Thursday , 27 June 2019
Breaking News
You are here: Home » Editororial Page (page 97)

Category Archives: Editororial Page

ਭਾਰਤ ਨੂੰ ਔਰਤਾਂ ਲਈ ਖਤਰਨਾਕ ਕਰਾਰ ਦੇਣ ਵਾਲੀ ਰਿਪੋਰਟ ਨੇ ਸਮੁੱਚਾ ਦੇਸ਼ ਕੀਤਾ ਸ਼ਰਮਸਾਰ

ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ)ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸਨੇ ਹਜ਼ਰਤ ਮੂਹੰਮਦ (ਸ) ਨੂੰ ਜਿਊਂਦੇ ਜੀਅ ਅਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤੇ ਉਂਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ਤੇ ਅਮਲ ਕੀਤਾ ਹੋਵੇ)ਆਇਆ ਤੇ ਆਪ ਨੂੰ ਪੁਛੱਣ ਲੱਗਾ ਕਿ ਮੈਨੂੰ (ਅਲੱਾਹ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸੱਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ... Read More »

ਧਰਮ ਨਿਰਪੱਖਤਾ ਅਤੇ ਸਮਾਜ ਸੇਵਾ ਨੂੰ ਸਮਰਪਤ ਡਾ.ਰਵੀ ਭੂਸ਼ਨ

ਸਰਕਾਰਾਂ ਦਾ ਕੰਮ ਲੋਕਾਂ ਨੂੰ ਨਿਆਂ, ਲੋਕ ਭਲਾਈ, ਜਾਨ ਮਾਲ ਦੀ ਰਾਖੀ ਅਤੇ ਨਾਗਰਿਕਾਂ ਨੂੰ ਬਰਾਬਰ ਦੇ ਮੌਕੇ ਦੇਣਾ ਹੁੰਦਾ ਹੈ। ਸਰਕਾਰਾਂ ਲੋਕਾਂ ਦੇ ਸਾਰੇ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਸਰਕਾਰੀ ਬਣਾਏ ਨਿਯਮਾਂ ਦੇ ਅਧੀਨ ਹੀ ਕੰਮ ਕਰਨੇ ਹੁੰਦੇ ਹਨ। ਕਈ ਨਿਯਮ ਲੋਕਾਂ ਦੀ ਬਿਹਤਰੀ ਅਤੇ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਰਾਹ ਦਾ ਰੋੜਾ ਬਣਦੇ ਹਨ। ਸਰਕਾਰੀ ... Read More »

ਮਾਨਵ ਤੇ ਵਾਤਾਵਰਣ ਹਿਤੈਸ਼ੀ ਡੂਨੇ-ਪੱਤਲਾਂ ਦੀ ਵਰਤੋਂ

ਲਗਭਗ ਦੋ – ਢਾਈ ਕੁ ਦਹਾਕੇ ਪਹਿਲਾਂ ਹਰ ਖੁਸ਼ੀ , ਗਮੀ, ਵਿਆਹਾਂ, ਜਨਮ ਦਿਨਾਂ ਜਾਂ ਹੋਰ ਪ੍ਰੋਗਰਾਮਾਂ ਸਮੇਂ ਆਏ – ਗਏ ਤੇ ਮਹਿਮਾਨਾਂ ਆਦਿ ਨੂੰ ਭੋਜਨ ਖਵਾਉਣ ਲਈ ਡੂਨੇ- ਪੱਤਲਾਂ ਦੀ ਹੀ ਵਰਤੋਂ ਹਰ ਕੋਈ ਆਮ ਵਰਤਾਰੇ ਵਿਚ ਕਰਦਾ ਹੁੰਦਾ ਸੀ, ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਡੂਨੇ ਅਤੇ ਪਤਲਾਂ ਆਮ ਤੌਰ ’ਤੇ ਪਲਾਸ , ਢਾਕ , ਢੇਸੂ ਜਾਂ ਟੌਰ ... Read More »

‘ਕਿਥੇ ਹੈ ਉਹ ਲੋਕਤੰਤਰ’ ਜਿਸਦੀ ਦੁਹਾਈ ਦਿੱਤੀ ਜਾਂਦੀ ਏ?

