Wednesday , 16 January 2019
Breaking News
You are here: Home » INTERNATIONAL NEWS (page 86)

Category Archives: INTERNATIONAL NEWS

ਰੇਲਵੇ ਵੱਲੋਂ ਮਾਸਿਕ ਟਿਕਟ ਯੋਜਨਾ ਇੱਜਤ ਦੀ ਦੁਰਵਰਤੋਂ ਨੂੰ ਰੋਕਣ ਲਈ ਕੁਝ ਨਵੇਂ ਕਦਮ

ਨਵੀਂ ਦਿੱਲੀ, 14 ਅਕਤੂਬਰ (ਪੀ. ਟੀ.)-ਰੇਲ ਮੰਤਰਾਲੇ ਵੱਲੋਂ ਮਾਸਿਕ ਟਿਕਟ ਯੋਜਨਾ ਇੱਜਤ ਦੀ ਦੁਰਵਰਤੋਂ ਨੂੰ ਰੋਕਣ ਲਈ ਕੁਝ ਨਵੇਂ ਕਦਮ ਚੁੱਕੇ ਗਏ ਹਨ। ਜੋ ਅੱਜ ਤੋਂ ਲਾਗੂ ਹੋਣਗੇ ਤਾਂ ਜੋ ਇਸ ਦਾ ਫਾਇਦਾ ਅਸਲੀ ਤੇ ਯੋਗ ਘੱਟ ਆਮਦਨ ਵਾਲੇ ਲੋਕਾਂ ਨੂੰ ਹੀ ਮਿਲ ਸਕੇ। ਹੁਣ ਇਸ ਇੱਜਤ ਟਿਕਟ ਨੂੰ ਹਾਸਿਲ ਕਰਨ ਲਈ ਮੁਸਾਫਿਰ ਆਪਣੀ ਆਮਦਨ ਦਾ ਪ੍ਰਮਾਣ ਪੱਤਰ ਸਥਾਨਕ ਸਰਕਾਰੀ ... Read More »

ਮੈਂ ਨੋਬਲ ਸ਼ਾਂਤੀ ਪੁਰਸਕਾਰ ਦੇ ਲਾਇਕ ਨਹੀਂ : ਮਲਾਲਾ

ਦੁਬਈ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਮਲਾਲਾ ਯੂਸਫਜਾਈ, ਪਾਕਿਸਤਾਨੀ ਲੜਕੀ ਜਿਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਨੇ ਕਿਹਾ ਕਿ ਉਸ ਨੇ ਇਨ੍ਹਾਂ ਕੁਝ ਨਹੀਂ ਕੀਤਾ ਹੈ ਕਿ ਉਹ ਇਸ ਪੁਰਸਕਾਰ ਦੇ ਲਾਇਕ ਹੋਵੇ। ਮਲਾਲਾ ਨੂੰ ਪਿਛਲੇ ਸਾਲ 9 ਅਕਤੂਬਰ ਨੂੰ ਤਾਲਿਬਾਨ ਵਲੋਂ ਉਸ ਦੇ ਸਿਰ ‘ਚ ਗੋਲੀ ਮਾਰੀ ਗਈ ਸੀ। ਉਸ ਦਾ ਕਸੂਰ ਇਹ ਸੀ ਕਿ ਉਹ ... Read More »

ਪੁਲਾੜ ‘ਚ ਮਿਲਿਆ ਇਕੱਲਾ ਤੈਰਦਾ ਹੋਇਆ ਗ੍ਰਹਿ

ਵਸ਼ਿੰਗਟਨ, 10 ਅਕਤੂਬਰ (ਪੀ.ਟੀ.)-ਖਗੋਲ ਵਿਗਿਆਨੀਆਂ ਨੇ ਇਕ ਅਜਿਹੇ ਗ੍ਰਹਿ ਦਾ ਪਤਾ ਲਗਾਇਆ ਹੈ ਜੋ ਪੁਲਾੜ ‘ਚ ਸੌਰ ਮੰਡਲ ਦੇ ਬਾਹਰ ਇਕੱਲਾ ਤੈਰ ਰਿਹਾ ਹੈ ਅਤੇ ਇਹ ਗ੍ਰਹਿ ਕਿਸੇ ਵੀ ਹੋਰ ਗ੍ਰਹਿ ਦਾ ਚੱਕਰ ਨਹੀਂ ਲਗਾਉਂਦਾ। ਪੀ. ਐਸ. ਓ. ਜੇ 3 18. 5. 22 ਨਾਮ ਵਾਲਾ ਇਹ ਗ੍ਰਹਿ ਗੈਸਾਂ ਨਾਲ ਬਣਿਆ ਹੈ। ਇਹ ਧਰਤੀ ਤੋਂ 80 ਪ੍ਰਕਾਸ਼ ਸਾਲ ਦੂਰ ਹੈ। ਇਸ ... Read More »

