Monday , 16 December 2019
Breaking News
You are here: Home » Editororial Page (page 197)

Category Archives: Editororial Page

ਜਿਵੇਂ ਆਜੜੀ ਭੇਡਾਂ ਨੂੰ ਚਾਰਦਾ ਏ, ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ?

ਖ਼ਬਰ ਹੈ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਬਹੁਤ ਸਾਰੇ ਮੁਦੇ ਹਨ, ਪਰ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਹਾਲ ਵਿਚ ਵਾਇਰਲ ਹੋਈਆਂ ਅਸ਼ਲੀਲ ਵੀਡੀਉਜ਼ ਨੇ ਬਾਕੀ ਸਾਰੇ ਮੁਦੇ ਫਿਕੇ ਪਾ ਦਿਤੇ ਹਨ। ਕਾਂਗਰਸ ਦੇ ਹਮਲਾਵਰ ਰੁਖ਼ ਨੇ ਅਕਾਲੀ ਤੇ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਖੁੰਡਾ ਕਰ ਦਿਤਾ ਹੈ ... Read More »

ਆਓ ਵਾਤਾਵਰਣ ਨੂੰ ਸ਼ੁੱਧਤਾ ਪ੍ਰਦਾਨ ਕਰੀਏ

ਪਿਛਲੇਂ ਦਿਨੀਂ ਦਿੱਲੀ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕੁੱਝ ਚੁਣੀਂਦਾ ਦੁਕਾਨਾਂ ਨੂੰ ਛੱਡ ਕੇ ਪਟਾਕੇ ਵੇਚਣ ਤੇ ਸ਼ੁਰੂਆਤੀ ਨਵੰਬਰ ਤੱਕ ਪਾਬੰਦੀ ਲਗਾ ਦਿੱਤੀ ਹੈ। ਅੱਧੇ ਲਾਇਸੰਸ ਹੀ ਰੀਨਿਊ ਹੋਣਗੇ। ਸਥਾਈ ਤੇ ਆਰਜ਼ੀ ਲਾਇਸੰਸ ਫੋਰੀ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ। ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ।ਸਾਨੂੰ ਸਾਰਿਆਂ ਨੂੰ ਮਿਲ ਕੇ ਮਾਣਯੋਗ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਇਹ ... Read More »

ਪੁਰਾਣਾ ਪਿੰਡ ਤੇ ਖੇਤ

ਸਾਂਝੀਆਂ ਗਲਾਂ ਕਰਦੇ ਸੀ ਕਦੇ ਬਜੁਰਗ ਸਾਡੇ… ਪਿੰਡ ਦੀਆਂ ਜਿਥੇ ਬਰੋਟੇ ਲਗੇ ਸਾਂਝੀਆਂ ਥਾਵਾਂ ਸੀ.. ਹਲ ਲੈ ਕੇ ਆਓਂਦਾ ਕੋਈ ਬਲਦਾਂ ਦੇ ਨਾਲ ਖੇਤੋਂ. ਕੋਈ ਕਖ ਪੰਡਾਂ ਦੀ ਰੌਣਕ ਨਾਲ ਭਰੀਆਂ ਰਾਹਵਾਂ ਸੀ.. ਖੜਕਾ ਸੁਣਦਾ ਸੀ ਬੰਬੇ ਦਾ ਕੋਠੇ ਕੋਲੋਂ ਤੌੜਾ ਦਿਸਦਾ ਸੀ. ਮੰਜਾ ਸੀਰੀ ਤੇ ਜਟ ਦਾ ਇਕ ਚਲਦੀਆ ਠੰਡੀਆਂ ਹਵਾਵਾਂ ਸੀ.. ਚਿੜੀਆਂ, ਘੁਗੀਆਂ,ਗਟਾਰਾਂ ਨੇ ਚੀ.ਚੀ ਕਰਨੀ.. ਬੜੀ ਹੀ ... Read More »

ਰਾਮ ਲਾਲ ਭਗਤ ਦੀ ਪੁਸਤਕ ‘ਨੂੰਹਾਂ’ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਰਾਮ ਲਾਲ ਭਗਤ ਦੀ ਪੁਸਤਕ ‘ਨੂੰਹਾਂ’ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ ਹੈ। ਇਸ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਆਰਥਿਕ, ਚ¦ਤ ਮਸਲਿਆਂ ਅਤੇ ਸਭਿਆਚਾਰਕ ਘਟਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਹਨ। ਅਣਜੋੜ ਵਿਆਹ, ਗ਼ਰੀਬੀ, ਮਜ਼ਬੂਰੀ, ਰਿਸ਼ਵਤਖ਼ੋਰੀ, ਮਹਿੰਗਾਈ , ਨਸ਼ੇ ਅਤੇ ਬੋਰੋਜ਼ਗਾਰੀ ਵਰਗੇ ਅਹਿਮ ਮੁੱਦਿਆਂ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਇਆ ਗਿਆ ਹੈ। ਇਸ ਪੁਸਤਕ ਦੇ ਸਮਰਪਣ ਤੋਂ ਹੀ ਕਵੀ ... Read More »

