Tuesday , 16 July 2019
Breaking News
You are here: Home » NATIONAL NEWS

Category Archives: NATIONAL NEWS

550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ : ਕੈਪਟਨ

ਕਿਹਾ, ਸਿੱਧੂ ਨਾਲ ਮੇਰਾ ਕੋਈ ਰੌਲਾ ਨਹੀਂ ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸੰਬੰਧੀ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ‘ਤੇ ਮੋਦੀ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ... Read More »

ਤਕਨੀਕੀ ਨੁਕਸ ਕਾਰਨ ਚੰਦਰਯਾਨ–2 ਦੀ ਲਾਂਚਿੰਗ ਟਲੀ

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਨੇ ਸੋਮਵਾਰ ਵੱਡੇ ਤੜਕੇ 2:15 ਵਜੇ ਹੋਣ ਵਾਲੀ ਚੰਦਰਯਾਨ–2 ਦੀ ਲਾਂਚਿੰਗ ਨੂੰ ਕਿਸੇ ਤਕਨੀਕੀ ਨੁਕਸ ਕਾਰਨ ਹਾਲ ਦੀ ਘੜੀ ਟਾਲ਼ ਦਿੱਤਾ ਹੈ। ਇਸ ਦੀ ਲਾਂਚਿੰਗ ਲਈ ਹੁਣ ਨਵੀਂ ਤਰੀਕ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ। ਇਸਰੋ ਨੇ ਲਿਖਿਆ ... Read More »

ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਰੱਖਿਆ ਵਿਸ਼ਵਾਸ ਪ੍ਰਸਤਾਵ-18 ਨੂੰ ਚਰਚਾ

ਨਵੀਂ ਦਿੱਲੀ, 15 ਜੁਲਾਈ- ਕਰਨਾਟਕ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਸਸਪੈਂਸ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸੀ ਨੇਤਾ ਸਿੱਧਰਾਮਈਆ ਨੇ ਦੱਸਿਆ ਕਿ ਮੁੱਖ ਮੁੰਤਰੀ ਐਚ ਡੀ ਕੁਮਾਰਸਵਾਮੀ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਰੱਖਿਆ ਹੈ। ਇਸ ਉੱਤੇ ਸਦਨ ਵਿੱਚ 18 ਜੁਲਾਈ ਨੂੰ ਚਰਚਾ ਹੋਵੇਗੀ। ਉਥੇ, ਕਰਨਾਟਕ ਵਿੱਚ ਭਾਜਪਾ ਨੇ ਸੋਮਵਾਰ ਨੂੰ ਕਾਂਗਰਸ-ਜੇ.ਡੀ. (ਐਸ) ਸਰਕਾਰ ਵਿਰੁੱਧ ਇਕ ਅਵਿਸ਼ਵਾਸ ਪ੍ਰਸਤਾਵ ... Read More »

22 ਘੰਟਿਆਂ ਬਾਅਦ ਸੋਲਨ ‘ਚ ਰੈਸਕਿਊ ਆਪਰੇਸ਼ਨ ਖ਼ਤਮ

13 ਫੌਜੀਆਂ ਸਣੇ 14 ਦੀ ਮੌਤ ਸੋਲਨ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਲਗਪਗ 22 ਘੰਟਿਆਂ ਬਾਅਦ ਕੁਮਾਰਹੱਟੀ ਕੋਲ ਡਿੱਗੀ ਇਮਾਰਤ ਹੇਠਾਂ ਦੱਬੇ ਲੋਕਾਂ ਦੇ ਬਚਾਅ ਕਾਰਜਾਂ ਲਈ ਚੱਲ ਰਿਹਾ ਰੈਸਕਿਊ ਆਪਰੇਸ਼ਨ ਖ਼ਤਮ ਹੋਇਆ। ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਮਲਬੇ ਹੇਠੋਂ ਫੌਜ ਦੇ ਆਖ਼ਰੀ ਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਇਸ ਹਾਦਸੇ ਵਿੱਚ 14 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ... Read More »

ਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ ਫ਼ੌਜੀਆਂ ਸਮੇਤ 30 ਵਿਅਕਤੀ ਦੱਬੇ

ਸੋਲਨ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਲੰਮੇ ਸਮੇਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸਬੇ ਕੁਮਾਰਹੱਟੀ ਨੇੜੇ ਇੱਕ ਹੋਟਲ ਦੀ ਇਮਾਰਤ ਢਹਿ-ਢੇਰੀ ਹੋ ਗਈ। ਸੋਲਨ-ਨਾਹਨ ਮਾਰਗ ‘ਤੇ ਬਣੇ ਸਹਿਜ ਢਾਬੇ ਅਤੇ ਗੈਸਟ ਹਾਊਸ ਦੀ ਇਮਾਰਤ ਦੇ ਮਲਬੇ ਹੇਠਾਂ ਭਾਰਤੀ ਫ਼ੌਜ ਦੇ ਜਵਾਨਾਂ ਸਮੇਤ ਤਕਰੀਬਨ 30 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਦੁਰਘਟਨਾ ਵਿੱਚ ... Read More »

