Friday , 19 April 2019
Breaking News
You are here: Home » EDITORIALS (page 5)

Category Archives: EDITORIALS

ਪੁਲਵਾਮਾ ਦਾ ਅਸਲ ਗੁਨਾਹਗਾਰ ਕੇਂਦਰ

ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿਖੇ ਸੀਆਰਪੀਐਫ ਦੇ ਕਾਫਲੇ ਉਪਰ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਘਟਨਾ ਲਈ ਖ਼ੁਦ ਕੋਈ ਜ਼ਿੰਮੇਵਾਰੀ ਲੈਣ ਦੀ ਥਾਂ ਦੂਸਰਿਆਂ ਉਪਰ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਘਟਨਾ ਨਾਲ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਕੀਤੀਆਂ ਗਈਆਂ ਗਲਤੀਆਂ ਉਜਾਗਰ ਹੋ ਗਈਆਂ ਹਨ। ਸਰਕਾਰ ਦੀਆਂ ਗਲਤੀਆਂ ਕਾਰਨ ਹੀ ਕਸ਼ਮੀਰ ਦੀ ਹਾਲਤ ਲਗਾਤਾਰ ... Read More »

ਜੰਮੂ-ਕਸ਼ਮੀਰ ਦੀ ਕਤਲੋਗਾਰਤ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਵੀਰਵਾਰ ਨੂੰ ਹੋਏ ਇਕ ਵੱਡੇ ਫਿਦਾਇਨ ਹਮਲੇ ’ਚ ਸੀਆਰਪੀਐਫ ਦੇ 42 ਜਵਾਨ ਮਾਰੇ ਗਏ। ਇਸ ਘਟਨਾ ਦੇ ਨਾਲ ਦੇਸ਼ ਭਰ ’ਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਇਹ ਹਮਲਾ ਇਸ ਜਥੇਬੰਦੀ ਦੇ ਇਕ ਕਾਰਕੁੰਨ ਵੱਲੋਂ ਬਾਰੂਦ ਨਾਲ ਭਰੀ ਕਾਰ ਰਾਹੀਂ ਅੰਜ਼ਾਮ ਦਿੱਤਾ ਗਿਆ ਹੈ। ਵੱਡੇ ਜਾਨੀ ... Read More »

ਫ਼ਸਲੀ ਬੀਮਾ ਯੋਜਨਾ ਦੀ ਲੁੱਟ

ਕਿਸਾਨਾਂ ਦੀ ਭਲਾਈ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਸਲੀ ਯੋਜਨਾ ਦਾ ਕਿਸਾਨਾਂ ਨੂੰ ਕੋਈ ਵੱਡਾ ਲਾਭ ਨਹੀਂ ਹੋਇਆ, ਪ੍ਰੰਤੂ ਇਸ ਯੋਜਨਾ ਨਾਲ ਬੀਮਾ ਕੰਪਨੀਆਂ ਕਿਸਾਨਾਂ ਤੋਂ ਕਰੋੜਾਂ ਰੁਪਏ ਠੱਗ ਲਏ ਹਨ। ਸਰਕਾਰ ਵੱਲੋਂ ਫਸਲੀ ਬੀਮਾ ਯੋਜਨਾ ਲਈ ਬਣਾਏ ਗਏ ਨਿਯਮ ਕਿਸਾਨਾਂ ਦੀ ਬਜਾਏ ਨਿੱਜੀ ਕੰਪਨੀਆਂ ਦੇ ਹਿੱਤ ਵਿੱਚ ਦਿਸ ਰਹੇ ਹਨ। ਹਾਲ ਵਿੱਚ ਹੀ ਇਕ ਆਰਟੀਆਈ ਰਾਹੀਂ ਫ਼ਸਲ ਦਾ ... Read More »

