Monday , 22 October 2018
Breaking News
You are here: Home » INTERNATIONAL NEWS (page 88)

Category Archives: INTERNATIONAL NEWS

ਇਰਾਕ ਦੀ ਜੇਲ੍ਹ ਵਿੱਚੋਂ 500 ਕੈਦੀ ਫਰਾਰ

ਬਗਦਾਦ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਇਰਾਕ ‘ਚ ਅੱਤਵਾਦੀਆਂ ਨੇ ਕੁਖਯਾਤ ਅਬੂ ਗਰੇਬ ਸਮੇਤ ਦੋ ਜੇਲ੍ਹਾਂ ‘ਤੇ ਹਮਲਾ ਕਰਕੇ ਕਰੀਬ 500 ਕੈਦੀਆਂ ਨੂੰ ਰਿਹਾਅ ਕਰਵਾ ਲਿਆ ਹੈ ਅਤੇ ਇਸ ਦੌਰਾਨ ਸੁਰੱਖਿਆਕਰਮੀਆਂ ਨਾਲ ਰਾਤ ਭਰ ਚੱਲੀ ਗੋਲੀਬਾਰੀ ਦੌਰਾਨ ਕਰੀਬ 41 ਲੋਕ ਮਾਰੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਉਤਰੀ ਬਗਦਾਦ ਅਤੇ ਬਗਦਾਦ ਦੇ ਪੱਛਮ ਵਿਚ ਸਥਿਤ ਅਬੂ ਗਰੇਬ ਵਿਚ ਕੱਲ੍ਹ ਰਾਤ ਸ਼ੁਰੂ ... Read More »

ਚੀਨ ‘ਚ ਭੂਚਾਲ ਨਾਲ 50 ਤੋਂ ਵੱਧ ਮੌਤਾਂ

ਬੀਜਿੰਗ, 22 ਜੁਲਾਈ (ਪੀ.ਟੀ.)-ਚੀਨ ‘ਚ ਅੱਜ ਸਵੇਰੇ 6.6 ਤੀਬਰਤਾ ਦੇ ਭੂਚਾਲ ਆਉਣ ਨਾਲ ਕਰੀਬ 54 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਲੋਕ ਜ਼ਖ਼ਮੀ ਹੋ ਗਏ ਹਨ। ਇਸ ਭੂਚਾਲ ਦੀ ਘਟਨਾ ਨੇ ਪੂਰਾ ਚੀਨ ਦਹਿਸ਼ਤ ਫੈਲਾਅ ਦਿੱਤੀ ਹੈ। ਲੋਕ ਡਰੇ ਹੋਏ ਹਨ ਅਤੇ ਸਹਿਮ ਦੇ ਆਲਮ ਵਿਚ ਹਨ। ਗਾਂਸੂ ‘ਚ ਇਹ ਭੂਚਾਲ ਸਵੇਰੇ 7.45 ਮਿੰਟ ‘ਤੇ ਆਇਆ, ਜਿਸ ਦੇ ... Read More »

ਸੀਰੀਆ ਵਿੱਚ ਸਰਕਾਰੀ ਬਲਾਂ ਨੇ ਮੋਰਟਾਰ ਦੇ ਗੋਲੇ ਦਾਗੇ, 20 ਦੀ ਮੌਤ

ਅਮਾਨ (ਜੋਰਡਨ), 22 ਜੁਲਾਈ (ਵਿਸ਼ਵ ਵਾਰਤਾ)-ਉਤਰੀ ਸੀਰੀਆ ਦੇ ਇਕ ਸ਼ਹਿਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਸਰਕਾਰੀ ਬਲਾਂ ਨੇ ਮੋਰਟਾਰ ਦੇ ਗੋਲੇ ਦਾਗੇ, ਜਿਸ ਨਾਲ ਕਰੀਬ 20 ਲੋਕਾਂ ਦੀ ਮੌਤ ਹੋ ਗਈ। ਇਫ਼ਤਾਰ ਤੋਂ ਕੁਝ ਹੀ ਘੰਟੇ ਪਹਿਲਾਂ ਅਹਿਰਾ ਵਿੱਚ ਗੋਲੇ ਦਾਗੇ ਗਏ। Read More »