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਉਦਘਾਟਨ ਦੀ ਤਰੀਕ ਤੋਂ ਇਲਾਵਾ ਕਈ ਅਹਿਮ ਮੁੱਦੇ ਵਿਚਾਰੇ ਜਾਣ ਦੀ ਚਰਚਾ ਨਵੀਂ ਦਿੱਲੀ, 13 ਜੁਲਾਈ- ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਲਕੇ ਭਾਵ ਕਿ 14 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਸਵੇਰੇ 9.30 ਵਜੇ ਵਾਹਗਾ ਵਿਖੇ ਹੋਵੇਗੀ। ਭਾਰਤੀ ਸਿੱਖ ਯਾਤਰੂਆਂ ਦੀ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਸਹੂਲਤ ਅਤੇ ਗਲਿਆਰੇ ਨਾਲ ਸਬੰਧਿਤ ਬਕਾਇਆ ਤਕਨੀਕੀ ਮੁੱਦਿਆਂ ... Read More »

ਗੋਆ ‘ਚ ਕਾਂਗਰਸ ਛੱਡਣ ਵਾਲੇ 3 ਵਿਧਾਇਕਾਂ ਨੂੰ ਬਣਾਇਆ ਮੰਤਰੀ

ਨਵੀਂ ਦਿੱਲੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੋਆ ਸਰਕਾਰ ‘ਚ ਸ਼ਨਿੱਚਰਵਾਰ ਨੂੰ ਚਾਰ ਨਵੇਂ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਿਆਸੀ ਘਟਨਾਕ੍ਰਮ ਦੇ ਵਿਚਾਲੇ ਵਿਰੋਧੀ ਧੀਰ ਦੇ ਨੇਤਾ ਚੰਦ੍ਰਕਾਂਤ ਕਵਲੇਕਰ, ਫਿਲਿਪ ਨੇਰੀ ਰੋਡ੍ਰਿਗਸ ਅਤੇ ਜੇਨੀਫਰ ਮੋਨਸੇਰਾਟ ਨੂੰ ਮੰਤਰੀ ਬਣਾਇਆ ਗਿਆ ਹੈ। ਇਹ ਤਿੰਨੋਂ ਹਾਲ ਹੀ ‘ਚ ਕਾਂਗਰਸ ਤੋਂ ਭਾਜਪਾ ‘ਚ ਸ਼ਾਮਿਲ ਹੋਏ 10 ਵਿਧਾਇਕਾਂ ‘ਚ ਸ਼ੁਮਾਰ ਹਨ। ਇਸ ਤੋਂ ਇਲਾਵਾ ... Read More »

ਚਾਰਾ ਘੋਟਾਲਾ ਮਾਮਲੇ ‘ਚ ਲਾਲੂ ਨੂੰ ਮਿਲੀ ਜ਼ਮਾਨਤ

ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ ਨਵੀਂ ਦਿੱਲੀ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਚਾਰਾ ਘੁਟਾਲਾ ਮਾਮਲੇ ‘ਚ ਜੇਲ੍ਹ ਵਿੱਚ ਬੰਦ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਮੁਖੀ ਲਾਲੂ ਪ੍ਰਸਾਦ ਨੂੰ ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂਅ ‘ਤੇ ਗੈਰ-ਕਾਨੂੰਨੀ ਢੰਗ ਨਾਲ ਨਕਦੀ ਕੱਢਣ ਦੇ ਮਾਮਲੇ ਵਿੱਚ ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਆਰਜੇਡੀ ਸੁਪਰੀਮੋ ਨੂੰ 50-50 ... Read More »

ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ

ਵਿਧਾਨ ਸਭਾ ‘ਚ ਕੁਮਾਰ ਸਵਾਮੀ ਨੇ ਬਹੁਮਤ ਸਾਬਤ ਕਰਨ ਦੇ ਲਈ ਮੰਗਿਆ ਸਮਾਂ ਨਵੀਂ ਦਿੱਲੀ, 12 ਜੁਲਾਈ- ਕਰਨਾਟਕ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਰ ‘ਤੇ ਛਾਇਆ ਸਿਆਸੀ ਸੰਕਟ ਹਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬਾਗ਼ੀ ਵਿਧਾਇਕਾਂ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਦੋਹਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਹੁਣ 16 ਜੁਲਾਈ ਭਾਵ ਕਿ ਮੰਗਲਵਾਰ ਨੂੰ ਫਿਰ ... Read More »

ਭਾਰਤ ਸਰਕਾਰ ਵੱਲੋਂ ‘ਸਿੱਖਸ ਫ਼ਾਰ ਜਸਟਿਸ’ ‘ਤੇ 5 ਸਾਲ ਲਈ ਪਾਬੰਦੀ

ਐਡਵੋਕੇਟ ਗੁਰਪਤਵੰਤ ਸਿੰਘ ਪਨੂੰ ਦਾ ਟਵਿਟਰ ਖਾਤਾ ਹੋਇਆ ਬੰਦ ਨਵੀਂ ਦਿੱਲੀ, 10 ਜੁਲਾਈ- ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਅਮਰੀਕਾ ਅਧਾਰਿਤ ਵੱਖਰੇ ਸਿੱਖ ਰਾਜ ਲਈ ਸਰਗਰਮ ਜੱਥੇਬੰਦੀ ‘ਸਿੱਖਸ ਫਾਰ ਜਸਟਿਸ’ (ਐਸ.ਐਫ.ਜੇ.) ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਜੱਥੇਬੰਦੀ ‘ਰੈਫਰੰਡਮ 2020’ ਰਾਹੀਂ ਵੱਖਰੇ ਸਿੱਖ ਰਾਜ ਖਾਲਿਸਤਾਨ ਲਈ ਪਿਛਲੇ 4 ... Read More »

COMING SOON .....


Scroll To Top
11