Monday , 17 February 2020
Breaking News
You are here: Home » Editororial Page

Category Archives: Editororial Page

ਖ਼ਤਰੇ ਤੋਂ ਖਾਲੀ ਨਹੀਂ ਸੋਸ਼ਲ ਮੀਡੀਆ ‘ਤੇ ਵਧੇਰੇ ਸੋਸ਼ਲ ਹੋਣਾ

ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ। ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ ਅਤੇ ਸੋਸ਼ਲ ਸਾਈਟਾਂ ਤੇ ਸਰਗਰਮ ਰਹਿੰਦਾ ਹੈ। ਵੱਟਸਐਪ, ਫੇਸਬੁੱਕ, ਸਨੈਪਚੈਟ, ਇੰਸਟਾਗਰਾਮ, ਟਵਿੱਟਰ, ਟਿੱਕ ਟਾਕ ਅਜਿਹੇ ਪਲੇਟਫਾਰਮ ਹਨ ਜਿੰਨਾ ਦੇ ਨਾਮ ਬੱਚੇ-ਬੱਚੇ ਦੀ ਜੁਬਾਨ ਤੇ ਹਨ। ਹਰ ਕੋਈ ਦਿਨ ਸ਼ੁਰੂ ਹੁੰਦੇ ਹੀ ਹੋਰ ਕੋਈ ਕੰਮ ਚਾਹੇ ਭੁੱਲ ਜਾਵੇ ਪਰ ਇਹਨਾਂ ਵੈੱਬ-ਸਾਈਟਾਂ ਨੂੰ ਚੈੱਕ ਕਰਨਾ ਅਤੇ ਆਪਣਾ ... Read More »

‘ਮੈਂ ਤੇ ਉਹ’: ਸਿਮਰਨ ਅਕਸ ਦੀ ਕਥਾਕਾਰੀ ਦੇ ਰੂ-ਬ-ਰੂ

‘ਮੈਂ ਤੇ ਉਹ’ ਸਿਮਰਨ ਅਕਸ ਦੀ ਪਲੇਠੀ ਕਥਾ-ਪੁਸਤਕ ਹੈ।ਉਸਦੀ ਕਥਾਕਾਰੀ ਪੰਜਾਬੀ ਕਹਾਣੀ ਦੀ ਸੱਜਰੀ ਸਵੇਰ ਹੈ।। ਇਕਦਮ ਤਾਜ਼ੀ ਭਾਸ਼ਾ, ਨਵਾਂ ਮੁਹਾਵਰਾ ਵੱਖਰੀ ਵਿਸ਼ਾ-ਪਾਤਰ ਚੋਣ ਤੇ ਨੌਜਵਾਨ ਕਥਾ-ਸ਼ੈਲੀ।ਉਸਦਾ ਸ਼ਬਦ-ਕੋਸ਼ ਤੇ ਵਾਕ ਬਣਤਰ ਵੀ ਨੌਜਵਾਨ ਹੈ। ਉਹ ਕਹਾਣੀ ਵਿਚ ਅਰਥਾਂ ਦਾ ਵਿਸਫੋਟ ਹੈ। ਕਹਾਣੀ ਦੀ ਪੜ੍ਹਤ ਪੜਤਕਾਰ ਅੰਦਰ ਚੁਆਤੀ ਲਾਉਂਦੀ ਹੈ। ਸਿਮਰਨ ਦੀ ਕਹਾਣੀ-ਕਲਾ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ... Read More »