ਕੰਟਰੋਲ ਰੇਖਾ ਨੇੜੇ ਘੁਸਪੈਠ ਨਹੀਂ ਕੀਤੀ : ਪਾਕਿ ਫ਼ੌਜ

ਇਸਲਾਮਾਬਾਦ, 3 ਅਕਤੂਬਰ (ਪੀ.ਟੀ.)-ਪਾਕਿਸਤਾਨ ਫ਼ੌਜ ਨੇ ਜੰਮੂ ਅਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਘੁਸਪੈਠ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਇਸ ਸਬੰਧੀ ਲਾਏ ਗਏ ਦੋਸ਼ ‘ਬਿਲਕੁਲ ਬੇਬੁਨਿਆਦ’ ਹਨ। ਪਾਕਿਸਤਾਨੀ ਫ਼ੌਜ ਦੇ ਇਕ ਬੁਲਾਰੇ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਜਿਹਾ ਕੁਝ ਵੀ ਨਹੀਂ ਹੋਇਆ ਤੇ ਇਹ ਸਭਾ ਝੂਠ ਹੈ। ਅਸੀਂ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਾਂ।’ ਜ਼ਿਕਰਯੋਗ ... Read More »

ਸ਼ਹੀਦ ਭਗਤ ਸਿੰਘ ਦਾ ਫਰੈਂਕਫਰਟ ਵਿਖੇ ਜਨਮ ਦਿਨ ਮਨਾਇਆ

ਮਨਹਾਈਮ (ਜਰਮਨੀ), 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ ਜਰਮਨੀ ਦੇ ਪ੍ਰਧਾਨ ਸ. ਸੁਖਰਾਜ ਸਿੰਘ ਹੁੰਦਲ, ਮੀਤ ਪ੍ਰਧਾਨ ਹਰਨੇਕ ਸਿੰਘ, ਸਰਪਰਸਤ ਸ. ਬਰਿੰਦਰ ਸਿੰਘ ਥਿਆੜਾ, ਚੇਅਰਮੈਨ ਸ. ਹਰਮੀਤ ਸਿੰਘ ਲੇਹਲ, ਸਕੱਤਰ ਸ. ਬਲਵਿੰਦਰ ਸਿੰਘ ਪੰਮਾ ਅਤੇ ਸਮੂਹ ਮੈਂਬਰਾਂ ਦੇ ਉੱਧਮ ਸਦਕਾ ਸ਼ਹੀਦ ਭਗਤ ਸਿੰਘ ਦਾ 106ਵਾਂ ਜਨਮ ਦਿਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ... Read More »

ਪੱਛਮੀ-ਉੱਤਰੀ ਪਾਕਿਸਤਾਨ ‘ਚ ਆਤਮਘਾਤੀ ਕਾਰ ਹਮਲੇ ‘ਚ 15 ਵਿਅਕਤੀਆਂ ਦੀ ਮੌਤ

ਇਸਲਾਮਾਬਾਦ, 3 ਅਕਤੂਬਰ (ਪੀ.ਟੀ.)- ਪੱਛਮੀ-ਉੱਤਰੀ ਪਾਕਿਸਤਾਨ ‘ਚ ਇਕ ਸਥਾਨਿਕ ਸਰਕਾਰ ਸਮਰਥਕ ਅੱਤਵਾਦੀ ਕਮਾਂਡਰ ਦੇ ਦਫਤਰ ‘ਚ ਇਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਨਾਲ ਭਰੀ ਕਾਰ ‘ਚ ਧਮਾਕਾ ਕਰ ਦਿੱਤਾ, ਜਿਸ ‘ਚ ਘੱਟ ਤੋਂ ਘੱਟ 15 ਲੋਕ ਮਾਰੇ ਗਏ। ਆਤਮਘਾਤੀ ਹਮਲਾਵਰ ਨੇ ਔਰਕਜਾਈ ਏਜੰਸੀ ‘ਚ ਇਕ ਸਥਾਨਿਕ ਤਾਲਿਬਾਨ ਕਮਾਂਡਰ ਮੁੱਲਾ ਨਬੀ ਹਨੀਫ ਦੇ ਦਫਤਰ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ਦੇ ਸਮੇਂ ਹਨੀਫ ... Read More »

ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਬਣ ਸਕਦੇ ਹਨ ਤਾਲਿਬਾਨ ਦਾ ਅਗਲਾ ਨਿਸ਼ਾਨਾ

