Tuesday , 18 September 2018
Breaking News
You are here: Home » INTERNATIONAL NEWS (page 12)

Category Archives: INTERNATIONAL NEWS

ਸ੍ਰੀ ਮੋਦੀ ਵੱਲੋਂ ਆਸਟ੍ਰੇਲੀਆ, ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਨਾਲ ਦੋ-ਪਖੀ ਬੈਠਕਾਂ

ਮਨੀਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲਿਆਈ ਹਮ-ਰੁਤਬਾ ਮੈਲਕਮ ਟਰਨਬੁਲ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨਾਲ ਮੰਗਲਵਾਰ ਵਖ-ਵਖ ਦੋ-ਪਖੀ ਗਲਬਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰਖਿਆ ਵਿਚ ਸੁਧਾਰ ਸਮੇਤ ਰਣਨੀਤਕ ਹਿਤਾਂ ਦੇ ਵਖ-ਵਖ ਮਾਮਲਿਆਂ ਉਤੇ ਚਰਚਾ ਕੀਤੀ। ਇਹ ਬੈਠਕਾਂ ਫਿਲੀਪੀਨ ਵਿਚ ਆਸਿਆਨ ਸਿਖਰ ਸੰਮੇਲਨ ਤੋਂ ਬਾਹਰ ਹੋਈਆਂ। ਟਰਨਬੁਲ ਨਾਲ ਬੈਠਕ ਵਿਚ ਖੇਤਰ ਵਿਚ ਚੀਨ ਦੀ ਹਮਲਾਵਰ ... Read More »

ਆਸ਼ੀਆਨ ਸੰਮੇਲਨ ’ਚ ਪ੍ਰਧਾਨ ਮੰਤਰੀ ਵੱਲੋਂ ਅੱਤਵਾਦ ਦੇ ਟਾਕਰੇ ਦਾ ਸੱਦਾ

ਪ੍ਰਧਾਨ ਮੰਤਰੀ ਦੀ ਅਗਵਾਈ ’ਚ ਆਖਰੀ ਦਿਨ ਫਿਲੀਪੀਨਸ ਨਾਲ 4 ਸਮਝੌਤੇ ਮਨੀਲਾ, 14 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਸ਼ੀਅਨ ਸਿਖਰ ਸੰਮੇਲਨ ਦੌਰਾਨ ਸਾਰੇ ਮੈਂਬਰਾਂ ਨੂੰ ਅੱਤਵਾਦ ਖਿਲਾਫ ਲੜਾਈ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਖੇਤਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਅੱਤਵਾਦ ਅਤੇ ਦਹਿਸ਼ਤਵਾਦ ਮੁੱਖ ... Read More »

ਬ੍ਰਿਸਬੇਨ ’ਚ ਡਾ. ਜਨਮੀਤ ਰੂਬਰੂ ਅਤੇ ਜਸਵੰਤ ਵਾਗਲਾ ਦਾ ਗ਼ਜ਼ਲ ਸੰਗ੍ਰਹਿ ‘ਹਾਦਸਿਆਂ ਦਾ ਜੰਗਲ’”ਲੋਕ ਅਰਪਣ

ਬ੍ਰਿਸਬੇਨ, 13 ਨਵੰਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਵਿਚ ਲਗਾਤਾਰ ਸਾਹਿਤਕ ਸਰਗਰਮੀਆਂ ਜਾਰੀ ਰਖਣ ਵਾਲੀ ਬ੍ਰਿਸਬੇਨ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸਾਹਿਤ ਸਭਾ ਵਲੋਂ ਇੰਡੋਜ ਪੰਜਾਬੀ ਲਾਇਬਰੇਰੀ ਇਨਾਲਾ ਦੇ ਹਾਲ ਵਿਚ ਇੰਡੀਆ ਤੋਂ ਆਏ ਮਹਿਮਾਨ ਸ਼ਾਇਰ ਡਾ ਜਨਮੀਤ, ਸਾਬਕਾ ਪ੍ਰਿੰਸੀਪਲ ਡੀ ਏ ਵੀ ਕਾਲਜ ਹੁਸ਼ਿਆਰਪੁਰ ਦਾ ਰੂਬਰੂ ਆਯੋਜਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਬ੍ਰਿਸਬੇਨ ਦੀਆਂ ਨਾਮਵਰ ਹਸਤੀਆਂ ਨਿੰਦੀ ਝੁਟੀ ਅਤੇ ਹੈਪੀ ... Read More »

