Friday , 16 November 2018
Breaking News
You are here: Home » INTERNATIONAL NEWS (page 70)

Category Archives: INTERNATIONAL NEWS

17 ਸਾਲਾ ਲੜਕੀ ਨਾਲ ਸ਼ਾਦੀ ਕਰਾਏਗਾ ਸ਼ੋਇਬ ਅਖ਼ਤਰ

ਕਰਾਚੀ, 7 ਜੂਨ (ਵਿਸ਼ਵ ਵਾਰਤਾ)  ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਸ਼ਾਦੀ ਕਰਵਾਉਣ ਜਾ ਰਹੇ ਹਨ। ਖ਼ਬਰ ਹੈ ਕਿ ਸ਼ੋਇਬ 17 ਸਾਲ ਦੀ ਇਕ ਲੜਕੀ ਨਾਲ ਵਿਆਹ ਕਰਾਉਣਗੇ, ਜੋ ਰੂਬਾਬ ਹਰਿਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਸ ਸਬੰਧੀ ਇਕ ਅਖ਼ਬਾਰ ਨੇ ਸ਼ੋਇਬ ਅਖ਼ਤਰ ਦੇ ਪਰਿਵਾਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਖ਼ਤਰ 12 ... Read More »

ਟਵੀਟਰ ਅਤੇ ਫੇਸਬੁੱਕ ਨਾਲ ਜੁੜੀ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ.

ਵਾਸ਼ਿੰਗਟਨ, 7 ਜੂਨ (ਪੀ. ਟੀ)- ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੇ ਵੀ ਫੇਸਬੁੱਕ ਅਤੇ ਟਵੀਟਰ ‘ਤੇ ਆਪਣਾ ਅਕਾਊਂਟ ਖੋਲ੍ਹਿਆ ਹੈ। ਸੋਸ਼ਲ ਮੀਡੀਆ ਨਾਲ ਜੁੜਦੇ ਹੀ ਵੱਡੀ ਗਿਣਤੀ ‘ਚ ਲੋਕ ਸੀ.ਆਈ.ਏ. ਦੇ ਪੇਜ਼ ਨਾਲ ਜੁੜਨ ਲੱਗੇ ਹਨ ਅਤੇ ਨਾਲ ਹੀ ਖੁਫੀਆ ਏਜੰਸੀ ਦੇ ਇਸ ਕਦਮ ਨੂੰ ਲੈ ਕੇ ਆਨ ਲਾਈਨ ਬਹਿਸ ਵੀ ਸ਼ੁਰੂ ਹੋ ਗਈ ਹੈ ਸੈਂਟਰਲ ਇੰਟੇਲੀਜੈਂਸ ਏਜੰਸੀ ਨੇ ... Read More »

ਅਗਵਾ ਭਾਰਤੀ ਸਬੰਧੀ ਅਮਰੀਕਾ ਨੇ ਭਾਰਤ ਤੇ ਅਫ਼ਗਾਨਿਸਤਾਨ ਨਾਲ ਸੰਪਰਕ ਬਣਾਏ

ਵਾਸ਼ਿੰਗਟਨ, 4 ਜੂਨ (ਪੀ. ਟੀ)-ਅਫ਼ਗਾਨਿਸਤਾਨ ਦੇ ਹੇਰਾਤ ‘ਚ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਇਕ ਭਾਰਤੀ ਸਹਾਇਤਾ ਕਰਮੀ ਦੇ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਅਮਰੀਕਾ ਨੇ ਭਾਰਤੀ ਅਤੇ ਅਫ਼ਗਾਨ ਅਧਿਕਾਰੀਆਂ ਨਾਲ ਸੰਪਰਕ ਬਣਾਏ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ‘ਜੇਸੁਇਟ ਰਫਿਊਜ਼ੀ ਸਰਵਿਸ‘ (ਜੇ.ਆਰ.ਐਸ.) ਦੇ ਅਫ਼ਗਾਨਿਸਤਾਨ ‘ਚ ਨਿਰਦੇਸ਼ਕ ਪ੍ਰੇਮ ਕੁਮਾਰ ਦੇ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਸਾਨੂੰ ਇਸ ... Read More »