ਸਿੱਖੀ ਭਾਵਨਾ ਦੇ ਪ੍ਰਤੀਕ ਪੰਜਾਬ ਐਂਡ ਸਿੰਧ ਬੈਂਕ ਦੀ ਹੋਂਦ ਮੁੜ ਸੰਕਟ ‘ਚ

ਭਾਰਤ ਸਰਕਾਰ ਨੇ ਇੱਕ ਵਾਰ ਫੇਰ ਮਂਸ਼ਾ ਜਾਹਿਰ ਕੀਤੀ ਹੈ ਕਿ ਉਹ ਸਰਕਾਰੀ ਖੇਤਰ ਦੇ ਬਚੇ ਬਾਰਹ ਬੈੰਕਾਂ ਨੂੰ ਕੁਲ ਚਾਰ ਵੱਡੇ ਬੈੰਕਾਂ ਵਿੱਚ ਤਬਦੀਲ ਕਰਣ ਦੀ ਇੱਛਾ ਰੱਖਦੀ ਹੈ। ਸਰਕਾਰੀ ਪੂੰਜੀ ਵਾਲੇ ਬੈੰਕਾਂ ਨੂੰ ਆਪਸ ‘ਚ ਰਲਾ ਮਿਲਾ ਕੇ ਇਨ੍ਹਾਂ ਦੀ ਗਿਣਤੀ ਘੱਟ ਕਰਨ ਬਾਰੇ ਸਿਧਾਂਤਕ ਸਹਿਮਤੀ ਤਾਂ ਬਹੁਤ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਹੀ ਬਣ ਗਈ ਸੀ। ਬਸ ... Read More »

ਸੁਨਹਿਰੀ ਇਤਿਹਾਸ ਦੀ ਸਿਰਜਣਾ ਕਰ ਗਿਆ ਸ਼ਹੀਦ ਕੁਲਵਿੰਦਰ ਸਿੰਘ

ਰੂਪਨਗਰ- ਸਥਾਨਕ ਜਿਲੇ ਦੇ ਨਗਰ ਰੌਲੀ ਦੀ ਇਹ ਸ਼ਹਾਦਤ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਉਕਰੀ ਗਈ ਸੀ ਕਿਉਂਕਿ ਅੱਜ ਦੇ ਦਿਨ 14 ਫਰਵਰੀ 2019 ਨੂੰ ਨੇੜੇ ਲਠਪੋਰਾ ਜਿਲ੍ਹਾ ਪੁਲਵਾਮਾ (ਜੇ ਐਂਡ ਕੇ) ਵਿਖੇ ਜੰਮੂ ਤੋਂ ਸ੍ਰੀਨਗਰ ਜਾ ਰਹੀ ਕਾਨਵਾਈ ‘ਤੇ ਕੀਤੇ ਗਏ ਫਿਦਾਇਨ ਹਮਲੇ (ਆਤਮਘਾਤੀ ਬੰਬਰ ਹਮਲੇ) ਚ ਕੇਂਦਰੀਆ ਰਿਜ਼ਰਵ ਪੁਲਿਸ ਸੈਨਾ 92 ਬਟਾਲੀਅਨ ਦੇ 44 ਜਵਾਨ ਸ਼ਹੀਦ ਹੋ ... Read More »

ਦਿੱਲੀ ਫਤਿਹ ਦੇ ਨਗਾਰੇ ਦੀ ਧਮਕ ਪੰਜਾਬ ਦੀ ਸਿਆਸਤ ‘ਚ ਵੀ ਲਾਜ਼ਮੀ ਪਵੇਗੀ

ਦਿੱਲੀ ਵਿੱਚ ਲਗਾਤਾਰ ਤੀਜੀ ਵਾਰ ਜੇਤੂ ਝੰਡਾ ਬਰਦਾਰ ਬਣਨ ਵਾਲੀ ਆਮ ਆਦਮੀ ਪਾਰਟੀ ਦਾ ਅਗਲਾ ਸਿਆਸੀ ਨਿਸਾਨਾ ਭਾਰਤ ਦੇ ਹੋਰ ਸੂਬਿਆਂ ਵੱਲ ਹੋਣਾ ਲਾਜਮੀ ਹੈ ਜਿਸ ਤਹਿਤ ਸਭ ਤੋਂ ਪਹਿਲਾ ਸੂਬਾ ਪੰਜਾਬ ਹੈ ਕਿ ਜਿਸ ਦੀ ਸਿਆਸੀ ਪਿੱਚ ਤੇ ਪਾਰੀ ਖੇਡਣ ਲਈ ਕੇਜਰੀਵਾਲ ਦੀ ਟੀਮ ਦੇ ਖਿਡਾਰੀ ਜਲਦ ਕਮਰਕੱਸੇ ਕੱਸਣਗੇ। ਵੱਖ ਵੱਖ ਸਿਆਸੀ ਦ੍ਰਿਸ਼ਟੀਕੋਣਾਂ ਤੋਂ ਪੰਜਾਬ ਦੀ ਸਿਆਸੀ ਤਸਵੀਰ ਤੇ ... Read More »

