Sunday , 16 December 2018
Breaking News
You are here: Home » NATIONAL NEWS (page 21)

Category Archives: NATIONAL NEWS

ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਦੇ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 20 ਜੁਲਾਈ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-27 ਜੁਲਾਈ ਤਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ’ਚ ਸਕੱਤਰ (ਆਰਥਿਕ ਸੰਬੰਧ) ਟੀ.ਐਸ. ਤ੍ਰਿਮੂਰਤੀ ਨੇ ਦਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਖਣੀ ਅਫਰੀਕਾ ’ਚ ਹੋਣ ਵਾਲੇ ‘ਬ੍ਰਿਕਸ’ ਸੰਮੇਲਨ ’ਚ ਵੀ ਹਿਸਾ ਲੈਣਗੇ। Read More »

ਭੀੜ ਦੀ ਹਿੰਸਾ ਰੋਕਣਾ ਰਾਜ ਸਰਕਾਰ ਦਾ ਕੰਮ : ਰਾਜਨਾਥ ਸਿੰਘ

ਨਵੀਂ ਦਿੱਲੀ, 19 ਜੁਲਾਈ (ਪੀ.ਟੀ.)- ਮਾਨਸੂਨ ਸੈਸ਼ਨ ਦੇ ਦੂਜੇ ਦਿਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਭੀੜ ਵੱਲੋਂ ਕੀਤੀਆਂ ਜਾਂਦੀਆਂ ਹੱਤਿਆ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ‘ਚ ਜੋ ਵੀ ਨੁਕਸਾਨ ਹੁੰਦਾ ਹੈ, ਇਹ ਕਿਸੇ ਵੀ ਸਰਕਾਰ ਲਈ ਚਿੰਤਾ ਦਾ ਕਾਰਨ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸੂਬਾ ਸਰਕਾਰ ... Read More »

ਏਅਰਸੈਲ ਮੈਕਸਿਸ ਕੇਸ : ਸੀ.ਬੀ.ਆਈ. ਦੀ ਚਾਰਜਸ਼ੀਟ ’ਚ ਪੀ. ਚਿਦੰਬਰਮ ਦਾ ਨਾਮ ਦੋਸ਼ੀਆਂ ’ਚ ਸ਼ਾਮਲ

ਨਵੀਂ ਦਿੱਲੀ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-‘ਏਅਰਸੈਲ ਮੈਕਸਿਸ ਮਨੀ ਲਾਂਡਰਿੰਗ’ ਮਾਮਲੇ ’ਚ ਸਾਬਕਾ ਵਿਤ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਮ ਸੀਬੀਆਈ ਵੱਲੋਂ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ’ਚ ਪਟਿਆਲਾ ਹਾਊਸ ਕੋਰਟ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸ ਚਾਰਜਸ਼ੀਟ ’ਚ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਤੋਂ ਇਲਾਵਾ ਕੁਲ 18 ਲੋਕਾਂ ਦੇ ਨਾਮ ... Read More »

ਉਤਰਾਖੰਡ ’ਚ ਡੂੰਘੀ ਖੱਡ ’ਚ ਡਿਗੀ ਬੱਸ, 14 ਦੀ ਮੌਤ, 18 ਜ਼ਖਮੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਦਾ ਐਲਾਨ ਦੇਹਰਾਦੂਨ, 19 ਜੁਲਾਈ- ਰਿਸ਼ੀਕੇਸ਼-ਗੰਗੋਤਰੀ ਹਾਈਵੇ ਨੇੜੇ ਉਤਰਾਖੰਡ ਟਰਾਂਸਪੋਰਟ ਨਿਗਮ ਦੀ ਇਕ ਬਸ 250 ਮੀਟਰ ਦੀ ਡੂੰਘੀ ਖਡ ’ਚ ਡਿਗ ਗਈ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ 18 ਲੋਕ ਜ਼ਖਮੀ ਹੋਏ ਹਨ।ਇਹ ਬੱਸ ਉਤਰਕਾਸ਼ੀ ਦੇ ਭਟਵਾੜੀ ਤੋਂ ਹਰਦੁਆਰ ਆ ਰਹੀ ਸੀ ਅਤੇ ... Read More »

ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ : ਸੋਨੀਆ

ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਇਜਲਾਸ ’ਚ ਬੇਭਰੋਸਗੀ ਮਤੇ ਦੀ ਪ੍ਰਵਾਨਗੀ ਤੋਂ ਬਾਅਦ ਕਾਂਗਰਸ ਬਹੁਮਤ ਇਕਠਾ ਕਰਨ ’ਚ ਲਗੀ ਹੈ। ਕਾਂਗਰਸ ਨੇ ਇਹ ਸਾਫ਼ ਕਰ ਦਿਤਾ ਹੈ ਕਿ ਵਿਰੋਧੀ ਧਿਰ ਦੇ ਕੋਲ ਬੇਭਰੋਸਗੀ ਮਤੇ ਦੇ ਪਖ ’ਚ ਬਹੁਮਤ ਹੈ।ਪੱਤਰਕਾਰਾਂ ਵਲੋਂ ਬਹੁਮਤ ਨੂੰ ਲੈ ਕੇ ਪੁਛੇ ਗਏ ਸਵਾਲ ਦੇ ਜਵਾਬ ‘ਚ ਸੋਨੀਆ ਗਾਂਧੀ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਵਿਰੋਧੀ ... Read More »

ਲੜਾਕੂ ਜਹਾਜ਼ ਹਾਦਸਾਗ੍ਰਸਤ : ਪਾਈਲਟ ਦੀ ਹੋਈ ਮੌਤ

ਸ਼ਿਮਲਾ, 18 ਜੁਲਾਈ (ਪੀ.ਟੀ.)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪਟਾ ਜਟੀਆਂ ‘ਚ ਹੋਏ ਇਸ ਹਾਦਸੇ ‘ਚ ਪਾਈਲਟ ਦੀ ਮੌਤ ਹੋ ਗਈ ਹੈ।ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਸੰਬੰਧੀ ਭਾਰਤੀ ਹਵਾਈ ਫੌਜ ਨੇ ... Read More »

ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਲੋਕ ਸਭਾ ’ਚ ਹੰਗਾਮਾ

ਬੇਭਰੋਸਗੀ ਮਤੇ ’ਤੇ ਬਹਿਸ ਕੱਲ੍ਹ, ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਕਰਾਂਗੇ ਉਜਾਗਰ : ਯਾਦਵ ਨਵੀਂ ਦਿਲੀ, 18 ਜੁਲਾਈ- ਸੰਸਦ ਦੇ ਮੌਨਸੂਨ ਸੈਸ਼ਨ ਦੀ ਹੰਗਾਮੇਦਾਰ ਸ਼ੁਰੁਆਤ ਹੋਈ। ਪਹਿਲੇ ਹੀ ਦਿਨ ਵਿਰੋਧੀ ਧਿਰਾਂ ਵੱਲੋਂ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਪੀਕਰ ਸੁਮਿੱਤ੍ਰਾ ਮਹਾਜਨ ਨੇ ਪ੍ਰਵਾਨ ਕਰ ਲਿਆ। ਮਤੇ ’ਤੇ ਸ਼ੁੱਕਰਵਾਰ ਨੂੰ ਬਹਿਸ ਹੋਵੇਗੀ। ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ... Read More »