ਸੰਯੁਕਤ ਰਾਸ਼ਟਰ ਨੇ ਬਦਾਊਂ ਕਾਂਡ ਨੂੰ ‘ਭਿਆਨਕ’ ਦੱਸਿਆ

ਸੰਯੁਕਤ ਰਾਸ਼ਟਰ, 31 ਮਈ (ਪੀ.ਟੀ.)-ਸੰਯੁਕਤ ਰਾਸ਼ਟਰ ਨੇ ਉੱਤਰ ਪ੍ਰਦੇਸ਼ ’ਚ ਦੋ ਦਲਿਤ ਲੜਕੀਆਂ ਨਾਲ ਜਬਰ ਜਨਾਹ ਅਤੇ ਉਨ੍ਹਾਂ ਦੀ ਹੱਤਿਆ ਨੂੰ ਭਿਆਨਕ ਅਪਰਾਧ ਕਰਾਰ ਦਿੱਤਾ ਹੈ ਅਤੇ ਜੋਰ ਦੇ ਕੇ ਕਿਹਾ ਹੈ ਕਿ ਕਾਨੂੰਨ ਤਹਿਤ ਸਾਰੇ ਨਾਗਰਿਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੇ ਬੁਲਾਰੇ ਨੇ ਕਿਹਾ ਕਿ ਦੋ ਲੜਕੀਆਂ ਨਾਲ ਜਬਰ ਜਨਾਹ ... Read More »

ਚੀਨ ’ਚ 6.1 ਤੀਬਰਤਾ ਦਾ ਆਇਆ ਭੁਚਾਲ, 43 ਲੋਕ ਜ਼ਖਮੀ

ਬੀਜਿੰਗ, 31 ਮਈ (ਪੀ.ਟੀ.)-ਚੀਨ ਦੇ ਦੱਖਣੀ ਪੱਛਮੀ ਪ੍ਰਾਂਤ ਦੀ ਇਕ ਕਾਊਂਟੀ ’ਚ ਆਏ 6.1 ਤੀਬਰਤਾ ਦੇ ਭੁਚਾਲ ਨਾਲ ਘੱਟ ਤੋਂ ਘੱਟ 43 ਲੋਕਾਂ ਜ਼ਖਮੀ ਹੋ ਗਏ ਹਨ। ਜਦਕਿ 35,000 ਲੋਕਾਂ ਨੂੰ ਉਥੋਂ ਬਾਹਰ ਕੱਢਿਆ ਜਾ ਰਿਹਾ ਹੈ। ਦਿਹੋਂਗ ਪ੍ਰਾਂਤ ਦੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਭੁਚਾਲ ਕਾਰਨ 15 ਸ਼ਹਿਰਾਂ ਦੇ ਕਰੀਬ 150,000 ਨਿਵਾਸੀ ਪ੍ਰਭਾਵਿਤ ਹੋਏ ਹਨ। ਇਸ ... Read More »

ਬੰਗਲਾਦੇਸ਼-ਮਿਆਂਮਾਰ ਸਰਹੱਦ ’ਤੇ ਸਥਿਤੀ ਤਣਾਅ ਪੂਰਨ – ਫਿਰ ਗੋਲੀਬਾਰੀ

ਢਾਕਾ, 31 ਮਈ (ਪੀ. ਟੀ.)-ਬੰਗਲਾਦੇਸ਼ ਗਾਰਡ ਦੀ ਗਸ਼ਤ ਦੌਰਾਨ ਇਕ ਜਵਾਨ ਦੇ ਮਾਰੇ ਜਾਣ ਤੋਂ ਬਾਅਦ ਬੰਗਲਾਦੇਸ਼ ਅਤੇ ਮਿਆਂਮਾਰ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਫੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਸਰਕਾਰੀ ਸੂਤਰਾਂ ਅਨੁਸਾਰ ਕੱਲ੍ਹ ਸ਼ੁਰੂ ਹੋਈ ਗੋਲੀਬਾਰੀ ਕਾਰਨ ਜ਼ੀਰੋ ਲਾਈਨ ਨੇੜਲੇ 8 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੇ ਮੁਖੀ ਮੇਜਰ ਜਨਰਲ ... Read More »

ਬੰਗਲਾਦੇਸ਼ੀ ਫੌਜੀ ਦੀ ਹੱਤਿਆ ਉਪਰੰਤ ਬੰਗਲਾਦੇਸ਼-ਮਿਆਂਮਾਰ ਸਰਹੱਦ ’ਤੇ ਤਨਾਅ

ਢਾਕਾ, 30 ਮਈ (ਪੀ.ਟੀ.)-ਮਿਆਂਮਾਰ ਦੀ ਸਰਹੱਦੀ ਪੁਲਿਸ ਦੁਆਰਾ ਇਕ ਬੰਗਲਾਦੇਸ਼ੀ ਫੌਜੀ ਦੀ ਗੋਲੀ ਮਾਰਕੇ ਹੱਤਿਆ ਕਰ ਦੇਣ ਉਪਰੰਤ ਬੰਗਲਾਦੇਸ਼-ਮਿਆਂਮਾਰ ਸਰਹੱਦ ਉਪਰ ਤਨਾਅ ਪੈਦਾ ਹੋ ਗਿਆ ਹੈ ਤੇ ਲੰਘੀ ਰਾਤ ਬੰਗਲਾਦੇਸ਼ ਨੇ ਨੀਮ ਫੌਜੀ ਬਲਾਂ ਦੀਆਂ ਹੋਰ ਟੁੱਕੜੀਆਂ ਮਿਆਂਮਾਰ ਨਾਲ ਲੱਗਦੀ ਦੱਖਣ ਪੂਰਬੀ ਸਰਹੱਦ ਉਪਰ ਤਾਇਨਾਤ ਕਰ ਦਿੱਤੀਆਂ ਹਨ। ਬੀਤੇ ਦਿਨ ਮਿਆਂਮਾਰ ਦੀ ਬਾਰਡਰ ਗਾਰਡ ਪੁਲਿਸ (ਬੀ.ਜੀ.ਪੀ) ਨੇ ਬਾਰਡਰ ਗਾਰਡ ਬੰਗਲਾਦੇਸ਼ ... Read More »