ਅਮਰੀਕਾ ‘ਚ ਗਰਮੀ ਦਾ ਕਹਿਰ

ਨਿਊਯਾਰਕ, 20 ਜੁਲਾਈ (ਪੀ. ਟੀ.)-ਅਮਰੀਕਾ ਵਿਚ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ‘ਤੇ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੱਚਿਆਂ ਤੇ ਬਜ਼ੁਰਗ ਲੋਕਾਂ ਨੂੰ ਜਿੱਥੇ ਏ.ਸੀ ਕਮਰਿਆਂ ਵਿਚ ਰਹਿਣ ਤੇ ਵੱਧ ਤੋਂ ਵੱਧ ਪਾਣੀ ਪੀਣ ... Read More »

ਪੁਤਿਨ ਦੇ ਨਾਲ ਬੈਠਕ ਰੱਦ ਕਰ ਸਕਦੇ ਹਨ ਓਬਾਮਾ

ਵਾਸ਼ਿੰਗਟਨ, 19 ਜੁਲਾਈ (ਪੀ. ਟੀ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਮਾਸਕੋ ਯਾਤਰਾ ਰੱਦ ਕਰ ਸਕਦੇ ਹਨ। ਓਬਾਮਾ ਆਪਣੀ ਮਾਸਕੋ ਯਾਤਰਾ ਦੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪਿਤਨ ਦੇ ਨਾਲ ਬੈਠਕ ਕਰਨ ਵਾਲੇ ਸਨ ਪਰ ਦੋਵਾਂ ਦੇਸ਼ਾਂ ‘ਚ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਭਗੋੜੇ ਐਡਵਰਡ ਸਨੋਡੇਨ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਸੇਂਟ ਪੀਟਸਬਰਗ ‘ਚ ਹੋਣ ਵਾਲੇ ਜੀ-20 ਦੀ ... Read More »

ਸਚਿਨ ਤੇਂਦੁਲਕਰ ਤੋਂ ਜ਼ਿਆਦਾ ਬਿਹਤਰ ਹੈ ਬ੍ਰਾਇਨ ਲਾਰਾ : ਪੋਟਿੰਗ

ਲੰਦਨ, 17 ਜੁਲਾਈ (ਪੀ.ਟੀ.)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਟਿੰਗ ਨੇ ਬ੍ਰਾਇਨ ਲਾਰਾ ਨੂੰ ਸਚਿਨ ਤੋਂ ਜ਼ਿਆਦਾ ਬਿਹਤਰ ਦੱਸਦੇ ਹੋਏ ਕਿਹਾ ਹੈ ਕਿ ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਨੇ ਆਪਣੀ ਟੀਮ ਨੂੰ ਜ਼ਿਆਦਾ ਮੈਚ ਜਿਤਾਏ ਹਨ। ਪੋਟਿੰਗ ਨੇ ਕਿਹਾ ਕਿ ਸਚਿਨ ਅਤੇ ਬ੍ਰਾਇਨ ਲਾਰਾ ਦੋਵੇਂ ਉਸ ਦੀ ਨਜ਼ਰ ਬਿਹਤਰੀਨ ਬੱਲੇਬਾਜ਼ ਹਨ ਪਰ ਲਾਰਾ ਨੇ ਆਪਣੀ ਟੀਮ ਦੇ ਲਈ ਸਚਿਨ ਤੋਂ ਜ਼ਿਆਦਾ ... Read More »

ਜਨਰਲ ਬਰਾੜ ‘ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ ‘ਚ ਸ਼ੁਰੂ

ਲੰਡਨ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ (ਰਿਟਾਇਰਡ) ‘ਤੇ ਹਮਲੇ ਦੇ ਮਾਮਲੇ ‘ਚ ਦੋ ਸਿੱਖ ਪੁਰਸ਼ ਅਤੇ ਇਕ ਮਹਿਲਾ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋ ਗਈ। ਹਮਲੇ ਦੇ 9 ਮਹੀਨੇ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਹੈ। ਮੰਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (36) ਅਤੇ ਹਰਜੀਤ ... Read More »

