Sunday , 17 February 2019
Breaking News
You are here: Home » EDITORIALS (page 7)

Category Archives: EDITORIALS

ਖੇਤੀ ਦਾ ਮਸ਼ੀਨੀਕਰਨ

ਦੇਸ਼ ਵਿੱਚ ਖੇਤੀ ਦੇ ਸੰਕਟ ਦੇ ਨਿਵਾਰਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਚੰਡੀਗੜ੍ਹ ਵਿਖੇ 13ਵੇਂ ਸੀਆਈਆਈ ਐਗਰੋਟੈਕ ਇੰਡੀਆ-2018 ਦੇ ਉਦਘਾਟਨ ਸਮੇਂ ਆਖਿਆ ਹੈ ਕਿ ਦੇਸ਼ ਦੇ ਕਿਸਾਨਾਂ ਕੋਲ ਮਸ਼ੀਨਰੀ ਦੀ ਹਾਲੇ ਵੀ ਵੱਡੀ ਘਾਟ ਹੈ। ਆਧੁਨਿਕ ਮਸ਼ੀਨਰੀ ਤਾਂ ਬਿਲਕੁੱਲ ਹੀ ਨਹੀਂ ਹੈ। ਰਾਸ਼ਟਰਪਤੀ ਦਾ ਇਹ ਵੀ ਕਹਿਣਾ ... Read More »

ਸ. ਨਵਜੋਤ ਸਿੰਘ ਸਿੱਧੂ ਦੀ ਬੇਲੋੜੀ ਆਲੋਚਨਾ

ਪੰਜਾਬ ਅਤੇ ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਅਤੇ ਧੜਲੇਦਾਰ ਸਿਆਸੀ ਆਗੂ ਕੈਬਨਿਟ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਦੀ ਕੁਝ ਸਿਆਸੀ ਅਤੇ ਮੀਡੀਆ ਹਲਕਿਆਂ ਵੱਲੋਂ ਬੇਲੋੜੀ ਆਲੋਚਨਾ ਕੀਤੀ ਜਾ ਰਹੀ ਹੈ। ਸ. ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਨਿਭਾਈ ਜਾ ਰਹੀ ਭੂਮਿਕਾ ਬਹੁਤ ਹੀ ਇਤਿਹਾਸਕ ਅਤੇ ਸ਼ਲਾਘਾਯੋਗ ਹੈ। ਮੰਤਰੀ ਵਜੋਂ ਵੀ ਉਹ ਸ਼ਾਨਦਾਰ ਕਾਰਜ ਕਰ ਰਹੇ ... Read More »

ਪਾਕਿਸਤਾਨ ਵੱਲੋਂ ਗੱਲਬਾਤ ਦੀ ਪੇਸ਼ਕਸ਼

ਬੇਸ਼ਕ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ ਪ੍ਰੰਤੂ ਪਾਕਿਸਤਾਨ ਦੀ ਸਿਆਸੀ ਅਗਵਾਈ ਭਾਰਤ ਨਾਲ ਦੋਸਤੀ ਦਾ ਹੁੰਗਾਰਾ ਭਰ ਰਹੀ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਦਵੱਲੇ ਮੁੱਦਿਆਂ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਸਿੱਧੇ ਤੌਰ ’ਤੇ ਗਲਬਾਤ ਕਰਨ ਲਈ ਤਿਆਰ ਹਨ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ... Read More »

