Tuesday , 23 April 2019
Breaking News
You are here: Home » EDITORIALS (page 9)

Category Archives: EDITORIALS

ਕਾਤਲਾਂ ਦਾ ਪਿੱਛਾ ਨਾ ਛੱਡੋ

ਨਵੰਬਰ 1984 ਦੇ ਸਿੱਖ ਕਤਲੇਆਮ ’ਚ ਮੁੱਖ ਭੂਮਿਕਾ ਨਿਭਾਉਣ ਵਾਲਾ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀ ਹੁਣ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਹਨ। 34 ਸਾਲਾਂ ਦੀ ਬੇਕਿਰਕ ਅਦਾਲਤੀ ਲੜਾਈ ਵਿੱਚ ਆਖਿਰ ਸਿੱਖ ਭਾਈਚਾਰਾ ਇਨ੍ਹਾਂ ਕਾਤਲਾਂ ਨੂੰ ਉਮਰ ਭਰ ਲਈ ਜੇਲ੍ਹ ਭੇਜਣ ਵਿੱਚ ਸਫਲ ਹੋ ਗਿਆ। ਇਹ ਬਹੁਤ ਔਖੀ ਲੜਾਈ ਸੀ। ਪੂਰੀ ਸਥਾਪਨਾ ਕਾਤਲਾਂ ਦੀ ਮੱਦਦ ... Read More »

ਪ੍ਰਧਾਨ ਮੰਤਰੀ ਦਾ ਆਤਮ ਵਿਸ਼ਵਾਸ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਨਿੱਜੀ ਖ਼ਬਰ ਏਜੰਸੀ ਨੂੰ ਵਿਸਥਾਰ ਵਿੱਚ ਟੀ.ਵੀ. ਇੰਟਰਵਿਊ ਦੇ ਕੇ ਰਾਜਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ। ਇਸ ਟੀ.ਵੀ. ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਹਰ ਮੁੱਦੇ ਉਪਰ ਕਰਾਰਾ ਝਟਕਾ ਦਿੱਤਾ ਹੈ। ਵਿਰੋਧੀ ਸਿਆਸੀ ਨੇਤਾ ਲਗਾਤਾਰ ਪ੍ਰਧਾਨ ਮੰਤਰੀ ’ਤੇ ਹਮਲੇ ਕਰ ਰਹੇ ਸਨ ਕਿ ਉਹ ਵੱਖ-ਵੱਖ ਸਿਆਸੀ ਮੁੱਦਿਆਂ ... Read More »

ਪੰਚਾਇਤ ਚੋਣਾਂ ਦਾ ਉਤਸ਼ਾਹ

ਪੰਜਾਬ ਵਿੱਚ ਪੰਚਾਇਤ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਰੀ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬੇਸ਼ਕ ਕੁਝ ਥਾਵਾਂ ’ਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਪ੍ਰੰਤੂ ਸਮੁੱਚੇ ਤੌਰ ’ਤੇ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨਾ ਸਕੂਨ ਦੀ ਗੱਲ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਇਨ੍ਹਾਂ ਚੋਣਾਂ ਵਿੱਚ 80 ਫ਼ੀਸਦੀ ਤੋਂ ਵਧ ਪੋਲਿੰਗ ਹੋਈ ਹੈ।ਪੰਚਾਇਤ ਚੋਣਾਂ ਚੋਣ ਕਮਿਸ਼ਨ ਲਈ ਵੱਡੀ ਚੁਣੋਤੀ ਸਨ। ... Read More »

ਅਪਰਾਧਾਂ ਵਿਰੁੱਧ ਸਖ਼ਤ ਕਾਨੂੰਨ ਦੀ ਜ਼ਰੂਰਤ

ਦੇਸ਼ ਵਿੱਚ ਅਪਰਾਧ ਲਗਾਤਾਰ ਵੱਧ ਰਹੇ ਹਨ। ਅਪਰਾਧੀਆਂ ਵੱਲੋਂ ਔਰਤਾਂ ਅਤੇ ਬੱਚਿਆਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਹੁਤ ਅਫ਼ੋਸਨਾਕ ਹਨ। ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਪਰਾਧ ਇਸ ਕਰਕੇ ਵੀ ਵੱਧ ਰਹੇ ਹਨ ਕਿਉਂਕਿ ਅਪਰਾਧੀਆਂ ਨੂੰ ਸਮੇਂ ਸਿਰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ। ਅਜਿਹੇ ਅਪਰਾਧਾਂ ਖ਼ਿਲਾਫ਼ ਬਣੇ ... Read More »

ਗਗਨਯਾਨ ਪ੍ਰਾਜੈਕਟ ਲਈ 10000 ਕਰੋੜ

ਕੇਂਦਰ ਸਰਕਾਰ ਨੇ ਉਤਸ਼ਾਹੀ ਗਗਨਯਾਨ ਪ੍ਰਾਜੈਕਟ ਲਈ 10000 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਹੈ। ਇਸ ਮਿਸ਼ਨ ਤਹਿਤ ਤਿੰਨ ਭਾਰਤੀ ਨਾਗਰਿਕ ਘਟੋ-ਘਟ 7 ਦਿਨ ਪੁਲਾੜ ਦੀ ਯਾਤਰਾ ’ਤੇ ਜਾਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। ਇਸ ਪ੍ਰਾਜੈਕਟ ’ਤੇ 10 ਹਜ਼ਾਰ ਕਰੋੜ ਰੁਪਏ ਦੀ ਵੱਡੀ ਰਕਮ ਖਰਚ ਹੋਵੇਗੀ। ... Read More »