ਇਰਾਕ-ਇਰਾਨ ਸੀਮਾ ‘ਤੇ ਭੂਚਾਲ, 300 ਮੌਤਾਂ, 800 ਜਖ਼ਮੀ

ਬਗਦਾਦ, 13 ਨਵੰਬਰ (ਪੀ.ਟੀ.)- ਇਰਾਨ-ਇਰਾਕ ਸੀਮਾ ‘ਤੇ ਆਏ ਭੂਚਾਲ ਵਿਚ ਘਟ ਤੋਂ ਘਟ 300 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਦੇ ਮੁਤਾਬਕ, 7.3 ਤੀਵਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇਰਾਕੀ ਸ਼ਹਿਰ ਹਲਬਜਾ ਤੋਂ 31 ਕਿਲੋਮੀਟਰ ਦੂਰ ਸੀ।ਮੀਡੀਆ ਦੀ ਰਿਪੋਰਟ ਦੇ ਮੁਤਾਬਕ, ਸਥਾਨਿਕ ਸਮੇਂ ਅਨੁਸਾਰ ਰਾਤ 9:20 ਵਜੇ ਭੂਚਾਲ ਦੇ ਝਟਕੇ ... Read More »

ਮੋਦੀ ਨੇ ਕੀਤੀ ਟਰੰਪ ਨਾਲ ਮੁਲਾਕਾਤ-ਕਿਹਾ ਭਾਰਤ ਦੀ ਤਾਰੀਫ ਲਈ ਧੰਨਵਾਦ

ਮਨੀਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋ-ਪਖੀ ਗਲਬਾਤ ਹੋਈ। ਦੋਵਾਂ ਨੇਤਾਵਾਂ ਵਿਚਕਾਰ ਸੁਰਖਿਆ ਸਮੇਤ ਕਈ ਮੁਦਿਆਂ ‘ਤੇ ਗਲ ਹੋਈ। ਮੋਦੀ ਨੇ ਟਰੰਪ ਨਾਲ ਮੁਲਾਕਾਤ ਕਰ ਕੇ ਭਾਰਤ ਦੀ ਤਾਰੀਫ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਭਾਰਤ-ਅਰਮੀਕਾ ਵਿਚਕਾਰ ਰਿਸ਼ਤੇ ਕਾਫੀ ਪੁਰਾਣੇ ਅਤੇ ਮਜ਼ਬੂਤ ਹਨ। ਦੋਵੇਂ ਦੇਸ਼ ਏਸ਼ੀਆ ਅਤੇ ਮਨੁਖਤਾ ਲਈ ਨਾਲ ਮਿਲ ... Read More »

ਫਿਲਪੀਨਜ਼ : ਸ੍ਰੀ ਮੋਦੀ ਵੱਲੋਂ ਟਰੰਪ ਅਤੇ ਫਿਲਪੀਨਜ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਮਨੀਲਾ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਫਿਲਪੀਨਜ਼ ਦੀ ਤਿੰਨ ਦਿਨਾਂ ਯਾਤਰਾ ’ਤੇ ਮਨੀਲਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਮੋਦੀ ਇਥੇ 15ਵੇਂ ਇੰਡੀਆ-ਆਸਿਆਨਾ ਸਿਖਰ ਸੰਮੇਲਨ ਤੇ 12ਵੇਂ ਏਸ਼ੀਆ ਸਮਿਟ ‘ਚ ਸ਼ਾਮਲ ਹੋਣਗੇ। ਮੋਦੀ ਦੀ ਫਿਲਪੀਨਜ਼ ਯਾਤਰਾ ਸਿਰਫ ਸਿਖਰ ਸੰਮੇਲਨਾਂ ਤੇ ਮੁਲਾਕਾਤਾਂ ਤਕ ਹੀ ਸੀਮਤ ਨਹੀਂ ਹੈ। ... Read More »