ਤੇਰੀ ਗੁੱਤ ’ਤੇ ਕਚਿਹਰੀ ਲੱਗਦੀ…

ਸ਼ਿੰਗਾਰ ਅਤੇ ਪੰਜਾਬਣ ਦਾ ਮੁੱਢ ਤੋਂ ਹੀ ਚੋਲੀ ਦਾਮਨ ਦਾ ਸਾਥ ਰਿਹਾ ਹੈ। ਪੰਜਾਬੀ ਮੁਟਿਆਰ ਦਾ ਸੱਜਨ-ਫੱਬਨ ਦੀ ਹਮੇਸ਼ਾ ਹੀ ਰੀਝ ਰਹੀ ਹੈ। ਇਸੇ ਲਾਲਸਾ ਨੇ ਜਿੱਥੇ ਵੱਖੋ-ਵੱਖਰੇ ਗਹਿਣਿਆ ਨੂੰ ਤਰਾਸ਼ਣ ਦੀ ਯੁਕਤ ਲੜਾਈ, ਉਥੇ ਵੱਖ-ਵੱਖ ਪਹਿਰਾਵਿਆਂ ਤੇ ਸਟਾਇਲਾਂ ਦੀ ਕਾਢ ਵੀ ਕੱਢੀ ਹੈ। ਸੋਹਣੇ ਲੱਗਣ ਲਈ ਵਾਲਾ ਨੂੰ ਵਾਹੁਣਾ ਬੜਾ ਜਰੂਰੀ ਹੈ। ਵਾਲਾ ਨੂੰ ਸੰਵਾਰਨਾ, ਗੁੱਤ ਕਰਨੀ, ਜੂੜਾ ਕਰਨਾ, ... Read More »

ਸ਼ੌਹਰਤ ਹਮੇਸ਼ਾਂ ਸਿਆਸਤ ਨੂੰ ਰਾਸ ਆਉਂਦੀ ਹੈ

ਉਨ ਕਾ ਜੋ ਫ਼ਰਜ਼ ਹੈ ਵੋ ਅਹਿਲੇ ਸਿਆਸਤ ਜਾਨੇ ਮੇਰਾ ਪੈਗਾਮ ਮੁਹੱਬਤ ਹੈ, ਜਹਾਂ ਤਕ ਪਹੁੰਚੇ ਜਿਗਰ ਮੁਰਾਦਾਬਾਦੀ ਸ਼ਾਇਰ ਉਕਤ ਸ਼ੇਅਰ ਰਾਹੀਂ ਇਕ ਸ਼ਾਇਰ, ਇਕ ਕਲਾਕਾਰ ਅਤੇ ਇਕ ਅਦਾਕਾਰ ਦਾ ਫਰਜ਼ ਬਿਆਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਫਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗਾਮ। ਆਪਣੀ ਸ਼ਾਇਰੀ, ਆਪਣੀ ਅਦਾਕਾਰੀ ਅਤੇ ਆਪਣੀ ਕਲਾਕਾਰੀ ਰਾਹੀਂ ਅਵਾਮ ਦੇ ਦਿਲਾਂ ਤੱਕ ਪਹੁੰਚਾਉਣਾ। ਆਪਣੀ ... Read More »

ਅਠਾਰਵੀਂ ਸਦੀ ਦਾ ਨਿੱਡਰ ਤੇ ਨਿਰਭੈ ਯੋਧੇ ਨਵਾਬ ਕਪੂਰ ਸਿੰਘ

ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦਾ ਇੱਕ ਬਹਾਦਰ ਯੋਧਾ ਤੇ ਨਿਰਭੈਅ ਯੋਧਾ ਸੀ। ਉਹ ਤੀਰ, ਤਲਵਾਰ ਤੇ ਹੋਰ ਕਈ ਤਰ੍ਹਾਂ ਦੇ ਹਥਿਆਰ ਚਲਾਉਣ ਵਿੱਚ ਮਾਹਰ ਸੀ। ਉਸਦੇ ਸਰੀਰ ਤੇ ਅਗਲੇ ਹਿੱਸੇ ਤੇ ਤਲਵਾਰਾਂ ਦੇ 43 ਜਖਮਾਂ ਦੇ ਨਿਸ਼ਾਨ ਸਨ। ਜੋ ਉਸਦੇ ਬਹਾਦਰ ਸੂਰਬੀਰ ਹੋਣ ਦੀ ਗਵਾਹੀ ਭਰਦੇ ਸਨ।ਲੜਾਈ ਦੇ ਮੈਦਾਨ ਵਿੱਚ ਉਹ ਸ਼ੇਰ ਦੀ ਤਰ੍ਹਾਂ ਗਰਜਦਾ ਸੀ, ਜਿਸ ਨੂੰ ਵੇਖ ... Read More »

