Sunday , 20 January 2019
Breaking News
You are here: Home » HEALTH (page 30)

Category Archives: HEALTH

ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਧਰਨਾ ਚੌਥੇ ਦਿਨ ’ਚ

ਮਾਨਸਾ, 4 ਜੂਨ (ਵਕੀਲ ਬਾਂਸਲ)- ਸਰਕਾਰੀ ਹਸਪਤਾਲਾਂ ਵਿੱਚ ਹੱਡੀਆਂ ਦੇ ਮਾਹਿਰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰਾ ਕਰਵਾਉਣ ਸਬੰਧੀ ਮਾਨਸਾ ਨਿਵਾਸੀ ਇੱਕ ਅੰਗਹੀਣ ਜੋੜੇ ਅਵਿਨਾਸ਼ ਸ਼ਰਮਾ ਤੇ ਉਸਦੀ ਪਤਨੀ ਜੋਤੀ ਸ਼ਰਮਾ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਲਾਇਆ ਧਰਨਾ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ।ਅੱਜ ਦੇ ਧਰਨੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ, ਜਗਰਾਜ ਸਿੰਘ, ਨਿਰਮਲ ਸਿੰਘ, ਆਮ ਆਦਮੀ ... Read More »

ਰੇਲ ਗੱਡੀ ਹੇਠਾਂ ਆ ਜਾਣ ਕਾਰਨ ਨੌਜਵਾਨ ਦੀ ਮੌਤ

ਬੁਢਲਾਡਾ, 4 ਜੂਨ (ਚਹਿਲ)- ਬਾਅਦ ਦੁਪਿਹਰ ਫਿਰੋਜਪੁਰ ਤੋਂ ਦਿੱਲੀ ਨੂੰ ਜਾਣ ਵਾਲੀ ਪੈਸੰਜਰ ਰੇਲ ਗੱਡੀ ਹੇਠ ਆ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਸੁਦਾਗਰ ਸਿੰਘ ਅਨੁਸਾਰ ਅੱਜ ਬਾਅਦ ਦੁਪਿਹਰ 4 ਵਜੇ ਦੇ ਕਰੀਬ ਪੈਸੇਜਰ ਗੱਡੀ ਦੇ ਬੁਢਲਾਡਾ ਰੇਲਵੇ ਸਟੇਸ਼ਨ ਤੋਂ ... Read More »

ਡਿਪਟੀ ਕਮੀਸ਼ਨਰ ਮਾਨਸਾ ਨੇ ਘੱਗਰ ਦਰਿਆ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ

ਸਰਦੂਲਗੜ, 2 ਜੂਨ (ਵਿਪਨ ਗੋਇਲ)- ਡਿਪਟੀ ਕਮੀਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਹੜਾ ਦੀ ਰੋਕਥਾਮ ਲਈ ਅੱਜ ਸਰਦੂਲਗੜ੍ਹ ਸ਼ਹਿਰ ਦੇ ਨਜਦੀਕ ਦੀ ਲੰਘ ਰਿਹਾ ਘੱਗਰ ਦਰਿਆ ਦਾ ਦੋਰਾ ਕੀਤਾ। ਇਸ ਮੋਕੇ ਤੇ ਡਿਪਟੀ ਕਮੀਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਡ੍ਰਰੇਨ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਥੇ ਬੰਨ ਆਦਿ ਕਮਜੋਰ ਹਨ ਉਨ੍ਹਾ ਦੀ ਮੁਰੰਮਤ ਕੀਤੀ ਜਾਵੇ ਅਤੇ ਹੜਾਂ ਦੀ ਰੋਕਥਾਮ ਲਈ ... Read More »

