੇ ਇਲਜ਼ਾਮ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹੀ ਨਹੀਂ ਲੜਕੀ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਆਪਣੇ ਦਾਦਾ ਜੀ ਨੂੰ ਪੂਰੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਵੀ ਉਸ ਦੇ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਲੜਕੀ ਦੇ ... Read More »

ਮੋਦੀ ‘ਤੇ ਦਬਾਅ ਬਣਾਉਣ ਗੁਜਰਾਤ ਕਾਂਗਰਸ ਦੇ ਨੇਤਾ : ਰਾਹੁਲ

ਨਵੀਂ ਦਿੱਲੀ, 30 ਜੁਲਾਈ (ਪੀ.ਟੀ.)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੇ ਪਾਰਟੀ ਨੇਤਾਵਾਂ ਨੂੰ ਮੁੱਦਿਆਂ ‘ਤੇ ਧਿਆਨ ਦੇਣ ਨੂੰ ਕਿਹਾ ਹੈ ਤਾਂ ਕਿ ਨਰਿੰਦਰ ਮੋਦੀ ਦੀ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।ਇੰਚਾਰਜ ਜਨਰਲ ਸਕੱਤਰ ਗੁਰੂਦਾਸ ਕਾਮਤ, ਪ੍ਰਦੇਸ਼ ਕਾਂਗਰਸ ਪ੍ਰਮੁੱਖ ਅਜਰੁਨ ਮੋਡਵਾਡਿਆ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ੰਕਰ ਸਿੰਘ ਬਘੇਲਾ ਦੇ ਨਾਲ ਵਿਚਾਰ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ... Read More »

ਹੁਣ ਏਅਰਪੋਰਟ ਲਈ ਸਵੇਰੇ ਜਲਦੀ ਨਿਕਲੇਗੀ ਮੈਟਰੋ

ਨਵੀਂ ਦਿੱਲੀ, 30 ਜੁਲਾਈ (ਪੀ.ਟੀ.)-ਏਅਰਪੋਰਟ ਐਕਸਪ੍ਰੈਸ ਮੈਟਰੋ ਸਰਵਿਸ ਹੁਣ ਪਹਿਲਾਂ ਤੋਂ ਜ਼ਿਆਦਾ ਸਮੇਂ ਤੱਕ ਸਫਰ ਕਰੇਗੀ। ਪਹਿਲਾਂ ਦੀ ਬਜਾਏ ਇਹ ਸੇਵਾ ਹੁਣ ਸਵੇਰੇ ਜਲਦੀ ਸ਼ੁਰੂ ਹੋ ਜਾਵੇਗੀ। ਨਵੀਂ ਸਮਾਂ-ਸਾਰਣੀ ਇੱਕ ਅਗਸਤ 2013 ਤੋਂ ਲਾਗੂ ਹੋਵੇਗੀ। ਏਅਰਪੋਰਟ ਲਈ ਨਵੀਂ ਦਿੱਲੀ ਤੇ ਦੁਆਰਕਾ ਸੈਕਟਰ – 21 ਤੋਂ ਮੈਟਰੋ ਚੱਲਦੀ ਹੈ। ਨਵੀਂ ਦਿੱਲੀ ਤੋਂ ਮੈਟਰੋ ਦੀ ਪਹਿਲੀ ਸੇਵਾ ਸਵੇਰੇ 5 ਵੱਜ ਕੇ 30 ... Read More »

ਜੈਪੁਰ ‘ਚ ਸਕੂਲੀ ਬੱਸ ਤੇ ਟਰੱਕ ਦੀ ਟੱਕਰ ‘ਚ 7 ਬੱਚਿਆਂ ਦੀ ਮੌਤ

ਜੈਪੁਰ, 30 ਜੁਲਾਈ (ਪੀ. ਟੀ.)-ਰਾਜਸਥਾਨ ‘ਚ ਹਨੁਮਾਨਗੜ੍ਹ ਜ਼ਿਲ੍ਹੇ ਵਿਚ ਗੋਲੂਵਾਲਾ ਥਾਣਾ ਖੇਤਰ ਵਿਚ ਅੱਜ ਸਵੇਰੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਵਿਚ ਸੱਤ ਬੱਚਿਆਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਚਿਆ ਪਿੰਡ ਤੋਂ ਗੋਲੂਵਾਲਾ ਜਾ ਰਹੀ ਸਕੂਲ ਬੱਸ ਅਮਰਸਿੰਘਪੁਰਾ ਪਿੰਡ ਦੇ ਨੇੜੇ ਟਰੱਕ ਨਾਲ ਟਕਰਾ ... Read More »

COMING SOON .....


Scroll To Top
11