Thursday , 20 September 2018
Breaking News
You are here: Home » NATIONAL NEWS (page 307)

Category Archives: NATIONAL NEWS

ਹੇਮੰਤ ਸੋਰੇਨ ਨੇ ਵਿਸ਼ਵਾਸ ਪ੍ਰਸਤਾਵ ਜਿੱਤਿਆ

ਰਾਂਚੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀਰਵਾਰ ਨੂੰ ਰਾਜ ਵਿਧਾਨਸਭਾ ‘ਚ ਵਿਸ਼ਵਾਸ ਪ੍ਰਸਤਾਵ ਜਿੱਤ ਲਿਆ। ਰਾਜ ਦੀ 82 ਮੈਂਬਰੀ ਵਿਧਾਨਸਭਾ ‘ਚੋਂ 43 ਵਿਧਾਇਕਾਂ ਨੇ ਹੇਮੰਤ ਦੁਆਰਾ ਲਿਆਂਦੇ ਗਏ ਵਿਸ਼ਵਾਸ ਪ੍ਰਸਤਾਵ ਦੇ ਪੱਖ ‘ਚ ਮਤਦਾਨ ਕੀਤਾ, ਜਦੋਂ ਕਿ 37 ਨੇ ਇਸ ਦੇ ਖਿਲਾਫ ਮਤ ਦਿੱਤਾ। Read More »

ਪੋਸਟਮਾਰਟਮ ਰਿਪੋਰਟ ਨਾਲ ਮਿਡ-ਡੇ-ਮੀਲ ‘ਚ ਕੀਟਨਾਸ਼ਕ ਹੋਣ ਦੀ ਪੁਸ਼ਟੀ

ਪਟਨਾ, 18 ਜੁਲਾਈ (ਪੀ. ਟੀ.)-ਬਿਹਾਰ ਦੇ ਸਾਰਨ ਜਿਲ੍ਹੇ ‘ਚ ਜ਼ਹਰੀਲੇ ਮਿਡ-ਡੇ-ਮੀਲ ਨਾਲ ਹੋਈ 23 ਬੱਚਿਆਂ ਦੀ ਮੌਤ ਦੇ ਬਾਰੇ ‘ਚ ਇਹ ਖੁਲਾਸਾ ਹੋਇਆ ਹੈ ਕਿ ਖਾਣੇ ‘ਚ ਕੀਟਨਾਸ਼ਕ ਸੀ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜਾਂ ਤਾਂ ਕੀਟਨਾਸ਼ਕ ਭੋਜਨ ‘ਚ ਸੀ ਜਾਂ ਫਿਰ ਖਾਣਾ ਬਨਾਉਂਣ ‘ਚ ਵਰਤੇ ਗਏ ਤੇਲ ‘ਚ ਮੌਜੂਦ ਰਿਹਾ ਹੋਵੇਗਾ। ਪਟਨਾ ਮੇਡੀਕਲ ਕਾਲਜ ਹਸਪਤਾਲ ਦੇ ਸੁਪਰੀਡੈਂਟ ਅਮਰਕਾਂਤ ਝਾ ਅਮਰ ... Read More »

ਦਿੱਲੀ ‘ਚ ਆਇਰਨ ਦੀ ਗੋਲੀ ਖਾ ਕੇ ਦਰਜਨਾਂ ਬੱਚੇ ਬੀਮਾਰ

ਨਵੀਂ ਦਿੱਲੀ, 18 ਜੁਲਾਈ (ਪੀ. ਟੀ.) -ਬਿਹਾਰ ਦੇ ਜਾਨਲੇਵਾ ਮਿਡ-ਡੇ ਮੀਲ ਕਾਂਡ ਦੀ ਤਪਸ਼ ਅਜੇ ਠੰਡੀ ਵੀ ਨਹੀਂ ਹੋਈ ਕਿ ਰਾਜਧਾਨੀ ਦਿੱਲੀ ‘ਚ ਕੁੱਝ ਇਸੇ ਤਰ੍ਹਾਂ ਦਾ ਹਾਦਸਾ ਸਾਹਮਣੇ ਆ ਗਿਆ। ਦਿੱਲੀ ‘ਚ ਆਇਰਨ ਦੀ ਗੋਲੀ ਖਾਣ ਨਾਲ ਦਰਜਨਾਂ ਬੱਚੇ ਬੀਮਾਰ ਪੈ ਗਏ। ਇਹ ਹਾਦਸਾ ਦਿੱਲੀ ਦੇ ਭਾਰਤ ਨਗਰ ਇਲਾਕੇ ‘ਚ ਹੋਇਆ। ਬੱਚਿਆਂ ਨੂੰ ਆਇਰਨ ਦੀਆਂ ਗੋਲੀਆਂ ਚਾਚਾ ਨਹਿਰੂ ਯੋਜਨਾ ... Read More »