ਭਾਈ ਰਾਜੋਆਣਾ ਦੀ ਰਿਹਾਈ ਦਾ ਮਸਲਾ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਵੇਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਵੱਲੋਂ ਸਿੱਖ ਭਾਈਚਾਰੇ ਦੇ ਕੌਮੀ ਮਸਲਿਆਂ ਬਾਰੇ ਇਕ ਵਾਰ ਫਿਰ ਸਰਗਰਮੀ ਸ਼ੁਰੂ ਕੀਤੀ ਗਈ ਹੈ। ਇਹ ਚੰਗੀ ਗੱਲ ਹੈ ਕਿ ਸਿੰਘ ਸਾਹਿਬਾਨ ਵੱਖ-ਵੱਖ ਸਿੱਖ ਮਸਲਿਆਂ ਬਾਰੇ ਸਪੱਸ਼ਟ ਸੋਚ ਲੈ ਕੇ ਚੱਲ ਰਹੇ ਹਨ। ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਬਹੁਤ ਹੀ ਉਸਾਰੂ ... Read More »

ਦੋ ਸੜਕਾਂ ਦਰਮਿਆਨ ਲਾਂਘਾ ਕਿੱਥੇ

ਦੋ ਦੇਸ਼ਾਂ ਵਿੱਚ ਬਣਾਈਆਂ ਜਾ ਰਹੀਆਂ ਦੋ ਵੱਖ-ਵੱਖ ਸੜਕਾਂ ਲਾਂਘਾ ਨਹੀਂ ਹੁੰਦੀਆਂ। ਲਾਂਘਾ ਤਾਂ ਦੋਵਾਂ ਸੜਕਾਂ ਦਾ ਮੇਲ ਹੁੰਦਾ ਹੈ। ਇਹ ਮੇਲ ਤਦ ਹੀ ਹੁੰਦਾ ਹੈ ਜੇਕਰ ਦੋਵੇਂ ਦੇਸ਼ ਇਸ ਲਈ ਸੰਧੀ ਕਰਨ। ਇਹ ਹੈਰਾਨੀ ਦੀ ਗੱਲ ਹੈ ਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜੀ ਦੇ ... Read More »

ਸਕੂਲੀ ਬੱਚਿਆਂ ਲਈ ਚੰਗਾ ਫੈਸਲਾ

ਸਕੂਲੀ ਵਿਦਿਆਰਥੀਆਂ ਲਈ ਇਕ ਬਹੁਤ ਹੀ ਚੰਗਾ ਫੈਸਲਾ ਲਿਆ ਗਿਆ ਹੈ। ਹੁਣ ਪਹਿਲੀ ਤੇ ਦੂਜੀ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਹੁਣ ਘਰ ਲਈ ਕੋਈ ਕੰਮ ਨਹੀਂ ਦਿਤਾ ਜਾਵੇਗਾ।ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਲਈ ਬਸਤਿਆਂ ਦਾ ਬੋਝ ਘਟਾਉਣ ਬਾਰੇ ਵੀ ਨਿਰਣਾ ਲਿਆ ਗਿਆ ਹੈ। ਮਨੁਖੀ ਵਸੀਲਾ ਵਿਕਾਸ ਮੰਤਰਾਲੇ ਵਲੋਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀਆਂ ਤਾਜ਼ਾ ... Read More »

ਪੰਜਾਬ ਦੀ ਬੌਧਿਕ ਕੰਗਾਲੀ

ਪੰਜਾਬ ਸਿਰਫ ਆਰਥਿਕ ਕੰਗਾਲੀ ਵਿੱਚੋਂ ਹੀ ਨਹੀਂ ਸਗੋਂ ਬੌਧਿਕ ਕੰਗਾਲੀ ਵਿੱਚੋਂ ਵੀ ਗੁਜ਼ਰ ਰਿਹਾ ਹੈ। ਪੰਜਾਬ ਦੇ ਸਾਰੇ ਸੰਕਟਾਂ ਦੀ ਜੜ੍ਹ ਵੀ ਬੌਧਿਕ ਕੰਗਾਲੀ ਵਿੱਚ ਹੀ ਲੱਗੀ ਹੋਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਹਾਲੇ ਤੱਕ ਇਸ ਗੱਲ ਨੂੰ ਤਸਲੀਮ ਕਰਨ ਲਈ ਤਿਆਰ ਨਹੀਂ ਹਨ ਕਿ ਉਹ ਬੌਧਿਕ ਕੰਗਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਸੰਸਾਰ ਵਿੱਚ ਉਭਰਨ ਲਈ ... Read More »