ਕਰੋਨਾ ਦਾ ਕਹਿਰ- ਮਨੁੱਖ ਲਈ ਸੋਚਣ ਦਾ ਵੇਲਾ

ਚੀਨ ਦਾ ਇੱਕ ਸੂਬਾ ਹੈ ਹੂਵੇਈ। ਇਸ ਸੂਬੇ ਵਿੱਚ ਕਰੋਨਾ ਵਾਇਰਸ ਨੇ ਲੋਕਾਂ ਨੂੰ ਲਿਤਾੜ ਸੁਟਿਆ। 910 ਵਿਅਕਤੀ ਮੌਤ ਦੇ ਮੂੰਹ ਆ ਗਏ ਹਨ। 40651 ਦੀ ਗਿਣਤੀ ‘ਚ ਲੋਕ ਇਸ ਭਿਅੰਕਰ ਵਾਇਰਸ ਨੇ ਆਪਣੇ ਲਪੇਟੇ ‘ਚ ਲੈ ਲਏ ਹਨ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕਰੋਨਾ ਦੁਨੀਆਂ ਦੇ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਹ ਸਾਰੀ ਦੁਨੀਆਂ ਲਈ ਚਿੰਤਾ ਦਾ ... Read More »

ਤਮਾਸ਼ਬੀਨ ਦੁਨੀਆ ‘ਚ ਪਲੀਤ ਹੁੰਦੀ ਮਨੁੱਖਤਾ

ਕੜਾਕੇ ਦੀ ਠੰਡ ਵਿਚ ਨਾ ਸਿਰਫ ਠੰਡੀਆਂ ਰਾਤਾਂ, ਸਗੋਂ ਠੰਡੇ ਦਿਨ ਵੀ ਸ਼ਰੀਰ ਨੂੰ ਤਾਰ -ਤਾਰ ਕਰ ਦਿੰਦੇ ਹਨ।ਠੰਡ ਦਾ ਮਾਰਿਆ ਸੂਰਜ ਵੀ ਘੁੰਡ ਕੱਢਦਾ ਰਹਿੰਦਾ ਹੈ। ਜਿਥੇ ਨਜਰ ਜਾਵੇ ਧੁੰਧ ਹੀ ਧੁੰਧ ਕੋਹਰਾ ਹੀ ਕੋਹਰਾ। ਅੱਜਕੱਲ੍ਹ ਟੁੱਟਦੇ ਧੁੰਧਲਾਉਂਦੇ ਰਿਸ਼ਤਿਆਂ ਦਰਮਿਆਨ ਕੋਹਰਾ ਸਾਡੀ ਅਸਲੀਯਤ ਨੂੰ ਸੀਸ਼ਾ ਦਿਖਾਉਂਦਾ ਹੈ। ਸਾਡੇ ਪੰਜ ਤੱਤ ਜਿਵੇਂ ਹਵਾ ਆਪਣੀ ਰਫ਼ਤਾਰ ਭੁੱਲ ਕੇ ਠੋਸ ਬਣ ਜਾਂਦੀ ... Read More »

