Saturday , 14 December 2019
Breaking News
You are here: Home » INTERNATIONAL NEWS (page 5)

Category Archives: INTERNATIONAL NEWS

ਪਾਕਿ ਵਿਖੇ ਕੈਦ ਕੁਲਭੂਸ਼ਣ ਮਾਮਲੇ ‘ਚ ਕੌਮਾਂਤਰੀ ਅਦਾਲਤ ਦਾ ਫੈਸਲਾ ਅੱਜ

ਹੇਗ ਦੇ ਪੀਸ ਪੈਲੇਸ ‘ਚ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮੀ 6 ਵਜੇ ਫੈਸਲਾ ਸੁਣਾਇਆ ਜਾਵੇਗਾ ਹੇਗ, 16 ਜੁਲਾਈ- ਪਾਕਿਸਤਾਨ ਵੱਲੋਂ ਕੈਦ ਕੀਤੇ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਕੌਮਾਂਤਰੀ ਨਿਆਂ ਅਦਾਲਤ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਧਵ ਨੂੰ ਦਬਾਅ ਪਾ ਕੇ ਲਏ ਕਬੂਲਨਾਮੇ ਦੇ ਅਧਾਰ ‘ਤੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ... Read More »

ਨੇਪਾਲ ‘ਚ ਹੜ੍ਹ ਦਾ ਕਹਿਰ, 50 ਦੀ ਮੌਤ, 33 ਲਾਪਤਾ

ਕਾਠਮੰਡੂ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਨੇਪਾਲ ਵਿਚ ਮੋਹਲੇਧਾਰ ਬਾਰਿਸ਼ ਕਾਰਨ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ ਹੁਣ ਤਕ 50 ਲੋਕਾਂ ਦੀ ਜਾਨ ਜਾ ਚੁੱਕੀ ਹੈ। ਨੇਪਾਲ ਪੁਲਿਸ ਅਨੁਸਾਰ, 33 ਲੋਕ ਲਾਪਤਾ ਹਨ ਜਿਨ੍ਹਾਂ ਦੀ ਖੋਜ ਜਾਰੀ ਹੈ। ਦੋ ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ।ਵੀਰਵਾਰ ਤੋਂ ਜਾਰੀ ਬਾਰਿਸ਼ ਕਾਰਨ ਪੂਰਬੀ ਅਤੇ ਦੱਖਣੀ ਨੇਪਾਲ ਦੇ ਕਈ ਇਲਾਕੇ ਢਿੱਗਾਂ ਡਿੱਗਣ ਅਤੇ ਹੜ੍ਹ ... Read More »

ਪਾਕਿ ਨੇ ਚਾਵਲਾ ਨੂੰ ਕਰਤਾਰਪੁਰ ਕਮੇਟੀ ਤੋਂ ਹਟਾਇਆ

ਇਸਲਾਮਾਬਾਦ- ਕਰਤਾਰਪੁਰ ਲਾਂਘੇ ‘ਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿ ਸਰਕਾਰ ਨੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕੱਢ ਦਿੱਤਾ ਹੈ। ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਕੋਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ... Read More »

ਉਡਾਣ ਤੋਂ ਬਾਅਦ ਤੇਜ਼ ਹਵਾਵਾਂ ‘ਚ ਗੋਤੇ ਖਾਣ ਲੱਗਾ ਏਅਰ ਕੈਨੇਡਾ ਦਾ ਜਹਾਜ਼-37 ਜ਼ਖ਼ਮੀ

ਓਟਾਵਾ (ਕੈਨੇਡਾ), 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ ਨੂੰ ਬੋਇੰਗ 777-200 ਹਵਾਈ ਜਹਾਜ਼ ਉੱਡਣ ਤੋਂ ਦੋ ਘੰਟੇ ਬਾਅਦ ਹੀ ਖ਼ਤਰਨਾਕ ਤੇਜ਼ ਹਵਾਵਾਂ ਵਿੱਚ ਫਸ ਗਿਆ। ਇਸ ਕਾਰਨ ਯਾਤਰੀਆਂ ਦਾ ਸਿਰ ਸਿਲਿੰਗ ਨਾਲ ਟਕਰਾ ਗਿਆ ਅਤੇ ਕਰੀਬ 37 ... Read More »

ਆਰਥਿਕ ਚੁਣੌਤੀਆਂ ਨਾਲ ਘਿਰਿਆ ਪਾਕਿਸਤਾਨ : ਆਈ.ਐਮ.ਐਫ

ਇਸਲਾਮਾਬਾਦ, 9 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅੰਤਰਰਾਸ਼ਟਰੀ ਮੁਦਰਾ ਫ਼ੰਡ(ਆਈ.ਐਮ.ਐਫ) ਦਾ ਕਹਿਣਾ ਹੈ ਕਿ ਕਮਜ਼ੋਰ ਅਤੇ ਅਸੰਤੁਲਿਤ ਵਿਕਾਸ ਦੇ ਚੱਲਦਿਆਂ ਪਾਕਿਸਤਾਨ ਕਈ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੀ ਆਰਥਿਕਤਾ ਅਜਿਹੇ ਮੋੜ ‘ਤੇ ਆ ਕੇ ਖੜ੍ਹੇ ਹੋ ਗਈ ਹੈ ਕਿ ਜਿੱਥੇ ਉਸ ਨੂੰ ਲੋੜੀਂਦੇ ਅਤੇ ਮਜ਼ਬੂਤ ਸੁਧਾਰਾਂ ਦੀ ਜ਼ਰੂਰਤ ਹੈ। ਨਗਦੀ ਸੰਕਟ ਨਾਲ ਸੰਘਰਸ਼ ਕਰ ਰਹੇ ਪਾਕਿਸਤਾਨ ਨੇ ਅਗਸਤ ... Read More »