ਕਸ਼ਮੀਰ ’ਚ ਲੋਕਤੰਤਰ ਦੀ ਬਹਾਲੀ ਹੋਵੇ

ਜੰਮੂ-ਕਸ਼ਮੀਰ ਵਿੱਚ ਇਕ ਵਾਰ ਫਿਰ ਲੋਕਤੰਤਰ ਦਾ ਗਲਾ ਘੋਟ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਰਾਜਪਾਲ ਸ਼੍ਰੀ ਸਤਿਆ ਪਾਲ ਮਲਿਕ ਵੱਲੋਂ ਅਚਾਨਕ ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ। ਰਾਜਪਾਲ ਨੇ ਆਪਣੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਆਖਿਆ ਹੈ ਕਿ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰਖ਼ੋਤ ਰੋਕਣ ਲਈ ਵਿਧਾਨ ਸਭਾ ਭੰਗ ਕੀਤੀ ਗਈ ਹੈ। ਅਸਲ ਵਿੱਚ ਪੀ.ਡੀ.ਪੀ., ਪੀਪਲਜ਼ ਕਾਨਫਰੰਸ ਅਤੇ ਕਾਂਗਰਸ ... Read More »

ਕੇਂਦਰੀਕਰਨ ਵਿਰੁੱਧ ਸੂਬਿਆਂ ਦੀ ਆਵਾਜ਼

ਦੇਸ਼ ਵਿੱਚ ਇਕ ਵਾਰ ਫਿਰ ਕੇਂਦਰੀਕਰਨ ਵਿਰੁੱਧ ਸੂਬਿਆਂ ਵਿੱਚੋਂ ਆਵਾਜ਼ ਉਠ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਵਿੱਚ ਪੰਜਾਬ ਦੀ ਆਵਾਜ਼ ਸ਼ਾਮਿਲ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਰਾਜਾਂ ਦੇ ਅਧਿਕਾਰਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਪਹਿਲਾਂ ਜੀ.ਐਸ.ਟੀ. ਦੇ ਨਾਮ ਉਪਰ ਰਾਜਾਂ ਦੇ ਆਰਥਿਕ ਅਧਿਕਾਰਾਂ ’ਚ ਕਟੌਤੀ ਕੀਤੀ ਗਈ। ਹੁਣ ਸਰਕਾਰ ਸੀ.ਬੀ.ਆਈ. ਰਾਹੀਂ ਰਾਜਾਂ ਦੇ ਕੰਮਕਾਜ ਵਿੱਚ ... Read More »

ਨੇਤਾਵਾਂ ਦੀ ਪਸੰਦ ਦੇ ਅਧਿਕਾਰੀ ਅਤੇ ਜੱਜ

ਦੇਸ਼ ਦੇ ਸਿਆਸੀ ਪ੍ਰਬੰਧ ਵਿੱਚ ਨੇਤਾਵਾਂ ਅਤੇ ਆਮ ਲੋਕਾਂ ਵਿੱਚ ਕਾਨੂੰਨੀ ਤੌਰ ’ਤੇ ਕੋਈ ਫਰਕ ਨਹੀਂ ਹੈ। ਕਾਨੂੰਨ ਦੀ ਨਿਗਾਹ ਵਿੱਚ ਸਾਰੇ ਨਾਗਰਿਕ ਬਰਾਬਰ ਹਨ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਹਰ ਮਾਮਲੇ ਵਿੱਚ ਨੇਤਾਵਾਂ ਨਾਲ ਵੱਖਰਾ ਸਲੂਕ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਾਨੂੰਨ ਦੀ ਨਿਗਾਹ ਵਿੱਚ ਮੁਲਜ਼ਮ ਨੇਤਾਵਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ... Read More »

COMING SOON .....


Scroll To Top
11