ਗੁਰ ਰਾਮਦਾਸ ਰਾਖਹੁ ਸਰਣਾਈ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਬਾਰੇ ਕੁਝ ਸ਼ਬਦ ਹੀ ਲਿਖਣੇ ਹੋਣ ਤਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਜੀਵਨ ‘ਪੂਰੀ ਹੋਈ ਕਰਾਮਾਤਿ’ ਦਾ ਅਕਸ ਸੀ। ਸੇਵਾ ਤੇ ਨਿਮਰਤਾ ਦੇ ਪੁੰਜ ਅਤੇ ਅਸੀਮ ਗੁਣਾਂ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸੰਨ 1534 ਵਿਚ ਪਿਤਾ ਸੋਢੀ ਹਰਿਦਾਸ ਜੀ ਤੇ ਮਾਤਾ ਦਇਆ ਕੌਰ ਦੇ ਭਾਗਾਂ ਭਰੇ ਘਰ ਚੂਨਾ ... Read More »

ਗਰੀਬੀ ਅਤੇ ਨਾ-ਬਰਾਬਰਤਾ ਨਾਲ ਕੌਣ ਨਜਿੱਠੇ

ਨਾ-ਬਰਾਬਰਤਾ ਅਤੇ ਗਰੀਬੀ ਇਸ ਧਰਤੀ ਦੀਆਂ ਸਭ ਤੋਂ ਨਾਮੁਰਾਦ ਅਲਾਮਤਾਂ ਹਨ। ਇਹ ਦੁਨੀਆਂ ਸਿਰਫ ਇਸ ਲਈ ਖੂਬਸੂਰਤ ਨਹੀਂ ਬਣ ਸਕੀ, ਕਿਉਂਕਿ ਗਰੀਬੀ ਅਤੇ ਨਾ-ਬਰਾਬਰੀ ਕਾਰਨ ਮਨੁੱਖੀ ਜ਼ਿੰਦਗੀ ਦੋਜ਼ਖ ਬਣ ਗਈ ਹੈ। ਅਮੀਰ ਦੇਸ਼ ਗਰੀਬੀ ਦੇ ਖਾਤਮੇ ਲਈ ਗਰੀਬ ਦੇਸ਼ਾਂ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਹਨ। ਅਮੀਰ ਦੇਸ਼ਾਂ ਨੇ ਗਰੀਬ ਦੇਸ਼ਾਂ ਨੂੰ ਲੁੱਟਣ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ। ਗਰੀਬ ... Read More »

ਜਦੋਂ ਰੱਦੀ ਨੇ ਮੈਨੂੰ ਰੋਟੀ ਦੇ ਕਾਬਲ ਬਣਾਇਆ

ਜੂਨ ਦਾ ਮਹੀਨਾ ਗਰਮ ਹੋਣ ਦੇ ਬਾਵਜੂਦ ਬੱਚਿਆਂ ਲਈ ਸਭ ਤੋਂ ਪਿਆਰਾ ਮਹੀਨਾ ਹੁੰਦਾ ਹੈ। ਮੌਸਮ ਦਾ ਮਿਜਾਜ਼ ਭਾਵੇਂ ਗਰਮ ਹੁੰਦਾ ਹੈ ਪਰ ਬੱਚਿਆਂ ਦੇ ਮਿਜਾਜ਼ ਵਿੱਚ ਖੁਸ਼ੀ ਦੇ ਫੁਹਾਰੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੰਦੇ ਹਨ। ਸਵੇਰੇ ਸਵੇਰੇ ਉਠਕੇ ਸਕੂਲ ਜਾਣ ਦੇ ਝੰਜਟ ਤੋਂ ਖਹਿੜਾ ਛੁਟਿਆ ਹੁੰਦਾ ਹੈ। ਖਾਣਾ, ਪੀਣਾ, ਖੇਡਣਾ, ਸੌਣਾ ਅਤੇ ਮੌਜ ਮਸਤੀ ਦਾ ਮਹੀਨਾ ਹੁੰਦਾ ਹੈ ਇਹ ... Read More »

COMING SOON .....


Scroll To Top
11