ਜੇਕਰ ਤੇਲੰਗਾਨਾ ਸੂਬਾ ਬਣਿਆ ਤਾਂ ਫਿਰ ਉਠੇਗੀ ਵੱਖਰੇ ਗੌਰਖਾਲੈਂਡ ਦੀ ਮੰਗ : ਜੀ. ਜੇ. ਐਮ.

ਦਾਰਜਲਿੰਗ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੋਰਖਾਲੈਂਡ ਜਨ ਮੁਕਤੀ ਮੋਰਚਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਤੇਲੰਗਾਨਾ ਦੀ ਮੰਗ ਮੰਨੀ ਅਤੇ ਆਂਧਰ ਪ੍ਰਦੇਸ਼ ਦੀ ਵੰਡ ਕੀਤੀ ਤਾਂ ਦਾਰਜਲਿੰਗ ਹਿੱਲਜ਼ ਦੇ ਲਈ ਇਕ ਵੱਖਰੇ ਸੂਬੇ ਦੀ ਮੰਗ ਫਿਰ ਤੋਂ ਉਠਾਵਾਂਗੇ। ਜੀ. ਜੇ. ਐਮ. ਦੇ ਜਨਰਲ ਸਕੱਤਰ ਰੋਸ਼ਨ ਗਿਰੀ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਮੰਤਰੀ ਸਿੰਘ, ਅਖਿਲ ਭਾਰਤੀ ... Read More »

ਇਰਾਕ ‘ਚ ਅੱਤਵਾਦੀ ਹਮਲੇ ਤੇ ਹਿੰਸਾ ‘ਚ 47 ਮੌਤਾਂ

ਇਰਾਕ, 13 ਜੁਲਾਈ (ਵਿਸ਼ਵ ਵਾਰਤਾ)-ਇਰਾਕ ‘ਚ ਭੀੜ ਭਰੇ ਇਕ ਕੈਫ਼ੇ ‘ਚ ਇਕ ਆਤਮਘਾਤੀ ਹਮਲਾਵਰ ਦੇ ਹਮਲੇ ਅਤੇ ਹੋਰ ਥਾਵਾਂ ‘ਤੇ ਹੋਈ ਹਿੰਸਾ ਵਿਚ 47 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਰਕੁਕ ਸ਼ਹਿਰ ਦੇ ਦੱਖਣ ਵਿਚ ਕੱਲ੍ਹ ਰਾਤ ਰਮਦਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਰੋਜਾ ਖੋਲ੍ਹਣ ਲਈ ਇਫ਼ਤਾਰ ਦੀ ਦਾਵਤ ਵਿਚ ਇਕੱਠੇ ਹੋਏ ਸਨ। ਉਸੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ... Read More »

ਮਣੀਪੁਰ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਬੰਬ ਧਮਾਕੇ

ਇੰਫਾਲ, 13 ਜੁਲਾਈ (ਪੀ.ਟੀ.)-ਮਣੀਪੁਰ ਦੇ ਚੰਦੇਲ ਜ਼ਿਲੇ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਦੋ ਜ਼ਬਰਦਸਤ ਬੰਬ ਧਮਾਕੇ ਹੋਏ ਪਰ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਇਹ ਧਮਾਕੇ ਟੀ. ਮਿਨੋਊ ਪਿੰਡ ‘ਚ ਸ਼ੁੱਕਰਵਾਰ ਨੂੰ ਰਾਤ 9 ਵਜੇ ਹੋਏ ਜੋ ਇਥੋਂ ਲਗਭਗ 130 ਕਿਲੋਮੀਟਰ ਦੂਰ ਹੈ।ਅਜੇ ਤੱਕ ਕਿਸੇ ਵੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ... Read More »

COMING SOON .....


Scroll To Top
11