ਪਿੰਡ ਐਮਾਂ ਕਲਾਂ ਵਿਖੇ ਕੈਂਪ ’ਚ ਸੈਂਕੜੇ ਮਰੀਜਾਂ ਦਾ ਚੈਕਅਪ-ਦਵਾਈਆਂ ਵੰਡੀਆਂ

ਝਬਾਲ, 2 ਜੂਨ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਟੱਰਸਟ ਤੇ ਐਨ.ਆਰ.ਆਈ.ਸਭਾ ਐਮਾਂ ਕਲਾਂ ਦੇ ਸਹਿਯੋਗ ਨਾਲ ਪਿੰਡ ਐਮਾਂ ਕਲਾਂ ਦੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਲਗਾਏ ਗਏ ਫਰੀ ਮੈਡੀਕਲ ਚੈਕਅਪ ਕੈਂਪ ਵਿੱਚ ਸੈਕੜੇ ਮਰੀਜਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸਵੇਰੇ ਕੈਂਪ ਦਾ ਉਦਘਾਟਨ ਸਾਬਕਾ ਵਧਾਇਕ ਸ੍ਰ.ਹਰਮੀਤ ਸਿੰਘ ਸੰਧੂ ਦੁਆਰਾ ਕੀਤੇ ਜਾਣ ਉਪਰੰਤ ਵਰਲਡ ... Read More »

ਮੂਨਕ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਗੋਲੀਆਂ ਸਮੇਤ ਇੱਕ ਕਾਬੂ

ਮੂਨਕ, 1 ਜੂਨ (ਕੁਲਵੰਤ ਦੇਹਲਾ)- ਸਥਾਨਕ ਪੁਲਸ ਥਾਣਾ ਮੁੱਖੀ ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਏ.ਐਸ.ਆਈ ਸਤਨਾਮ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਬੱਲਰਾਂ ਰੋਡ ਟੀ ਪੁਆਇੰਟ ਮੂਨਕ ਵਿੱਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਲੰਘ ਰਹੇ ਵਅਕਤੀ ਸੱਤਪਾਲ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਬੁਸ਼ੈਹਰਾ ਤਹਿਸੀਲ ਮੂਨਕ ਕੋਲੋ 300 ਨਸ਼ੀਲੀਆਂ ਗੋਲੀਆ ਬਰਾਮਦ ਹੋਈਆ। ਨਸ਼ਾ ਵਿਰੋਧੀ ਐਕਟ ਅਧੀਨ ਮੁਕਦਮਾ ਦਰਜ ਕਰਕੇ ... Read More »

‘ਤੰਦਰੁਸਤ ਪੰਜਾਬ’ ਮਿਸ਼ਨ 5 ਨੂੰ ਸ਼ੁਰੂ ਹੋਵੇਗਾ : ਡੀ.ਸੀ.

ਬਰਨਾਲਾ, 1 ਜੂਨ (ਕੁਲਦੀਪ ਗਰੇਵਾਲ)- ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣ ਦੇ ਨਾਲ-ਨਾਲ ਇਸ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ‘ਤੰਦਰੁਸਤ ਪੰਜਾਬ‘ ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ... Read More »

ਨੌਜਵਾਨ ਤੰਬਾਕੂ ਨਾ ਖਾਣ ਦੀ ਚੁਕੱਣ ਸੌਹ

‘‘ਤੰਬਾਕੂ ਦੀ ਆਦਤ-ਮੌਤ ਨੂੰ ਦਾਵਤ’’ : ਸਵਰਾਜ ਗਰੋਵਰ ਅੰਮ੍ਰਿਤਸਰ, 31 ਮਈ (ਦਵਾਰਕਾ ਨਾਥ ਰਾਣਾ)- ਅੱਜ ਤੰਬਾਕੂ ਵਿਰੋਧੀ ਦਿਵਸ ਤੇਂ ਨੋਜਵਾਨ ਤੰਬਾਕੂ ਨਾਂ ਖਾਣ ਦੀ ਸੌਹ ਚੁਕੱਣ ਅਤੇ ਭਾਰਤ ਨੂੰ ਤੰਬਾਕੂ ਦਾ ਖਾਤਮਾ ਕਰਕੇ ਇੰਕ ਸਾਫ ਸੁਥਰੇ ਭਾਰਤ ਦਾ ਨਿਰਮਾਣ ਕਰਣ। ਇਸ ਮੋਕੇ ਤੇਂ ਉਘੀ ਸਮਾਜ ਸੇਵਿਕਾ ਸਵਰਾਜ ਗਰੋਵਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੰਨਸਾਨ ਦੀ ਜਿੰਦਗੀ ... Read More »

ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ’ਚ ਰੂਪਨਗਰ ਜ਼ਿਲ੍ਹਾ ਪੰਜਾਬ ਭਰ ’ਚੋਂ ਮੋਹਰੀ : ਡੀ.ਸੀ. ਗੁਰਨੀਤ ਤੇਜ

ਰੂਪਨਗਰ, 31 ਮਈ (ਲਾਡੀ ਖਾਬੜਾ)- ਡਿਪਟੀ ਕਮਿਸ਼ਨਰ, ਰੂਪਨਗਰ, ਸ੍ਰੀਮਤੀ ਗੁਰਨੀਤ ਤੇਜ਼ ਨੇ ਕਿਹਾ ਹੈ ਕਿ ਰੂਪਨਗਰ ਜ਼ਿਲਾ ਪਿਛਲੇ 30 ਦਿਨਾਂ ਤੋਂ ਪੰਜਾਬ ਭਰ ਵਿਚ ਮੁਹਿੰਮ ਦੀ ਕਾਰਗੁਜਾਰੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ 1 ਮਈ, 2018 ਤੋਂ ਜ਼ਿਲੇ ਅੰਦਰ ਚਲ ਰਹੀ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਸਫਲਤਾ ਪੂਰਵਕ ਮਿਥੇ ਗਏ ਟੀਚੇ ... Read More »

ਅਧਿਆਪਕ ’ਤੇ ਸਕੂਲ ਵਿੱਚ ਲੜਕੀਆਂ ਨਾਲ ਗਲਤ ਹਰਕਤਾਂ ਦਾ ਦੋਸ਼

ਸਰਦੂਲਗੜ੍ਹ, 31 ਮਈ (ਵਿਪਨ ਗੋਇਲ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਸਰਦੂਲਗੜ੍ਹ ਵਿਖੇ ਇੱਕ ਫਿਜਿਕਸ ਅਧਿਆਪਕ ਵੱਲੋ ਲੜਕੀਆਂ ਨਾਲ ਗਲਤ ਹਰਕਤਾਂ ਦਾ ਦੋਸ਼ ਲਗਾਉਦੇ ਹੋਏ ਲੜਕੀਆਂ ਦੇ ਮਾਪਿਆਂ ਨੇ ਅਧਿਆਪਕ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਲੜਕੀਆ ਦੇ ਮਾਪੇ ਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਅਰੋੜਾ ਅਤੇ ਗੱਗੀ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਫਿਜਿਕਸ ... Read More »

ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭੁਪਿੰਦਰ ਸਿੰਘ

ਸਮਰਾਲਾ, 31 ਮਈ (ਕਮਲਜੀਤ)- ਥਾਣਾ ਸਮਰਾਲਾ ਦੇ ਐਸ ਐਚ ਓ ਭੁਪਿੰਦਰ ਸਿੰਘ ਨੇ ਜਦੋਂ ਤੋਂ ਸਮਰਾਲਾ ਥਾਣੇ ਦਾ ਚਾਰਜ ਸੰਭਾਲਿਆ ਹੈ ਤਾਂ ਇਲਾਕੇ ਭਰ ਵਿਚ ਕਰਾਇਮ ਦਾ ਗਰਾਫ ਕਾਫੀ ਹੱਦ ਤੱਕ ਥੱਲੇ ਲੈ ਆ ਗਿਆ ਹੈ। ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰ ਵਿਚ ਪੂਰਨ ਅਮਨ ਸ਼ਾਂਤੀ ਦਿਖਾਈ ਦੇ ਰਹੀ ਹੈ। ਇਲਾਕੇ ਵਿਚ ਥਾਂ-ਥਾਂ ’ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ... Read More »

COMING SOON .....


Scroll To Top
11