ਰਾਜਪਾਲ ਪੰਜਾਬ ਵੱਲੋਂ ਮੁੱਦਿਆਂ ਦੀ ਨਿਸ਼ਾਨਦੇਹੀ

ਪੰਜਾਬ ਦੇ ਰਾਜਪਾਲ ਸ਼੍ਰੀ ਬੀ.ਪੀ. ਸਿੰਘ ਬਦਨੌਰ ਬਹੁਤ ਹੀ ਸੁਲਝੇ ਹੋਏ ਅਤੇ ਸਲੀਕੇ ਵਾਲੇ ਰਹਿਨੁਮਾ ਹਨ। ਸਿਆਸੀ ਖੇਤਰ ਵਿੱਚ ਵੀ ਉਨ੍ਹਾਂ ਨੇ ਲੰਬੀ ਅਤੇ ਸ਼ਾਨਦਾਰ ਪਾਰੀ ਖੇਡੀ ਹੈ। ਹੁਣ ਪੰਜਾਬ ਦੇ ਰਾਜਪਾਲ ਵੱਜੋਂ ਉਹ ਆਪਣੇ ਫਰਜ਼ਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੀ ਸਰਗਰਮੀ ਅਤੇ ਖਿਆਲਾਤ ਬਹੁਤ ਸ਼ਲਾਘਾਯੋਗ ਹੈ। ਪੰਜਾਬ ਦੇ ਹਿੱਤਾਂ ਪ੍ਰਤੀ ਉਹ ਹਮੇਸ਼ਾਂ ਚੌਕਸ ... Read More »

ਹਾਲੇ ਰਾਤ ਬਾਕੀ ਹੈ

ਪੰਜਾਬ ਵਿੱਚ ਹਾਲੇ ਹਨੇਰਾ ਪਸਰਿਆ ਹੋਇਆ ਹੈ। ਇਹ ਰਾਤ ਹਾਲੇ ਮੁੱਕੀ ਨਹੀਂ ਹੈ। ਇਸ ਹਨੇਰੇ ਵਿੱਚ ਹੀ ਪੰਜਾਬ ਦੇ ਲੋਕ ਜ਼ੁਲਮ ਅਤੇ ਤਸ਼ੱਦਦ ਸਹਿ ਰਹੇ ਹਨ। ਇਹ ਹਨੇਰਾ ਮਨਾਂ ਵਿੱਚ ਵੀ ਵਸਿਆ ਹੋਇਆ ਹੈ। ਇਸ ਕਾਰਨ ਹੀ ਹਰ ਰੋਜ਼ ਮਾਨਵਤਾ ਕਲੰਕਿਤ ਹੋ ਰਹੀ ਹੈ। ਅਪਰਾਧ ਵੱਧ ਰਹੇ ਹਨ। ਸਰਕਾਰਾਂ ਦੀ ਸੰਵੇਦਨਸ਼ੀਲਤਾ ਕਿੱਧਰੇ ਨਜ਼ਰ ਨਹੀਂ ਆ ਰਹੀ। ਘਿਨੌਣੇ ਅਪਰਾਧਾਂ ਨੇ ਲੋਕਾਂ ... Read More »

ਅਧਿਆਪਕਾਂ ’ਤੇ ਤਸ਼ੱਦਦ ਅਫ਼ਸੋਸਨਾਕ

ਐਤਵਾਰ ਨੂੰ ਪਟਿਆਲਾ ਵਿਖੇ ਰੈਲੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਨਿਵਾਸ ਮੋਤੀ ਮਹਿਲ ਵੱਲ ਵੱਧਦੇ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਪੁਲਿਸ ਦਾ ਭਾਰੀ ਤਸ਼ੱਦਦ ਸਹਿਣਾ ਪਿਆ। ਇਸ ਦੌਰਾਨ ਦਰਜਨਾਂ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਪੁਲਿਸ ਨੇ ਮਾਰਚ ਕਰ ਰਹੇ ਅਧਿਆਪਕਾਂ ਨੂੰ ਪਾਣੀ ਦੀਆਂ ਤੋਪਾਂ ਨਾਲ ਖਦੇੜਨ ਦੀ ਕੋਸ਼ਿਸ਼ ਵੀ ਕੀਤੀ। ਮੁਜ਼ਾਹਰਾਕਾਰੀਆਂ ਦੀ ... Read More »

ਸੜਕੀ ਜਾਮ ’ਚ ਫਸਿਆ ਪੰਜਾਬ

ਸਿਆਸੀ ਨੇਤਾ, ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ ਪ੍ਰੰਤੂ ਲੋਕ ਸੜਕਾਂ ’ਤੇ ਜਾਮ ਵਿੱਚ ਫਸੇ ਹੋਏ ਹਨ। ਚੰਗੇ ਸੜਕੀ ਅਤੇ ਆਵਾਜਾਈ ਪ੍ਰਬੰਧਾਂ ਤੋਂ ਬਿਨਾ ਕੋਈ ਵੀ ਖਿੱਤਾ ਤਰੱਕੀ ਨਹੀਂ ਕਰ ਸਕਦਾ। ਇਹ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਲਈ ਇਹ ਕੋਈ ਮੁੱਦਾ ਹੀ ਨਹੀਂ ਹੈ। ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਲਈ ਹੁਣ 5 ਘੰਟੇ ... Read More »