ਬੀਤੇ ਦਿਨੀਂ ਅਚਾਨਕ ਹੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੇ ਵਰਤਮਾਨ ਹਾਲਾਤ ਪੁਰ ਵਿਚਾਰ ਚਰਚਾ ਕੀਤੀ ਜਾ ਰਹੀ ਸੀ। ਜਿਸ ਸਮੇਂ ਉਸ ਮਹਿਫਲ ਵਿੱਚ ਪੁਜੇ ਉਸ ਸਮੇਂ ਇੱਕ ਸਜੱਣ ਕਹਿ ਰਹੇ ਸਨ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣੀ, ਭਾਰਤੀ ਜਨਤਾ ਪਾਰਟੀ ਦਾ ਅੱਜ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ... Read More »

ਅਣਦੇਖੀ ‘ਧੂੜ’ ਨਾਲ ਦੂਸ਼ਿਤ ਹੋਇਆ ਵਾਤਾਵਰਨ

ਇਕ ਸਮਾਂ ਸੀ, ਜਦੋ ਪੰਜਾਬ ਪੰਜ ਪਾਣੀਆ ਦੀ ਧਰਤੀ ਹੋਣ ਦੇ ਨਾਲ-ਨਾਲ ਇਕ ਹਰਿਆ ਭਰਿਆ ਸੂਬਾ ਹੋਣ ਦਾ ਮਾਣ ਰਖਦਾ ਸੀ। ਪਰ ਅਜ ਪਾਣੀ ਦਾ ਪਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਰੇ ਹਰਿਆਲੀ ਵੀ ਕਿਧਰੇ ਟਾਵੀ ਹੀ ਨਜਰ ਆਉਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਧੂੜ ਅਤੇ ਧੂੰਆ ਧੁੰਦ ਨੇ ਦੇਸ਼ ਦੀ ਰਾਜਧਾਨੀ ਦਿਲੀ, ਪੰਜਾਬ, ਸਮੇਤ ਪੂਰੇ ਉਤਰ ਭਾਰਤ ਦੀ ਆਬੋ ... Read More »

ਬੈਡਮਿੰਟਨ ਦੀ ਦੁਨੀਆਂ ’ਚ ਸਿਤਾਰਾ ਬਣ ਚਮਕੀ :ਪੁਸਰਲਾ ਵੇਂਕਟ ਸਿੰਧੂ

ਭਾਰਤ ਵਿੱਚ ਜਦੋਂ ਵੀ ਬੈਡਮਿੰਟਨ ਬਾਰੇ ਜ਼ਿਕਰ ਹੋਵੇਗਾ ਤਾਂ ਸਭ ਤੋਂ ਪਹਿਲਾਂ ਨਾਮ ਜੋ ਬੜੇ ਫ਼ਕਰ ਨਾਲ ਲਿਆ ਜਾਵੇਗਾ ਉਹ ਹੈ ਪੁਸਰਲਾ ਵੇਂਕਟ ਸਿੰਧੂ।ਜਿਸ ਨੇ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ।ਭਾਰਤੀ ਖਿਡਾਰੀਆਂ ਲਈ ਬਾ ਕਮਾਲ ਮਿਸਾਲ ਬਣ ਉਭਰੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿਖੇ ... Read More »

ਪ੍ਰਬੱਲ ਇੱਛਾ ਹੈ ਸਫ਼ਲਤਾ ਦਾ ਵੱਡਾ ਸੂਤਰ

‘‘ਇੱਛਾ ਦੀ ਅੰਦਰੂਨੀ ਸ਼ਕਤੀ ਜੀਵਨ ਨੂੰ ਦਿਸ਼ਾ ਦਿੰਦੀ ਹੈ। ਮੈਂ ਆਪਣੇ ਸੁਪਨੇ ਦਾ ਪਿੱਛਾ ਕੀਤਾ ਅਤੇ ਆਧੁਨਿਕ ਨਾਚ ਦਾ ਸਿਰਜਨ ਕਰਨ ਦੇ ਪ੍ਰਯੋਗ ਕੀਤੇ’’ ਉਕਤ ਵਿਚਾਰ ਆਧੁਨਿਕ ਨ੍ਰਿਤਯ ਦੀ ਜਨਣੀ ਦੇ ਨਾਮ ਨਾਲ ਪ੍ਰਸਿੱਧ ਏਂਜਲ ਇਜ਼ਾਡੋਰਾ ਡੰਕਨ ਦੇ ਹਨ। 1877 ਵਿੱਚ ਅਮਰੀਕਾ ਦੇ ਕੈਲੇਫੋਰਨੀਆਂ ਪ੍ਰਾਂਤ ਵਿੱਚ ਜਨਮੀ ਡੰਕਨ ਨੇ ਕਿਸੇ ਸਕੂਲ ਕਾਲਜ ਜਾਂ ਡਾਂਸ ਸੰਸਥਾ ਤੋਂ ਕਦੇ ਵੀ ਨਾਚ ਨਹੀਂ ... Read More »