ਪੈਰਾਡਾਈਜ਼ ਪੇਪਰਜ਼ ਲੀਕ: ਅਮਿਤਾਬ ਸਮੇਤ 714 ਭਾਰਤੀ ਨੇਤਾ ਤੇ ਅਭਿਨੇਤਾ ਸੂਚੀ ’ਚ ਸ਼ਾਮਿਲ

ਸੂਚੀ ਵਿੱਚ 180 ਦੇਸ਼ਾਂ ਤੋਂ ਨਾਮ ਸ਼ਾਮਿਲ, ਭਾਰਤ 19ਵੇਂ ਨੰਬਰ ’ਤੇ ਵਾਸ਼ਿੰਗਟਨ/ਨਵੀਂ ਦਿੱਲੀ, 6 ਨਵੰਬਰ- ਨੋਟਬੰਦੀ ਦੀ ਪਹਿਲੀ ਵ੍ਰਹੇਗੰਢ ਤੋਂ 2 ਦਿਨ ਪਹਿਲਾਂ ਕਾਲੇ ਧਨ ਬਾਰੇ ‘ਪੈਰਾਡਾਈਜ਼ ਪੇਪਰਜ਼’ ਨਾਂਅ ਦਾ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਟੈਕਸ ਚੋਰੀ ਨਾਲ ਸਬੰਧਿਤ ਇਸ ਖੁਲਾਸੇ ਵਿੱਚ 714 ਭਾਰਤੀਆਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਵਿੱਚ ਤਾਕਤਵਰ ਸਿਆਸੀ ਨੇਤਾ ਅਤੇ ਅਭਿਨੇਤਾ ਸ਼ਾਮਿਲ ਹਨ। ਪੈਰਾਡਾਈਜ਼ ਪੇਪਰਜ਼ ... Read More »

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸੰਦੇਸ਼ ਜਾਰੀ

ਵਾਸ਼ਿੰਗਟਨ ਡੀਸੀ, 5 ਨਵੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਉਸ ਤੋਂ ਸੰਦੇਸ਼ ਦਿੱਤਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ’ਤੇ ਅਮਰੀਕਾ ਦੇ ਸਿੱਖਾਂ ਅਤੇ ਪੂਰੇ ਸੰਸਾਰ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਮਿਊਨਿਟੀ ਅੱਜ ਇੱਕ ਉਦਾਹਰਣ ਹੈ ਜੋ ਮੁੱਢਲੀਆਂ ਕਦਰਾਂ ਕੀਮਤਾਂ ਨੂੰ ਵੰਡਣ ਵਿੱਚ ਅਮਿਹ ਰੋਲ ... Read More »

ਫਰਾਂਸ ਦੇ ਰਾਸ਼ਟਰਪਤੀ ਮੈਕਰੌਨ 2018 ’ਚ ਪਹਿਲੀ ਵਾਰ ਆਉਣਗੇ ਭਾਰਤ ਦੌਰੇ ’ਤੇ

ਪੈਰਿਸ, 4 ਨਵੰਬਰ (ਪੀ.ਟੀ.)- ਫਰਾਂਸ ਦੇ ਰਾਸ਼ਟਰਪਤੀ ਇਮਨਿਊਅਲ ਮੈਕਰੌਨ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੌਮਾਂਤਰੀ ਸੌਰ ਊਰਜਾ ਸੰਮਲੇਨ ਵਿਚ ਸ਼ਿਰਕਤ ਕਰਨ ਲਈ ਭਾਰਤ ਜਾਣਗੇ। ਮੈਕਰੌਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ‘ਤੇ ਦਸਿਆ ਕਿ ਉਹ 7 ਮਈ ਨੂੰ ਰਾਸ਼ਟਰਪਤੀ ਬਨਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆ ਰਹੇ ਹਨ।ਇਕ ਸਮਾਚਾਰ ਏਜੰਸੀ ਨੇ ਸ਼ੁਕਰਵਾਰ ਨੂੰ ਏਸਿਲੀ ਪੈਲੇਸ ਦੇ ਹਵਾਲੇ ਤੋਂ ... Read More »

ਉਤਰ ਕੋਰੀਆ ’ਚ ਪ੍ਰਮਾਣੂ ਪ੍ਰੀਖਣ ਵਾਲੀ ਥਾਂ ’ਤੇ ਭਿਆਨਕ ਹਾਦਸਾ, 200 ਲੋਕਾਂ ਦੀ ਮੌਤ

ਉਤਰ ਕੋਰੀਆ ਦੀ ਨਿਊਕਲੀਅਰ ਪ੍ਰੀਖਣ ਵਾਲੀ ਥਾਂ ਉਤੇ ਹੋਏ ਭਿਆਨਕ ਹਾਦਸੇ ਵਿਚ 200 ਲੋਕ ਮਾਰੇ ਗਏ ਹਨ, ਜਦਕਿ 100 ਵਿਅਕਤੀ ਸੁਰੰਗਾਂ ਵਿਚ ਫਸ ਗਏ ਹਨ। ਕੌਮਾਂਤਰੀ ਮੀਡੀਆ ਰਿਪੋਰਟਾਂ ਵਿਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਉਥੇਰੇਡੀਓਐਕਟਿਵ ਲੀਕ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮੀਡੀਆ ... Read More »

COMING SOON .....
Scroll To Top
11