ਜੇਲਿਯਾਂਗ ਨੇ ਚੁੱਕੀ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ

ਕੋਹਿਮਾ, 24 ਮਈ (ਪੀ.ਟੀ.)- ਨਾਗਾ ਪੀਪਲਜ਼ ਫਰੰਟ ਦੇ ਨੇਤਾ ਟੀ. ਆਰ. ਜੇਲਿਯਾਂਗ ਨੇ ਅੱਜ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕ ਸਭਾ ਲਈ ਚੁਣੇ ਜਾਣ ’ਤੇ ਨੇਫਿਓ ਰਿਓ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇ ਬਾਅਦ ਜੇਲਿਯਾਂਗ ਨੇ ਇਹ ਅਹੁਦਾ ਸੰਭਾਲਿਆ ਹੈ। ਰਾਜਪਾਲ ਅਸ਼ਵਨੀ ਕੁਮਾਰ ਨੇ ਰਾਜ ਭਵਨ ’ਚ 62 ਸਾਲਾ ਮੁੱਖ ਮੰਤਰੀ ਜੇਲਿਯਾਂਗ ਤੇ ਉਨ੍ਹਾਂ ਦੇ 11 ... Read More »

ਬਗਦਾਦ ’ਚ ਸ਼ਿਆ ਭਾਈਚਾਰੇ ਦੇ ਲੋਕਾਂ ’ਤੇ ਹਮਲਾ, 17 ਦੀ ਮੌਤ

ਬਗਦਾਦ, 24 ਮਈ (ਪੀ.ਟੀ.)-ਈਰਾਕ ਦੀ ਰਾਜਧਾਨੀ ਬਗਦਾਦ ਤੇ ਉਤਰੀ ਈਰਾਕ ’ਚ ਅੱਜ ਹੋਈ ਹਿੰਸਾ ’ਚ 17 ਲੋਕ ਮਾਰੇ ਗਏ। ਇਹ ਹਿੰਸਾ ਉਦੋਂ ਹੋਈ ਜਦ ਬਗਦਾਦ ‘ਚ ਭਾਰੀ ਸੁਰੱਖਿਆ ਇੰਤਜਾਮ ਦੇ ’ਚ ਸ਼ਿਆ ਭਾਈਚਾਰੇ ਦੀ ਇੱਕ ਪ੍ਰਮੁੱਖ ਹਸਤੀ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਸ਼ਿਆ ਭਾਈਚਾਰੇ ਦੇ ਲੋਕ ਜੁਟੇ ਸਨ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਹਿੰਸਾ ਰਾਜਧਾਨੀ ਬਗਦਾਦ ... Read More »

ਅਫਗਾਨਿਸਤਾਨ ’ਚ ਭਾਰਤੀ ਕੌਂਸਲਖਾਨੇ ’ਤੇ ਹਮਲਾ-4 ਅੱਤਵਾਦੀ ਮਾਰੇ ਗਏ

ਕਾਬੁਲ, 23 ਮਈ (ਪੀ.ਟੀ.)-ਅੱਜ ਤੜਕੇ ਅਫਗਾਨਿਸਤਾਨ ਦੇ ਹੈਰਾਤ ਸੂਬੇ ਵਿਚ ਰਾਕਟ ਨਾਲ ਚੱਲਣ ਵਾਲੇ ਗ੍ਰਨੇਡਾਂ ਸਮੇਤ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਭਾਰਤੀ ਕੌਂਸਲਖਾਨੇ ਦੀ ਰਿਹਾਇਸ਼ੀ ਇਮਾਰਤ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਅਫਗਾਨਿਸਤਾਨ ਦੇ ਪੰਜ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਹਮਲੇ ਦੌਰਾਨ ਕੌਂਸਲਖਾਨੇ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਬਲਾਂ ਵਲੋਂ ਕੀਤੀ ਕਾਰਵਾਈ ਵਿਚ ਚਾਰ ਅੱਤਵਾਦੀ ਮਾਰੇ ਗਏ। ਕੌਂਸਲਖਾਨੇ ਦਾ ... Read More »

COMING SOON .....


Scroll To Top
11