ਪੰਜਾਬ ਭਵਨ ਸਰੀ ਦੀ ਤੀਜੀ ਵਰ੍ਹੇਗੰਢ ਮੌਕੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ 21,22 ਸਤੰਬਰ ਨੂੰ : ਸੁੱਖੀ ਬਾਠ

ਸਰੀ (ਕੈਨੇਡਾ), 5 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਭਵਨ ਸਰੀ ਕੈਨੇਡਾ ਆਪਣੀਂ ਸਥਾਪਨਾ ਦੀ ਤੀਜੀ ਵਰ੍ਹੇਗੰਢ 21/22 ਸਤੰਬਰ 2019 ਨੂੰ ਮਨਾਉਣ ਜਾ ਰਿਹਾ ਹੈ ।ਪੰਜਾਬ ਭਵਨ ਦੇ ਬਾਨੀ ਅਤੇ ਉੱਘੇ ਪੰਜਾਬੀ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੁਨੀਆਂ ਭਰ ਵਿੱਚੋਂ ਸਾਹਿਤਕਾਰ ਇਸ ਵਿੱਚ ਹਿੱਸਾ ਲੈਣਗੇ ਅਤੇ ਅੱਡ ਅੱਡ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ... Read More »

ਭਾਰਤੀ ਮੂਲ ਦੇ ਸਬੀਹ ਖ਼ਾਨ ਬਣੇ ਐਪਲ ਦੇ ਉੱਚ ਅਧਿਕਾਰੀ

ਨਿਊ ਯਾਰਕ (ਅਮਰੀਕਾ), 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੀ ਪ੍ਰਮੁੱਖ ਕੰਪਨੀ ਐਪਲ ਦਾ ਸ਼ੁਮਾਰ ਹੁਣ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਹੁੰਦਾ ਹੈ। ਇਸ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਨੂੰ ਆਪਣੀ ਪ੍ਰਤਿਭਾ ਦੇ ਦਮ ਉੱਤੇ ਉੱਚ ਅਹੁਦਾ ਹਾਸਲ ਹੋਇਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਇਸ ਕੰਪਨੀ ਵਿੱਚ ਕਿਸੇ ਭਾਰਤੀ ਨੂੰ ਅਜਿਹਾ ਅਹੁਦਾ ਮਿਲਿਆ ਹੈ। ਇਹ ਮਾਣ ਉੱਤਰ ... Read More »

ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਓਸਾਕਾ, 27 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਮੁਲਾਕਾਤ ਕੀਤੀ। ਇਸ ਵਿਚਕਾਰ ਦੋਵਾਂ ਵਿਚਾਲੇ ਇੱਕ ਉੱਚ ਵਫ਼ਦ ਪੱਧਰੀ ਮੀਟਿੰਗ ਵੀ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਜਿੱਤ ‘ਤੇ ਪਹਿਲਾਂ ਵਧਾਈ ਦਿੱਤੀ ਸੀ ਤੇ ਭਾਰਤ ... Read More »

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ ‘ਤੇ ਸਰਕਾਰੀ ਫ਼ੰਡ ਦੀ ਦੁਰਵਰਤੋਂ ਕਰਨ ਦਾ ਦੋਸ਼

ਯੇਰੂਸ਼ਲਮ, 16 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਜ਼ਰਾਈਲ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ‘ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ ‘ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਾਰਾ ਨੂੰ ਜੁਰਮਾਨਾ ਭਰਨ ਦੇ ... Read More »

ਭਾਰਤੀ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ ‘ਚ ਪਾਕਿ ਅਧਿਕਾਰੀਆਂ ਵੱਲੋਂ ਬਦਸਲੂਕੀ

ਇਸਲਾਮਾਬਾਦ, 2 ਜੂਨ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ ‘ਚ ਆਏ ਮਹਿਮਾਨਾਂ ਨਾਲ ਪਾਕਿ ਅਧਿਕਾਰੀਆਂ ਵੱਲੋਂ ਬੁਰਾ ਵਿਹਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਫ਼ਤਾਰ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਮਹਿਮਾਨ ਆਉਣ ਲੱਗੇ ਤਾਂ ਉਨ੍ਹਾਂ ਨਾਲ ਬੁਰਾ ਵਿਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ। ਇੱਕ ਰਿਪੋਰਟ ਮੁਤਾਬਿਕ, ਕਈ ਮਹਿਮਾਨਾਂ ਨਾਲ ਧੱਕਾ-ਮੁੱਕੀ ... Read More »

COMING SOON .....


Scroll To Top
11