ਸੁਖਬੀਰ ਸਿੰਘ ਬਾਦਲ ਦੀ ਦਰਿਆਦਿਲੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੀ ਨਿੱਜੀ ਖੁੱਲ੍ਹਦਿਲੀ ਅਤੇ ਸਿਆਸੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਦੇ ਇਸ ਜਲਵੇ ਦੇ ਲੋਕਾਂ ਨੇ ਖੁੱਲ੍ਹ ਕੇ ਦਰਸ਼ਨ ਕੀਤੇ ਹਨ। ਪਾਰਟੀ ਦੇ ਕੰਮਕਾਜ ਨੂੰ ਚਲਾਉਣ ਸਮੇਂ ਵੀ ਉਹ ਇਸ ਸੋਚ ਅਤੇ ਦ੍ਰਿਸ਼ਟੀ ਤੋਂ ਕੰਮ ਲੈ ਰਹੇ ਹਨ। ਕਈ ਕਾਰਨਾ ਕਰਕੇ ਸ਼੍ਰੋਮਣੀ ... Read More »

ਭਾਰਤ-ਪਾਕਿ ਸ਼ਾਂਤੀ ਵਾਰਤਾ

ਭਾਰਤ ਅਤੇ ਪਾਕਿਸਤਾਨ ਦਰਮਿਆਨ ਫੌਰੀ ਤੌਰ ’ਤੇ ਸ਼ਾਂਤੀ ਵਾਰਤਾ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ। ਦੋਵੇਂ ਦੇਸ਼ਾਂ ਵਿੱਚ ਗੱਲਬਾਤ ਦੀ ਖੜੋਤ ਕਾਰਨ ਇਸ ਖੇਤਰ ਵਿੱਚ ਅਮਨ ਅਤੇ ਦੋਸਤੀ ਦਾ ਮਾਹੌਲ ਕਾਇਮ ਨਹੀਂ ਹੋ ਰਿਹਾ। ਦੋਵੇਂ ਦੇਸ਼ਾਂ ਵਿੱਚ ਲਗਾਤਾਰ ਤਣਾਅਪੂਰਨ ਅਤੇ ਕੁੜੱਤਣ ਵਾਲੇ ਸਬੰਧ ਬਣੇ ਹੋਏ ਹਨ। ਬੇਸ਼ਕ ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਮੁੱਦੇ ਨੂੰ ... Read More »

ਪੁਲਿਸ ਦੀ ਹਾਜ਼ਰੀ ’ਚ ਸਿੱਖਾਂ ਦਾ ਕਤਲੇਆਮ

ਇਹ ਬੇਹੱਦ ਹਿਰਦੇਵੇਧਿਕ ਰਿਪੋਰਟ ਹੈ ਕਿ ਹਰਿਆਣਾ ਵਿੱਚ ਨਵੰਬਰ 1984 ਦੌਰਾਨ ਪੁਲਿਸ ਦੀ ਹਾਜ਼ਰੀ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਆਰ.ਟੀ.ਆਈ. ਰਾਹੀਂ ਹੋਇਆ ਇਹ ਖੁਲਾਸਾ ਭਾਰਤੀ ਲੋਕਤੰਤਰ ਦੇ ਮੱਥੇ ਉਪਰ ਵੱਡਾ ਧੱਬਾ ਅਤੇ ਕਲੰਕ ਹੈ। ਹਰਿਆਣਾ ਦੇ ਪਟੌਦੀ, ਹੋਦ ਚਿਲੜ ਅਤੇ ਗੁੜਗਾਉਂ ’ਚ ਮਾਰੇ ਗਏ ਸਿੱਖਾਂ ਦੇ ਕਾਤਲਾਂ ਖਿਲਾਫ ਹਾਲੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੋਈ। 34 ਸਾਲਾਂ ਬਾਅਦ ... Read More »

COMING SOON .....


Scroll To Top
11