ਇਸਲਾਮਾਬਾਦ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨ ਦੀ ਸਰਕਾਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਿੱਖ ਧਰਮ ਅਤੇ ਇਨ੍ਹਾਂ ਦੇ ਧਾਰਮਿਕ ਸਥਾਨ ਤਾਲਿਬਾਨ ਦਾ ਅਗਲਾ ਨਿਸ਼ਾਨਾ ਬਣ ਸਕਦੇ ਹਨ। ਸਰਕਾਰ ਦੀ ਇਹ ਚੇਤਾਵਨੀ ਉਸ ਵਕਤ ਆਈ ਹੈ ਜਦੋਂ ਹਾਲ ਹੀ ‘ਚ ਪਿਸ਼ਾਵਰ ਦੇ ਇਕ ਚਰਚ ‘ਤੇ ਆਤਮਘਾਤੀ ਹਮਲੇ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਖਤਰੇ ਨੂੰ ਮੱਦੇਨਜ਼ਰ ਰੱਖਦੇ ... Read More »

ਮੁਜ਼ੱਫਰਨਗਰ ਦੰਗਿਆਂ ਨੂੰ ਲੈ ਕੇ ਯੂ. ਪੀ. ਵਿਧਾਨ ਸਭਾ ਵਿੱਚ ਹੰਗਾਮਾ

ਲਖਨਊ, 16 ਸਤੰਬਰ (ਪੀ.ਟੀ.)-ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਹੰਗਾਮਿਆਂ ਨਾਲ ਹੋਈ ਤੇ ਵਿਰੋਧੀ ਧਿਰ ਨੇ ਮੁਜ਼ੱਫਰਨਗਰ ਵਿਚ ਜਾਤੀ ਹਿੰਸਾ ਦੇ ਮੁੱਦੇ ‘ਤੇ ਨਾਅਰੇਬਾਜੀ ਕੀਤੀ ਤੇ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ। ਜਿਉਂ ਹੀ ਸਵੇਰੇ 11 ਵਜੇ ਸਦਨ ਜੁੜਿਆ ਤਾਂ ਕਾਂਗਰਸ, ਬਸਪਾ, ਭਾਜਪਾ ਤੇ ਰਾਸ਼ਟਰੀ ਲੋਕ ਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ... Read More »

ਭਾਰਤੀ ਮੂਲ ਦੀ ਨੀਨਾ ਦਾਵੁਲੁਰੀ ਬਣੀ ਮਿਸ ਅਮਰੀਕਾ

ਨਿਊਜਰਸੀ, 16 ਸਤੰਬਰ (ਪੀ.ਟੀ.)-24 ਸਾਲਾ ਮਿਸ ਨਿਊਯਾਰਕ ਨੀਨਾ ਦਾਵੁਲੁਰੀ ਮਿਸ ਅਮਰੀਕਾ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਭਾਰਤੀ ਮੂਲ ਦੀ ਪਹਿਲੀ ਪ੍ਰਤੀਯੋਗੀ ਬਣੀ ਹੈ। ਉਸ ਨੂੰ ਮਿਸ ਅਮਰੀਕਾ ਦਾ ਤਾਜ ਇਥੇ ਹੋਏ ਇਕ ਸ਼ਾਨਦਾਰ ਸਮਾਗਮ ਵਿਚ ਪਹਿਨਾਇਆ ਗਿਆ। ਆਪਣੇ ਪਿਤਾ ਦੀ ਤਰਾਂ ਡਾਕਟਰ ਬਣਨ ਦੀ ਚਾਹਵਾਨ ਨੀਨਾ ਨੂੰ ਇਸ ਜਿੱਤ ਲਈ ਘਟੋ ਘਟ 50000 ਡਾਲਰ ਸਕਾਲਰਸ਼ਿਪ ਵਜੋਂ ਮਿਲਣਗੇ। ਪੀਲੇ ਰੰਗ ਦੇ ਇਕ ... Read More »

ਮਲੇਸ਼ੀਆ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਕੁਆਲਾਲੰਪੁਰ, 31 ਅਗਸਤ (ਪੀ.ਟੀ.)- ਮਲੇਸ਼ੀਆ ਦੇ ਦੱਖਣੀ ਸੂਬੇ ਜੋਹੋਰ ਬਾਹਰੂ ਵਿਖੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਕੇ. ਜਗਨਨਾਥ (37) ਆਪਣੇ ਪਰਿਵਾਰ ਨਾਲ ਮੰਦਿਰ ‘ਚ ਪੂਜਾ ਅਰਚਨਾ ਕਰ ਰਿਹਾ ਸੀ ਕਿ ਦੋ ਵਿਅਕਤੀ ਮੋਟਰਸਾਈਕਲ ‘ਤੇ ਮੰਦਿਰ ਆਏ ਅਤੇ ਉਥੇ ਆਕੇ ਉਸ ਦੇ ਪਰਿਵਾਰ ਸਾਹਮਣੇ ਉਸ ਨੂੰ ਕਈ ਗੋਲੀਆਂ ਮਾਰੀਆਂ ਜਿਸ ਕਰਕੇ ਪੀੜਤ ਦੀ ਮੌਕੇ ... Read More »

COMING SOON .....


Scroll To Top
11