ਆਫਤਾਂ ਅਤੇ ਵਿਕਾਸ ‘ਚ ਸੰਤੁਲਨ ਜ਼ਰੂਰੀ

ਅੱਜ ਵਿਸ਼ਵ ਦਾ ਹਰ ਦੇਸ਼ ਵਿਕਾਸ ਦੀ ਰਫ਼ਤਾਰ ਨੂੰ ਨਿਰੰਤਰ ਤੇਜ ਕਰਨਾ ਚਾਹੁੰਦਾ ਹੈ ਤੇ ਕਰ ਵੀ ਰਿਹਾ ਹੈ।ਜਿੱਧਰ ਮਰਜੀ ਨਜ਼ਰ ਘੁਮਾਓ ਪੱਕੀਆਂ ਸੜਕਾਂ, ਪੱਕੇ ਮਕਾਨ, ਡੈਮ, ਪੁੱਲ, ਮੋਟਰ ਕਾਰਾਂ, ਅਤੇ ਵੱਡੀਆਂ ਵੱਡੀਆਂ ਬਿਲਡਿੰਗਾਂ।ਕੰਕਰੀਟ ਦੇ ਜੰਗਲ ਬੜੀ ਤੇਜ਼ੀ ਨਾਲ਼ ਉਸਰ ਰਹੇ ਹਨ।ਜੀਵਨ ਜੀਊਣ ਦਾ ਢੰਗ ਤੱਕ ਬਦਲ ਚੁੱਕਾ ਹੈ।ਪਹਿਲਾ ਘਰ ਦਾ ਵਿਹੜਾ ਕੱਚਾ ਹੁੰਦਾ ਸੀ ਹੁਣ ਉਹ ਵੀ ਪੱਕਾ ਹੋ ... Read More »

ਪੰਜਾਬ ਸਕੂਲ ਸਿੱਖਿਆ ਬੋਰਡ ਪਾਸ ਫ਼ੀਸਦੀ ਮਾਮਲਾ- ਸੁਚੇਤ ਹੋ ਕੇ ਸਮਝਣ ਦੀ ਲੋੜ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸੁਧਾਰ ਅਤੇ ਬੱਚਿਆਂ ਦੇ ਵਿਕਾਸ ਨਾਲ ਜੁੜੇ ਨਿੱਕੇ ਤੋਂ ਨਿੱਕੇ ਪਹਿਲੂ ‘ਤੇ ਕੰਮ ਕੀਤਾ ਜਾ ਰਿਹਾ ਹੈ । ਮਿਸ਼ਨ ਸਤ ਪ੍ਰਤੀਸ਼ਤ ਦਾ ਉਦੇਸ਼ ਬੱਚਿਆਂ ਨੂੰ ਕੇਵਲ ਪਾਸ ਕਰਾਉਣਾ ਨਹੀਂ ਸਗੋਂ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਨ੍ਹਾਂ ਦਿਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੇ ਲਿਖਤੀ ਪੇਪਰ ਦੀ ਪਾਸ ਪ੍ਰਤੀਸ਼ਤਤਾ ਘਟਾਉਣ ... Read More »

ਜਦੋਂ ਜਾਣਾ ਹੋਵੇ ਪ੍ਰਦੇਸ…

ਪਰਵਾਸ ਮਨੁੱਖ ਦੀ ਕੁਦਰਤੀ ਪ੍ਰਵਿਰਤੀ ਹੈ। ਅਫ਼ਰੀਕਾ ਦੇ ਜੰਗਲਾਂ ਵਿੱਚ ਪੈਦਾ ਹੋ ਕੇ ਇਨਸਾਨ ਨੇ ਇਸੇ ਆਦਤ ਕਰਕੇ ਧਰਤੀ ਦਾ ਚੱਪਾ ਚੱਪਾ ਗਾਹ ਮਾਰਿਆ ਹੈ ਅਤੇ ਇੱਕ ਚੌਪਏ ਜਾਨਵਰ ਤੋਂ ਤਰੱਕੀ ਕਰਕੇ ਇਸ ਦੋ ਪੈਰੇ ਮਨੁੱਖ ਨੇ ਅਨੇਕਾਂ ਕਾਢਾਂ ਨਾਲ ਆਪਣੀ ਜਿੰਦਗੀ ਸੁਖਾਲੀ ਕੀਤੀ ਹੈ। ਆਪਣੇ ਸ਼ੌਂਕ ਖਾਤਿਰ, ਆਪਣੀ ਮਜਬੂਰੀ ਵਿੱਚ ਜਾਂ ਫਿਰ ਚੰਗੇ ਰੋਜ਼ਗਾਰ ਦੀ ਭਾਲ ਵਿੱਚ ਅੱਜ ਵੀ ... Read More »

COMING SOON .....


Scroll To Top
11