ਸਾਫ-ਸੁਥਰੀਆਂ ਹੋਣ ਪੰਚਾਇਤ ਚੋਣਾਂ

ਪੰਜਾਬ ਵਿਚ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਸਾਫ-ਸੁਥਰੇ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਸਾਰੇ ਅਧਿਕਾਰੀਆਂ ਅਤੇ ਨੇਤਾਵਾਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਪੰਚਾਇਤ ਚੋਣਾਂ ਨੂੰ ਦੂਸ਼ਿਤ ਨਾ ਕਰਨ। ਸੱਤਾਧਾਰੀ ਧਿਰ ਨੂੰ ਪੰਚਾਇਤ ਚੋਣਾਂ ਵਿੱਚ ਜਿੱਤ ਲਈ ਲੋਕਤੰਤਰੀ ਅਸੂਲ ਛਿੱਕੇ ਨਹੀਂ ਟੰਗਣੇ ਚਾਹੀਦੇ। ਇਨ੍ਹਾਂ ਚੋਣਾਂ ... Read More »

ਰਾਜਾਂ ਲਈ ਵਧੇਰੇ ਅਧਿਕਾਰਾਂ ਦੀ ਗੱਲ ਤੁਰੇ

ਦੇਸ਼ ਵਿੱਚ ਲੋਕ ਸਭਾ ਚੋਣਾਂ ਸਿਰ ’ਤੇ ਹਨ। ਇਨ੍ਹਾਂ ਚੋਣਾਂ ਵਿੱਚ ਇਸ ਵਾਰ ਫਿਰ ਕੌਮੀ ਰਾਜਸੀ ਪਾਰਟੀਆਂ ਗਠਜੋੜ ਦੇ ਸਹਾਰੇ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਉਂਝ ਗਠਜੋੜ ਦੀ ਰਾਜਨੀਤੀ ਰਾਜਾਂ ਦੇ ਹਿੱਤਾਂ ਪੱਖੋਂ ਕਾਫੀ ਅਹਿਮ ਹੈ। ਇਹ ਗੱਲ ਵੱਖਰੀ ਹੈ ਕਿ ਖੇਤਰੀ ਪਾਰਟੀਆਂ ਨੇ ਹਾਲੇ ਤੱਕ ਕੌਮੀ ਪਾਰਟੀਆਂ ਉਪਰ ਦਬਾਅ ਬਣਾਉਣ ਦੀ ਰਾਜਨੀਤੀ ਨਹੀਂ ਅਪਣਾਈ। ਜਦੋਂ ਗਠਜੋੜ ਰਾਜਨੀਤੀ ... Read More »

ਲੋਕਾਂ ’ਤੇ ਬੇਲੋੜਾ ਬੋਝ ਨਾ ਪਾਇਆ ਜਾਵੇ

ਪੰਜਾਬ ਸਰਕਾਰ ਵਿੱਤੀ ਪ੍ਰਬੰਧਾਂ ਵਿੱਚ ਖਾਮੀਆਂ ਅਤੇ ਸਰਕਾਰੀ ਖਜ਼ਾਨੇ ਦੀ ਬੇਦਰਦੀ ਨਾਲ ਵਰਤੋਂ ਦਾ ਸਾਰਾ ਬੋਝ ਆਮ ਲੋਕਾਂ ਉਪਰ ਲੱਦ ਰਹੀ ਹੈ। ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਸਾਰੇ ਗੁਆਂਢੀ ਰਾਜਾਂ ਨਾਲੋਂ ਮਹਿੰਗਾ ਵਿੱਕ ਰਿਹਾ ਹੈ। ਸੂਬੇ ਵਿੱਚ ਬਸ ਕਿਰਾਇਆ ਤਿੰਨ ਵਾਰ ਵਧਾਇਆ ਗਿਆ ਹੈ ਅਤੇ ਇਹ ਦੂਸਰੇ ਰਾਜਾਂ ਨਾਲੋਂ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਬਿਜਲੀ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ... Read More »

ਪਾਕਿਸਤਾਨ ਦੇ ਸ਼ਾਂਤੀ ਲਈ ਯਤਨ

ਪਾਕਿਸਤਾਨ ਦੀ ਨਵੀਂ ਚੁਣੀ ਗਈ ਸਰਕਾਰ ਵੱਲੋਂ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਲਗਾਤਾਰ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਚਾਹੁੰਦਾ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਲਗਾਤਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਉਹ ਕਰਤਾਰਪੁਰ ਲਾਂਘੇ ਸਬੰਧੀ ਪਹਿਲਕਦਮੀ ਨੂੰ ਵੀ ਇਸ ਸ਼ਾਂਤੀ ਮੁਹਿੰਮ ਨਾਲ ... Read More »

ਪੰਚਾਇਤ ਚੋਣਾਂ ’ਚ ਸਰਬਸੰਮਤੀ ਦਾ ਰੁਝਾਨ

ਪੰਜਾਬ ਵਿੱਚ ਇੱਕ ਤਿਹਾਈ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਪੰਜਾਬ ’ਚ 1863 ਸਰਪੰਚ ਤੇ 22203 ਪੰਚ ਬਿਨਾਂ ਮੁਕਾਬਲਾ ਚੁਣ ਲਏ ਗਏ ਹਨ। ਕਾਗਜ਼ ਰਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ 28375 ਸਰਪੰਚ ਅਤੇ 104027 ਪੰਚ ਚੋਣ ਮੈਦਾਨ ’ਚ ਡਟੇ ਹੋਏ ਹਨ।ਬਿਨਾਂ ਮੁਕਾਬਲਾ ਚੁਣੇ ਗਏ ਪੰਚਾਂ ਤੇ ਸਰਪੰਚਾਂ ਵਿੱਚ ਕੁਝ ਅਜਿਹੇ ਵੀ ਹਨ ਜਿਹੜੇ ... Read More »

COMING SOON .....


Scroll To Top
11