Wednesday , 16 January 2019
Breaking News
You are here: Home » INTERNATIONAL NEWS (page 87)

Category Archives: INTERNATIONAL NEWS

ਪੱਛਮੀ ਦੇਸ਼ ਸੀਰੀਆ ‘ਤੇ ਹਮਲੇ ਲਈ ਤਿਆਰ

ਅਮਾਨ/ਵਾਸ਼ਿੰਗਟਨ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਹਫਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਸੈਨਾਵਾਂ ਵੱਲੋਂ ਬਾਗੀਆਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਤੀਕਿਰਿਆ ਵਜੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਸੀਰੀਆ ‘ਤੇ ਹਮਲੇ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪੱਛਮੀ ਦੇਸ਼ ਇਕ ਦੋ ਦਿਨਾਂ ਵਿਚ ਸੀਰੀਆ ਖਿਲਾਫ ਸੈਨਿਕ ਕਾਰਵਾਈ ਕਰ ਸਕਦੇ ਹਨ ਅਤੇ ਇਸਤਾਂਬੁਲ ਵਿਚ ... Read More »

ਹੈਦਰਾਬਾਦ ਬੰਬ ਧਮਾਕਿਆਂ ਦੇ ਮਾਮਲੇ ‘ਚ 4 ਵਿਰੁੱਧ ਦੋਸ਼ ਆਇਦ

ਹੈਦਰਾਬਾਦ 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਇਕ ਸਥਾਨਕ ਅਦਾਲਤ ਨੇ ਅਗਸਤ 2007 ਵਿਚ ਇਥੇ ਹੋਏ ਦੋ ਬੰਬ ਧਮਾਕਿਆਂ, ਜਿਨ੍ਹਾਂ ਵਿਚ 42 ਵਿਅਕਤੀ ਮਾਰੇ ਗਏ ਸਨ, ਦੇ ਮਾਮਲੇ ‘ਚ 4 ਦੋਸ਼ੀਆਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ। ਸੈਸ਼ਨ ਜੱਜ ਦੀ ਅਦਾਲਤ ਨੇ ਅਨੀਕ ਸ਼ਫੀਕ ਸਈਦ, ਮੁਹੰਮਦ ਸਦੀਕ, ਅਕਬਰ ਇਸਮਾਇਲ ਚੌਧਰੀ ਤੇ ਅਨਸਾਰ ਅਹਿਮਦ ਬਾਦਸ਼ਾਹ ਸ਼ੇਖ ਵਿਰੁੱਧ ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ। ... Read More »

ਇਰਾਕ ‘ਚ ਲੜੀਵਾਰ ਬੰਬ ਧਮਾਕੇ, 65 ਮੌਤਾਂ

ਬਗਦਾਦ, 28 ਅਗਸਤ (ਵਿਸ਼ਵ ਵਾਰਤਾ) : ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਘੱਟੋ ਘੱਟ 65 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਹਮਲਿਆਂ ਵਿਚ ਕੁਝ ਵਿਸਫੋਟ ਹੋਏ, ਕੁਝ ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਉਡਾ ਲਿਆ ਅਤੇ ਵਿਸਫੋਟਕ ਵਾਲੀਆਂ ਗੱਡੀਆਂ ਵਿਚ ਵਿਸਫੋਟ ਕੀਤੇ ਗਏ। ਹਮਲਾਵਰਾਂ ਨੇ ਜ਼ਿਆਦਾਤਰ ਪਾਰਕਿੰਗ, ਬਾਜ਼ਾਰ ਤੇ ... Read More »

ਵਡੋਦਰਾ ‘ਚ ਦੋ ਇਮਾਰਤਾਂ ਡਿੱਗੀਆਂ, 8 ਮਰੇ ਕਈਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ

ਵਡੋਦਰਾ, 28 ਅਗਸਤ (ਵਿਸ਼ਵ ਵਾਰਤਾ) : ਗੁਜਰਾਤ ਦੇ ਵਡੋਦਰਾ ਵਿਚ ਅੱਜ ਤੜਕੇ ਦੋ ਇਮਾਰਤਾਂ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 35 ਤੋਂ 40 ਲੋਕਾਂ ਦੇ ਇਸ ਇਮਾਰਤ ਹੇਠਾਂ ਦਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਰਾਹਤ ਕਰਮੀਆਂ ਵੱਲੋਂ 7 ਲੋਕਾਂ ਜਿਊਂਦਾ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਲੋਕਾਂ ਦੀ ਭਾਲ ਲਈ ਜੇ.ਸੀ.ਬੀ ਮਸ਼ੀਨਾਂ ... Read More »

ਐਲ.ਓ.ਸੀ ਨੇੜੇ ਆਪਣੇ ਦਫ਼ਤਰ ਬੰਦ ਕਰੇਗਾ ਪਾਕਿ

ਇਸਲਾਮਾਬਾਦ, 26 ਅਗਸਤ (ਪੀ.ਟੀ.)-ਪਾਕਿਸਤਾਨ ਸਰਕਾਰ ਨੇ ਸੀਮਾ ‘ਤੇ ਵਧਦੇ ਤਣਾਅ ਦੇ ਦਰਮਿਆਨ ਕੰਟਰੋਲ ਰੇਖਾ ਨਾਲ ਲਗਦੇ  ਇਲਾਕੇ ਵਿਚ ਸਰਕਾਰੀ ਦਫ਼ਤਰਾਂ ਨੂੰ ਅਣਮਿੱਥੇ ਸਮੇਂ ਲਈ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਬੀਤੇ ਕੁਝ ਹਫ਼ਤੇ ਤੋਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੰਟਰੋਲ ਰੇਖਾ ‘ਤੇ ਤਣਾਅ ਕਾਫ਼ੀ ਵਧ ਗਿਆ ਹੈ। ਐਕਸਪ੍ਰੈਸ ਨਿਊਜ਼ ਵਿਚ ... Read More »

ਇਰਾਕ ‘ਚ ਅੱਤਵਾਦੀ ਹਮਲਿਆਂ ‘ਚ 48 ਲੋਕਾਂ ਦੀ ਮੌਤ

ਬਗਦਾਦ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਗਦਾਦ ਅਤੇ ਉਤਰੀ ਇਰਾਕ ਵਿਚ ਹੋਏ ਵੱਖ-ਵੱਖ ਹਮਲਿਆਂ ਵਿਚ 48 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਬਾਵਜੂਦ ਅਧਿਕਾਰੀ ਹਿੰਸਾ ਦੇ ਇਸ ਦੌਰ ਨੂੰ ਰੋਕਣ ਵਿਚ ਅਸਫ਼ਲ ਰਹੇ ਹਨ।ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਅੱਤਵਾਦ-ਵਿਰੋਧੀ ਅਭਿਆਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਸੀ। ਜਾਣਕਾਰੀ ਮੁਤਾਬਕ ਇਸ ਅਭਿਆਨ ਵਿਚ ਸੈਂਕੜੇ ਅੱਤਵਾਦੀ ... Read More »