ਭਾਰਤ ਚੀਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕਰੇਗਾ 50 ਹਜ਼ਾਰ ਫੌਜੀ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਵੱਲੋਂ ਚੀਨ ਨਾਲ ਲੱਗਦੀ ਸਰਹੱਦ (ਅਸਲ ਕੰਟਰੋਲ ਰੇਖਾ) ‘ਤੇ 50 ਹਜ਼ਾਰ ਵਿਸ਼ੇਸ਼ ਫੌਜੀਆਂ ਦੀ ਤਾਇਨਾਤੀ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਭਾਰਤ ਵੱਲੋਂ ਇਹ ਕਦਮ ਇਸ ਕਾਰਨ ਚੁਕਿਆ ਜਾ ਰਿਹਾ ਹੈ ਕਿਉਂਕਿ ਚੀਨ ਵੱਲੋਂ ਸਰਹੱਦ ‘ਤੇ ਸ਼ਰਾਰਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਚੀਨ ਦੇ ਫੌਜੀਆਂ ਨੇ ਕਈ ਵਾਰ ਸਰਹੱਦ ਦਾ ... Read More »

ਕੇਂਦਰ ਵੱਲੋਂ ਤੰਬਾਕੂ ਵਿਰੋਧੀ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ)-ਦੇਸ਼ ਵਿੱਚ ਧੂਆਂ ਮੁਕਤ ਤੰਬਾਕੂ ਦੇ ਇਸਤੇਮਾਲ ਦੇ ਵੱਧ ਰਹੇ ਰੁਝਾਨ ‘ਤੇ ਕਾਬੂ ਪਾਉਣ ਤੇ ਇਸ ਦੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਸ਼ਟਰੀ ਪੱਧਰ ਉਤੇ ਕੌਮੀ ਤੰਬਾਕੂ ਕੰਟਰੋਲ ਮੁਹਿੰਮ ਅਥਰੂ ਮੁਕਤ ਜੀਵਨ ਦੀ ਸ਼ੁਰੂਆਤ ਕੀਤੀ ਗਈ ਹੈ। ਧੂੰਆਂ ਮੁਕਤ ਤੰਬਾਕੂ ਜਿਸ ਨੂੰ ਆਮ ਤੌਰ ‘ਤੇ ਗੁਟਕਾ, ਜਰਦਾ, ... Read More »

ਪਿਓ ਨੇ ਕੀਤਾ ਰਿਸ਼ਤੇ ਨੂੰ ਤਾਰ-ਤਾਰ

ਯਮੁਨਾਨਗਰ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦੁਨੀਆ ‘ਚ ਮਾਂ-ਪਿਓ ਦੇ ਰਿਸ਼ਤੇ ਨੂੰ ਇੱਕ ਮਜ਼ਬੂਤ ਰਿਸ਼ਤਾ ਮੰਨਿਆ ਗਿਆ ਹੈ ਪਰ ਜਦੋਂ ਪਿਓ ਹੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਉਤਰ ਆਵੇ ਤਾਂ ਫਿਰ ਵਿਅਕਤੀ ਦਾ ਇਸ ਦੁਨੀਆ ‘ਚ ਕਿਸੇ ‘ਤੇ ਵੀ ਵਿਸ਼ਵਾਸ ਨਹੀਂ ਰਹਿ ਜਾਵੇਗਾ। ਅਜਿਹਾ ਹੀ ਇਕ ਮਾਮਲਾ ਯਮੁਨਾਨਗਰ ਦਾ ਹੈ, ਜਿੱਥੇ ਇੱਕ ਪਿਓ ਨੇ ਧੀ ਨਾਲ ਅਜਿਹੇ ਕੰਮ ਕੀਤੇ, ਜੋ ... Read More »