ਗਊ ਰੱਖਿਆ ਦੇ ਨਾਂ ’ਤੇ ਕੋਈ ਵੀ ਨਾਗਰਿਕ ਕਾਨੂੰਨ ਨੂੰ ਹੱਥ ’ਚ ਨਹੀਂ ਲੈ ਸਕਦਾ : ਸੁਪਰੀਮ ਕੋਰਟ

ਬੈਂਚ ਨੇ ਅਗਲੇ 4 ਹਫਤਿਆਂ ਦੇ ਅੰਦਰ ਉਪਾਅ ਲਾਗੂ ਕਰਨ ਦਾ ਕੇਂਦਰ ਤੇ ਰਾਜਾਂ ਨੂੰ ਦਿੱਤਾ ਆਦੇਸ਼ ਨਵੀਂ ਦਿਲੀ, 17 ਜੁਲਾਈ- ਦੇਸ਼ ਭਰ ’ਚ ਗਉ ਰਖਿਆ ਦੇ ਨਾਂ ’ਤੇ ਹੋ ਰਹੀ ਭੀੜ ਵਲੋਂ ਹਿੰਸਾ ਦੇ ਮਾਮਲੇ ‘ਚ ਸੁਪਰੀਮ ਕੋਰਟ ਵਲੋਂ ਅਜ ਫੈਸਲਾ ਸੁਣਾਇਆ ਗਿਆ।ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕੀਤੀ ਤੇ ਤਿੰਨ ਜੁਲਾਈ ... Read More »

ਮਾਨਸੂਨ ਇਜਲਾਸ ਤੋਂ ਪਹਿਲਾਂ ਮੋਦੀ ਵੱਲੋਂ ਸਮੂਹ ਪਾਰਟੀਆਂ ਨਾਲ ਮੀਟਿੰਗ

ਨਵੀਂ ਦਿੱਲੀ, 17 ਜੁਲਾਈ (ਪੀ.ਟੀ.)- ਕੱਲ੍ਹ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮਹੂ ਪਾਰਟੀਆਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ। ਇਹ ਮਾਨਸੂਨ ਇਜਲਾਸ 10 ਅਗਸਤ ਤੱਕ 24 ਦਿਨਾਂ ਲਈ ਚੱਲੇਗਾ, ਜਿਸ ਵਿੱਚ 18 ਬੈਠਕਾਂ ਹੋਣਗੀਆਂ। ਸ੍ਰੀ ਮੋਦੀ ਨੇ ਪਾਰਟੀ ਦੇ ਨੁਮਾਇੰਦਿਆਂ ਨੂੰ ਦੇਸ਼ ਦੇ ਵੱਡੇ ... Read More »

ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੈਂਸ ਨੇਤਾ ਦੇ ਘਰ ’ਤੇ ਅੱਤਵਾਦੀ ਹਮਲਾ

ਸ਼੍ਰੀਨਗਰ, 16 ਜੁਲਾਈ- ਸੁਰਖਿਆ ਬਲਾਂ ਅਤੇ ਆਗੂਆਂ ’ਤੇ ਹਮਲਾ ਕਰਨ ਦਾ ਅਤਵਾਦੀਆਂ ਵਲੋਂ ਕੋਈ ਵੀ ਮੌਕਾ ਛਡਿਆ ਨਹੀਂ ਜਾ ਰਿਹਾ ਹੈ।ਕਸ਼ਮੀਰ ਦੇ ਪੁਲਵਾਮਾ ’ਚ ਮੁਰਾਨ ’ਚ ਅਤਵਾਦੀਆਂ ਨੇ ਨੈਸ਼ਨਲ ਕਾਨਫਰੰਸ ਪਾਰਟੀ ਦੇ ਆਗੂ ਗੁਲਾਮ ਨਿਜ਼ਾਮੁਦੀਨ ਦੇ ਘਰ ’ਤੇ ਅੱਜ ਹਮਲਾ ਕਰ ਦਿੱਤਾ।ਇਹ ਹਮਲਾ ਘਰ ਦੇ ਬਾਹਰ ਬਣੀ ਪੁਲਸ ਪੋਸਟ ’ਤੇ ਕੀਤਾ ਗਿਆ, ਜਿਸ ਦੌਰਾਨ 1 ਪੁਲਿਸ ਕਰਮਚਾਰੀ ਦਮੀ ਮੌਤ ਹੋ ... Read More »

COMING SOON .....


Scroll To Top
11