ਸੀਰੀਆ ਨੂੰ ਲੈ ਕੇ ਚਿੰਤਤ ਅਮਰੀਕਾ ਕਰ ਸਕਦਾ ਹੈ ਹਮਲਾ

ਵਾਸ਼ਿੰਗਟਨ, 24 ਅਗਸਤ (ਪੀ.ਟੀ.)-ਸੀਰੀਆ ‘ਚ ਅਸਦ ਸ਼ਾਸਨ ਦੁਆਰਾ ਰਸਾਇਣਕ ਹੱਥਿਆਰਾਂ ਦਾ ਇਸਤੇਮਾਲ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਅਮਰੀਕਾ ਵਿਸ਼ਵ ਦੇ ਆਗੂਆਂ ਨਾਲ ਸੰਪਰਕ ਜੋੜ ਕਰ ਰਿਹਾ ਹੈ। ਪੈਂਟਾਗਨ ਨੇ ਸੀਰੀਆ ਦੇ ਵੱਲ ਸੈਨਿਕ ਸਾਜ਼ੋ-ਸਾਮਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ‘ਚ ਜਲ ਸੈਨਾ ਦਾ ਇਕ ਜਹਾਜ ਵੀ ਪ੍ਰਮੁੱਖ ਹੈ। ਕੁਟਨੀਤਕ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਜਾਨ ... Read More »

ਲੇਬਨਾਨ ਦੀ ਮਸਜਿਦ ‘ਚ ਧਮਾਕਾ, 42 ਲੋਕਾਂ ਦੀ ਮੌਤ

ਤ੍ਰਿਪੋਲੀ, 24 ਅਗਸਤ (ਪੀ.ਟੀ.)- ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ‘ਚ 2 ਸੁੰਨੀ ਮਸਜਿਦਾਂ ਦੇ ਬਾਹਰ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ‘ਚ ਅੱਜ 42 ਲੋਕਾਂ ਦੀ ਮੌਤ ਹੋ ਗਈ ਹੈ। ਲੇਬਨਾਨ ‘ਚ ਸਾਲ 1975 ਤੋਂ 1990 ਤੱਕ ਦੇ ਦੌਰ ‘ਚ ਹੋਏ ਗ੍ਰਹਿ ਯੁੱਧ ਤੋਂ ਬਾਅਦ ਕਿਸੇ ਘਟਨਾ ‘ਚ ਮਰਨ ਵਾਲਿਆਂ ਦੇ ਲਿਹਾਜ ਨਾਲ ਇਹ ਸਭ ਤੋਂ ਵੱਡਾ ਹਾਦਸਾ ਹੈ। ਲੇਬਨਾਨ ਰੇਡ ਕਰਾਸ ... Read More »

ਸੀਰੀਆ ‘ਚ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਨਾਲ ਮੂਨ ਹੈਰਾਨ

ਸੰਯੁਕਤ ਰਾਸ਼ਟਰ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਦਮਿਸ਼ਕ ਦੇ ਬਾਹਰੀ ਇਲਾਕੇ ‘ਚ ਕਥਿਤ ਰੂਪ ਨਾਲ ਕੀਤੇ ਗਏ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੀ ਖਬਰ ‘ਤੇ ਹੈਰਾਨੀ ਜਾਹਰ ਕੀਤੀ ਹੈ। ਸਯੁੰਕਤ ਰਾਸ਼ਟਰ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਬਾਹਰੀ ਇਲਾਕੇ ‘ਚ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੀ ਖਬਰ ‘ਤੇ ... Read More »

ਮਿਸਰ ‘ਚ ਤਾਜ਼ਾ ਹਿੰਸਾ ਦੀ ਘਟਨਾ ‘ਚ 80 ਹੋਰ ਲੋਕਾਂ ਦੀ ਮੌਤ

ਕਾਹਿਰਾ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਮਿਸ਼ਰ ‘ਚ ਅੱਜ ਸੁਰੱਖਿਆ ਬਲਾਂ ਅਤੇ ਗੱਦੀਓਂ ਉਤਾਰੇ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸਮਰਥਕਾਂ ਵਿਚ ਤਾਜ਼ਾ ਸੰਘਰਸ਼ ਵਿਚ ਕਰੀਬ 80 ਲੋਕਾਂ ਦੀ ਮੌਤ ਹੋ ਗਈ ਹੈ। ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਰਸੀ ਦੇ ਸਮਰਥਕ ਸੈਨਿਕ ਸਮਰਥਕ ਸਰਕਾਰ ਦੀ ਕਾਰਵਾਈ ਵਿਚ 700 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਸਨ। ... Read More »

COMING SOON .....


Scroll To Top
11