ਸੰਚਾਰ ਤੇ ਸੂਚਨਾ ਪ੍ਰਚਾਰ ਪ੍ਰਸਾਰ ਦੇ ਵਿਕਾਸ ਦੀ ਯੋਜਨਾ ਨੂੰ ਮਨਜ਼ੂਰੀ

ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ) : ਆਰਥਿਕ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਤਜਵੀਜ਼ ਪ੍ਰਵਾਨ ਕਰਦੇ ਹੋਏ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਸੰਚਾਰ ਤੇ ਸੂਚਨਾ ਪ੍ਰਚਾਰ ਪ੍ਰਸਾਰ ਦੇ ਵਿਕਾਸ ਲਈ 630 ਕਰੋੜ ਰੁਪਏ ਦੀ ਯੋਜਨਾ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਮੰਤਵ ਆਮ ਆਦਮੀ ਨੂੰ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਫਾਇਦਿਆਂ ਤੋਂ ... Read More »

ਗਰੀਬੀ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ 50 ਲੱਖ ਟਨ ਵਾਧੂ ਅਨਾਜ ਵੰਡਣ ਦੀ ਮਨਜ਼ੂਰੀ

ਨਵੀਂ ਦਿੱਲੀ, 18 ਜੁਲਾਈ (ਪੀ. ਟੀ.)-ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਚਾਲੂ ਮਾਲੀ ਸਾਲ ਦੌਰਾਨ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗਰੀਬੀ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ 50 ਲੱਖ ਟਨ ਵਾਧੂ ਅਨਾਜ ਵੰਡਣ ਦੀ ਮਨਜ਼ੂਰੀ ਦੇ ਦਿੱਤੀ ਹੈ। 50 ਲੱਖ ਟਨ ਦਾ ਇਹ ਵਾਧੂ ਅਨਾਜ 31 ਮਾਰਚ, 2014 ਤੱਕ ਜਾਂ ਸੰਸਦ ਵਿੱਚ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਮਨਜ਼ੂਰੀ ਮਿਲਣ ਅਤੇ ਰਾਜਾਂ ... Read More »

ਬੰਗਲੁਰੂ ਹਵਾਈ ਅੱਡੇ ਦਾ ਨਵਾਂ ਨਾਮ ਕੇਂਪੇਗੋੜਾ ਕੌਮਾਂਤਰੀ ਹਵਾਈ ਅੱਡਾ

ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ) : ਕੇਂਦਰੀ ਮੰਤਰੀ ਮੰਡਲ ਨੇ ਬੰਗਲਰੂ ਕੌਮਾਂਤਰੀ ਹਵਾਈ ਅੱਡੇ ਦਾ ਨਵਾਂ ਨਾਂ ਕੇਂਪੇਗੋੜਾ ਕੌਮਾਂਤਰੀ ਹਵਾਈ ਅੱਡਾ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਰਨਾਟਕ ਸਰਕਾਰ ਤੇ ਕਰਨਾਟਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ  ਮੰਗ ਪੂਰੀ ਹੋਵੇਗੀ। ਇਹ ਹਵਾਈ ਅੱਡਾ ਹੈ ਤੇ 4000 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। Read More »

ਬਿਹਾਰ ‘ਚ ਮਿਡ ਡੇ ਮੀਲ ਖਾਣ ਨਾਲ 22 ਬੱਚਿਆਂ ਦੀ ਮੌਤ

ਪਟਨਾ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਦੇ ਛਪਰਾ ਦੇ ਇੱਕ ਸਰਕਾਰੀ ਸਕੂਲ ‘ਚ ਮਿਡ-ਡੇ-ਮੀਲ ਖਾਣ ਤੋਂ ਬਾਅਦ 22 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 50 ਬੱਚੇ ਅਜੇ ਵੀ ਹਸਪਤਾਲ ‘ਚ ਹਨ। ਇਨ੍ਹਾਂ ‘ਚੋਂ 10 ਦੀ ਹਾਲਤ ਨਾਜ਼ੁਕ ਹੈ। ਗੰਭੀਰ ਰੂਪ ਨਾਲ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਇਸ ਹਾਦਸੇ ‘ਚ ਸਕੂਲ ਵਿੱਚ ਖਾਣਾ ਬਣਾਉਣ ... Read More »

COMING SOON .....
Scroll To Top
11