ਨਸ਼ਿਆਂ ਖਿਲਾਫ਼ ਸ਼ੋਸਲ ਮੀਡੀਆ ਖੜ੍ਹੀ ਕਰ ਸਕਦਾ ਹੈ, ਵੱਡੀ ਲੋਕ ਲਹਿਰ

ਅੱਜ ਪੰਜਾਬ ਅੰਦਰ ਨਸ਼ਿਆਂ ਦਾ ਵਹਿੰਦਾ ਛੇਵਾਂ ਦਰਿਆ ਵਿਕਰਾਲ ਚਣੌਤੀ ਦੇ ਰੂਪ ਵਿੱਚ ਸਾਨੂੰ ਵੰਗਾਰ ਰਿਹਾ ਹੈ , ਅਤੇ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਰਾਂਹੀ ਹੋ ਰਿਹਾ ਘਾਣ ਸਮੁੱਚੇ ਪੰਜਾਬ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਸ਼ੋਸਲ ਮੀਡੀਆ ਰਾਂਹੀ ਨਸ਼ਰ ਹੋ ਰਹੀਆਂ ਵੀਡੀਓਜ਼ ਇਸ ਗੱਲ ਦੀ ਪੱਕੀ ਗਵਾਹੀ ਭਰਦੀਆਂ ਹਨ , ਕਿ ਪੰਜਾਬ ਅੰਦਰ ਮਾਵਾਂ ਦੇ ... Read More »

ਉਚੇਰੀ ਸਿੱਖਿਆ: ਸਥਿਤੀ, ਸੰਭਾਵਨਾਵਾਂ ਅਤੇ ਸੁਝਾਅ

ਵਿੱਦਿਆ ਦਾ ਭਾਵ ਉਸ ਸੋਝੀ ਜਾਂ ਗਿਆਨ ਰੂਪੀ ਚਾਨਣ ਤੋਂ ਲਿਆ ਜਾਂਦਾ ਹੈ ਜੋ ਮਨੁੱਖੀ ਮਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਕੇ ਉਸ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾ ਸਕਦਾ ਹੋਵੇ।। ਸਾਡੇ ਗੁਰੂਆਂ ਪੀਰਾਂ ਨੇ ਇਸ ਨੂੰ ਮਨੁੱਖ ਦਾ ਤੀਸਰਾ ਨੇਤਰ, ਵਿਅਕਤੀ ਦਾ ਸਭ ਤੋਂ ਬਹੁਮੁੱਲਾ ਗਹਿਣਾ, ਸ਼ਖ਼ਸੀਅਤ ਵਿਕਾਸ ਦਾ ਅਧਾਰ ਅਤੇ ਚਾਨਣ ਦਾ ਸੋਮਾ ਕਿਹਾ ਹੈ। ਇਸੇ ... Read More »

ਸਿੱਖ ਕੌਮ ਨੂੰ ਜਾਗਣ ਲਈ ਕਿਸ ਵੇਲੇ ਦੀ ਉਡੀਕ

ਸਿਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚਲ ਰਿਹਾ। ਕਈ ਵਰ੍ਹਿਆਂ ਤੋਂ ਵਿਸ਼ਵ ਪਧਰ ਤੇ ਸਿਖਾਂ ਨਾਲ ਜੋ ਵਾਪਰ ਰਿਹਾ ਹੈ ਉਹ ਕੌਮ ਦੇ ਲਗਾਤਾਰ ਨਿਘਾਰ ਵਲ ਜਾਣ ਦਾ ਇਸ਼ਾਰਾ ਕਰਦਾ ਹੈ। ਸਿਖਾਂ ਨਾਲ ਅਨਿਆ , ਵਿਤਕਰਾ ਤੇ ਹਿੰਸਾ ਸੰਸਾਰ ਦੇ ਆਮ ਸਮਾਜਕ , ਆਰਥਕ ਤੇ ਸਿਆਸੀ ਹਾਲਾਤ ਦਾ ਹੀ ਨਤੀਜਾ ਹਨ। ਇਹ ਘਟਨਾਵਾਂ ਕਿਸੇ ਨਾਲ ਵੀ ਵਾਪਰ ਸਕਦੀਆਂ ਹਨ ਤੇ ... Read More »

COMING SOON .....


Scroll To Top
11